#Myvotecounts: ‘ਮੈਂ ਟੀਚਰ ਬਣਨਾ ਪਰ ਗੁਆਂਢੀ ਪੁੱਛਦੇ ਤੂੰ ਆਈਲੈੱਟਸ ਕਿਉਂ ਨਹੀਂ ਕਰਦੀ’

ਨੈਨੀਤਾ ਸੋਹੇਲ
ਤਸਵੀਰ ਕੈਪਸ਼ਨ, ਨੈਨੀਤਾ ਦਾ ਕਹਿਣਾ ਹੈ ਕਿ ਸਿਆਸਤਦਾਨ ਨੌਜਵਾਨਾ ਦੇ ਭਵਿੱਖ ਬਾਰੇ ਨਹੀਂ ਸੋਚਦੇ
    • ਲੇਖਕ, ਅਨਘਾ ਪਾਠਕ
    • ਰੋਲ, ਬੀਬੀਸੀ ਪੱਤਰਕਾਰ

18 ਸਾਲਾ ਨੈਨੀਤਾ ਸੋਹੇਲ ਬੜੇ ਹੀ ਜੋਸ਼ ਨਾਲ ਗੱਲ ਕਰਦੀ ਹੈ ਅਤੇ ਇਸ ਦੌਰਾਨ ਕਈ ਚਿਹਰੇ ਮੇਰੇ ਦਿਮਾਗ ਵਿੱਚ ਘੁੰਮਣ ਲਗਦੇ ਹਨ।

ਉਨ੍ਹਾਂ ਨੌਜਵਾਨਾਂ ਦੇ ਚਿਹਰੇ ਜਿਨ੍ਹਾਂ ਕੋਲ ਨੌਕਰੀਆਂ ਨਹੀਂ ਹਨ, ਜਿਹੜੇ ਬੇਰੁਜ਼ਗਾਰੀ ਖ਼ਿਲਾਫ਼ ਅੰਦੋਲਨ ਕਰ ਰਹੇ ਹਨ, ਜਿਹੜੇ ਲੋਕ ਸਿਰਫ਼ ਦਿਨ ਵਿੱਚ ਇੱਕ ਵਾਰ ਹੀ ਖਾਂਦੇ ਹਨ ਅਤੇ ਉਹ ਵੀ ਇਸ ਕਰਕੇ ਕਿ ਉਨ੍ਹਾਂ ਦੇ ਪਰਿਵਾਰ ਉੱਤੇ ਵਾਧੂ ਬੋਝ ਨਾ ਪਵੇ।

ਉਹ ਲੋਕ ਜਿਹੜੇ ਚੰਗੀ ਪੜ੍ਹਾਈ ਕਰਨ ਦੇ ਬਾਵਜੂਦ ਛੋਟਾ-ਮੋਟਾ ਕੰਮ ਕਰ ਰਹੇ ਹਨ।

ਨੈਨੀਤਾ ਦਾ ਕਹਿਣਾ ਹੈ ਕਿ ਸਿਆਸਤਦਾਨ ਨੌਜਵਾਨਾਂ ਦੇ ਭਵਿੱਖ ਬਾਰੇ ਨਹੀਂ ਸੋਚਦੇ।

ਉਨ੍ਹਾਂ ਕਿਹਾ, ''ਸਿਰਫ਼ ਮੈਂ ਹੀ ਨਹੀਂ, ਇੱਥੇ ਕਈ ਅਜਿਹੇ ਨੌਜਵਾਨ ਹਨ ਜਿਹੜੇ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਉਹ ਨਹੀਂ ਜਾਣਦੇ ਕਿ ਉਨ੍ਹਾਂ ਦੇ ਦੇਸ ਵਿੱਚ ਉਨ੍ਹਾਂ ਨੂੰ ਚੰਗੀ ਨੌਕਰੀ ਮਿਲੇਗੀ ਜਾਂ ਨਹੀਂ। ਉਨ੍ਹਾਂ ਕੋਲ ਚੰਗੀ ਸਿੱਖਿਆ ਹੈ ਪਰ ਨੌਕਰੀਆਂ ਨਹੀਂ ਹਨ। ਪਰ ਮੈਂ ਨਹੀਂ ਦੇਖਿਆ ਕਿ ਸਰਕਾਰ ਨੇ ਉਨ੍ਹਾਂ ਲਈ ਕੁਝ ਕੀਤਾ ਹੋਵੇ।''

''ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਮੈਂ ਪਹਿਲੀ ਵਾਰ ਵੋਟ ਕਰਨ ਜਾ ਰਹੀ ਹਾਂ ਅਤੇ ਸਿਰਫ਼ ਉਸੇ ਨੂੰ ਹੀ ਵੋਟ ਕਰਾਂਗੀ ਜੋ ਮੈਨੂੰ ਨੌਕਰੀ ਦੀ ਗਾਰੰਟੀ ਦੇਵੇ। ਜਿਹੜਾ ਕੁਝ ਕੰਮ ਕਰੇ ਅਤੇ ਝੂਠੇ ਵਾਅਦੇ ਨਾ ਕਰੇ।''

ਵੀਡੀਓ ਕੈਪਸ਼ਨ, ਨੌਜਵਾਨ ਕੁੜੀਆਂ ਲਈ ਨੌਕਰੀ ਵੱਡਾ ਚੋਣ ਮੁੱਦਾ ਕਿਉਂ?

ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਛੋਟੇ ਜਿਹੇ ਕਸਬੇ ਵਿੱਚ ਰਹਿੰਦੀ ਹੈ ਨੈਨੀਤਾ। ਉਹ ਈਟੀਟੀ ਯਾਨਿ ਕਿ ਐਲੀਮੈਂਟਰੀ ਟੀਚਰ ਟ੍ਰੇਨਿੰਗ ਦੀ ਵਿਦਿਆਰਥਣ ਹੈ।

ਇਸ ਦੇ ਲਈ ਉਹ ਹਰ ਰੋਜ਼ ਦੂਜੇ ਸ਼ਹਿਰ ਜਾਣ ਲਈ ਬੱਸ ਲੈਂਦੀ ਹੈ। ਇਸ ਤੋਂ ਇਲਾਵਾ ਉਹ ਬਰਨਾਲਾ ਦੇ ਸਰਕਾਰੀ ਸਕੂਲ ਵਿੱਚ ਟਰੇਨੀ ਟੀਚਰ ਹੈ। ਇਸ ਤੋਂ ਬਾਅਦ ਉਹ ਸ਼ਾਮ ਦੇ ਸਮੇਂ ਆਪਣੀ ਮਾਂ ਨਾਲ ਦੁਕਾਨ 'ਤੇ ਮਦਦ ਵੀ ਕਰਵਾਉਂਦੀ ਹੈ ਜਿਨ੍ਹਾਂ ਦੀ ਛੋਟੀ ਜਿਹੀ ਕੱਪੜੇ ਦੀ ਦੁਕਾਨ ਹੈ।

ਇਹ ਵੀ ਪੜ੍ਹੋ:

ਜਦੋਂ ਅਸੀਂ ਉਸ ਨੂੰ ਮਿਲਣ ਗਏ ਤਾਂ ਉਹ ਬਿਲਕੁਲ ਪੁਰਾਣੀ ਹੋ ਚੁੱਕੀ ਕੰਧ 'ਤੇ ਵਾਲ ਪੇਪਰ ਲਗਾ ਰਹੀ ਸੀ। ਉਸਦੇ ਘਰ ਕੁਝ ਮਹਿਮਾਨ ਆਉਣੇ ਸਨ ਇਸ ਕਾਰਨ ਉਹ ਘਰ ਨੂੰ ਸਜਾ ਰਹੀ ਸੀ।

ਹਾਲਾਂਕਿ ਜਦੋਂ ਅਸੀਂ ਉਸ ਦੇ ਘਰ ਪਹੁੰਚੇ ਤਾਂ ਘਰ ਦੇ ਸਾਰੇ ਜੀਅ ਆਪਣਾ ਕੰਮ ਛੱਡ ਕੇ ਸਾਡੇ ਆਲੇ-ਦੁਆਲੇ ਇਕੱਠੇ ਹੋ ਗਏ। ਹਰ ਕੋਈ ਬਹੁਤ ਉਤਸ਼ਾਹਿਤ ਨਜ਼ਰ ਆ ਰਿਹਾ ਸੀ। ਨੈਨੀਤਾ ਦੀ ਮਾਂ ਲਗਾਤਾਰ ਉਸਦੇ ਬਾਰੇ ਗੱਲਾਂ ਕਰ ਰਹੀ ਸੀ ਅਤੇ ਉਸਦੇ ਪਿਤਾ ਮੁਸਕਰਾ ਰਹੇ ਸਨ।

ਬੱਚਿਆਂ ਦੇ ਭਵਿੱਖ ਲਈ ਮਾਪਿਆਂ ਦਾ ਸੰਘਰਸ਼

ਸੋਹਲ ਉਨ੍ਹਾਂ ਲੱਖਾਂ ਪਰਿਵਾਰਾਂ ਵਿੱਚੋਂ ਇੱਕ ਹਨ ਜਿਹੜੇ ਭਾਰਤ ਦੇ ਛੋਟੇ ਸ਼ਹਿਰਾਂ ਵਿੱਚ ਰਹਿੰਦੇ ਹਨ। ਸਭ ਦੀ ਬਸ ਇੱਕੋ ਖੁਆਇਸ਼ ਹੈ ਕਿ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋਵੇ।

ਮਾਪੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਲਈ ਬਹੁਤ ਸੰਘਰਸ਼ ਕਰਦੇ ਹਨ, ਬੱਚੇ ਵੀ ਚੰਗੀ ਪੜ੍ਹਾਈ ਕਰਦੇ ਹਨ, ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਉਨ੍ਹਾਂ ਦਾ ਉਹ ਸੰਘਰਸ਼ ਸ਼ੁਰੂ ਹੁੰਦਾ ਹੈ ਜਿਹੜਾ ਕਦੇ ਨਹੀਂ ਖ਼ਤਮ ਹੋਣ ਵਾਲਾ ਹੁੰਦਾ ਹੈ।

ਨੈਨੀਤਾ ਸੋਹੇਲ

ਭਾਰਤ ਦੇ ਲੱਖਾਂ ਨੌਜਵਾਨ ਰੁਜ਼ਗਾਰ ਲੱਭਣ ਲਈ ਸੰਘਰਸ਼ ਕਰਦੇ ਹਨ ਅਤੇ ਪੰਜਾਬ ਵੀ ਕਿਵੇਂ ਇਸ ਤੋਂ ਵੱਖ ਹੋ ਸਕਦਾ ਹੈ?

ਬਾਲੀਵੁੱਡ ਫ਼ਿਲਮਾਂ ਨੇ ਸਾਡੇ ਦਿਮਾਗ ਵਿੱਚ ਇਹ ਤਸਵੀਰ ਬਿਠਾ ਦਿੱਤੀ ਸੀ ਕਿ ਪੰਜਾਬ ਦਾ ਮਤਲਬ ਹਰੇ-ਭਰੇ ਖੇਤ, ਵੱਡੇ-ਵੱਡੇ ਲੱਸੀਆਂ ਦੇ ਗਲਾਸ, ਸੋਹਣੀਆਂ ਕੁੜੀਆਂ ਦਾ ਗਿੱਧਾ ਪਾਉਣਾ ਅਤੇ ਸਰੋਂ ਦੇ ਖੇਤ।

ਹਾਲਾਂਕਿ ਇਹ ਤਸਵੀਰ ਅਸਲ ਜ਼ਿੰਦਗੀ ਤੋਂ ਬਹੁਤ ਦੂਰ ਹੈ। ਪੰਜਾਬ ਵਿੱਚ ਨਸ਼ਾਖੋਰੀ ਸੁਰਖ਼ੀਆਂ ਬਣਾਉਂਦੀ ਹੈ ਅਤੇ ਵਿਦੇਸ਼ ਜਾਣ ਦਾ ਰੁਝਾਨ ਆਮ ਹੈ।

ਪੰਜਾਬ , ਬਰਨਾਲਾ

ਸਿਰਫ਼ ਨੌਜਵਾਨ ਹੀ ਨਹੀਂ ਇੱਥੋਂ ਤੱਕ ਕਿ ਮਾਪੇ ਵੀ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣਾ ਚਾਹੁੰਦੇ ਹਨ।

ਪੰਜਾਬੀ ਨੌਜਵਾਨ ਵਿਦੇਸ਼ ਕਿਉਂ ਜਾ ਰਹੇ ਹਨ?

ਵੀਜ਼ਾ ਸਲਾਹਕਾਰਾਂ ਅਤੇ ਆਈਲੈੱਟਸ ਸੈਂਟਰਾਂ ਬਾਹਰ ਲੰਬੀਆਂ ਲਾਈਨਾਂ ਲਗੀਆਂ ਹਨ। ਸਾਰੇ ਇੰਸਟੀਚਿਊਟ ਸਹੀ ਨਹੀਂ ਹਨ। ਕੁਝ ਫਰਜ਼ੀ ਸੈਂਟਰ ਵੀ ਖੁੱਲ੍ਹੇ ਹੋਏ ਹਨ ਜਿਹੜੇ ਲੋਕਾਂ ਦੇ ਪੈਸੇ ਹੀ ਲੁੱਟਦੇ ਹਨ। ਇਸਦੇ ਬਾਵਜੂਦ ਲੋਕਾਂ ਵਿੱਚ ਬਾਹਰ ਜਾਣ ਦਾ ਪਾਗਲਪਨ ਘੱਟ ਨਹੀਂ ਹੈ।

ਪੰਜਾਬੀ ਨੌਜਵਾਨ

ਮਾਪੇ ਆਪਣੀ ਜ਼ਮੀਨ ਵੇਚ ਕੇ ਬੱਚਿਆਂ ਨੂੰ ਵਿਦੇਸ਼ ਭੇਜਦੇ ਹਨ। ਪਰ ਸਵਾਲ ਇਹ ਹੈ ਕਿ ਕੋਈ ਪੰਜਾਬੀ ਆਪਣਾ ਭਵਿੱਖ ਆਪਣੇ ਦੇਸ ਵਿੱਚ ਸੁਰੱਖਿਅਤ ਮਹਿਸੂਸ ਕਿਉਂ ਨਹੀਂ ਕਰਦਾ?

"ਜਦੋਂ ਮੈਂ ਆਪਣੇ ਤੋਂ ਵੱਡਿਆਂ ਨੂੰ ਵੇਖਦੀ ਹਾਂ ਮੈਨੂੰ ਬਹੁਤ ਖਿਝ ਆਉਂਦੀ ਹੈ ਕਿ ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਹੈ ਫਿਰ ਵੀ ਉਨ੍ਹਾਂ ਕੋਲ ਨੌਕਰੀਆਂ ਨਹੀਂ ਹਨ, ਰੁਜ਼ਗਾਰ ਦਾ ਕੋਈ ਸਾਧਨ ਨਹੀਂ ਹੈ।''

ਨੈਨੀਤਾ ਸੋਹੇਲ
ਤਸਵੀਰ ਕੈਪਸ਼ਨ, ਕੋਈ ਪੰਜਾਬੀ ਆਪਣਾ ਭਵਿੱਖ ਆਪਣਾ ਭਵਿੱਖ ਆਪਣੇ ਦੇਸ ਵਿੱਚ ਸੁਰੱਖਿਅਤ ਮਹਿਸੂਸ ਕਿਉਂ ਨਹੀਂ ਕਰਦਾ?

ਸੈਂਟਰ ਫਾਰ ਮੋਨੀਟਰਿੰਗ ਇੰਡੀਅਨ ਇਕੌਨਮੀ ਦੀ ਰਿਪੋਰਟ ਮੁਤਾਬਕ 2018 ਵਿੱਚ ਬੇਰੁਜ਼ਗਾਰੀ ਦਰ 7.4 ਫ਼ੀਸਦ ਸੀ। ਜਿਹੜਾ ਕਿ ਪਿਛਲੇ 15 ਮਹੀਨਿਆਂ ਵਿੱਚ ਸਭ ਤੋਂ ਉੱਚਾ ਅੰਕੜਾ ਹੈ।

ਰਿਪੋਰਟ ਇਹ ਵੀ ਦੱਸਦੀ ਹੈ 2018 ਵਿੱਚ 1.1 ਕਰੋੜ ਭਾਰਤੀਆਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਜਿਸ ਵਿੱਚ 8.8 ਮਿਲੀਅਨ ਔਰਤਾਂ ਅਤੇ 2.2 ਮਿਲੀਅਨ ਪੁਰਸ਼ ਸਨ।

ਸ਼ਾਇਦ ਇਸੇ ਕਾਰਨ ਪੰਜਾਬ ਦਾ ਹਰ ਨੌਜਵਾਨ ਦੇਸ ਛੱਡ ਕੇ ਜਾਣਾ ਚਾਹੁੰਦਾ ਹੈ।

ਇਹ ਵੀ ਪੜ੍ਹੋ:

ਨੈਨੀਤਾ ਕਹਿੰਦੀ ਹੈ,''ਮੈਂ ਅਧਿਆਪਕ ਬਣਨ ਲਈ ਤਿਆਰੀ ਕਰ ਰਹੀ ਹਾਂ ਪਰ ਮੇਰੇ ਗੁਆਂਢੀ ਅਤੇ ਰਿਸ਼ਤੇਦਾਰ ਪੁੱਛਦੇ ਹਨ ਕਿ ਤੂੰ ਆਈਲੈੱਟਸ ਦੀ ਤਿਆਰੀ ਕਿਉਂ ਨਹੀਂ ਕਰ ਰਹੀ? ਅਧਿਆਪਰ ਬਣਨ ਵਿੱਚ ਕੀ ਰੱਖਿਆ ਹੈ? ਵਿਦੇਸ਼ ਵਿੱਚ ਇਸ ਤੋਂ ਚੰਗਾ ਮਿਲ ਜਾਵੇਗਾ।"

ਨੈਨੀਤਾ ਸਵਾਲ ਪੁੱਛਦੀ ਹੈ ਕਿ ਜਿਹੜੇ ਨੌਜਵਾਨ ਭਾਰਤ ਛੱਡ ਕੇ ਵਿਦੇਸ਼ ਗਏ ਹਨ, ਕੀ ਉੱਥੇ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਹੈ?

"ਉਨ੍ਹਾਂ ਵਿੱਚੋਂ ਕੁਝ ਸ਼ਾਪਿੰਗ ਮਾਲ ਵਿੱਚ ਬਰੈੱਡ ਪੈਕ ਕਰਦੇ ਹਨ, ਕੋਈ ਬੀਅਰ ਬਾਰ ਵਿੱਚ ਕੰਮ ਕਰਦਾ ਹੈ। ਇੱਜ਼ਤ ਅਤੇ ਚੰਗੀ ਨੌਕਰੀ ਕਿੱਥੇ ਹੈ?"

'ਮੈਂ ਆਪਣਾ ਦੇਸ ਨਹੀਂ ਛੱਡਣਾ ਚਾਹੁੰਦੀ'

ਪੂਰੇ ਦੇਸ ਵਿੱਚ ਨੌਜਵਾਨਾਂ ਦੀਆਂ ਸਮੱਸਿਆਵਾਂ ਲਗਪਗ ਇੱਕੋ ਜਿਹੀਆਂ ਹੀ ਹਨ। ਉਹੀ ਅਸਮਾਨਤਾ, ਬੇਰੁਜ਼ਗਾਰੀ, ਰਵਾਇਤੀ ਸੋਚ, ਰਵਾਇਤੀ ਨੌਕਰੀਆਂ ਵਿੱਚ ਘੱਟ ਕਮਾਈ, ਕੋਈ ਆਜ਼ਾਦੀ ਨਹੀਂ, ਤਾਂ ਸਿਰਫ਼ ਪੰਜਾਬੀ ਹੀ ਪਰਵਾਸ ਕਿਉਂ ਕਰ ਰਹੇ ਹਨ?

ਪੰਜਾਬੀ ਨੌਜਵਾਨ

ਰਜਤ ਮਿੱਤਲ ਬਰਨਾਲਾ ਦੇ ਕਾਲਜ ਵਿੱਚ ਪੜ੍ਹਾਈ ਕਰਦੇ ਹਨ। ਉਹ ਸਰਕਾਰੀ ਨੌਕਰੀ ਚਾਹੁੰਦੇ ਹਨ ਪਰ ਉਹ ਆਈਲੈੱਟਸ ਦੇ ਪੇਪਰ ਦੀ ਤਿਆਰੀ ਵੀ ਕਰ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ, "ਦੂਜੇ ਸੂਬਿਆਂ ਵਿੱਚ ਵੀ ਨੌਜਵਾਨ ਬੇਰੁਜ਼ਗਾਰੀ ਨਾਲ ਜੂਝ ਰਹੇ ਹਨ, ਉਹ ਪੈਸਾ ਕਮਾਉਣ ਲਈ ਪੜ੍ਹਾਈ ਕਰਦੇ ਹਨ। ਉਹ ਆਪਣਾ ਕਾਰੋਬਾਰ ਸ਼ੁਰੂ ਕਰਦੇ ਹਨ।”

“ਪ੍ਰਾਈਵੇਟ ਨੌਕਰੀਆਂ ਛੱਡ ਦਿੰਦੇ ਹਨ ਕਿਉਂਕਿ ਉਨ੍ਹਾਂ ਕੋਲ ਪੰਜਾਬੀਆਂ ਵਾਂਗ ਜ਼ਮੀਨਾਂ ਨਹੀਂ ਹੁੰਦੀਆਂ। ਇੱਥੇ ਨੌਜਵਾਨ ਆਪਣੀ ਪੜ੍ਹਾਈ ਪੂਰੀ ਕਰਦੇ ਹਨ ਅਤੇ ਜੇ ਉਨ੍ਹਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ ਤਾਂ ਉਹ ਕੁਝ ਨਹੀਂ ਕਰਦੇ।"

ਮਾਪੇ ਆਪਣੀ ਜ਼ਮੀਨ ਵੇਚਦੇ ਹਨ ਅਤੇ ਬੱਚਿਆਂ ਨੂੰ ਕੈਨੇਡਾ ਜਾਂ ਫਿਰ ਹੋਰਨਾਂ ਯੂਰਪੀ ਦੇਸਾਂ ਵਿੱਚ ਭੇਜ ਦਿੰਦੇ ਹਨ। ਆਈਲੈੱਟਸ ਬੈਂਡ ਦੇ ਨਾਲ ਵਿਆਹਾਂ ਦਾ ਪ੍ਰਬੰਧ ਵੀ ਹੋ ਜਾਂਦਾ ਹੈ।

ਪੰਜਾਬ ਦੀ ਸਿਆਸਤ
ਤਸਵੀਰ ਕੈਪਸ਼ਨ, ਨੈਨੀਤਾ ਸੋਚਦੀ ਹੈ ਕਿ ਸਰਕਾਰ ਅਤੇ ਕੋਈ ਵੀ ਸਿਆਸੀ ਪਾਰਟੀ ਇਸ ਸਮੱਸਿਆ ਦਾ ਹੱਲ ਨਹੀਂ ਕੱਢਣਾ ਚਾਹੁੰਦੀ ਕਿਉਂਕਿ ਇਹ ਉਨ੍ਹਾਂ ਦਾ ਵੋਟ ਬੈਂਕ ਨਹੀਂ ਵਧਾ ਸਕਦਾ

ਇਸੇ ਕਾਰਨ ਜਦੋਂ 18 ਸਾਲਾ ਨੈਨੀਤਾ ਕਹਿੰਦੀ ਹੈ ਕਿ ਉਹ ਆਪਣਾ ਦੇਸ ਨਹੀਂ ਛੱਡਣਾ ਚਾਹੁੰਦੀ ਤਾਂ ਲੋਕ ਬਹੁਤ ਹੈਰਾਨ ਹੁੰਦੇ ਹਨ।

ਇਹ ਵੀ ਪੜ੍ਹੋ:

ਉਹ ਕਹਿੰਦੀ ਹੈ, ''ਜੇ ਮੈਂ ਚੰਗੇ ਗਰੇਡ ਨਾਲ ਟੀਈਟੀ ਦਾ ਟੈਸਟ ਪਾਸ ਕਰ ਲਿਆ ਤਾਂ ਮੈਨੂੰ ਮੇਰੇ ਦੇਸ ਵਿੱਚ ਹੀ ਚੰਗੀ ਨੌਕਰੀ ਮਿਲ ਜਾਵੇਗੀ। ਮੈਂ ਇੱਥੇ ਹੀ ਇੱਕ ਇੱਜ਼ਤਦਾਰ ਨੌਕਰੀ ਚਾਹੁੰਦੀ ਹਾਂ। ਮੈਂ ਕਿਸੇ ਵੀ ਕੀਮਤ 'ਤੇ ਆਪਣਾ ਦੇਸ ਨਹੀਂ ਛੱਡਣਾ ਚਾਹੁੰਦੀ।''

ਨੈਨੀਤਾ ਸੋਚਦੀ ਹੈ ਕਿ ਸਰਕਾਰ ਅਤੇ ਕੋਈ ਵੀ ਸਿਆਸੀ ਪਾਰਟੀ ਇਸ ਸਮੱਸਿਆ ਦਾ ਹੱਲ ਨਹੀਂ ਕੱਢਣਾ ਚਾਹੁੰਦੀ ਕਿਉਂਕਿ ਇਹ ਉਨ੍ਹਾਂ ਦਾ ਵੋਟ ਬੈਂਕ ਨਹੀਂ ਵਧਾ ਸਕਦਾ।

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੀਆਂ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)