ਲੋਕ ਸਭਾ ਚੋਣਾਂ 2019: ਤੁਸੀਂ ਵੋਟਰ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਜ਼ਰੂਰੀ ਹੈ

ਭਾਰਤ ਵਿੱਚ ਲੋਕ ਸਭਾ ਚੋਣਾਂ 2019 ਦਾ ਵੋਟਿੰਗ ਅਮਲ ਜਾਰੀ ਹੈ। ਇਸ ਸਮੇਂ ਚੌਥੇ ਗੇੜ ਦੀਆਂ ਵੋਟਾਂ ਪੈ ਰਹੀਆਂ ਹਨ। ਚੌਥੇ ਗੇੜ ਦੌਰਾਨ 8 ਸੂਬਿਆਂ ਦੀਆਂ 71 ਸੀਟਾਂ ਉੱਤੇ ਕਰੋੜਾਂ ਲੋਕ ਵੋਟ ਪਾ ਰਹੇ ਹਨ।

ਜੇਕਰ ਅੱਜ ਜਾਂ ਅਗਲੇ ਗੇੜਾਂ ਦੇ ਵੋਟਰਾਂ ਵਿੱਚ ਤੁਸੀਂ ਵੀ ਇੱਕ ਹੋ, ਤਾਂ ਇਹ ਚੀਜ਼ਾਂ ਜਾਣਨਾ ਤੁਹਾਡੇ ਲਈ ਜ਼ਰੂਰੀ ਹੈ

ਕੌਣ ਹੈ ਯੋਗ ਵੋਟਰ ਤੇ ਕੀ ਹੈ ਵੋਟਿੰਗ ਅਮਲ

ਤੁਸੀਂ ਕਿੰਨੇ ਸਾਲ ਦੇ ਹੋ? ਯਾਦ ਰਹੇ ਵੋਟ ਪਾਉਣ ਲਈ ਤੁਹਾਡੀ ਉਮਰ ਘੱਟ ਤੋਂ ਘੱਟ 18 ਸਾਲ ਹੋਣੀ ਚਾਹੀਦੀ ਹੈ।

ਪੋਲਿੰਗ ਸਟੇਸ਼ਨ ਪਹੁੰਚਣ ਤੋਂ ਬਾਅਦ ਤੁਹਾਨੂੰ ਛੋਟੇ ਗਰੁੱਪਸ ਵਿੱਚ ਅੰਦਰ ਭੇਜਿਆ ਜਾਵੇਗਾ।

ਜਦੋਂ ਤੁਹਾਡੀ ਵਾਰੀ ਆਏਗੀ, ਪੋਲਿੰਗ ਅਫ਼ਸਰ ਤੁਹਾਡੀ ਪਛਾਣ ਦੀ ਜਾਂਚ ਕਰੇਗਾ।

ਦੂਜਾ ਅਧਿਕਾਰੀ ਤੁਹਾਡੀ ਉਂਗਲ 'ਤੇ ਨਾ ਮਿਟ ਸਕਣ ਵਾਲੀ ਸਿਆਹੀ ਲਗਾਏਗਾ।

ਇਹ ਵੀ ਪੜ੍ਹੋ:

ਇਸ ਤੋਂ ਬਾਅਦ ਤੁਸੀਂ ਵੋਟਰਾਂ ਦੇ ਰਜਿਸਟਰ 'ਤੇ ਸਾਈਨ ਕਰੋਗੇ।

ਤੀਜਾ ਪੋਲਿੰਗ ਅਧਿਕਾਰੀ ਤੁਹਾਡੀ ਵੋਟਰ ਸਲਿਪ ਲਵੇਗਾ ਅਤੇ ਈਵੀਐਮ ਦੇ ਕੰਟਰੋਲ ਯੂਨਿਟ 'ਤੇ ਬਟਨ ਦਬਾਏਗਾ ਜਿਸ 'ਤੇ "ਬੈਲਟ" ਲਿਖਿਆ ਹੈ।

ਤੁਸੀਂ ਹੁਣ ਵੋਟ ਪਾਉਣ ਲਈ ਤਿਆਰ ਹੋ

ਤੁਹਾਨੂੰ ਵੋਟਿੰਗ ਕੰਪਾਰਟਮੈਂਟ ਵੱਲ ਭੇਜਿਆ ਜਾਵੇਗਾ ਜਿੱਥੇ ਤੁਹਾਨੂੰ ਈਵੀਐਮ ਦਿਖੇਗਾ ਜੋ ਤੁਹਾਡੇ ਵੋਟ ਨੂੰ ਰਿਕਾਰਡ ਕਰੇਗਾ।

ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐਮ) ਹੈ ਕੀ?

ਇਹ ਇੱਕ ਮਸ਼ੀਨ ਹੈ, ਜਿਸ 'ਤੇ ਉਮੀਦਵਾਰਾਂ ਦੇ ਨਾਮ ਅਤੇ ਪਾਰਟੀਆਂ ਦੇ ਚੋਣ ਨਿਸ਼ਾਨ ਬਣੇ ਹੁੰਦੇ ਹਨ।

ਉਮੀਦਵਾਰਾਂ ਦੇ ਨਾਮ ਉਨ੍ਹਾਂ ਭਾਸ਼ਾਵਾਂ ਵਿੱਚ ਲਿਖੇ ਜਾਂਦੇ ਹਨ ਜੋ ਹਲਕੇ ਵਿੱਚ ਜ਼ਿਆਦਾ ਬੋਲੀਆਂ ਜਾਂਦੀਆਂ ਹਨ।

ਅਨਪੜ੍ਹ ਵੋਟਰਾਂ ਲਈ ਹਰ ਉਮੀਦਵਾਰ ਦੀ ਪਛਾਣ ਚੋਣ ਨਿਸ਼ਾਨਾਂ ਨਾਲ ਵੀ ਹੁੰਦੀ ਹੈ। ਜਿਵੇਂ ਕਿ ਕਮਲ ਭਾਜਪਾ ਦਾ ਚੋਣ ਨਿਸ਼ਾਨ ਹੈ ਅਤੇ ਹੱਥ ਕਾਂਗਰਸ ਦਾ।

ਕਿਵੇਂ ਪਾਉਣੀ ਹੈ ਵੋਟ

ਜਦੋਂ ਤੁਸੀਂ ਵੋਟ ਪਾਉਣ ਲਈ ਤਿਆਰ ਹੋ, ਆਪਣੇ ਪਸੰਦੀਦਾ ਉਮੀਦਵਾਰ ਦੇ ਨਾਮ ਦੇ ਅੱਗੇ ਲੱਗਿਆ ਨੀਲਾ ਬਟਨ ਦਬਾਓ।

ਥੋੜੀ ਦੇਰ ਰੁਕੋ, ਇਸ ਦਾ ਮਤਲਬ ਇਹ ਨਹੀਂ ਕਿ ਤੁਹਾਡਾ ਵੋਟ ਰਿਕਾਰਡ ਹੋ ਗਿਆ ਹੈ।

ਇਹ ਵੀ ਪੜ੍ਹੋ:

ਇਹ ਓਦੋਂ ਹੀ ਹੋਵੇਗਾ ਜਦੋਂ ਤੁਹਾਨੂੰ ਬੀਪਿੰਗ ਦੀ ਆਵਾਜ਼ ਸੁਣਾਈ ਦੇਵੇਗੀ ਅਤੇ ਕੰਟਰੋਲ ਯੂਨਿਟ ਦੀ ਲਾਈਟ ਬੰਦ ਹੋ ਜਾਏਗੀ।

ਤੁਸੀਂ ਹੁਣ ਵੋਟ ਪਾ ਦਿੱਤੀ ਹੈ!

ਵੋਟ ਪਾਉਣ ਤੋਂ ਬਾਅਦ ਪੋਲਿੰਗ ਅਫਸਰਾਂ ਦੇ ਈਵੀਐਮ ਦਾ "ਕਲੋਜ਼" ਬਟਨ ਦਬਾਉਣ ਦੇ ਬਾਅਦ ਮਸ਼ੀਨ ਵੋਟਾਂ ਰਿਕਾਰਡ ਕਰਨੀਆਂ ਬੰਦ ਕਰ ਦਿੰਦੀ ਹੈ

ਤਾਂ ਕਿ ਇਸ ਨਾਲ ਕੋਈ ਛੇੜਛਾੜ ਨਾ ਹੋ ਸਕੇ, ਇਸ ਨੂੰ ਮੋਮ ਅਤੇ ਸੁਰੱਖਿਅਤ ਸਟ੍ਰਿਪ ਦੇ ਨਾਲ ਸੀਲ ਕੀਤਾ ਜਾਂਦਾ ਹੈ ਅਤੇ ਚੋਣ ਕਮਿਸ਼ਨ ਦੁਆਰਾ ਸੀਰੀਅਲ ਨੰਬਰ ਦਿੱਤਾ ਜਾਂਦਾ ਹੈ

ਵੋਟਾਂ ਦੀ ਗਿਣਤੀ ਸ਼ੁਰੂ ਹੋਣ 'ਤੇ ਹੀ ਇਸ ਨੂੰ ਖੋਲਿਆ ਜਾਂਦਾ ਹੈ

ਵੋਟਾਂ ਦੀ ਗਿਣਤੀ ਕਿਵੇਂ

ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਗਿਣਤੀ ਕਰਨ ਵਾਲਾ ਸਟਾਫ ਅਤੇ ਉਮੀਦਵਾਰਾਂ ਦੇ ਏਜੰਟ ਇਸ ਨੂੰ ਜਾਂਚਦੇ ਹਨ

ਇਹ ਸਾਰਾ ਕੁਝ "ਰਿਟਰਨਿੰਗ ਅਫਸਰ" ਦੀ ਨਿਗਰਾਨੀ ਵਿੱਚ ਹੁੰਦਾ ਹੈ

ਜਦੋਂ ਰਿਟਰਨਿੰਗ ਅਫਸਰ ਤਸੱਲੀ ਕਰ ਲੈਂਦਾ ਹੈ ਕਿ ਵੋਟਿੰਗ ਮਸ਼ੀਨ ਨਾਲ ਛੇੜ ਛਾੜ ਨਹੀਂ ਹੋਈ ਹੈ, ਉਹ "ਰਿਜ਼ਲਟ" ਦਾ ਬਟਨ ਦਬਾਉਂਦਾ ਹੈ।

ਇਹ ਵੀ ਪੜ੍ਹੋ:

ਅਫਸਰ ਕੰਟਰੋਲ ਯੂਨਿਟ 'ਤੇ ਨਜ਼ਰ ਆ ਰਹੀਆਂ ਹਰ ਉਮੀਦਵਾਰ ਨੂੰ ਪਈਆਂ ਵੋਟਾਂ ਦਾ ਜਾਇਜ਼ਾ ਲੈਂਦਾ ਹੈ।

ਕਿਵੇਂ ਹੁੰਦਾ ਨਤੀਜੇ ਦਾ ਐਲਾਨ

ਤਸੱਲੀ ਕਰਨ ਤੋਂ ਬਾਅਦ, ਰਿਟਰਨਿੰਗ ਅਫ਼ਸਰ ਨਤੀਜਿਆਂ ਦੀ ਸ਼ੀਟ 'ਤੇ ਸਾਈਨ ਕਰਦਾ ਹੈ ਅਤੇ ਚੋਣ ਕਮਿਸ਼ਨ ਨੂੰ ਦਿੰਦਾ ਹੈ।

ਚੋਣ ਕਮਿਸ਼ਨ ਨਾਲ ਦੇ ਨਾਲ ਨਤੀਜੇ ਨੂੰ ਆਪਣੀ ਵੈਬਸਾਈਟ 'ਤੇ ਦਿਖਾਉਂਦਾ ਹੈ।

ਮੁਬਾਰਕਾਂ! ਤੁਸੀਂ ਦੁਨੀਆਂ ਦੀ ਸਭ ਤੋਂ ਵੱਡੀ ਲੋਕਤੰਤਰ ਦੀ ਪ੍ਰਕਿਰਿਆ ਵਿੱਚ ਹਿੱਸਾ ਲਿਆ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)