ਭਾਰਤੀ ਫੌਜ ਨੂੰ ਮੋਦੀ ਦੀ ਫੌਜ ਕਹਿਣ ਵਾਲਾ ਦੇਸ਼ ਦਾ ਗੱਦਾਰ : ਜਰਨਲ ਵੀ ਕੇ ਸਿੰਘ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ 1 ਅਪ੍ਰੈਲ ਨੂੰ ਗਾਜ਼ੀਆਬਾਦ ਵਿੱਚ ਸਾਬਕਾ ਫ਼ੌਜ ਮੁਖੀ ਜਨਰਲ ਵੀਕੇ ਸਿੰਘ (ਰਿਟਾ.) ਦੇ ਚੋਣ ਪ੍ਰਚਾਰ ਦੌਰਾਨ ਭਾਰਤੀ ਫੌਜ ਨੂੰ "ਮੋਦੀ ਜੀ ਦੀ ਫੌਜ" ਕਿਹਾ ਸੀ।
ਇਸ ਬਾਰੇ ਵਿਰੋਧੀਆਂ ਨੇ ਤਾਂ ਸਵਾਲ ਖੜ੍ਹੇ ਕੀਤੇ ਹੀ ਹਨ ਸਗੋਂ ਸਾਬਕਾ ਫੌਜੀਆਂ ਨੇ ਵੀ ਇਸ ਬਾਰੇ ਆਪਣਾ ਵਿਰੋਧ ਦਰਜ ਕਰਵਾਇਆ ਹੈ ਕਿ ਫੌਜ ਦੇਸ਼ ਦੀ ਹੁੰਦੀ ਹੈ ਨਾ ਕਿ ਕਿਸੇ ਆਗੂ ਦੀ।
ਆਦਿੱਤਿਆਨਾਥ ਨੇ ਕਿਹਾ ਸੀ, “ਕਾਂਗਰਸ ਵਾਲੇ ਅੱਤਵਾਦੀਆਂ ਨੂੰ ਬਿਰਿਆਨੀ ਖਵਾਉਂਦੇ ਹਨ ਪਰ ਮੋਦੀ ਜੀ ਦੀ ਫੌਜ ਅੱਤਵਾਦੀਆਂ ਨੂੰ ਗੋਲੀ ਅਤੇ ਗੋਲਾ ਦਿੰਦੀ ਹੈ।”
ਕੀ ਭਾਰਤੀ ਫੌਜ ਨੂੰ “ਮੋਦੀ ਜੀ ਦੀ ਫੌਜ” ਦੱਸਣਾ ਠੀਕ ਹੈ? ਇਹੀ ਸਵਾਲ ਬੀਬੀਸੀ ਪੱਤਰਕਾਰ ਜੁਗਲ ਪ੍ਰੋਹਿਤ ਨੇ ਜਨਰਲ ਵੀਕੇ ਸਿੰਘ, ਜੋ ਕੇਂਦਰੀ ਮੰਤਰੀ ਵੀ ਹਨ, ਨੂੰ ਪੁੱਛਿਆ।
ਇਹ ਵੀ ਪੜ੍ਹੋ:
ਜਨਰਲ ਸਿੰਘ ਨੇ ਬੀਬੀਸੀ ਨੂੰ ਦੱਸਿਆ, “ਭਾਜਪਾ ਦੇ ਪ੍ਰਚਾਰ ਵਿੱਚ ਸਾਰੇ ਜਣੇ ਆਪਣੇ-ਆਪ ਨੂੰ ਫੌਜ ਦੱਸਦੇ ਹਨ। ਪਰ ਅਸੀਂ ਕਿਹੜੀ ਫੌਜ ਦੀ ਗੱਲ ਕਰ ਰਹੇ ਹਾਂ?”
ਉਨ੍ਹਾਂ ਕਿਹਾ, “ਕੀ ਅਸੀਂ ਭਾਰਤੀ ਫੌਜ ਦੀ ਗੱਲ ਕਰ ਰਹੇ ਹਾਂ ਜਾਂ ਸਿਆਸੀ ਵਰਕਰਾਂ ਦੀ? ਮੈਨੂੰ ਨਹੀਂ ਪਤਾ ਕਿ ਪ੍ਰਸੰਗ ਕੀ ਹੈ। ਜੇ ਕੋਈ ਕਹਿੰਦਾ ਹੈ ਕਿ ਭਾਰਤੀ ਫੌਜ ਮੋਦੀ ਜੀ ਦੀ ਫੌਜ ਹੈ ਤਾਂ ਉਹ ਗਲਤ ਹੀ ਨਹੀਂ ਸਗੋਂ ਦੇਸ਼ ਦਾ ਗੱਦਾਰ ਵੀ ਹੈ। ਭਾਰਤ ਦੀਆਂ ਫੌਜਾਂ ਭਾਰਤ ਦੀਆਂ ਹਨ, ਇਹ ਸਿਆਸੀ ਪਾਰਟੀ ਦੀਆਂ ਨਹੀਂ ਹਨ।”

ਫਿਰ ਵੀਕੇ ਸਿੰਘ ਨੂੰ ਪੁੱਛਿਆ ਗਿਆ ਕਿ ਇਸ ਦਾ ਮਤਲਬ ਯੋਗੀ ਅਦਿੱਤਿਆਨਾਥ ਨੂੰ ਆਪਣੇ ਸ਼ਬਦ ਵਾਪਸ ਲੈਣੇ ਚਾਹੀਦੇ ਹਨ? ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ, “ਮੈਨੂੰ ਲਗਦਾ ਹੈ ਕਿ ਉਨ੍ਹਾਂ ਦੀ ਜ਼ਬਾਨ ਫਿਸਲ ਗਈ ਸੀ। ਸ਼ਾਇਦ ਉਨ੍ਹਾਂ ਨੂੰ ਅਹਿਸਾਸ ਹੀ ਨਹੀਂ ਕਿ ਉਹ ਕੀ ਕਹਿ ਗਏ।”
ਜਨਰਲ ਸਿੰਘ ਨੇ ਕਿਹਾ, “ਭਾਰਤ ਦੀਆਂ ਫੌਜਾਂ ਇਸ ਗੱਲ ਵਿੱਚ ਸਮਰੱਥ ਹਨ ਕਿ ਉਹ ਸਿਆਸਤ ਤੋਂ ਵੱਖਰੀਆਂ ਰਹਿਣ... ਪਤਾ ਨਹੀਂ ਕੌਣ ਅਜਹੀਆਂ ਗੱਲਾਂ ਕਰ ਰਿਹਾ ਹੈ। ਇੱਕ-ਦੋ ਹੀ ਲੋਕ ਹਨ ਜਿਨ੍ਹਾਂ ਦੇ ਮਨ ਵਿੱਚ ਅਜਿਹੀਆਂ ਗੱਲਾਂ ਆਉਂਦੀਆਂ ਹਨ ਕਿਉਂਕਿ ਉਨ੍ਹਾਂ ਕੋਲ ਕੁਝ ਹੈ ਹੀ ਨਹੀਂ।”
ਵੀਡੀਓ: ਕਾਂਗਰਸ ਦੇ ਮੈਨੀਫੈਸਟੋ ਵਿੱਚ 'ਦੇਸ ਨਾਲ ਗੱਦਾਰੀ' ਬਾਰੇ ਕੀ ਕਿਹਾ ਗਿਆ ਹੈ?
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਵੀਕੇ ਸਿੰਘ ਨੇ ਅੱਗੇ ਕਿਹਾ, “ਭਾਰਤ ਦੀ ਫੌਜ ਦੀ ਗੱਲ ਕਰਦੇ ਹੋ ਤਾਂ ਭਾਰਤ ਦੀ ਫੌਜ ਦੀ ਗੱਲ ਕਰੋ। ਜੇ ਤੁਸੀਂ ਸਿਆਸੀ ਵਰਕਰਾਂ ਦੀ ਗੱਲ ਕਰਦੇ ਹੋ, ਜਿਸ ਨੂੰ ਕਈ ਵਾਰ ਅਸੀਂ ‘ਮੋਦੀ ਜੀ ਦੀ ਫੌਜ’ ਜਾਂ ‘ਭਾਜਪਾ ਦੀ ਫੌਜ’ ਕਹਿ ਦਿੰਦੇ ਹਾਂ, ਤਾਂ ਉਸ ਵਿੱਚ ਤੇ ਭਾਰਤ ਦੀ ਫੌਜ ਵਿੱਚ ਫਰਕ ਹੈ।”
ਫ਼ੌਜ ਦਾ ‘ਸਿਆਸੀਕਰਨ’
ਦੋ ਸੀਨੀਅਰ ਸਾਬਕਾ ਫੌਜੀਆਂ ਨੇ ਕਿਹਾ ਹੈ ਕਿ ਫੌਜ ਦਾ ਸਿਆਸੀਕਰਨ ਹੋ ਰਿਹਾ ਹੈ। ਐਡਮਿਰਲ ਰਾਮਦਾਸ ਭਾਰਤੀ ਜਲ ਸੈਨਾ ਦੇ ਮੁਖੀ ਰਹੇ ਹਨ। ਜਰਨਲ ਡੀ ਐੱਸ ਹੁੱਡਾ ਉੱਤਰੀ ਕਮਾਂਡ ਦੇ ਮੁਖੀ ਰਹੇ ਹਨ।

ਤਸਵੀਰ ਸਰੋਤ, Getty Images
ਇਸ ਬਾਰੇ ਵੀਕੇ ਸਿੰਘ ਨੇ ਕਿਹਾ, “ਉਨ੍ਹਾਂ ਨੇ ਸਿਆਸੀਕਰਨ ਨਹੀਂ ਕਿਹਾ। ਉਨ੍ਹਾਂ ਨੇ ਕਿਹਾ ਹੈ ਕਿ ਫੌਜ ਦੀਆਂ ਸਫ਼ਲਤਾਵਾਂ ਨੂੰ ਸਿਆਸੀ ਰੋਟੀਆਂ ਸੇਕਣ ਲਈ, ਲੱਗਦਾ ਹੈ, ਕਿ ਵਰਤਿਆ ਜਾ ਰਿਹਾ ਹੈ। ਉੱਥੇ ਹੀ ਡੀਐੱਸ ਹੁੱਡਾ ਨੇ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ। ਕਿਸੇ ਨੇ ਇਹ ਨਹੀਂ ਕਿਹਾ ਕਿ ਸਿਆਸੀਕਰਨ ਹੋ ਰਿਹਾ ਹੈ।”
ਸਰਜੀਕਲ ਸਟਰਾਈਕ ਬਾਰੇ ਫਿਲਮ ਕਿਉਂ ਬਣੀ, ਇਸ ਬਾਰੇ ਸਿੰਘ ਨੇ ਕਿਹਾ, “ਮੂਵੀ ਤਾਂ ਸਾਰਿਆਂ 'ਤੇ ਬਣਦੀ ਹੈ। ਇੱਕ ‘ਪ੍ਰਹਾਰ’ ਫਿਲਮ ਬਣੀ ਸੀ, ਅੱਤਵਾਦੀਆਂ ਖ਼ਿਲਾਫ। ਇਹ ਤਾਂ 1990 ਦੇ ਦਹਾਕੇ ਵਿੱਚ ਬਣੀ ਸੀ।”

ਤਸਵੀਰ ਸਰੋਤ, Getty Images
ਸਿਆਸੀ ਰੈਲੀਆਂ ਵਿੱਚ ਸੀਆਰਪੀਐੱਫ ਦੇ ਜਵਾਨਾਂ ਦੇ ਚਿਹਰੇ ਕਿਉਂ ਲਾਏ ਜਾ ਰਹੇ ਹਨ?
ਇਸ ਬਾਰੇ ਜਨਰਲ ਸਿੰਘ ਨੇ ਕਿਹਾ, “ਮੈਨੂੰ ਦੱਸੋ, ਮੈਂ ਇੱਥੇ ਕੋਈ ਬੈਨਰ ਲਾਵਾਂ ਅਤੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦੇਵਾਂ, ਤਾਂ ਕੀ ਉਹ ਸਿਆਸੀਕਰਨ ਹੈ? ਜਿਹੜੇ ਕਹਿੰਦੇ ਹਨ ਕਿ ਇਹ ਸਿਆਸੀਕਰਨ ਹੈ. ਉਨ੍ਹਾਂ ਨੂੰ ਪਹਿਲੀ ਕਲਾਸ ਤੋਂ ਸਿਆਸੀਕਰਨ ਬਾਰੇ ਪੜ੍ਹਨਾ ਚਾਹੀਦਾ ਹੈ।”
ਕੀ ਫੌਜ ’ਤੇ ਸਵਾਲ ਨਹੀਂ ਕੀਤੇ ਜਾਣੇ ਚਾਹੀਦੇ ਹਨ?
ਵੀਕੇ ਸਿੰਘ ਨੇ ਕਿਹਾ, “ਸਵਾਲ ਫੌਜ ਬਾਰੇ ਨਹੀਂ ਸਗੋਂ ਫੌਜ ’ਤੇ ਚੁੱਕੇ ਜਾਂਦੇ ਹਨ। ਇਹ ਉਨ੍ਹਾਂ ਦੇ ਮਾਣ ਅਤੇ ਕਿਰਦਾਰ ਨੂੰ ਚੁਣੌਤੀ ਹੈ। ਅਜੇ ਤੱਕ ਭਾਰਤੀ ਫੌਜ ਪੂਰੇ ਤਰੀਕੇ ਨਾਲ ਦੇਸ ਨੂੰ ਸਮਰਪਿਤ ਸੀ, ਹੁਣ ਅਚਾਨਕ ਤੁਸੀਂ ਉਸ ’ਤੇ ਸ਼ੱਕ ਕਰਨ ਲੱਗੇ, ਕਿਉਂ?”
ਭਾਜਪਾ ਦੇ ਕੌਮੀ ਪ੍ਰਧਾਨ ਨੇ ਦਾਅਵਾ ਕੀਤਾ ਕਿ ਬਾਲਾਕੋਟ ਹਵਾਈ ਹਮਲੇ ਵਿੱਚ 250 ਅੱਤਵਾਦੀ ਮਾਰੇ ਗਏ। ਜਦੋਂ ਲੋਕ ਅਮਿਤ ਸ਼ਾਹ ਦੇ ਇਸ ਦਾਅਵੇ ਬਾਰੇ ਸਵਾਲ ਕਰਦੇ ਹਨ ਤਾਂ ਕਿਹਾ ਜਾਂਦਾ ਹੈ ਕਿ ਫੌਜ ’ਤੇ ਸਵਾਲ ਚੁੱਕ ਰਹੇ ਹੋ, ਕਿਉਂ?
ਇਸ ਬਾਰੇ ਉਨ੍ਹਾਂ ਕਿਹਾ, “ਇਸ ਬਾਰੇ ਖੂਫੀਆ ਜਾਣਕਾਰੀ ਸੀ ਕਿ ਬਾਲਾਕੋਟ ਦੇ ਇਲਾਕੇ ਵਿੱਚ 300 ਮੋਬਾਈਲ ਕਨੈਕਸ਼ਨ ਐਕਟਿਵ ਸਨ ਪਰ ਹੁਣ ਲੋਕ ਪੁੱਛ ਰਹੇ ਹਨ ਕਿ 250 ਸਨ ਜਾਂ 251।”
ਭਾਜਪਾ ਧਰਮ ਆਧਾਰਿਤ ਟਿੱਪਣੀਆਂ ਕਿਉਂ ਕਰਦੀ ਹੈ?
ਇਸ ਬਾਰੇ ਵੀਕੇ ਸਿੰਘ ਨੇ ਕਿਹਾ, “ਮੈਨੂੰ ਲਗਦਾ ਹੈ ਕਿ ਕਾਂਗਰਸ ਧਰਮ ਦਾ ਕਾਰਡ ਖੇਡ ਰਹੀ ਹੈ। ਇੱਕ ਬੰਦਾ ਜੋ ਕਦੇ ਮੰਦਿਰ ਨਹੀਂ ਗਿਆ ਉਹ ਉੱਥੇ ਜਾਣਾ ਸ਼ੁਰੂ ਹੋ ਗਿਆ, ਘੰਟੀਆਂ ਵਜਾਉਣਾ ਸ਼ੁਰੂ ਹੋ ਗਿਆ, ਜਨੇਊ ਪਾਉਣ ਲੱਗਿਆ, ਮਾਨਸਰੋਵਰ ਗਿਆ। ਕੀ ਇਹ ਦੋਹਰਾ ਚਰਿੱਤਰ ਨਹੀਂ?”
ਕਿਉਂ ਪ੍ਰਧਾਨ ਮੰਤਰੀ ਰੈਲੀਆਂ ਦੀਆਂ ਸਟੇਜਾਂ ਤੋਂ ਧਰਮ ਦੀਆਂ ਗੱਲਾਂ ਕਰਦੇ ਹਨ?
ਵੀਕੇ ਸਿੰਘ ਨੇ ਕਿਹਾ, “ਉਹ (ਪ੍ਰਧਾਨ ਮੰਤਰੀ)ਅਜਿਹਾ ਨਹੀਂ ਕਰ ਰਹੇ। ਉਹ ਉਸੇ ਵੇਲੇ ਅਜਿਹੀ ਗੱਲ ਕਰਦੇ ਹਨ ਜਦੋਂ ਉਹ ਅਜਿਹੇ ਲੋਕਾਂ ਨੂੰ ਵੇਖਦੇ ਹਨ ਜੋ ਧਰਮ ਦੀ ਸਮਝ ਨਹੀਂ ਰੱਖਦੇ।”
ਪੁਲਵਾਮਾ ਹਮਲੇ ਬਾਰੇ ਵੀਕੇ ਸਿੰਘ ਨੇ ਕਿਹਾ, “ਅੱਤਵਾਦੀ ਪੂਰੇ ਸਾਲ ਮੌਕੇ ਦੀ ਭਾਲ ਵਿੱਚ ਰਹਿੰਦੇ ਹਨ। ਅੱਤਵਾਦੀ ਹਮਲੇ ਕਿਤੇ ਵੀ ਹੋ ਸਕਦੇ ਹਨ।”
ਵੀਕੇ ਸਿੰਘ ਤੋਂ ਇਸ ਬਾਰੇ ਪੁੱਛਿਆ ਗਿਆ ਕਿ ਦੇਹਰਾਦੂਨ ਵਿੱਚ ਪੁਲਵਾਮਾ ਹਮਲੇ ਤੋਂ ਬਾਅਦ ਸੰਘ ਪਰਿਵਾਰ ਨਾਲ ਕਥਿਤ ਤੌਰ ’ਤੇ ਜੁੜੇ ਸੰਗਠਨਾਂ ਵੱਲੋਂ ਕਸ਼ਮੀਰੀ ਵਿਦਿਆਰਥੀਆਂ ’ਤੇ ਹਮਲਾ ਵੇਖਿਆ ਗਿਆ।
ਉਨ੍ਹਾਂ ਕਿਹਾ, “ਮੈਨੂੰ ਨਹੀਂ ਪਤਾ ਤੁਸੀਂ ਕਿਸ ਦੇ ਬਾਰੇ ਗੱਲ ਕਰ ਰਹੇ ਹੋ ਪਰ ਜਿੰਨਾ ਮੈਂ ਸਮਝਦਾ ਹਾਂ, ਆਰਐੱਸਐੱਸ ਭਾਰਤ ਨੂੰ ਜੋੜਨ ਲਈ ਕੰਮ ਕਰਦੀ ਹੈ ਨਾ ਕਿ ਤੋੜਨ ਲਈ।”
ਕਸ਼ਮੀਰੀ ਵਿਦਿਆਰਥੀਆਂ ਬਾਰੇ ਸਟੈਂਡ
ਦੇਹਰਾਦੂਨ ਵਿੱਚ ਕੁਝ ਕਾਲਜਾਂ ਨੇ ਕਿਹਾ ਕਿ ਉਹ ਕਸ਼ਮੀਰੀ ਵਿਦਿਆਰਥੀਆਂ ਨੂੰ ਦਾਖਲੇ ਨਹੀਂ ਦੇਣਗੇ।
ਵੀਕੇ ਸਿੰਘ ਨੇ ਇਸ ਬਾਰੇ ਕਿਹਾ, “ਜੇ ਤੁਸੀਂ ਕਸ਼ਮੀਰੀ ਵਿਦਿਆਰਥੀ ਹੋ ਅਤੇ ਬੁਰਹਾਨ ਵਾਨੀ ਨੂੰ ਆਦਰਸ਼ ਮੰਨਦੇ ਹੋ, ਦੋਸਤ ਨਹੀਂ ਬਣਾਉਂਦੇ, ਤਾਂ ਮੈਂ ਇਹ ਮੰਨਦਾ ਹਾਂ ਕਿ ਸੰਸਥਾਨ ਇਹੀ ਕਹੇਗਾ ਕਿ ‘ਤੁਸੀਂ ਹੋਰ ਵਿਦਿਆਰਥੀਆਂ ’ਤੇ ਮਾੜਾ ਅਸਰ ਪਾ ਰਹੇ ਹੋ ਇਸ ਲਈ ਵਾਪਸ ਜਾਓ’।”
ਕੀ ਵੀਕੇ ਸਿੰਘ ਪੁਲਵਾਮਾ ਹਮਲੇ ਤੋਂ ਬਾਅਦ ਦੇਹਰਾਦੂਨ ਅਤੇ ਹੋਰ ਥਾਂਵਾਂ ’ਤੇ ਕਸ਼ਮੀਰੀ ਵਿਦਿਆਰਥੀਆਂ ’ਤੇ ਹੋਏ ਹਮਲਿਆਂ ਦੀ ਨਿਖੇਧੀ ਕਰਦੇ ਹਨ?
ਇਸ ਬਾਰੇ ਵੀਕੇ ਸਿੰਘ ਨੇ ਕਿਹਾ, “ਮੈਂ ਨਿਖੇਧੀ ਕਰਦਾ ਹਾਂ ਅਤੇ ਨਾਲ ਹੀ ਮੈਂ 1984 ਵਿੱਚ ਹੋਏ ਸਿੱਖ ਕਤਲੇਆਮ ਦੀ ਵੀ ਨਿਖੇਧੀ ਕਰਦਾ ਹਾਂ। ਹਾਂ, ਜੇ ਕੋਈ ਪੁਲਵਾਮਾ ਹਮਲੇ ਦਾ ਜਸ਼ਨ ਮਨਾ ਰਿਹਾ ਹੈ ਤਾਂ ਉਸ ’ਤੇ ਹੋਇਆ ਹਮਲਾ ਹੋਣਾ ਸੁਭਾਵਿਕ ਹੈ।”

ਤਸਵੀਰ ਸਰੋਤ, AFP
“ਅਜਿਹਾ ਕੁਝ ਮਾਮਲਿਆਂ ਵਿੱਚ ਹੋ ਸਕਦਾ ਹੈ ਜਿੱਥੇ ਕੁਝ ਲੋਕ ਉਸ ਤਰ੍ਹਾਂ ਜਸ਼ਨ ਮਨਾਉਂਦੇ ਹਨ, ਜਿਵੇਂ ਭਾਰਤ-ਪਾਕ ਮੈਚ ਵਿੱਚ ਕੁਝ ਲੋਕ ਪਾਕਿਸਤਾਨ ਦੇ ਜਿੱਤਣ ’ਤੇ ਖੁਸ਼ੀ ਮਨਾਉਂਦੇ ਹਨ।”
ਭਾਵੇਂ ਮਸੂਦ ਅਜ਼ਹਰ ਦੀ ਗੱਲ ਹੋਵੇ, ਵਪਾਰਕ ਅਸੰਤੁਲਨ ਜਾਂ ਐੱਨਐੱਸਜੀ ਦੀ ਗੱਲ ਹੋਵੇ ਭਾਰਤ ਬਾਰੇ ਚੀਨ ਦੇ ਸਟੈਂਡ ਵਿੱਚ ਬਦਲਾਅ ਨਜ਼ਰ ਨਹੀਂ ਆਇਆ ਤਾਂ ਫਿਰ ਬੀਤੇ ਪੰਜ ਸਾਲਾਂ ਵਿੱਚ ਭਾਰਤ ਨੂੰ ਕੀ ਹਾਸਿਲ ਹੋਇਆ?
ਇਸ ਬਾਰੇ ਵੀਕੇ ਸਿੰਘ ਨੇ ਕਿਹਾ, “ਸਾਨੂੰ ਨੂਡਲਜ਼ ਵਾਂਗ ਹਰ ਨਤੀਜਾ ਕੁਝ ਮਿੰਟਾਂ ਵਿੱਚ ਚਾਹੀਦਾ ਹੈ ਪਰ ਕੌਮਾਂਤਰੀ ਤੇ ਕੂਟਨੀਤਿਕ ਰਿਸ਼ਤੇ ਇਸ ਤਰ੍ਹਾਂ ਕੰਮ ਨਹੀਂ ਕਰਦੇ ਹਨ। ਮਸੂਦ ਅਜ਼ਹਰ ਭਾਰਤ ਤੇ ਪਾਕਿਸਤਾਨ ਵਿਚਾਲੇ ਮੁੱਦਾ ਹੈ, ਨਾ ਕਿ ਭਾਰਤ ਤੇ ਚੀਨ ਵਿਚਾਲੇ। ਚੀਨ ਨੇ ਪਾਕਿਸਤਾਨ ਵਿੱਚ ਇੰਨਾ ਨਿਵੇਸ਼ ਕਰ ਲਿਆ ਹੈ ਕਿ ਉਹ ਪਾਕਿਸਤਾਨ ਨੂੰ ਹਮਾਇਤ ਦੇਣ ਲਈ ਮਜ਼ਬੂਰ ਹੈ।”
ਸਾਲ 2012 ਵਿੱਚ ਫੌਜ ਤੋਂ ਰਿਟਾਇਰ ਹੋਣ ਤੋਂ ਬਾਅਦ ਵੀਕੇ ਸਿੰਘ ਅੰਨਾ ਹਜ਼ਾਰੇ ਨਾਲ ਜਨ ਲੋਕਪਾਲ ਬਿੱਲ ਲਈ ਜੁੜੇ। ਅੱਜ ਨਾ ਜਨਲੋਕਪਾਲ ਬਿੱਲ ਹੈ ਅਤੇ ਜੋ ਲੋਕਪਾਲ ਹੈ ਉਹ ਕੰਮ ਨਹੀਂ ਕਰ ਰਿਹਾ ਹੈ।
ਇਸ ਬਾਰੇ ਵੀਕੇ ਸਿੰਘ ਨੇ ਕਿਹਾ, “ਲੋਕਪਾਲ ਬਿੱਲ ਕਿਉਂ ਨਹੀਂ ਹੈ? ਬਿਲ ਕਹਿੰਦਾ ਹੈ ਕਿ ਵਿਰੋਧੀ ਧਿਰ ਦਾ ਆਗੂ ਹੋਣਾ ਜ਼ਰੂਰੀ ਹੈ ਪਰ ਅਜੇ ਸਾਡੇ ਦੇਸ ਵਿੱਚ ਵਿਰੋਧੀ ਧਿਰ ਦਾ ਆਗੂ ਨਹੀਂ ਹੈ।”
ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਤਾਂ ਸਰਕਾਰ ਲਈ ਕਾਫੀ ਸੁਖਾਲੇ ਹਾਲਾਤ ਹਨ, ਤਾਂ ਵੀਕੇ ਸਿੰਘ ਨੇ ਕਿਹਾ, “ਸਰਕਾਰ ਨੂੰ ਇਸ ਨਾਲ ਕੀ ਫਾਇਦਾ?”
ਜਦੋਂ ਇਹ ਕਿਹਾ ਗਿਆ ਕਿ ਇਹ ਸੰਸਥਾਨ ਤਾਂ ਸਰਕਾਰ ਤੋਂ ਜਵਾਬਦੇਹੀ ਦੀ ਮੰਗ ਕਰਦਾ ਹੈ ਤਾਂ ਵੀਕੇ ਸਿੰਘ ਨੇ ਕਿਹਾ, “ਕੀ ਮੌਜੂਦਾ ਸਰਕਾਰ ’ਤੇ ਪਿਛਲੀ ਸਰਕਾਰ ਵਾਂਗ ਕੋਈ ਭ੍ਰਿਸ਼ਟਾਚਾਰ ਦੇ ਇਲਜ਼ਾਮ ਹਨ?”
ਕਈ ਵਿਦੇਸ਼ੀ ਕੂਟਨੀਤਿਕਾਂ ਨੇ ਵੀਕੇ ਸਿੰਘ ਦੇ ਮੰਤਰਾਲੇ ਨੂੰ ਹਵਾ ਪ੍ਰਦੂਸ਼ਣ ਬਾਰੇ ਫਿਕਰ ਜ਼ਾਹਿਰ ਕੀਤੀ ਹੈ, ਕੀ ਉਹ ਮੰਨਦੇ ਹਨ ਕਿ ਦਿੱਲੀ-ਐੱਨਸੀਆਰ ਵਿੱਚ ਪ੍ਰਦੂਸ਼ਣ ਭਾਰਤ ਲਈ ਕੌਮੀ ਪੱਧਰ ’ਤੇ ਸ਼ਰਮਿੰਦਗੀ ਦਾ ਵਿਸ਼ਾ ਬਣ ਰਿਹਾ ਹੈ?
ਉਨ੍ਹਾਂ ਕਿਹਾ, “ਅਜਿਹਾ ਨਹੀਂ ਹੈ। ਜੇ ਤੁਸੀਂ ਲਗਾਤਾਰ ਪ੍ਰਦੂਸ਼ਣ ਬਾਰੇ ਲਿਖਦੇ ਰਹੋਗੇ, ਉਸ ਨੂੰ ਸਨਸਨੀਖੇਜ਼ ਬਣਾਉਂਦੇ ਰਹੋਗੇ, ਤਾਂ ਕੋਈ ਵੀ ਬਾਹਰ ਤੋਂ ਆਇਆ ਵਿਅਕਤੀ ਘਬਰਾ ਜਾਵੇਗਾ। ਇਸ ਨਾਲ ਹੋਰ ਸਮੱਸਿਆਵਾਂ ਪੈਦਾ ਹੋਣਗੀਆਂ।”
ਇਹ ਵੀ ਪੜ੍ਹੋ
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3

End of YouTube post, 4

End of YouTube post, 5