ਰਾਹੁਲ ਗਾਂਧੀ ਦੀ ਤਸਵੀਰ ਵਿੱਚ ਇਹ 'ਤੀਜਾ ਹੱਥ' ਕਿਸਦਾ ਹੈ?

    • ਲੇਖਕ, ਫੈਕਟ ਚੈੱਕ ਟੀਮ
    • ਰੋਲ, ਬੀਬੀਸੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਇੱਕ ਬਜ਼ੁਰਗ ਔਰਤ ਨੂੰ ਗਲੇ ਲਗਾਉਂਦੇ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਵਾਇਰਲ ਤਸਵੀਰ ਨੂੰ ਵੇਖ ਕੇ ਕਈ ਲੋਕ ਇਹ ਸਵਾਲ ਪੁੱਛ ਰਹੇ ਹਨ ਕਿ ਤਸਵੀਰ ਵਿੱਚ ਤੀਜਾ 'ਰਹੱਸਮਈ ਹੱਥ' ਕਿਸਦਾ ਹੈ?

ਦਿੱਲੀ ਭਾਜਪਾ ਦੇ ਬੁਲਾਰੇ ਤੇਜਿੰਦਰ ਪਾਲ ਸਿੰਘ ਬੱਗਾ ਨੇ ਟਵੀਟ ਕਰਕੇ ਲਿਖਿਆ, ''ਇਹ ਤੀਜਾ ਹੱਥ ਕਿਸਦਾ ਹੈ? ਮੈਂ ਤੁਹਾਨੂੰ ਇੱਕ ਚੰਗੀ ਪੀਆਰ ਏਜੰਸੀ ਤੋਂ ਕੰਮ ਲੈਣ ਲਈ ਕਿਹਾ ਵੀ ਸੀ।''

ਇਹ ਤਸਵੀਰ ਕਾਂਗਰਸ ਵੱਲੋਂ ਕੀਤੀ ਗਈ ਇੱਕ ਮਸ਼ਹੂਰੀ 'ਤੇ ਲੱਗੀ ਹੋਈ ਸੀ। ਮਸ਼ਹੂਰ ਘੱਟੋ-ਘੱਟ ਤਨਖਾਹ ਦੀ ਗਾਰੰਟੀ ਸਕੀਮ ਬਾਰੇ ਸੀ।

ਏਬੀਪੀ ਨਿਊਜ਼ ਦੇ ਪੱਤਰਕਾਰ ਵਿਕਾਸ ਭਦੌਰੀਆ ਨੇ ਵੀ ਟਵੀਟ ਕੀਤਾ, ''ਕੀ ਤੁਸੀਂ ਰਾਹੁਲ ਗਾਂਧੀ ਦੇ ਤਿੰਨ ਹੱਥ ਵੇਖ ਪਾ ਰਹੇ ਹੋ?''

ਇਹ ਵੀ ਪੜ੍ਹੋ:

ਭਾਜਪਾ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਕਾਂਗਰਸ ਦੇ 'ਹੱਥ ਦੀ ਸਫ਼ਾਈ ਦੱਸਦੀ' ਹੈ ਕਿ ਪਾਰਟੀ ਭ੍ਰਿਸ਼ਟਾਚਾਰੀ ਹੈ।

ਸੱਚ ਕੀ ਹੈ?

ਇਹ ਤਸਵੀਰ ਘੱਟੋ-ਘੱਟ ਆਮਦਨ ਯੋਜਨਾ ਦੀ ਮਸ਼ਹੂਰੀ ਲਈ ਕਾਂਗਰਸ ਵੱਲੋਂ ਇਸਤੇਮਾਲ ਕੀਤੀ ਗਈ ਸੀ।

ਇਹ ਇੱਕ ਵੱਡੀ ਤਸਵੀਰ ਦਾ ਹਿੱਸਾ ਹੈ ਜਿਸ ਵਿੱਚ ਕਈ ਹੋਰ ਲੋਕ ਵੀ ਨਜ਼ਰ ਆ ਰਹੇ ਹਨ।

ਇਸ ਮਸ਼ਹੂਰੀ ਵਿੱਚ ਪਿੱਛੇ ਦਾ ਬੈਕਗਰਾਊਂਡ ਧੁੰਦਲਾ ਕਰ ਦਿੱਤਾ ਗਿਆ ਸੀ।

ਇਹੀ ਤਸਵੀਰ ਕਾਂਗਰਸ ਦੇ ਆਫੀਸ਼ਿਅਲ ਟਵਿੱਟਰ ਹੈਂਡਲ 'ਤੇ ਵੀ ਪਾਈ ਗਈ ਸੀ।

ਗੂਗਲ ਤੇ ਰਿਵਰਸ ਇਮੇਜ ਸਰਚ ਤੋਂ ਬਾਅਦ ਪਤਾ ਲੱਗਿਆ ਕਿ ਇਹ ਤਸਵੀਰ 2015 ਦੀ ਹੈ।

2015 ਵਿੱਚ ਤਾਮਿਲਨਾਡੂ ਅਤੇ ਪੁਡੂਚੇਰੀ ਵਿੱਚ ਆਈ ਹੜ੍ਹ ਦੌਰਾਨ ਕਾਂਗਰਸ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸਨ।

ਬੈਕਗਰਾਊਂਡ ਧੁੰਦਲਾ ਕਰ ਦਿੱਤਾ ਗਿਆ ਸੀ ਪਰ ਪਿੱਛੇ ਖੜੇ ਆਦਮੀ ਦਾ ਹੱਥ ਨਹੀਂ ਹਟਾਇਆ ਗਿਆ।

ਤਸਵੀਰ ਵਿੱਚ ਤੀਜਾ ਹੱਥ ਤਾਂ ਹੈ ਪਰ ਉਹ ਕਿਸੇ ਹੋਰ ਪਾਰਟੀ ਦੇ ਵਰਕਰ ਦਾ ਹੈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)