ਕੈਪਟਨ ਅਮਰਿੰਦਰ ਸਿੰਘ ਦੀ ਆਮਦਨੀ ਪਿਛਲੇ 5 ਸਾਲਾਂ 'ਚ 7 ਗੁਣਾਂ ਇੰਝ ਵਧੀ

ਤਸਵੀਰ ਸਰੋਤ, Getty Images
ਲੋਕ ਸਭਾ ਚੋਣਾਂ 2019 ਲਈ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਪਰਨੀਤ ਕੌਰ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੇ ਗਏ ਹਲਫ਼ਨਾਮੇ ਵਿੱਚ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਦੀ ਆਮਦਨੀ ਦਾ ਜੋ ਵੇਰਵਾ ਦਿੱਤਾ ਗਿਆ ਹੈ ਉਸ ਨਾਲ ਕੈਪਟਨ ਦੀ ਆਮਦਨੀ ਵਧਣ ’ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
ਪਰਨੀਤ ਕੌਰ ਵੱਲੋਂ ਚੋਣ ਕਮਿਸ਼ਨ ਨੂੰ 2014 ਅਤੇ 2019 ਵਿੱਚ ਦਿੱਤੇ ਗਏ ਹਲਫ਼ਨਾਮਿਆਂ ਦੀ ਤੁਲਨਾ ਤੋਂ ਪਤਾ ਚਲਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਆਮਦਨੀ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਸੱਤ ਗੁਣਾਂ ਵਧ ਗਈ ਹੈ।
ਮੁੱਖ ਮੰਤਰੀ ਦੇ ਬੁਲਾਰੇ ਨੇ ਇਸ ਬਾਰੇ ਸਪਸ਼ਟੀਕਰਨ ਵਿੱਚ ਦੱਸਿਆ ਹੈ ਕਿ ਆਮਦਨੀ ਵਿੱਚ ਹੋਏ ਵਾਧੇ ਦੀ ਵਜ੍ਹਾ ਕੈਪਟਨ ਦੀ ਤਨਖ਼ਾਹ ਅਤੇ ਪੈਨਸ਼ਨ ਤੋਂ ਇਲਾਵਾ ਕੁਝ ਜਾਇਦਾਦ ਦੀ ਵਿਕਰੀ ਹੈ।
ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਸਾਲ 2016-17 ਦੌਰਾਨ ਆਮਦਨੀ 12.14 ਲੱਖ ਸੀ ਜਦ ਕਿ ਉਨ੍ਹਾਂ ਦੀ ਹਿੰਦੂ ਅਣਵੰਡੇ ਪਰਿਵਾਰ (HUF) ਦੀ ਕੋਈ ਆਮਦਨੀ ਨਹੀਂ ਸੀ।
ਇਹ ਵੀ ਪੜ੍ਹੋ:
ਜਦਕਿ 2017-18 ਦੇ ਵਿੱਤੀ ਵਰ੍ਹੇ ਦੇ ਅੰਤ ਤੱਕ ਮੁੱਖ ਮੰਤਰੀ ਨੇ 81.43 ਲੱਖ ਤਨਖ਼ਾਹ ਅਤੇ ਭੱਤਿਆਂ ਵਜੋਂ ਕਮਾਏ। ਇਸ 81.43 ਵਿੱਚ 72 ਲੱਖ ਰੁਪਏ ਉਨ੍ਹਾਂ ਦੀ ਤਨਖ਼ਾਹ ਅਤੇ ਬੈਂਕਾਂ ਦਾ ਵਿਆਜ਼ ਸ਼ਾਮਲ ਹੈ, ਜਿਨ੍ਹਾਂ ਦਾ ਵੇਰਵਾ ਉਨ੍ਹਾਂ ਦੀਆਂ ਆਮਦਨ ਕਰ ਰਿਟਰਨਾਂ ਵਿੱਚ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਸਾਲ 2017-18 ਦੌਰਨ 9.72 ਲੱਖ ਰੁਪਏ ਹਿੰਦੂ ਅਣਵੰਡੇ ਪਰਿਵਾਰ ਦੇ ਕਰਤਾ ਵਜੋਂ ਕੁਝ ਜਾਇਦਾਦ ਵੇਚ ਕੇ ਵੀ ਕਮਾਏ ਹਨ।
ਜਿੱਥੋਂ ਤੱਕ ਪਿਛਲੇ ਦੋ ਸਾਲਾਂ ਦੌਰਾਨ ਜਾਇਦਾਦ ਦੇ 48.29 ਕਰੋੜ ਤੋਂ ਵਧ ਕੇ 58.40 ਕਰੋੜ ਹੋਣ ਦਾ ਸਵਾਲ ਹੈ, ਇਸ ਦਾ ਕਾਰਨ ਕੁਝ ਜ਼ਮੀਨਾਂ-ਜਾਇਦਾਦਾਂ ਦੀ ਵਿਕਰੀ ਹੈ।

ਤਸਵੀਰ ਸਰੋਤ, NARINDER NANU/AFP/GETTY IMAGES
ਇਸ ਵਿੱਚ ਉਨ੍ਹਾਂ ਦੀ ਹਿਮਾਚਲ ਵਿਚਲੀ ਜ਼ਮੀਨ, ਬਹਾਦਰਗੜ੍ਹ (ਪਟਿਆਲਾ), ਮਾਜਰੀ ਵਿੱਚ ਵੇਚੀ ਜ਼ਮੀਨ ਅਤੇ ਦੁਬਈ ਵਿਚਲੇ ਇੱਕ ਫੈਲਟ ਦੀ ਵਿਕਰੀ ਤੋਂ ਪ੍ਰਾਪਤ ਆਮਦਨ ਸ਼ਾਮਲ ਹੈ।
ਬੁਲਾਰੇ ਨੇ ਦੱਸਿਆ ਕਿ ਇਹ ਵੇਰਵੇ ਪਰਨੀਤ ਕੌਰ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੇ ਗਏ ਹਲਫ਼ਨਾਮੇ ਦੇ ਫਾਰਮ 26 ਵਿੱਚ ਦੱਸਣ ਦੀ ਕੋਈ ਵਿਵਸਥਾ ਨਹੀਂ ਸੀ। ਉੱਥੇ ਸਿਰਫ਼ ਪਤੀ ਜਾਂ ਪਤਨੀ ਦੀ ਕੁੱਲ ਆਮਦਨੀ ਹੀ ਦੱਸੀ ਜਾ ਸਕਦੀ ਹੈ ਇਸ ਲਈ ਇਹ ਵੇਰਵੇ ਨਹੀਂ ਦਿੱਤੇ ਜਾ ਸਕਦੇ।
ਹਲਫ਼ਨਾਮਿਆਂ ਵਿੱਚ ਦਿੱਤੇ ਆਮਦਨ ਵੇਰਵਿਆਂ ਦੀ ਤੁਲਨਾ:
ਪਰਨੀਤ ਕੌਰ ਵੱਲੋਂ ਚੋਣ ਕਮਿਸ਼ਨ ਨੂੰ 2014 ਅਤੇ 2019 ਵਿੱਚ ਦਿੱਤੇ ਗਏ ਹਲਫ਼ਨਾਮਿਆਂ ਵਿੱਚ ਆਮਦਨ ਨਾਲ ਜੁੜੇ ਹੇਠ ਲਿਖੇ ਤੱਥ ਦਰਸਾਏ ਗਏ ਹਨ:
- ਆਮਦਨ ਕਰ ਰਿਟਰਨ ਦਾ ਸਾਲ-2017-2018
- ਪਰਨੀਤ ਕੌਰ ਦੀ ਆਮਦਨ- 47,04, 830 ਰੁਪਏ
- ਅਮਰਿੰਦਰ ਸਿੰਘ ਦੀ ਆਮਦਨ- 81, 43, 590 ਰੁਪਏ
- ਹਿੰਦੂ ਅਣਵੰਡੇ ਪਰਿਵਾਰ ਦੀ ਆਮਦਨ- 9,72, 850 ਰੁਪਏ
- ਆਮਦਨ ਕਰ ਰਿਟਰਨ ਦਾ ਸਾਲ-2012-2013
- ਪਰਨੀਤ ਕੌਰ ਦੀ ਆਮਦਨ- 25,67,920 ਰੁਪਏ
- ਅਮਰਿੰਦਰ ਸਿੰਘ ਦੀ ਆਮਦਨ- 12,15,480 ਰੁਪਏ
- ਹਿੰਦੂ ਅਣਵੰਡੇ ਪਰਿਵਾਰ ਦੀ ਆਮਦਨ- ਕੋਈ ਨਹੀਂ
ਹਿੰਦੂ ਅਣਵੰਡਿਆ ਪਰਿਵਾਰ ਕੀ ਹੁੰਦਾ ਹੈ:
ਆਮਦਨ-ਕਰ ਐਕਟ 1961 ਵਿੱਚ, ਹਿੰਦੂ ਅਣਵੰਡੇ ਪਰਿਵਾਰ (HINDU UNDIVIDED FAMILY (HUF) ਨੂੰ ਟੈਕਸ ਦਾ ਹਿਸਾਬ ਲਾਉਣ ਲਈ ਇੱਕ ਵੱਖਰੀ ਇਕਾਈ ਵਜੋਂ ਗਿਣਿਆ ਜਾਂਦਾ ਹੈ।
ਹਿੰਦੂ ਅਣਵੰਡਿਆ ਪਰਿਵਾਰ ਉਹ ਪਰਵਿਰ ਹੁੰਦਾ ਹੈ ਜਿਸ ਦੇ ਸਾਰੇ ਮੈਂਬਰ ਇੱਕੋ ਪੁਰਖੇ ਦੇ ਵਾਰਸ ਹੋਣ। ਇਨ੍ਹਾਂ ਮੈਂਬਰਾਂ ਵਿੱਚ ਵਿਆਹ ਕੇ ਆਈਆਂ ਨੂੰਹਾਂ ਅਤੇ ਅਣਵਿਆਹੀਆਂ ਧੀਆਂ ਵੀ ਸ਼ਾਮਲ ਹੁੰਦੀਆਂ ਹਨ। ਇਹ ਪਰਿਵਾਰ ਕਿਸੇ ਸਮਝੌਤੇ ਤਹਿਤ ਨਹੀਂ ਬਣਾਇਆ ਜਾ ਸਕਦਾ ਸਗੋਂ ਕਿਸੇ ਪਰਿਵਾਰ ਵਿੱਚ ਆਪਣੇ-ਆਪ ਬਣਦਾ ਹੈ।
ਹਾਲਾਂਕਿ ਜੈਨ ਅਤੇ ਸਿੱਖ ਪਰਿਵਾਰਾਂ ਉੱਪਰ ਹਿੰਦੂ ਲਾਅ ਲਾਗੂ ਨਹੀਂ ਹੁੰਦਾ ਪਰ ਆਮਦਨ-ਕਰ ਐਕਟ 1961 ਅਧੀਨ, ਇਨ੍ਹਾਂ ਪਰਿਵਾਰਾਂ ਨੂੰ ਵੀ ਹਿੰਦੂ ਅਣਵੰਡੇ ਪਰਿਵਾਰ ਹੀ ਸਮਝਿਆ ਜਾਂਦਾ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਹਰਸਿਮਰਤ ਕੌਰ ਬਾਦਲ
ਪਰਨੀਤ ਕੌਰ 2014 ਵਿੱਚ ਚੋਣਾਂ ਲੜੇ ਸਨ ਪਰ ਹਾਰ ਗਏ ਜਦਕਿ ਹਰਮਿਮਰਤ ਕੌਰ ਬਾਦਲ ਜਿੱਤ ਗਏ। ਦੋਹਾਂ ਸਿਆਸੀ ਪਰਿਵਾਰਾਂ ਦੀਆਂ ਮਹਿਲਾ ਆਗੂਆਂ ਦਿੱਤੇ ਗਏ ਹਲਫ਼ਨਾਮਿਆਂ ਵਿੱਚ ਜਾਇਦਾਦ ਕਿੰਨੀ ਵਧੀ ਜਾਂ ਘਟੀ ਇਹ ਦੇਖਣਾ ਦਿਲਚਸਪ ਹੈ।
ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਵੱਲੋਂ 2014 ਅਤੇ 2019 ਵਿੱਚ ਦਿੱਤੇ ਗਏ ਹਲਫ਼ਨਾਮਿਆਂ ਵਿੱਚ ਆਮਦਨ ਨਾਲ ਜੁੜੇ ਹੇਠ ਲਿਖੇ ਤੱਥ ਦਰਸਾਏ ਗਏ ਹਨ:
- ਆਮਦਨ ਕਰ ਰਿਟਰਨ ਦਾ ਸਾਲ-2017-2018
- ਹਰਸਿਮਰਤ ਕੌਰ ਦੀ ਆਮਦਨ: ਆਮਦਨ-4, 67,010 ਰੁਪਏ, ਖੇਤੀਬਾੜੀ ਤੋਂ ਆਮਦਨ-14,14, 441 ਰੁਪਏ, ਹੋਰ ਆਮਦਨ-4, 650 ਰੁਪਏ
- ਸੁਖਬੀਰ ਸਿੰਘ ਦੀ ਆਮਦਨ: ਆਮਦਨ- 2, 17, 54, 600 ਰੁਪਏ, ਖੇਤੀਬਾੜੀ ਤੋਂ ਆਮਦਨ-24, 51, 667 ਰੁਪਏ, ਹੋਰ ਆਮਦਨ-4, 910 ਰੁਪਏ, ਹਿੰਦੂ ਅਣਵੰਡੇ ਪਰਿਵਾਰ ਦੀ ਆਮਦਨ- 7, 85, 770 ਰੁਪਏ
- ਆਮਦਨ ਕਰ ਰਿਟਰਨ ਦਾ ਸਾਲ-2012-2013
- ਹਰਸਿਮਰਤ ਕੌਰ ਦੀ ਆਮਦਨ: ਆਮਦਨ- 3, 11, 56, 668 ਰੁਪਏ,
- ਸੁਖਬੀਰ ਸਿੰਘ ਦੀ ਆਮਦਨ: ਆਮਦਨ-57, 67, 540 ਰੁਪਏ, ਖੇਤੀਬਾੜੀ ਤੋਂ ਆਮਦਨ-1, 22, 43, 438 ਰੁਪਏ
ਇਹ ਵੀ ਪੜ੍ਹੋ
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

End of YouTube post, 3

End of YouTube post, 4