ਜੈੱਟ ਏਅਰਵੇਜ਼ ਦੇ ਜਹਾਜ਼ ਬੰਦ ਕਿਉਂ ਹੋ ਰਹੇ ਨੇ , 6 ਜਹਾਜ਼ ਹੋਰ ਰੋਕੇ ਗਏ

ਤਸਵੀਰ ਸਰੋਤ, Reuters
ਡੂੰਘੇ ਸੰਕਟ ਵਿੱਚੋਂ ਲੰਘ ਰਹੀ ਜੈੱਟ ਏਅਰਵੇਜ਼ ਨੇ 6 ਹੋਰ ਹਵਾਈ ਜਹਾਜ਼ਾਂ ਨੂੰ ਸੇਵਾ ਵਿੱਚੋਂ ਕੱਢ ਲਿਆ ਹੈ।
ਜੈੱਟ ਏਅਰਵੇਜ਼ ਕੰਪਨੀ 'ਤੇ ਇੱਕ ਬਿਲੀਅਨ ਡਾਲਰ ਤੋਂ ਵੀ ਵੱਧ ਦਾ ਕਰਜ਼ਾ ਹੈ।
ਏਅਰਲਾਈਨ ਵੱਲੋਂ ਬੈਂਕਾਂ, ਮੁਲਾਜ਼ਮਾਂ, ਸਪਲਾਈਰਜ਼ ਏਅਰਕਰਾਫ਼ਟ ਲੈਸਰਜ਼ ਨੂੰ ਵੀ ਪੈਸੇ ਦਾ ਭੁਗਤਾਨ ਕਰਨ ਵਿੱਚ ਵੀ ਦੇਰੀ ਹੋ ਰਹੀ ਹੈ।
ਪਾਇਲਟਾਂ ਦੀ ਜਥੇਬੰਦੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮਾਰਚ ਦੇ ਅਖੀਰ ਤੱਕ ਜੈੱਟ ਏਅਰਵੇਜ਼ ਵਿੱਚ ਕੰਮ ਕਰਦੇ ਉਸਦੇ ਮੈਂਬਰਾਂ ਦੀ ਤਨਖ਼ਾਹ ਨਹੀਂ ਦਿੱਤੀ ਗਈ ਤਾਂ ਉਹ ਉਨ੍ਹਾਂ ਦੇ ਜਹਾਜ਼ ਨਹੀਂ ਉਡਾਉਣਗੇ।
ਇਹ ਵੀ ਪੜ੍ਹੋ:
ਨੈਸ਼ਨਲ ਸਟੌਕ ਐਕਸਚੇਂਜ ਆਫ਼ ਇੰਡੀਆ ਨੂੰ ਮੰਗਲਵਾਰ ਚਿੱਠੀ ਲਿਖੀ ਗਈ। ਕੰਪਨੀ ਸਕੱਤਰ ਕੁਲਦੀਪ ਸ਼ਰਮਾ ਨੇ ਕਿਹਾ,''ਮੁਲਾਜ਼ਮਾਂ ਦੀ ਰਹਿੰਦੀਆਂ ਤਨਖ਼ਾਹਾਂ ਨਾ ਦਿੱਤੇ ਜਾਣ ਕਾਰਨ 6 ਹੋਰ ਜਹਾਜ਼ਾਂ ਦੀ ਸੇਵਾ ਵਿਚਾਲੇ ਹੀ ਰੋਕ ਦਿੱਤੀ ਗਈ ਹੈ।''
ਉਨ੍ਹਾਂ ਕਿਹਾ ਕਿ ਏਅਰਲਾਈਨ ਵੱਲੋਂ ''ਨਕਦੀ ਵਿੱਚ ਸੁਧਾਰ'' ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਜਹਾਜ਼ ਰੋਕਣੇ ਪਏ
ਵਿੱਤੀ ਸੰਕਟ ਕਾਰਨ ਜੈੱਟ ਏਅਰਵੇਜ਼ ਨੂੰ ਆਪਣੇ ਜਹਾਜ਼ ਰੋਕਣ ਕਾਰਨ ਮਜਬੂਰ ਹੋਣਾ ਪਿਆ ਹੈ।

ਤਸਵੀਰ ਸਰੋਤ, Reuters
ਜੈੱਟ ਏਅਰਵੇਜ਼ ਦੇ ਬੇੜੇ ਵਿੱਚ 100 ਤੋਂ ਵੱਧ ਜਹਾਜ਼ ਹਨ ਅਤੇ 600 ਘਰੇਲੂ ਤੇ 380 ਕੌਮਾਂਤਰੀ ਉਡਾਣਾਂ ਦੇ ਰੂਟ ਹਨ।
ਪਰ ਘੱਟੋ ਘੱਟ 50 ਜਹਾਜ਼ਾਂ ਦੀਆਂ ਸੇਵਾਵਾਂ ਰੋਕੀਆਂ ਗਈਆਂ ਹਨ।
ਸਿਵਲ ਏਵੀਏਸ਼ਨ ਦੇ ਡੀਜੀ ਨੇ ਏਅਰਲਾਈਨ ਨੂੰ ਕਿਹਾ ਹੈ ਕਿ ਉਹ ਆਪਣੇ ਗਾਹਕਾਂ ਦੇ ਪੈਸੇ ਰਿਫੰਡ ਕਰਨ ਜਾਂ ਉਨ੍ਹਾਂ ਨੂੰ ਕੋਈ ਹੋਰ ਬਦਲ ਦੇਣ, ਜੇਕਰ ਉਨ੍ਹਾਂ ਦੀਆਂ ਫਲਾਈਟਾਂ ਰੱਦ ਕੀਤੀਆਂ ਗਈਆਂ ਹਨ।
ਮੰਗਲਵਾਰ ਨੂੰ ਨੈਸ਼ਨਲ ਏਵੀਏਟਰ ਗਿਲਡ ਨੇ ਜੈੱਟ ਏਅਰਵੇਜ਼ ਪ੍ਰਬੰਧਣ ਨੂੰ ਚੇਤਾਵਨੀ ਜਾਰੀ ਕੀਤੀ ਕਿ ਜੇਕਰ ਉਨ੍ਹਾਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਤਾਂ 1 ਅਪ੍ਰੈਲ ਤੋਂ ਉਨ੍ਹਾਂ ਦੇ ਜਹਾਜ਼ ਉਡਾਉਣੇ ਬੰਦ ਕਰ ਦਿੱਤੇ ਜਾਣਗੇ।
ਇਹ ਵੀ ਪੜ੍ਹੋ:
ਇਸ ਤੋਂ ਇਲਾਵਾ ਉਨ੍ਹਾਂ ਨੇ ਏਅਰਲਾਈਨਾਂ ਦੇ ਵਿੱਤੀ ਮੁੱਦਿਆਂ ਨੂੰ ਸੁਲਝਾਉਣ ਲਈ ਉਸ ਪਲਾਨ ਨੂੰ ਲਾਗੂ ਕਰਨ ਦੀ ਮੰਗ ਕੀਤੀ, ਜਿਸਦਾ ਕੁਝ ਹਫ਼ਤੇ ਪਹਿਲਾਂ ਹੀ ਐਲਾਨ ਹੋਇਆ ਸੀ।
ਉਨ੍ਹਾਂ ਕਿਹਾ,''ਜੇਕਰ 31 ਮਾਰਚ ਤੱਕ ਇਸ ਯੋਜਨਾ ਅਤੇ ਤਨਖਾਹਾਂ ਉੱਤੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਤਾਂ ਉਹ ਇੱਕ ਅਪ੍ਰੈਲ ਤੋਂ ਜਹਾਜ਼ ਨਹੀਂ ਉਡਾਉਣਗੇ।''
ਦਸੰਬਰ ਤੋਂ ਲੈ ਕੇ ਹੁਣ ਤੱਕ ਪਾਇਲਟ ਅਤੇ ਹੋਰ ਸੀਨੀਅਰ ਸਟਾਫ਼ ਨੂੰ ਪੂਰੀ ਤਨਖ਼ਾਹ ਹੀ ਨਹੀਂ ਮਿਲੀ ਹੈ।
ਇਸ ਦੌਰਾਨ ਪੀਟੀਆਈ ਦੇ ਹਵਾਲੇ ਨਾਲ ਇਹ ਜਾਣਕਾਰੀ ਮਿਲੀ ਹੈ ਕਿ ਏਅਰਲਾਈਨ ਦੀ ਏਅਰਕਰਾਫ਼ਟ ਦੇਖਭਾਲ ਇੰਜੀਨੀਅਰਜ਼ ਯੂਨੀਅਨ ਨੇ ਇੰਡੀਅਨ ਏਵੀਏਸ਼ਨ ਰੇਗੂਲੇਟਰ ਨੂੰ ਚਿੱਠੀ ਲਿਖੀ ਕਿ ਤਿੰਨ ਮਹੀਨੇ ਤੋਂ ਉਨ੍ਹਾਂ ਨੂੰ ਤਨਖ਼ਾਹ ਨਹੀਂ ਮਿਲੀ ਹੈ ਤੇ ਜਹਾਜ਼ਾਂ ਦੀ ਸੁਰੱਖਿਆ ''ਖਤਰੇ 'ਚ'' ਸੀ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












