ਲੋਕ ਸਭਾ ਚੋਣਾਂ 2019: ਪਹਿਲੇ ਗੇੜ ਦੌਰਾਨ ਪੈ ਰਹੀਆਂ ਵੋਟਾਂ ਦੇ ਰੰਗ

ਭਾਰਤ ਵਿੱਚ 2019 ਲੋਕ ਸਭਾ ਚੋਣਾਂ ਲਈ ਵੋਟਿੰਗ ਦਾ ਪਹਿਲਾ ਪੜਾਅ ਵੀਰਵਾਰ ਨੂੰ ਜਾਰੀ ਹੈ । 20 ਸੂਬਿਆਂ ਦੀਆਂ 91 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ। ਇਨ੍ਹਾਂ ਚੋਣਾਂ ਦੀਆਂ ਵੱਖ ਵੱਖ ਸੂਬਿਆਂ ਤੋਂ ਦਿਲ-ਖਿੱਚਵੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।

ਛੱਤੀਸਗੜ੍ਹ ਦੇ ਚੀਫ਼ ਇਲੈਕਸ਼ਨ ਅਫ਼ਸਰ ਦੇ ਆਫ਼ੀਸ਼ੀਅਲ ਟਵਿੱਟਰ ਅਕਾਊਂਟ ਤੋਂ ਵੋਟਿੰਗ ਦੇ ਪਹਿਲੇ ਫ਼ੇਜ਼ ਦੀ ਇੱਕ ਪ੍ਰਭਾਵਸ਼ਾਲੀ ਤਸਵੀਰ ਸਾਂਝੀ ਕੀਤੀ ਗਈ। ਉਨ੍ਹਾਂ ਨੇ ਨਕਸਲ ਪ੍ਰਭਾਵਿਤ ਇਲਾਕੇ ਦਾਂਤੇਵਾੜਾ ਵਿੱਚ ਤਿੰਨ ਔਰਤਾਂ ਦੀ ਵੋਟ ਪਾਉਣ ਤੋਂ ਬਾਅਦ ਦੀ ਤਸਵੀਰ ਸਾਂਝੀ ਕਰਦਿਆਂ ਕੈਪਸ਼ਨ ਦਿੱਤੀ ਗਈ, 'ਇਹਨਾਂ ਤੋਂ ਸੜੋ ਨਾ, ਇਹਨਾਂ ਦੀ ਬਰਾਬਰੀ ਕਰੋ।'

ਮਹਾਰਾਸ਼ਟਰ ਦੇ ਮੁੱਖ ਚੋਣ ਕਮਿਸ਼ਨਰ ਦੇ ਦਫ਼ਤਰ ਤੋਂ ਇੱਕ ਤਸਵੀਰ ਰੀ-ਟਵੀਟ ਕੀਤੀ ਗਈ, ਇਹ ਤਸਵੀਰ ਵੋਟ ਪਾਉਣ ਤੋਂ ਬਾਅਦ ਤਿੰਨ ਪੁਲਿਸ ਮੁਲਾਜ਼ਮਾਂ ਦੀ ਹੈ।

ਮੇਘਾਲਿਆ ਦੇ ਮੁੱਖ ਚੋਣ ਅਧਿਕਾਰੀ ਦੇ ਆਫ਼ੀਸ਼ੀਅਲ ਟਵਿੱਟਰ ਪੇਜ ਤੋਂ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ ਆਏ ਕੁਝ ਵਿਕਲਾਂਗ ਵੋਟਰਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ।

ਜਵਾਨ ਸੋਚ

ਅਰੁਣਾਚਲ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਦੇ ਆਫ਼ੀਸ਼ੀਅਲ ਟਵਿੱਟਰ ਪੇਜ ਤੋਂ ਇੱਕ ਤਸਵੀਰ ਸਾਂਝੀ ਕੀਤੀ ਗਈ ਜਿਸ ਵਿੱਚ ਪਿੰਡ ਦੇ ਬਜ਼ੁਰਗ ਨਿਰਪੱਖ ਅਤੇ ਸ਼ਾਂਤਮਈ ਚੋਣਾਂ ਲਈ ਪੋਲਿੰਗ ਸਟੇਸ਼ਨ ਬਾਹਰ ਰਾਖੀ ਕਰਨ ਲਈ ਬੈਠੇ ਦਿਖਾਈ ਦੇ ਰਹੇ ਹਨ।

'ਉਮਰ ਚੜ੍ਹੀ ਹੈ ਭਾਈ, ਸੋਚ ਤਾਂ ਜਵਾਨ ਹੈ', ਇਹ ਕੈਪਸ਼ਨ ਦਿੰਦਿਆਂ ਬਿਹਾਰ ਦੇ ਮੁੱਖ ਚੋਣ ਅਫ਼ਸਰ ਦੇ ਟਵਿੱਟਰ ਅਕਾਊਂਟ ਤੋਂ ਵੋਟ ਪਾਉਣ ਆਏ ਬਜ਼ੁਰਗ ਵੋਟਰਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ।

ਇਹ ਵੀ ਪੜ੍ਹੋ:

ਨਾਗਾਲੈਂਡ ਦੇ ਮੁੱਖ ਚੋਣ ਅਫ਼ਸਰ ਦੇ ਆਫ਼ੀਸ਼ੀਅਲ ਟਵਿੱਟਰ ਪੇਜ ਤੋਂ ਮੋਕੋਕਚੁੰਗ ਜ਼ਿਲ੍ਹੇ ਵਿੱਚ ਵੋਟ ਦੇ ਹੱਕ ਦੀ ਵਰਤੋਂ ਕਰਨ ਆਏ 100 ਸਾਲਾ ਬਜ਼ੁਰਗ ਦੀ ਉਮੀਦ ਭਰੀ ਤਸਵੀਰ ਸਾਂਝੀ ਕੀਤੀ ਗਈ ਹੈ।

ਆਦਰਸ਼ ਪੋਲਿੰਗ ਬੂਥ

ਆਂਧਰਾ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਦੇ ਆਫ਼ੀਸ਼ੀਅਲ ਟਵਿਟਰ ਅਕਾਊਂਟ ਤੋਂ ਬੇਹਦ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ। ਇਹ ਤਸਵੀਰਾਂ ਦੋ ਮਾਡਲ ਪੋਲਿੰਗ ਸਟੇਸ਼ਨਾਂ ਦੀਆਂ ਹਨ। ਇਹ ਪੋਲਿੰਗ ਬੂਥ ਜੋ ਸਿਰਫ਼ ਮਹਿਲਾਵਾਂ ਨੇ ਚਲਾਏ ਗਏ।

ਅਰੁਣਾਚਲ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਦੇ ਆਫ਼ੀਸ਼ੀਅਲ ਟਵਿੱਟਰ ਪੇਜ ਤੋਂ ਵੀ ਸਿਰਫ਼ ਔਰਤਾਂ ਵੱਲੋਂ ਚਲਾਏ ਗਏ ਪੋਲਿੰਗ ਬੂਥ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ।

ਨਾਗਾਲੈਂਡ ਦੇ ਮੁੱਖ ਚੋਣ ਅਧਿਕਾਰੀ ਦੇ ਟਵਿੱਟਰ ਅਕਾਊਂਟ ਤੋਂ ਸਾਂਝੀ ਕੀਤੀ ਤਸਵੀਰ ਵੀ ਇੱਕ ਮਾਡਲ ਪੋਲਿੰਗ ਬੂਥ ਦੀ ਹੈ, ਜਿੱਥੇ ਵੋਟਰਾਂ ਨੂੰ ਟੋਕਨ ਦੇ ਕੇ ਵੇਟਿੰਗ ਰੂਮ ਵਿੱਚ ਬਿਠਾਇਆ ਜਾ ਰਿਹਾ ਹੈ। ਪੀਣ ਵਾਲੇ ਪਾਣੀ ਅਤੇ ਛੋਟੇ ਬੱਚਿਆਂ ਲਈ ਕਰੱਚ ਦੀ ਬਣਾਇਆ ਗਿਆ ਹੈ।

ਉੱਤਰ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਦੇ ਆਫ਼ੀਸ਼ੀਅਲ ਟਵਿਟਰ ਅਕਾਊਂਟ 'ਤੇ ਇੱਥੋਂ ਦੇ ਸ਼ਾਮਲੀ ਵਿੱਚ ਬਣੇ ਮਾਡਲ ਪੋਲਿੰਗ ਬੂਥ ਦੀ ਤਸਵੀਰ ਸਾਂਝੀ ਕੀਤੀ ਗਈ, ਜਿੱਥੇ ਗਰਭਵਤੀ ਔਰਤਾਂ ਦੇ ਬੈਠਣ ਲਈ ਖਾਸ ਬੰਦੋਬਸਤ ਕੀਤਾ ਗਿਆ ਹੈ।

ਅੰਡੇਮਾਨ ਦੇ ਮੁੱਖ ਚੋਣ ਅਧਿਕਾਰੀ ਦੇ ਆਫ਼ੀਸ਼ੀਅਲ ਟਵਿੱਟਰ ਅਕਾਊਂਟ ਤੋਂ ਸਾਂਝੀਆਂ ਕੀਤੀਆਂ ਤਸਵੀਰਾਂ ਇੱਥੋਂ ਦੇ ਕੈਂਪਬੈਲ ਬੇਅ ਵਿੱਚ ਬਣੇ ਮਾਡਲ ਪੋਲਿੰਗ ਬੂਥ ਦੀ ਖੂਬਸੂਰਤੀ ਦਰਸਾ ਰਹੀਆਂ ਹਨ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)