ਕਦੇ ਮੋਦੀ ਦੀ ਇੰਟਰਵਿਊ ਲੈਣ ਵਾਲੇ ਅਕਸ਼ੇ ਦੀ ਦੇਸ ਭਗਤੀ ’ਤੇ ਸਵਾਲ ਉੱਠੇ ਸਨ

ਤਸਵੀਰ ਸਰੋਤ, BJP
- ਲੇਖਕ, ਵਿਕਾਸ ਤ੍ਰਿਵੇਦੀ
- ਰੋਲ, ਬੀਬੀਸੀ ਪੱਤਰਕਾਰ
ਸਵੇਰੇ ਸੂਰਜ ਚੜ੍ਹੇਗਾ ਪਰ ਰੌਸ਼ਨੀ ਬਿਲਕੁਲ ਨਹੀਂ ਹੋਵੇਗੀ, ਤਾਰੇ ਚਮਕਦੇ ਦਿਖਣਗੇ
ਜੇ ਤੁਸੀਂ ਇਸ ਗੱਲ ਨੂੰ ਅਸੰਭਵ ਕਹਿਣ ਜਾ ਰਹੇ ਹੋ ਤਾਂ ਰੁਕੋ ਇਹ ਵੀ ਪੜ੍ਹ ਲਓ, ਫੁੱਲ ਚੋਣ ਪ੍ਰਚਾਰ ਦਰਮਿਆਨ ਪੀਐੱਮ ਮੋਦੀ ਦਾ ਗ਼ੈਰ-ਸਿਆਸੀ ਇੰਟਰਵਿਊ।"
ਪੱਤਰਕਾਰਾਂ ਤੋਂ ਦੂਰ ਰਹਿਣ ਵਾਲੇ ਨਰਿੰਦਰ ਮੋਦੀ ਨੇ ਲੰਘੇ ਪੰਜਾਂ ਸਾਲਾਂ ਵਿੱਚ ਦੇਸ ਨੂੰ ਕਈ ਪੱਤਰਕਾਰ ਦਿੱਤੇ। ਮੋਦੀ ਵਿੱਚ ਇੱਕ ਫਕੀਰੀ ਦੇਖਣ ਵਾਲੇ ਪ੍ਰਸੂਨ ਜੋਸ਼ੀ ਦੀ ਅਪਾਰ ਸਫ਼ਲਤਾ ਤੋਂ ਬਾਅਦ ਉਸੇ ਕੜੀ ਵਿੱਚ ਨਵੇਂ ਪੱਤਰਕਾਰ- ਨਮਸਸਕਾਰ, ਮੈਂ ਅਕਸ਼ੇ ਕੁਮਾਰ।
ਇਹ ਵੀ ਪੜ੍ਹੋ:
ਅਕਸ਼ੇ ਕੁਮਾਰ ਨੇ ਨਰਿੰਦਰ ਮੋਦੀ ਦਾ ਇੱਕ ਗ਼ੈਰ-ਸਿਆਸੀ ਇੰਟਰਵਿਊ ਕਰਨ ਦਾ ਦਾਅਵਾ ਕੀਤਾ ਹੈ। ਸੋਸ਼ਲ ਮੀਡੀਆ ਉੱਤੇ ਲੋਕ ਭਾਵੇਂ ਇੰਟਰਵਿਊ ਅਤੇ ਇਸਦੀ ਟਾਈਮਿੰਗ ਦਾ ਮਜ਼ਾਕ ਬਣਾ ਰਹੇ ਹੋਣ ਪਰ ਅਕਸ਼ੇ ਕੁਮਾਰ ਨੇ ਮੋਦੀ ਦੀ ਜਿਹੜੀ ਕਹਾਣੀ ਸੁਣਾਈ ਉਹ ਬਹੁਤ ਸਾਰੇ ਲੋਕਾਂ ਲਈ ਨਵੀਂ ਹੈ।

ਤਸਵੀਰ ਸਰੋਤ, ANI
ਮੋਦੀ ਦੇ ਗ਼ੈਰ- ਸਿਆਸੀ ਕਿੱਸੇ
- ਮੋਦੀ ਲੋਟੇ ਵਿੱਚ ਗਰਮ ਕੋਲੇ ਭਰ ਕੇ ਕੱਪੜੇ ਪ੍ਰੈੱਸ ਕਰਦੇ ਸਨ।
- ਪੁੱਠੀ ਘੜੀ ਬੰਨ੍ਹਦਾ ਸਨ ਤਾਂ ਕਿ ਸਮਾਂ ਦੇਖਣ ਨਾਲ ਕਿਸੇ ਨੂੰ ਹਦਕ ਮਹਿਸੂਸ ਨਾ ਹੋਵੇ।
- ਫੌਜੀ ਵਰਦੀ ਦੇਖ਼ ਕੇ ਮੋਦੀ ਜੀ ਦਾ ਮਨ ਸਲੂਟ ਕਰਨ ਨੂੰ ਕਰਦਾ ਸੀ।
- ਮੋਦੀ ਜੀ ਆਰਮੀ ਸਕੂਲ ਵਿੱਚ ਪੜ੍ਹਨਾ ਚਾਹੁੰਦੇ ਸਨ।
- ਮੋਦੀ ਮੁਤਾਬਕ ਉਹ ਆਪਣੇ ਮਨ ਵਿੱਚ ਆਪ ਹੀ ਸਵਾਲ ਖੜ੍ਹੇ ਕਰਦੇ ਸਨ ਅਤੇ ਆਪ ਹੀ ਜਵਾਬ ਖੋਜਦੇ।
- ਗੁਠਲੀ ਤੋਂ ਬਿਨਾਂ ਅੰਬ ਖਾਣ ਦੀ ਗੱਲ ਦੱਸਣ ਵਾਲੇ ਮੋਦੀ ਨੇ ਦੱਸਿਆ- ਸੰਘ ਵਿੱਚ ਵਿਗਿਆਨਕ ਖੇਡ ਹੁੰਦੇ ਸਨ।
ਮੋਦੀ ਦੀ ਅਨਸੁਣੀ ਕਹਾਣੀ ਨੂੰ ਇੱਥੇ ਵਿਰਾਮ ਦੇ ਕੇ, ਇੱਕ ਹੋਰ ਕਹਾਣੀ ਸੁਣਾਉਂਦੇ ਹਾਂ ਜਿਸ ਵਿੱਚ ਚਾਂਦਨੀ ਚੌਂਕ ਦਾ ਮੁੰਡਾ ਐਕਟਿੰਗ ਦੇ ਜ਼ਰੀਏ ਪੱਤਰਕਾਰੀ ਵਿੱਚ ਹੱਥ ਅਜ਼ਮਾਉਂਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਦਾ ਇੰਟਰਵਿਊ ਲੈਣ ਤੱਕ ਦਾ ਸਫ਼ਰ ਤੈਅ ਕਰਦਾ ਹੈ।

ਤਸਵੀਰ ਸਰੋਤ, BJP
ਪਿਤਾ ਦੇ ਵਿਲੇਨ ਬਣਨ ਤੋਂ ਬਾਅਦ ਹੀਰੋ ਅਕਸ਼ੇ ਪੈਦਾ ਹੋਇਆ
ਦਿੱਲੀ ਦੇ ਚਾਂਦਨੀ ਚੌਂਕ ਵਿਚ ਪਰਾਂਠੇ ਵਾਲੀ ਗਲੀ। ਭਾਟੀਆ ਸਾਹਬ ਦੇ ਘਰੋਂ ਚੀਖਣ ਦੀ ਆਵਾਜ਼ ਆਈ।
ਇਹ ਆਵਾਜ਼ ਹਰੀ ਓਮ ਭਾਟੀਆ ਦੀ ਸੀ। ਬੇਟਾ ਪੜ੍ਹਾਈ ਵਿੱਚ ਕਮਜ਼ੋਰ ਸੀ। ਪਿਤਾ ਨੇ ਗੱਲ ’ਤੇ ਥੱਪੜ ਜੜ ਕੇ ਪੁੱਛਿਆ- ਪੜ੍ਹੇਗਾ ਨਹੀਂ ਤਾਂ ਕੀ ਕਰੇਗਾ?
ਗੁੱਸੇ ਵਿੱਚ ਭਰੇ ਮੁੰਡੇ ਨੇ ਵੀ ਕਹਿ ਦਿੱਤਾ- ਮੈਂ ਹੀਰੋ ਬਣ ਜਾਵਾਂਗਾ
9 ਸਤੰਬਰ 1967 ਨੂੰ ਕਸ਼ਮੀਰੀ ਮੂਲ ਦੀ ਮਾਂ ਅਤੇ ਪੰਜਾਬੀ ਪਿਤਾ ਦੇ ਘਰ ਪੈਦਾ ਹੋਇਆ ਇਹ ਮੁੰਡਾ ਰਾਜੀਵ ਭਾਟੀਆ ਸੀ। ਜੋ ਆਉਣ ਵਾਲੇ ਸਾਲਾਂ ਵਿੱਚ ਗੁੱਸੇ ਵਿੱਚ ਕਹੀ ਇਹ ਗੱਲ ਅਕਸ਼ੇ ਕੁਮਾਰ ਬਣ ਕੇ ਸੱਚ ਕਰਨ ਵਾਲਾ ਸੀ।
ਰਾਜੀਵ ਦੇ ਪਿਤਾ ਪਹਿਲਾਂ ਮਿਲਟਰੀ ਵਿੱਚ ਸਨ ਫਿਰ ਸੀਏ ਦੀ ਨੌਕਰੀ ਕਰਨ ਲੱਗੇ। ਕੁਝ ਸਮਾਂ ਬਾਅਦ ਭਾਟੀਆ ਪਰਿਵਾਰ ਮੁੰਬਈ ਸ਼ਿਫਟ ਹੋ ਗਿਆ। ਰਾਜੀਵ ਦੀ ਦਾਖਲਾ ਮਾਟੂੰਗਾ ਦੇ ਡਾਨ ਬਾਸਕੋ ਸਕੂਲ ਵਿੱਚ ਕਰਵਾਇਆ ਗਿਆ।

ਤਸਵੀਰ ਸਰੋਤ, VENUS
ਰਾਜੀਵ ਭਾਟੀਆ ਦੇ ਅਕਸ਼ੇ ਕੁਮਾਰ ਬਣਨ ਦੀ ਕਹਾਣੀ
ਰਾਜੀਵ ਦਾ ਖੇਡਣ ਵਿੱਚ ਖ਼ੂਬ ਮਨ ਲਗਦਾ ਸੀ। ਗੁਆਂਢੀਆਂ ਦੇ ਮੁੰਡੇ ਨੂੰ ਕਰਾਟੇ ਕਰਦੇ ਦੇਖ ਕੇ ਦਿਲਚਸਪੀ ਪੈਦਾ ਹੋਈ। 10ਵੀਂ ਕਲਾਸ ਦੀ ਪੜ੍ਹਾਈ ਪੂਰਾ ਕਰਦਿਆਂ ਹੀ ਪਿਤਾ ਨਾਲ ਜਿੱਦ ਕਰਕੇ ਰਾਜੀਵ ਮਾਰਸ਼ਲ ਆਰਟ ਸਿੱਖਣ ਬੈਂਕੌਕ ਚਲੇ ਗਏ। ਬਲੈਕ ਬੈਲਟ ਹਾਸਲ ਕੀਤੀ।
ਪੰਜ ਸਾਲ ਬਾਅਦ ਕੋਲਕੱਤਾ-ਢਾਕਾ ਵਿੱਚ ਟ੍ਰੈਵਲ ਏਜੰਟ, ਹੋਟਲ ਦਾ ਕੰਮ ਕਰਦਾ ਇਹ ਮੁੰਡਾ ਦਿੱਲੀ ਪਹੁੰਚਿਆ। ਕੁਝ ਸਮਾਂ ਲਾਜਪਤ ਰਾਏ ਮਾਰਕਿਟ ਤੋਂ ਕੁੰਦਨ ਦੇ ਗਹਿਣੇ ਖ਼ਰੀਦੇ ਕੇ ਮੁੰਬਈ ਵਿੱਚ ਵੇਚੇ।
ਇਸ ਸਭ ਦੇ ਵਿਚਕਾਰ ਮਨ ਇੱਕ ਵਾਰ ਫਿਰ ਮਾਰਸ਼ਲ ਆਰਟ ਵਾਲੇ ਪਾਲੇ ਵਿੱਚ ਲੈ ਗਿਆ ਅਤੇ ਬੱਚਿਆਂ ਨੂੰ ਮਾਰਸ਼ਲ ਆਰਟ ਸਿਖਾਉਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਵਿੱਚ ਮਹੀਨੇ ਦੇ 4-5 ਹਜ਼ਾਰ ਰੁਪਏ ਦੀ ਕਮਾਈ ਹੀ ਹੁੰਦੀ ਸੀ।
ਰਾਜਸਭਾ ਟੀਵੀ ਨੂੰ ਦਿੱਤੇ ਇੱਕ ਇੰਟਰਵਿਊ ਮੁਤਾਬਕ, ਕਿਸੇ ਦੀ ਸਲਾਹ ਮੰਨ ਕੇ ਰਾਜੀਵ ਮਾਡਲਿੰਗ ਕਰਨ ਲੱਗ ਪਿਆ।
ਫਰਨੀਚਰ ਦੀ ਦੁਕਾਨ ਉੱਤੇ ਹੋਏ ਇੱਕ ਫੋਟੋਸ਼ੂਟ ਲਈ ਰਾਜੀਵ ਨੂੰ 21 ਹਜ਼ਾਰ ਰੁਪਏ ਦਾ ਚੈੱਕ ਮਿਲਿਆ। ਰਾਜੀਵ ਨੂੰ ਇਹ ਚੈੱਕ ਤਾਂ ਬਹੁਤ ਪਸੰਦ ਆਇਆ ਪਰ ਉਸ ਉੱਪਰ ਲਿਖਿਆ ਨਾਮ ਜ਼ਿਆਦਾ ਪਸੰਦ ਨਹੀਂ ਆਇਆ।
ਇਸ ਤਰ੍ਹਾਂ ਰਾਜੀਵ ਨੇ ਆਪਣਾ ਨਾਮ ਬਦਲ ਕੇ ਅਕਸ਼ੇ ਕੁਮਾਰ ਰੱਖ ਲਿਆ।
ਇੱਤਿਫਾਕ ਇਹ ਸਮਝੋ ਕਿ ਨਾਮ ਬਦਲਣ ਤੋਂ ਅਗਲੇ ਹੀ ਦਿਨ ਅਕਸ਼ੇ ਨੂੰ ਹੀਰੋ ਵਜੋਂ ਪਹਿਲੀ ਫ਼ਿਲਮ ਮਿਲ ਗਈ। ਇਹ ਫਿਲਮ ਸੀ 1991 ਵਿੱਚ ਆਈ ‘ਸੌਗੰਧ’। ਹਾਲਾਂਕਿ ਇਸ ਤੋਂ ਪਹਿਲਾਂ ਉਹ ਆਜ ਫਿਲਮ ਵਿੱਚ ਵੀ ਇੱਕ ਗੌਣ ਜਿਹੀ ਭੂਮਿਕਾ ਨਿਭਾ ਚੁੱਕੇ ਸਨ।
ਹੁਣ ਭਾਵੇਂ ਅਕਸ਼ੇ ਕੁਮਾਰ ਦੀ ਚੌਕੀਦਾਰ ਨਰਿੰਦਰ ਮੋਦੀ ਨਾਲ ਨਜ਼ਦੀਕੀ ਵੱਧ ਗਈ ਹੈ ਪਰ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਇੱਕ ਚੌਕੀਦਾਰ ਨੇ ਉਨ੍ਹਾਂ ਦਾ ਰਾਹ ਰੋਕਿਆ ਸੀ।
30-32 ਸਾਲ ਪਹਿਲਾਂ ਮੁੰਬਈ ਦੇ ਇੱਕ ਘਰ ਦੇ ਬਾਹਰ ਅਕਸ਼ੇ ਨੇ ਆਪਣਾ ਫੋਟੋਸ਼ੂਟ ਕਰਵਾਇਆ। ਅਕਸ਼ੇ ਕੁਮਾਰ ਨੇ ਫੋਟੋਸ਼ੂਟ ਘਰ ਦੇ ਅੰਦਰ ਜਾ ਕੇ ਕਰਨਾ ਚਾਹੁੰਦੇ ਸਨ ਪਰ ਚੌਕੀਦਾਰ ਨੇ ਜਾਣ ਨਹੀਂ ਦਿੱਤਾ।
ਅੱਜ ਉਹ ਘਰ ਅਕਸ਼ੇ ਕੁਮਾਰ ਦਾ ਹੈ। ਇਸ ਘਰ ਨੂੰ ਖ਼ਰੀਦਣ ਤੱਕ ਅਕਸ਼ੇ ਨੂੰ ਬੜਾ ਲੰਬਾ ਸਫ਼ਰ ਤੈਅ ਕਰਨਾ ਪਿਆ ਸੀ।

ਤਸਵੀਰ ਸਰੋਤ, Getty Images
ਉਡਾਣ ਖੁੰਝਣ ਨਾਲ ਖੁੱਲ੍ਹਿਆ ਫਿਲਮਾਂ ਦਾ ਰਾਹ
ਇੱਕ ਵਾਰ ਅਕਸ਼ੇ ਕੁਮਾਰ ਨੇ ਮਾਡਲਿੰਗ ਦੇ ਸੰਬੰਧ ਵਿੱਚ ਬੈਂਗਲੂਰੂ ਜਾਣਾ ਸੀ ਪਰ ਸਵੇਰੇ ਦੇ ਸੱਤ ਨੂੰ ਸ਼ਾਮ ਦੇ ਸੱਤ ਸਮਝਣ ਦੀ ਉਕਾਈ ਕਾਰਨ ਅਕਸ਼ੇ ਦੀ ਫਲਾਈਟ ਛੁੱਟ ਗਈ।
ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਅਕਸ਼ੇ ਕੁਮਾਰ ਨੇ ਦੱਸਿਆ ਸੀ, “ਫਲਾਈਟ ਛੁੱਟਣ ਤੋਂ ਬਾਅਦ ਮੈਂ ਪੂਰਾ ਦਿਨ ਪਰੇਸ਼ਾਨ ਰਿਹਾ। ਸ਼ਾਮ ਨੂੰ ਇੱਕ ਮਾਡਲਿੰਗ ਕੋਆਰਡੀਨੇਟਰ ਨੂੰ ਆਪਣੀਆਂ ਤਸਵੀਰਾਂ ਦਿਖਾ ਰਿਹਾ ਸੀ।”
“ਉਸੇ ਸਮੇਂ ਮੈਨੂੰ ਪ੍ਰਮੋਦ ਚੱਕਰਵਰਤੀ ਮਿਲੇ। ਤਸਵੀਰ ਦੇਖ ਕੇ ਕਹਿੰਦੇ- ਫ਼ਿਲਮ ਕਰੋਗੇ? ਮੇਰੇ ਹਾਂ ਕਰਦਿਆਂ ਹੀ ਉਨ੍ਹਾਂ ਨੇ ਮੈਨੂੰ ਪੰਜ ਹਜ਼ਾਰ ਦਾ ਚੈੱਕ ਦੇ ਦਿੱਤਾ।”
ਇਸ ਮਗਰੋਂ ਅਕਸ਼ੇ ਨੇ ਕਈ ਫ਼ਿਲਮਾਂ ਕੀਤੀਆਂ। ਉਹ ਇਕੱਠੀਆਂ ਕਈ-ਕਈ ਫਿਲਮਾਂ ਕਰਦੇ ਹਨ। ਇਸ ਦਾ ਨਤੀਜਾ ਇਹ ਵੀ ਹੋਇਆ ਕਿ ਉਨ੍ਹਾਂ ਦੀਆਂ 16 ਫਿਲਮਾਂ ਇਕੱਠੀਆਂ ਫਲਾਪ ਹੋਈਆਂ।
ਕਿਹਾ ਜਾਂਦਾ ਹੈ ਕਿ ਸ਼ੂਟਿੰਗ ਦੌਰਾਨ ਇੱਕ ਬੰਦਾ ਡਾਇਲੌਗ ਲਿਖ ਕੇ ਖੜ੍ਹਾ ਰਹਿੰਦਾ ਹੈ ਜਿਸ ਨੂੰ ਪੜ੍ਹ ਕੇ ਅਕਸ਼ੇ ਡਾਇਲੌਗ ਬੋਲਦੇ ਹਨ। ਜਿਸ ਕਾਰਨ ਕਈ ਰੀ-ਟੇਕ ਹੁੰਦੇ ਹਨ ਅਤੇ ਸਮਾਂ ਵੀ ਖ਼ਰਾਬ ਹੁੰਦਾ ਹੈ।
ਉਨ੍ਹਾਂ ਨੇ ਸਮਾਜਿਕ ਸੁਨੇਹੇ ਵਾਲੀਆਂ ਫਿਲਮਾਂ ਬਹੁਤ ਘੱਟ ਕੀਤੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਤਾਂ ਕਮਰਸ਼ੀਅਲ ਫਿਲਮਾਂ ਕਰਨ ਆਏ ਹਨ।
ਇੱਕ ਵਾਰ ਉਹ ਰਾਜੇਸ਼ ਖੰਨਾ ਅਤੇ ਟਵਿੰਕਲ ਤੋਂ ਕੰਮ ਮੰਗਣ ਵੀ ਗਏ। ਹਾਲਾਂਕਿ ਉਹ ਫ਼ਿਲਮ ਚੰਕੀ ਪਾਂਡੇ ਨੂੰ ਦੇ ਦਿੱਤੀ ਗਈ। ਫਿਰ ਵੀ ਉਹ 2001 ਤੱਕ ਰਾਜੇਸ਼ ਖੰਨਾ ਤੋਂ ਕੰਮ ਮੰਗਦੇ ਰਹੇ।
ਅਕਸ਼ੇ, ਰਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਤੋਂ ਟਵਿੰਕਲ ਖੰਨਾ ਦਾ ਹੱਥ ਮੰਗਣ ਵੀ ਗਏ। ਇਸ ਵਾਰ ਰਾਜੇਸ਼ ਖੰਨਾ ਮਨ੍ਹਾ ਨਹੀਂ ਕਰ ਸਕੇ ਅਤੇ ਸਾਲ 2001 ਵਿੱਚ ਟਵਿੰਕਲ ਅਤੇ ਅਕਸ਼ੇ ਦਾ ਵਿਆਹ ਹੋ ਗਿਆ।
ਅਕਸ਼ੇ ਕੁਮਾਰ: ਇੱਕ ਬੇਵਫ਼ਾ ਹੈ... ਇੱਕ ਬੇਵਫ਼ਾ ਹੈ
ਅਕਸ਼ੇ ਕੁਮਾਰ ਨੂੰ ਕਈ ਫ਼ਿਲਮੀ ਰਸਾਲਿਆਂ ਵਿੱਚ ਲੇਡੀ ਕਿਲਰ ਕਿਹਾ ਜਾਂਦਾ ਸੀ।
ਉਨ੍ਹਾਂ ਨੇ ਇੱਕ ਵਾਰ ਬੀਬੀਸੀ ਨੂੰ ਦੱਸਿਆ ਸੀ, “ਮੈਂ ਲੇਡੀ ਕਿਲਰ ਨਹੀਂ ਹਾਂ, ਮੈਂ ਉਨ੍ਹਾਂ ਨੂੰ ਖਿੱਚਦਾ ਹਾਂ। ਮੈਂ ਹਰ ਕੰਮ ਨੂੰ ਈਮਾਨਦਾਰੀ ਨਾਲ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਜੋੜ-ਤੋੜ ਨਹੀਂ ਕਰਦਾ।”
ਕਦੇ-ਕਦੇ ਡਿਪਲੋਮੈਟਿਕ ਵੀ ਹੁੰਦਾ ਹਾਂ ਤਾਂ ਕਿ ਦੂਸਰੇ ਨੂੰ ਨੁਕਸਾਨ ਨਾ ਪਹੁੰਚੇ। ਮੈਨੂੰ ਲਗਦਾ ਹੈ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਹੀ ਔਰਤਾਂ ਅਤੇ ਦੂਸਰਿਆਂ ਨੂੰ ਖਿੱਚ ਪਾਉਂਦਾ ਹਾਂ। ਇਹ ਸਭ ਵਿਆਹ ਤੋਂ ਪਹਿਲਾਂ ਦੀਆਂ ਗੱਲਾਂ ਹਨ। ਉਸ ਤੋਂ ਬਾਅਦ ਆਪਣਾ ਕ੍ਰਾਊਨ ਕਿਸੇ ਹੋਰ ਨੂੰ ਦੇਣਾ ਪਿਆ।"
ਰਵੀਨਾ ਟੰਡਨ, ਸ਼ਿਲਪਾ ਸ਼ੈਟੀ, ਰੇਖਾ ਅਤੇ ਹੋਰ ਕਈ ਨਾਮ ਹਨ ਜਿਨ੍ਹਾਂ ਬਾਰੇ ਅਕਸ਼ੇ ਨੇ ਕਦੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਪਰ ਫ਼ਿਲਮ ਸਨਅਤ ਦੇ ਕਈ ਲੋਕਾਂ ਨੂੰ ਪਤਾ ਸੀ ਕਿ ਉਹ ਕਈ ਕਿਸ਼ਤੀਆਂ ’ਤੇ ਸਵਾਰ ਹਨ।
ਵੀਰ ਸਾਂਘਵੀ ਨੂੰ ਦਿੱਤੇ ਇੰਟਰਵਿਊ ਵਿੱਚ ਰਵੀਨਾ ਨੇ ਇਸ ਬਾਰੇ ਖੁੱਲ੍ਹ ਕੇ ਗੱਲ ਕੀਤੀ।
ਉਨ੍ਹਾਂ ਕਿਹਾ, "ਜਦੋਂ ਆਪਣਾ ਸਿੱਕਾ ਖੋਟਾ ਹੋਵੇ ਤਾਂ ਦੂਸਰਿਆਂ ਬਾਰੇ ਕੀ ਕਹੋਗੇ। ਮੇਰੇ ਲਈ ਈਮਾਨਦਾਰੀ ਮਾਅਨੇ ਰੱਖਦੀ ਸੀ। ਉਹ ਚਾਹੁੰਦੇ ਸਨ ਕਿ ਮੈਂ ਹਰ ਵਾਰ ਅਜਿਹਾ ਕਰਾਂ। ਮੈਂ ਤਿੰਨ ਸਾਲ ਅਜਿਹਾ ਕੀਤਾ ਪਰ ਫਿਰ ਮੈਂ ਹਾਰ ਗਈ।”
“ਇਹ ਉਹੀ ਲੜਕਾ ਸੀ ਜਿਸ ਨੇ ਕਿਹਾ ਸੀ ਕਿ ਮੈਂ ਤੇਰੇ ਨਾਲ ਹੀ ਵਿਆਹ ਕਰਵਾਉਣਾ ਚਾਹੁੰਦਾ ਹਾਂ। ਤੇਰੇ ਵਿੱਚ ਉਹ ਸਾਰਾ ਕੁਝ ਹੈ ਜੋ ਮੈਨੂੰ ਚਾਹੀਦਾ ਹੈ।”
“ਸਾਡੀਆਂ ਲੜਾਈਆਂ ਹੁੰਦੀਆਂ ਫਿਰ ਮਨਾਉਣ ਦੇ ਚੱਕਰ ਵਿੱਚ ਅਸੀਂ ਸਗਾਈ ਕਰਦੇ। ਸਾਡੀ ਦੋ ਵਾਰ ਸਗਾਈ ਹੋਈ। ਇੱਕ ਵਾਰ ਜਦੋਂ ਸਾਡਾ ਬ੍ਰੇਕਅੱਪ ਹੁੰਦਾ ਤਾਂ ਉਹ ਕਿਸੇ ਹੋਰ ਨਾਲ ਮੰਗਣੀ ਕਰਵਾ ਲੈਂਦੇ। ਮੈਂ ਕਿਹਾ ਇਹ ਕੋਈ ਖਿਡੌਣਾ ਹੈ ਜੋ ਟੁੱਟ ਗਿਆ ਤੇ ਨਵਾਂ ਲੈ ਆਏ।”

ਤਸਵੀਰ ਸਰੋਤ, Getty Images
ਫੁੱਲ ਬਲੱਡ ਹਾਟਮੈਨ ਅਕਸ਼ੇ
ਆਖ਼ਰੀ ਲੜਾਈ ਤੋਂ ਬਾਅਦ ਇੱਕ ਦਿਨ ਦੋਹਾਂ ਦਾ ਤੋੜ ਵਿਛੋੜਾ ਹੋ ਗਿਆ। ਇਸ ਮਗਰੋਂ ਅਕਸ਼ੇ ਦੀ ਜ਼ਿੰਦਗੀ ਵਿੱਚ ਸ਼ਿਲਪਾ ਸ਼ੈਟੀ ਆਈ ਪਰ ਰਿਸ਼ਤਾ ਬਹੁਤਾ ਲੰਬਾ ਨਹੀਂ ਚੱਲ ਸਕਿਆ।
ਸ਼ਿਲਪਾ ਨੇ ਇਸ ਬਾਰੇ ਕਿਹਾ," ਜਿਵੇਂ ਇਹ ਬ੍ਰੇਕਅੱਪ ਹੋਇਆ। ਉਹ ਸਹੀ ਨਹੀਂ ਸੀ। ਇਸ ਰਿਸ਼ਤੇ ਵਿੱਚ ਹੋਰ ਵੀ ਲੋਕ ਸਨ। ਮੇਰਾ ਦਿਮਾਗੀ ਤਵੱਜ਼ਨ ਹਿੱਲ ਗਿਆ ਸੀ।"
“ਜਦੋਂ ਅਸੀਂ ਇੱਕ ਸਫ਼ੇ ’ਤੇ ਗਲਤੀ ਕਰਦੇ ਹਾਂ ਤਾਂ ਉਸ ਨੂੰ ਕੱਢ ਦਿੰਦੇ ਹਾਂ, ਮੈਂ ਜ਼ਿੰਦਗੀ ਦੇ ਉਸ ਅਧਿਆਏ ਨਾਲ ਵੀ ਅਜਿਹਾ ਹੀ ਕੀਤਾ, ਉਸ ਨੂੰ ਕੱਢ ਦਿੱਤਾ।"
ਆਪਣੇ ਦਿਲ ਫੇਂਕ ਅੰਦਾਜ਼ ਬਾਰੇ ਅਕਸ਼ੇ ਨੇ ਕਿਹਾ ਸੀ, “ਫੁੱਲਬੱਲਡ ਹਾਟਮੈਨ ਹਾਂ ਜੀ ਅਫੇਅਰ ਰਹੇ ਸਨ ਤਾਂ ਰਹੇ ਸਨ।"
ਇਸੇ ਦੌਰ ਵਿੱਚ ਅਕਸ਼ੇ ਦੀ ਜ਼ਿੰਦਗੀ ਵਿੱਚ ਟਵਿੰਕਲ ਖੰਨਾ ਆ ਗਏ। ਦੋਹਾਂ ਨੇ ‘ਕੌਫੀ ਵਿੱਦ ਕਰਨ’ ਸ਼ੋਅ ਵਿੱਚ ਆਪਣੇ ਰਿਸ਼ਤੇ ਬਾਰੇ ਦੱਸਿਆ।
ਟਵਿੰਕਲ ਖੰਨਾ ਨੇ ਦੱਸਿਆ ਸੀ, "ਅਸੀਂ ਕਿਤੇ ਬਾਹਰ ਸੀ। ਉੱਥੇ ਨਾ ਟੀਵੀ ਨਾ ਕਿਤਾਬਾਂ। ਮੈਂ ਇੱਕ ਰਿਸ਼ਤੇ ਵਿੱਚੋਂ ਨਿਕਲੀ ਹੀ ਸੀ। ਮੈਂ 15 ਦਿਨਾਂ ਲਈ ਅਕਸ਼ੇ ਨੂੰ ਬੁਆਏਫਰੈਂਡ ਬਣਾ ਲਿਆ ਪਰ ਇਹ 15 ਦਿਨ ਖ਼ਤਮ ਹੀ ਨਹੀਂ ਹੋਏ।”
“ਭਾਰਤ ਆਏ ਤਾਂ ਸਾਹਮਣਏ ਮਾਂ ਸੀ। ਮਾਂ ਨੂੰ ਲਗਦਾ ਸੀ ਕਿ ਅਕਸ਼ੇ ਗੇ ਹਨ। ਅਕਸ਼ੇ ਨੂੰ ਮੈਂ ਕਿਹਾ ਸੀ ਕਿ ਜੇ ਮੇਲਾ ਫਿਲਮ ਹਿੱਟ ਹੋ ਗਈ ਤਾਂ ਮੈਂ ਵਿਆਹ ਨਹੀਂ ਕਰਾਂਗੀ। ਮੇਲਾ ਫਲਾਪ ਹੋ ਗਈ ਮੇਰਾ ਅਕਸ਼ੇ ਨਾਲ ਵਿਆਹ ਹੋ ਗਿਆ।"

ਤਸਵੀਰ ਸਰੋਤ, Getty Images
ਅਕਸ਼ੇ ਦੀ ਕੋਫ਼ਤ
ਵਿਆਹ ਤੋਂ ਬਾਅਦ ਪਰਿਵਾਰ ਵੀ ਵਧਿਆ। ਅਕਸ਼ੇ ਨੂੰ ਫਿੱਟਨੈੱਸ ਤੋਂ ਇਲਾਵਾ ਦੁਨੀਆਂ ਭਰ ਦੀਆਂ ਮਹਿੰਗੀਆਂ ਕਾਰਾਂ ਦਾ ਸ਼ੌਂਕ ਹੈ। ਉਨ੍ਹਾਂ ਦੀ ਪਾਰਕਿੰਗ ਵਿੱਚ ਰੌਲਸ ਰੌਇਸ, ਬੈਂਟਲੀ ਵਰਗੀਆਂ ਕਈ ਕਾਰਾਂ ਖੜ੍ਹੀਆਂ ਹਨ।
ਫੋਰਬਸ ਰਸਾਲੇ ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ 300 ਕਰੋੜ ਰੁਪਏ ਦੀ ਹੈ।
ਹਾਲਾਂਕਿ ਉਨ੍ਹਾਂ ਨੂੰ ਫਿਲਮਾਂ ਵਿੱਚ 15 ਸਾਲ ਹੋ ਚੁੱਕੇ ਹਨ ਪਰ ਹਾਲੇ ਕੋਈ ਬਹੁਤੇ ਇਨਾਮ ਸਨਮਾਨ ਉਨ੍ਹਾਂ ਦੀ ਝੋਲੀ ਨਹੀਂ ਪਏ ਹਨ।
ਜਨਵਰੀ 2017 ਵਿੱਚ ਇੱਕ ਇੰਟਰਵਿਊ ਵਿੱਚ ਅਕਸ਼ੇ ਕੁਮਾਰ ਨੇ ਦੱਸਿਆ, " ਮੇਰੀ ਪਤਨੀ ਕਹਿੰਦੀ ਹੈ ਕਿ ਦੇਖੋ ਮੇਰੇ ਮਾਂ-ਬਾਪ ਨੂੰ ਨੈਸ਼ਨਲ ਅਵਾਰਡ ਮਿਲਿਆ, ਤੁਹਾਨੂੰ ਨਹੀਂ ਮਿਲਿਆ, ਇਹ ਗੱਲ ਬੜੀ ਚੁਭਦੀ ਹੈ।”
ਇਸ ਗੱਲ ਤੋਂ ਕੁਝ ਮਹੀਨਿਆਂ ਬਾਅਦ ਹੀ ਉਨ੍ਹਾਂ ਨੂੰ ਰੁਸਤਮ ਅਤੇ ਏਅਰਲਿਫ਼ਟ ਫਿਲਮ ਲਈ ਸਰਬੋਤਮ ਅਦਾਕਾਰ ਦਾ ਕੌਮੀ ਪੁਰਸਕਾਰ ਮਿਲਿਆ।
ਹੁਣ ਤਾਂ ਅਕਸ਼ੇ ਨੂੰ ਪਦਮ ਸ਼੍ਰੀ ਵੀ ਮਿਲ ਚੁੱਕਿਆ ਹੈ।

ਤਸਵੀਰ ਸਰੋਤ, TWITTER/AKSHAYKUMAR
ਵਿਵਾਦਾਂ ਦੀ ਭੂਲ-ਭੁਲਈਆ
ਸਾਲ 2009 ਵਿੱਚ ਇੱਕ ਫੈਸ਼ਨ ਸ਼ੋਅ ਦੌਰਾਨ ਆਪਣੀ ਜੀਨ ਦਾ ਬੱਟਣ ਪਤਨੀ ਟਵਿੰਕਲ ਖੰਨਾ ਤੋਂ ਖੁੱਲ੍ਹਵਾਉਣ ਕਾਰਨ ਉਨ੍ਹਾਂ ਦੀ ਬਹੁਤ ਆਲੋਚਨਾ ਹੋਈ ਸੀ।
ਅਕਸ਼ੇ ਨੇ ਇੱਕ ਬਨੈਣ ਦੀ ਮਸ਼ਹੂਰੀ ਵੀ ਕੀਤੀ ਸੀ ਜਿਸ ਦੀ ਪੰਚ ਲਾਈਨ ਹੀ ਇਹੀ ਸੀ - ‘ਬਟਣ ਖੁੱਲ੍ਹਾ ਹੈ ਤੁਹਾਡਾ’।
2017 ਵਿੱਚ ਅਕਸ਼ੇ ਕੁਮਾਰ ਅਤੇ ਕਾਮੇਡੀਅਨ ਮਲਿੱਕਾ ਦੁਆ ਵਿਚਾਲੇ ਵੀ ਵਿਵਾਦ ਹੋਇਆ ਸੀ। ‘ਦਿ ਗਰੇਟ ਇੰਡੀਅਨ ਲਾਫਟਰ ਚੈਲੇਂਜ’ ਸ਼ੋਅ ਵਿੱਚ ਇੱਕ ਨਿਯਮ ਸੀ ਜਿਸ ਵਿੱਚ ਕਿਸੇ ਪ੍ਰਤੀਭਾਗੀ ਦਾ ਪ੍ਰਦਰਸ਼ਨ ਬਹੁਤ ਚੰਗਾ ਹੋਣ 'ਤੇ ਜੱਜ ਆਪਣੀ ਕੁਰਸੀ ਤੋਂ ਉੱਠ ਕੇ ਇੱਕ ਵੱਖ ਸਟੇਜ 'ਤੇ ਲੱਗੀ ਘੰਟੀ ਵਜਾਉਂਦੇ ਸੀ।
ਅਜਿਹਾ ਕਰਦੇ ਹੋਏ ਅਕਸ਼ੇ ਕੁਮਾਰ ਨੇ ਮਲਿੱਕਾ ਦੁਆ ਨੂੰ ਕਿਹਾ ਸੀ, "ਮਲਿੱਕਾ ਜੀ ਤੁਸੀਂ ਘੰਟੀ ਵਜਾਓ, ਮੈਂ ਤੁਹਾਨੂੰ ਵਜਾਉਂਦਾ ਹਾਂ।"
ਇਤਰਾਜ਼ ਅਤੇ ਵਿਵਾਦ ਹੋਣ 'ਤੇ ਟਵਿੰਕਲ ਖੰਨਾ ਨੇ ਅਕਸ਼ੇ ਕੁਮਾਰ ਦਾ ਬਚਾਅ ਕੀਤਾ ਸੀ। ਹਾਲਾਂਕਿ 'ਮਿਸੇਜ ਫੰਨੀ ਬੋਨਸ' ਕਿਤਾਬ ਲਿਖਣ ਵਾਲੀ ਟਵਿੰਕਲ ਨੂੰ ਇਹ ਬਚਾਅ ਆਲੋਚਨਾ ਕਰਨ ਵਾਲਿਆਂ ਦੇ ਕੇਂਦਰ ਵਿੱਚ ਲਿਆਇਆ ਸੀ।

ਤਸਵੀਰ ਸਰੋਤ, Getty Images
ਅਕਸ਼ੇ ਕੁਮਾਰ ਦੀ ਦੇਸ ਭਗਤੀ...
ਇੰਝ ਤਾਂ ਅਕਸ਼ੇ ਕੁਮਾਰ ਬਚਪਨ ਤੋਂ ਹੀ ਫੌਜ ਵਿੱਚ ਜਾਣਾ ਚਾਹੁੰਦੇ ਸਨ। ਅਕਸ਼ੇ ਅਨੁਸਾਰ ਮਰਚੈਂਟ ਨੇਵੀ ਦੀ ਡਰੈਸ ਵੀ ਉਨ੍ਹਾਂ ਨੂੰ ਬਹੁਤ ਚੰਗੀ ਲਗਦੀ ਸੀ।
ਪਰ ਅਸਲ ਜ਼ਿੰਦਗੀ ਵਿੱਚ ਦੇਸ ਭਗਤੀ ਦਿਖਾਉਣ ਦੀ ਕਮੀ ਪਰਦੇ 'ਤੇ ਅਤੇ ਪਰਦੇ ਤੋਂ ਬਾਹਰ ਅਕਸ਼ੇ ਨੇ ਪੂਰੀ ਕਰ ਦਿੱਤੀ।
'ਭਾਰਤ ਮਾਤਾ ਦੀ ਜੈ' ਅਤੇ ਦੇਸ ਪ੍ਰੇਮ ਮਾਰਕਾ ਦੀਆਂ ਕਈ ਫਿਲਮਾਂ ਅਤੇ ਬਿਆਨ ਅਕਸ਼ੇ ਦੇ ਨਾਂ ਨਾਲ ਜੁੜੇ ਹਨ।
ਇਨ੍ਹਾਂ ਵਿੱਚ ਏਅਰਲਿਫਟ, ਸਪੈਸ਼ਲ 26, ਗੋਲਡ, ਬੇਬੀ, ਟੁਆਇਟ ਇੱਕ ਪ੍ਰੇਮ ਕਥਾ ਵਰਗੀਆਂ ਫਿਲਮਾਂ ਮੁੱਖ ਹਨ। ਪੀਐੱਮ ਮੋਦੀ ਪ੍ਰਤੀ ਅਕਸ਼ੇ ਦਾ ਪ੍ਰੇਮ ਵੀ ਫਿਲਮ ਦੀ ਸਕ੍ਰਿਪਟ ਵਿਚਾਲੇ ਵਿਖਾਈ ਦਿੰਦਾ ਹੈ।
'ਟੁਆਇਲਟ - ਇੱਕ ਪ੍ਰੇਮ ਕਥਾ' ਫਿਲਮ ਵਿੱਚ ਅਕਸ਼ੇ ਮੋਦੀ ਸਰਕਾਰ ਦੀਆਂ ਯੋਜਨਾਵਾਂ ਦੀ ਤਾਰੀਖ ਕਰਦੇ ਦਿਖੇ ਸਨ। ਜਵਾਬ ਵਿੱਚ ਪੀਐੱਮ ਮੋਦੀ ਨੇ ਵੀ ਅਕਸ਼ੇ ਦੀ ਐਕਟਿੰਗ ਦੇ ਹਵਾਲੇ ਤੋਂ ਪੀਠ ਥਪਥਪਾਉਣ ਵਿੱਚ ਦੇਰ ਨਹੀਂ ਕੀਤੀ ਸੀ।
'ਪੈਡਮੈਨ' ਵਰਗੀਆਂ ਫਿਲਮਾਂ ਨਾਲ ਅਕਸ਼ੇ ਨੇ ਔਰਤਾਂ ਦੇ ਇੱਕ ਜ਼ਰੂਰੀ ਮੁੱਦੇ 'ਤੇ ਜਗਰੂਕਤਾ ਵੀ ਫੈਲਾਈ। ਅਕਸ਼ੇ ਕੁਮਾਰ ਨੇ ਕਿਹਾ ਸੀ, "ਰੱਖਿਆ ਬਜਟ ਦਾ ਦੋ ਫੀਸਦੀ ਸੈਨੀਟਰੀ ਪੈਡ 'ਤੇ ਲਗਾਇਆ ਜਾਵੇ।"
ਬੈਂਗਲੁਰੂ ਵਿੱਚ ਕੁੜੀਆਂ ਨਾਲ ਛੇੜਛਾੜ ਮਾਮਲੇ ਵਿੱਚ ਅਕਸ਼ੇ ਕੁਮਾਰ ਨੇ ਕਿਹਾ ਸੀ, "ਅਸੀਂ ਇਨਸਾਨ ਤੋਂ ਜਾਨਵਰ ਨਹੀਂ, ਜੰਗਲੀ ਬਣ ਰਹੇ ਹਾਂ, ਜਾਨਵਰ ਵੀ ਸਾਡੇ ਨਾਲੋਂ ਬਿਹਤਰ ਹਨ।"
ਜਦੋਂ ਅਕਸ਼ੇ ਨੇ ਕਿਹਾ - ਕੈਨੇਡਾ ਮੇਰਾ ਘਰ
ਦੇਸ ਭਗਤੀ ਦੇ ਮੋਰਚੇ 'ਤੇ ਐਕਟਿਵ ਨਜ਼ਰ ਆਉਣ ਵਾਲੇ ਅਕਸ਼ੇ ਕੁਮਾਰ ਦੀ ਦੇਸਭਗਤੀ ਵੀ ਸਵਾਲਾਂ ਤੋਂ ਪਰੇ ਨਹੀਂ ਰਹੀ ਹੈ।
2017 ਵਿੱਟ ਲੌਰਡਜ਼ ਦੇ ਮੈਦਾਨ 'ਤੇ ਅਕਸ਼ੇ ਕੁਮਾਰ ਦੀ ਦੇਸ ਭਗਤੀ 'ਤੇ ਵੀ ਸਵਾਲ ਚੁੱਕੇ ਗਏ ਸਨ। ਦਰਅਸਲ ਅਕਸ਼ੇ ਕੁਮਾਰ ਨੇ ਤਿਰੰਗਾ ਪੁੱਠਾ ਫੜ੍ਹਿਆ ਹੋਇਆ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਕਾਫੀ ਇਤਰਾਜ਼ ਦਰਜ ਕਰਵਾਇਆ ਸੀ। ਇਸ ਘਟਨਾ ਲਈ ਅਕਸ਼ੇ ਕੁਮਾਰ ਨੂੰ ਮੁਆਫੀ ਮੰਗਣੀ ਪਈ ਸੀ।
ਇਸੇ ਸਾਲ ਪੁਲਵਾਮਾ ਹਮਲੇ ਤੋਂ ਬਾਅਦ ਬਾਲਾਕੋਟ ਏਅਰਸਟਰਾਈਕ ਦੇ ਜਦੋਂ ਸਬੂਤ ਮੰਗ ਜਾ ਰਹੇ ਸਨ, ਉਸ ਵੇਲੇ ਅਕਸ਼ੇ ਕੁਮਾਰ ਨੇ ਕਿਹਾ ਸੀ ਕਿ ਭਾਰਤੀ ਫੌਜ 'ਤੇ ਸਵਾਲ ਨਹੀਂ ਚੁੱਕਿਆ ਜਾਣਾ ਚਾਹੀਦਾ ਹੈ।
ਫੌਜ 'ਤੇ ਲੋਕ ਭਾਵੇਂ ਸਵਾਲ ਨਾ ਚੁੱਕਣ ਪਰ ਅਕਸ਼ੇ ਕੁਮਾਰ ਦੀ ਭਾਰਤੀ ਨਾਗਰਿਕਤਾ 'ਤੇ ਸਵਾਲ ਉੱਠਦੇ ਰਹੇ ਹਨ। ਹਾਲਾਂਕਿ ਕੈਨੇਡਾ ਦੀ ਨਾਗਰਿਕਤਾ ਅਕਸ਼ੇ ਕੁਮਾਰ ਦੇ ਸਨਮਾਨ ਵਿੱਚ ਦਿੱਤੀ ਗਈ ਸੀ।
ਪਰ ਇੱਕ ਤਬਕਾ ਇਸ ਗੱਲ ਨੂੰ ਲੈ ਕੇ ਅਕਸ਼ੇ ਕੁਮਾਰ 'ਤੇ ਨਿਸ਼ਾਨਾ ਲਗਾਉਂਦਾ ਰਿਹਾ ਹੈ। ਇਸਦੀ ਵਜ੍ਹਾ ਹੈ ਉਹ ਵੀਡੀਓ ਵੀ ਜਿਸ ਵਿੱਚ ਅਕਸ਼ੇ ਕਹਿੰਦੇ ਨਜ਼ਰ ਆਉਂਦੇ ਹਨ - "ਟੋਰੰਟੋ ਮੇਰਾ ਘਰ ਹੈ। ਜਦੋਂ ਮੈਂ ਬਾਲੀਵੁੱਡ ਤੋਂ ਰਿਟਾਇਰ ਹੋਵਾਂਗਾ ਉਸ ਵੇਲੇ ਮੈਂ ਕੈਨੇਡਾ ਆ ਕੇ ਵਸਾਂਗਾ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕੁਝ ਦਿਨ ਪਹਿਲਾਂ ਜਦੋਂ ਅਕਸ਼ੇ ਨੇ 'ਕੁਝ ਨਵਾਂ' ਕਰਨ ਦੀ ਗੱਲ ਟਵਿੱਟਰ 'ਤੇ ਲਿਖੀ ਸੀ ਤਾਂ ਲੋਕਾਂ ਨੇ ਕਿਹਾ ਸੀ ਕਿ ਉਹ ਸਿਆਸਤ ਵਿੱਚ ਆ ਰਹੇ ਹਨ।
ਇਹ ਸਵਾਲ ਬਰਾਕ ਓਬਾਮਾ, ਅਕਸ਼ੇ ਕੁਮਾਰ ਅਤੇ ਕੁਝ ਪੱਤਕਾਰਾਂ ਨੇ ਵੀ ਮੰਤਰ ਮੁਗਧ ਹੋ ਕੇ ਪੀਐੱਮ ਨਰਿੰਦਰ ਮੋਦੀ ਤੋਂ ਪੁੱਛਿਆ ਸੀ, "ਮੋਦੀ ਜੀ ਯੇ ਸਭ ਕੈਸੇ ਕਰ ਲੇਤੇ ਹੋ?"
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












