ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ 'ਚੌਕੀਦਾਰ ਚੋਰ ਹੈ' ਦਾ ਨਾਅਰਾ ਰਾਹੁਲ ਗਾਂਧੀ 'ਤੇ ਹੀ ਪਿਆ ਪੁੱਠਾ?- ਨਜ਼ਰੀਆ

ਨਰਿੰਦਰ ਮੋਦੀ, ਰਾਹੁਲ ਗਾਂਧੀ

ਤਸਵੀਰ ਸਰੋਤ, Getty Images

    • ਲੇਖਕ, ਪ੍ਰਦੀਪ ਸਿੰਘ
    • ਰੋਲ, ਸੀਨੀਅਰ ਪੱਤਰਕਾਰ, ਬੀਬੀਸੀ ਦੇ ਲਈ

ਸਿਆਸਤ ਵਿੱਚ ਨਾਅਰਿਆਂ ਦੀ ਬੜੀ ਅਹਿਮੀਅਤ ਹੁੰਦੀ ਹੈ। ਇਹ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ ਪਰ ਜੇਕਰ ਪੁੱਠੇ ਪੈ ਜਾਣ ਤਾਂ ਗਲੇ ਦਾ ਪੱਥਰ ਬਣ ਸਕਦੇ ਹਨ। 'ਚੌਕੀਦਾਰ ਚੋਰ ਹੈ' ਦਾ ਰਾਹੁਲ ਗਾਂਧੀ ਦਾ ਨਾਅਰਾ, ਕੀ ਕਾਂਗਰਸ ਦੇ ਗਲੇ ਦਾ ਪੱਥਰ ਬਣੇਗਾ?

ਮੋਦੀ ਦੀ 'ਮੈਂ ਵੀ ਚੌਕੀਦਾਰ' ਦੀ ਦੇਸ ਪੱਧਰੀ ਮੁਹਿੰਮ ਤੋਂ ਤਾਂ ਅਜਿਹੇ ਹੀ ਸੰਕੇਤ ਮਿਲ ਰਹੇ ਹਨ। ਪਰ ਕਿਸੇ ਤੈਅ ਨਤੀਜੇ 'ਤੇ ਪਹੁੰਚਣ ਲਈ ਥੋੜ੍ਹੀ ਹੋਰ ਉਡੀਕ ਕਰਨੀ ਪਵੇਗੀ।

ਸਮੇਂ-ਸਮੇਂ 'ਤੇ ਲੱਗੇ ਸਿਆਸੀ ਨਾਅਰਿਆਂ ਦਾ ਅਧਿਐਨ ਕਰੀਏ ਤਾਂ ਜ਼ਿਆਦਾਤਰ ਸਕਾਰਾਤਮਕ ਨਾਅਰੇ ਹੀ ਕਾਮਯਾਬ ਹੁੰਦੇ ਹਨ।

ਨਕਾਰਾਤਮਕ ਨਾਅਰੇ ਤਾਂ ਹੀ ਲੋਕਾਂ ਦੀ ਜ਼ੁਬਾਨ ਤੋਂ ਹੁੰਦੇ ਹੋਏ ਦਿਲ ਵਿੱਚ ਉਤਰਦੇ ਹਨ ਜਾਂ ਕਾਮਯਾਬ ਹੁੰਦੇ ਹਨ ਜਦੋਂ ਲੋਕ ਉਨ੍ਹਾਂ ਤੋਂ ਨਾਰਾਜ਼ ਹੋਣ ਜਿਸਦੇ ਖ਼ਿਲਾਫ਼ ਇਹ ਨਾਅਰੇ ਲੱਗ ਰਹੇ ਹੋਣ।

ਸਾਲ 1971 ਵਿੱਚ ਵਿਰੋਧੀ ਧਿਰ ਦਾ ਗਠਜੋੜ ਹੋਇਆ ਅਤੇ ਉਸ ਨੇ ਨਾਅਰਾ ਦਿੱਤਾ 'ਇੰਦਰਾ ਹਟਾਓ, ਦੇਸ ਬਚਾਓ'।

ਇੰਦਰਾ ਗਾਂਧੀ ਨੇ ਉਸ ਨੂੰ ਉਲਟਾ ਕਰ ਦਿੱਤਾ ਅਤੇ ਕਿਹਾ, 'ਮੈਂ ਕਹਿੰਦੀ ਹਾਂ 'ਗਰੀਬੀ ਹਟਾਓ , ਉਹ ਕਹਿੰਦੇ ਹਨ ਇੰਦਰਾ ਹਟਾਓ।' ਇੰਦਰਾ ਗਾਂਧੀ ਵੱਡੇ ਫਰਕ ਨਾਲ ਜਿੱਤੀ।

ਇਹ ਵੀ ਪੜ੍ਹੋ:

ਇੰਦਰਾ ਗਾਂਧੀ

ਤਸਵੀਰ ਸਰੋਤ, Getty Images

ਵਿਰੋਧੀ ਧਿਰ ਦੇ ਗਠਜੋੜ ਦਾ ਹਿਸਾਬ ਕੰਮ ਨਾ ਆਇਆ। ਆਪਣੇ ਖ਼ਿਲਾਫ਼ ਲੱਗੇ ਨਾਅਰੇ ਨੂੰ ਪਲਟਣ ਦੀ ਹਿੰਮਤ ਉਸ ਨੇਤਾ ਵਿੱਚ ਹੀ ਹੁੰਦੀ ਹੈ ਜਿਸਦਾ ਲੋਕਾਂ ਵਿੱਚ ਆਧਾਰ ਹੁੰਦਾ ਹੈ। ਪਰ ਸ਼ਰਤ ਇਹ ਹੈ ਕਿ ਵੋਟਰ ਉਸ ਨਾਲ ਨਾਰਾਜ਼ ਨਾ ਹੋਣ।

1977 ਦੀਆਂ ਚੋਣਾਂ ਵਿੱਚ ਵਿਰੋਧੀ ਧਿਰ ਦਾ ਨਾਅਰਾ ਸੀ- 'ਇੰਦਰਾ ਦੀ ਦੇਖੋ ਖੇਡ, ਖਾ ਗਈ ਚੀਨੀ ਪੀ ਗਈ ਤੇਲ।' ਇੰਦਰਾ ਗਾਂਧੀ ਇਸ ਨੂੰ ਪਲਟ ਨਹੀਂ ਸਕੀ ਕਿਉਂਕਿ ਲੋਕ ਐਮਰਜੈਂਸੀ ਕਾਰਨ ਉਨ੍ਹਾਂ ਤੋਂ ਨਾਰਾਜ਼ ਸਨ।

'ਮੁਸਲਮਾਨ' ਅਤੇ 'ਇਸਾਈ' ਹੋਣ ਵਿਚਾਲੇ ਬਰਾਕ ਓਬਾਮਾ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਜਦੋਂ ਸੀਨੇਟਰ ਚੁਣੇ ਗਏ ਉਦੋਂ ਤੋਂ 2008 ਵਿੱਚ ਰਾਸ਼ਟਰਪਤੀ ਚੁਣੇ ਜਾਣ ਤੱਕ ਉਨ੍ਹਾਂ ਦੇ ਵਿਰੋਧੀਆਂ ਨੇ ਪ੍ਰਚਾਰ ਕੀਤਾ ਕਿ ਓਬਾਮਾ ਮੁਸਲਮਾਨ ਹਨ।

ਰਾਸ਼ਟਰਪਤੀ ਦਾ ਪਹਿਲਾ ਕਾਰਜਕਾਲ ਖ਼ਤਮ ਹੋਣ ਤੱਕ ਓਬਾਮਾ ਦੀ ਲੋਕਪ੍ਰਿਅਤਾ ਵਿੱਚ ਥੋੜ੍ਹੀ ਕਮੀ ਜ਼ਰੂਰ ਆਈ ਤਾਂ ਇਹ ਮੁਹਿੰਮ ਨੇ ਮੁੜ ਤੋਂ ਜ਼ੋਰ ਫੜ ਲਿਆ।

ਬਰਾਕ ਓਬਾਮਾ

ਤਸਵੀਰ ਸਰੋਤ, Getty Images

ਸਾਲ 2010 ਵਿੱਚ ਓਬਾਮਾ ਭਾਰਤ ਆਏ ਤਾਂ ਅੰਮ੍ਰਿਤਸਰ ਵੀ ਜਾਣਾ ਚਾਹੁੰਦੇ ਸਨ। ਪਰ ਉਨ੍ਹਾਂ ਦੇ ਸਲਾਹਕਾਰਾਂ ਨੇ ਸਮਝਾਇਆ ਕਿ ਹਰਿੰਮਦਰ ਸਾਹਿਬ ਜਾਓਗੇ ਤਾਂ ਸਿਰ 'ਤੇ ਪਟਕਾ ਬੰਨਣਾ ਪਵੇਗਾ। ਤੁਹਾਡੇ ਵਿਰੋਧੀ ਉਸ ਤਸਵੀਰ ਦੀ ਵਰਤੋਂ ਕਰਨਗੇ ਅਤੇ ਕਹਿਣਗੇ ਕਿ ਦੇਖੋ ਇਹ ਮੁਸਲਮਾਨ ਹੈ।

2012 ਵਿੱਚ ਚੋਣ ਮੁਹਿੰਮ ਦੌਰਾਨ ਓਬਾਮਾ ਵਾਰ-ਵਾਰ ਸਫ਼ਾਈ ਦਿੰਦੇ ਰਹੇ ਕਿ ਉਹ ਮੁਸਲਮਾਨ ਨਹੀਂ ਹਨ। ਫਿਰ ਉਨ੍ਹਾਂ ਦੇ ਸਲਾਹਕਾਰਾਂ ਨੇ ਮਨੁੱਖੀ ਵਿਵਹਾਰ ਦੇ ਜਾਣਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸਲਾਹ ਦਿੱਤੀ ਕਿ ਓਬਾਮਾ ਸਫ਼ਾਈ ਦੇਣਾ ਬੰਦ ਕਰਨ। ਕਿਉਂਕਿ ਵਾਰ-ਵਾਰ ਸਫ਼ਾਈ ਦੇਣ ਨਾਲ ਸ਼ੱਕ ਹੁੰਦਾ ਹੈ ਕਿ ਕੁਝ ਤਾਂ ਹੈ।

ਅਜਿਹੇ ਮੁੱਦੇ ਦੇ ਲੰਬੇ ਸਮੇਂ ਤੱਕ ਚਰਚਾ ਵਿੱਚ ਰਹਿਣ ਨਾਲ ਲੋਕਾਂ ਦੇ ਜ਼ਿਹਨ 'ਚ ਇਹ ਗੱਲ ਰਹਿੰਦੀ ਹੈ। ਫਿਰ ਓਬਾਮਾ ਨੇ ਕਹਿਣਾ ਸ਼ੁਰੂ ਕੀਤਾ ਕਿ ਉਹ ਇਸਾਈ ਹਨ। ਮੁਸਲਮਾਨ ਦਾ ਮੁੱਦਾ ਆਪਣੇ ਆਪ ਹੀ ਠੰਡਾ ਪੈ ਗਿਆ।

ਇਹ ਵੀ ਪੜ੍ਹੋ:

ਸੋਨੀਆ ਗਾਂਧੀ

ਤਸਵੀਰ ਸਰੋਤ, Getty Images

'ਮੌਤ ਦਾ ਸੌਦਾਗਰ', 'ਨੀਚ' ਅਤੇ 'ਚਾਹ ਵਾਲਾ' ਨਾਲ ਕਿਸ ਨੂੰ ਫਾਇਦਾ ਹੋਇਆ?

ਪਤਾ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਜਿਹੇ ਕਿਸੇ ਮਾਹਿਰ ਦੀ ਸਲਾਹ ਮਿਲੀ ਹੈ ਜਾਂ ਨਹੀਂ ਪਰ ਉਹ ਅਜਿਹਾ ਇੱਕ ਵਾਰ ਨਹੀਂ ਕਈ ਵਾਰ ਕਰ ਚੁੱਕੇ ਹਨ।

ਸਾਲ 2007 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਸੋਨੀਆ ਗਾਂਧੀ ਨੇ 'ਉਨ੍ਹਾਂ ਨੂੰ ਮੌਤ ਦਾ ਸੌਦਾਗਰ' ਕਿਹਾ। ਸੋਨੀਆ ਗਾਂਧੀ ਅਤੇ ਕਾਂਗਰਸ ਨੂੰ ਇਸਦਾ ਅੱਜ ਤੱਕ ਅਫ਼ਸੋਸ ਹੋਵੇਗਾ। ਆਪਣੇ ਵੱਲ ਆਉਣ ਵਾਲੇ ਤੀਰ ਨੂੰ ਵਿਰੋਧੀ ਧਿਰ ਵਾਲੇ ਪਾਸੇ ਮੋੜ ਦੇਣ ਦੀ ਪ੍ਰਧਾਨ ਮੰਤਰੀ ਵਿੱਚ ਪੂਰੀ ਹਿੰਮਤ ਹੈ।

ਨਰਿੰਦਰ ਮੋਦੀ, ਰਾਹੁਲ ਗਾਂਧੀ

ਤਸਵੀਰ ਸਰੋਤ, Getty Images

ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇਤਾ ਮਣੀਸ਼ੰਕਰ ਅਈਅਰ ਦੇ 'ਚਾਹਵਾਲਾ' ਅਤੇ ਪ੍ਰਿਅੰਕਾ ਗਾਂਧੀ ਦੇ 'ਨੀਚ' ਸ਼ਬਦ ਨੂੰ ਉਨ੍ਹਾਂ ਨੇ ਕਿਸ ਤਰ੍ਹਾਂ ਕਾਂਗਰਸ ਖ਼ਿਲਾਫ਼ ਹਥਿਆਰ ਬਣਾ ਲਿਆ, ਇਹ ਸਭ ਨੂੰ ਪਤਾ ਹੈ।

ਸਾਲ 2013 ਵਿੱਚ ਜਦੋਂ ਭਾਜਪਾ ਨੇ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਇਆ ਤਾਂ ਮੀਡੀਆ ਅਤੇ ਸਿਆਸੀ ਹਲਕਿਆਂ ਵਿੱਚ ਗੁਜਰਾਤ ਦੰਗਿਆ ਵਿੱਚ ਉਨ੍ਹਾਂ ਦੀ ਕਥਿਤ ਭੂਮਿਕਾ ਇੱਕ ਵਾਰ ਮੁੜ ਸੁਰਖੀਆਂ ਵਿੱਚ ਆ ਗਈ। ਮੋਦੀ ਅਤੇ ਭਾਜਪਾ ਸਫ਼ਾਈ ਦਿੰਦੇ ਰਹੇ ਕਿ ਕੁਝ ਸਾਬਤ ਨਹੀਂ ਹੋਇਆ।

ਗੁਜਰਾਤ ਦੇ ਦੰਗੇ ਬਨਾਮ ਗੁਜਰਾਤ ਮਾਡਲ

ਐਸਆਈਟੀ ਦੀ ਜਾਂਚ ਵਿੱਚ ਕੁਝ ਨਹੀਂ ਨਿਕਲਿਆ। ਸੁਪਰੀਮ ਕੋਰਟ ਤੋਂ ਕਲੀਨ ਚਿੱਟ ਮਿਲ ਚੁਕੀ ਸੀ। ਪਰ ਕਿਸੇ ਸਫ਼ਾਈ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ। ਉਸ ਤੋਂ ਬਾਅਦ ਮੋਦੀ ਦੇ ਰਣਨੀਤੀਕਾਰਾਂ ਨੇ ਇਸ ਮੁੱਦੇ 'ਤੇ ਸਫ਼ਾਈ ਦੇਣਾ ਛੱਡ ਕੇ ਵਿਕਾਸ ਦੇ ਗੁਜਰਾਤ ਮਾਡਲ ਦਾ ਮੁੱਦਾ ਜ਼ੋਰ ਸ਼ੋਰ ਨਾਲ ਚੁੱਕਿਆ।

ਇਸ ਤੋਂ ਬਾਅਦ ਗੁਜਰਾਤ ਦੰਗੇ ਦਾ ਮੁੱਦਾ ਚੁੱਕਣ ਵਾਲੇ ਉਸ ਨੂੰ ਛੱਡ ਕੇ ਇਹ ਸਾਬਿਤ ਕਰਨ ਵਿੱਚ ਲੱਗ ਗਏ ਕਿ ਗੁਜਰਾਤ ਮਾਡਲ ਵਿੱਚ ਕਿੰਨੀ ਗੜਬੜ ਹੈ।

ਗੁਜਰਾਤ ਦੇ ਮੁੱਖ ਮੰਤਰੀ ਅਤੇ ਪਿਛਲੇ ਪੰਜ ਸਾਲ ਤੋਂ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਮੋਦੀ ਦੇ ਕਾਰਜਕਾਲ ਨੂੰ ਦੇਖੀਏ ਤਾਂ ਇੱਕ ਗੱਲ ਸਪੱਸ਼ਟ ਹੈ ਕਿ ਮੋਦੀ ਆਪਣੇ ਖ਼ਿਲਾਫ਼ ਕਹੀ ਗਈ ਗੱਲ ਉੱਤੇ ਆਮ ਤੌਰ 'ਤੇ ਤੁਰੰਤ ਪ੍ਰਕਿਰਿਆ ਨਹੀਂ ਦਿੰਦੇ। ਉਹ ਸੋਚ ਸਮਝ ਕੇ ਬੋਲਦੇ ਹਨ। ਇਲਜ਼ਾਮਾ ਜਾਂ ਨਕਾਰਾਤਮਕ ਗੱਲਾਂ ਦਾ ਉਹ ਸਕਾਰਾਤਮਕ ਗੱਲ ਜਾਂ ਕੰਮ ਨਾਲ ਜਵਾਬ ਦਿੰਦੇ ਹਨ।

ਰਾਹੁਲ ਗਾਂਧੀ ਨੇ ਜਨਵਰੀ 2015 ਵਿੱਚ ਮੋਦੀ ਸਰਕਾਰ 'ਤੇ 'ਸੂਟ-ਬੂਟ ਕੀ ਸਰਕਾਰ' ਦਾ ਇਲਜ਼ਾਮ ਲਗਾਇਆ ਸੀ। ਮੋਦੀ ਦੇ ਉਸ ਮਸ਼ਹੂਰ ਸੂਟ ਦੇ ਕਾਰਨ ਇਹ ਨਾਅਰਾ ਸਰਕਾਰ 'ਤੇ ਚਿਪਕ ਗਿਆ।

ਮੋਦੀ ਅਤੇ ਪਾਰਟੀ ਵੱਲੋਂ ਕਿਸੇ ਸਫ਼ਾਈ ਨਾਲ ਗੱਲ ਨਹੀਂ ਬਣ ਰਹੇ ਸੀ। ਤਾਂ ਮੋਦੀ ਨੇ ਸਰਕਾਰ ਦੀਆਂ ਨੀਤੀਆਂ ਦੀ ਦਿਸ਼ਾ ਹੀ ਮੋੜ ਦਿੱਤੀ। ਸਮਾਜ ਵਿੱਚ ਹਾਸ਼ੀਏ 'ਤੇ ਧੱਕੇ ਗਏ ਵਰਗਾਂ ਲਈ ਯੋਜਨਾਵਾਂ ਦੀ ਝੜੀ ਲਗਾ ਦਿੱਤੀ। ਹੁਣ 'ਸੂਟ-ਬੂਟ ਕੀ ਸਰਕਾਰ' ਦੀ ਗੱਲ ਕਾਂਗਰਸ ਵੀ ਨਹੀਂ ਕਰਦੀ।

'ਚੌਕੀਦਾਰ ਚੋਰ ਹੈ' vs 'ਮੈਂ ਵੀ ਚੌਕੀਦਾਰ'

ਕੁਝ ਮਹੀਨੇ ਪਹਿਲਾਂ ਰਾਹੁਲ ਗਾਂਧੀ ਨੇ 'ਚੌਕੀਦਾਰ ਚੋਰ ਹੈ' ਦਾ ਨਾਅਰਾ ਦਿੱਤਾ। ਇਸਦੇ ਲਈ ਉਨ੍ਹਾਂ ਨੂੰ ਰਫ਼ਾਲ ਲੜਾਕੂ ਜਹਾਜ਼ ਖਰੀਦ ਦਾ ਮੁੱਦਾ ਚੁੱਕਿਆ।

ਚੌਕੀਦਾਰ(ਮੋਦੀ) ਨੂੰ 'ਚੋਰ' ਦੱਸਣ ਲਈ ਉਨ੍ਹਾਂ ਨੂੰ ਪੰਜ ਸਾਲ ਵਿੱਚ ਇੱਕ ਮੁੱਦਾ ਮਿਲਿਆ। ਪਰ ਉਸ ਮੁੱਦੇ 'ਤੇ ਉਹ ਵੀ ਮੋਦੀ ਜਾਂ ਉਨ੍ਹਾਂ ਦੇ ਕਿਸੇ ਮੰਤਰੀ 'ਤੇ ਰਿਸ਼ਵਤ ਦਾ ਇਲਜ਼ਾਮ ਨਹੀਂ ਸਾਬਤ ਕਰ ਸਕੇ।

ਰਾਹੁਲ ਗਾਂਧੀ

ਤਸਵੀਰ ਸਰੋਤ, Twitter

ਸਿਰਫ਼ ਇੱਕ ਗੱਲ ਦੁਹਰਾਉਂਦੇ ਰਹਿੰਦੇ ਹਨ ਕਿ ਅਨਿਲ ਅੰਬਾਨੀ ਨੂੰ 30 ਹਜ਼ਾਰ ਕਰੋੜ ਰੁਪਏ ਦੇ ਦਿੱਤੇ। ਇਹ ਜਾਣਦੇ ਹੋਏ ਵੀ ਜਿਸ ਆਫ਼ਸੇਟ ਕਲੌਜ਼ (ਸ਼ਰਤ) ਵਿੱਚ ਉਹ 30 ਹਜ਼ਾਰ ਕਰੋੜ ਮਿਲਣ ਦੀ ਗੱਲ ਕਰਦੇ ਹਨ, ਉਹ ਗ਼ਲਤ ਹੈ।

ਇਸ ਵਿੱਚ 80 ਤੋਂ ਵੱਧ ਕੰਪਨੀਆਂ ਹਿੱਸੇਦਾਰ ਹਨ। ਫਿਰ ਸੁਪਰੀਮ ਕੋਰਟ ਦੇ ਫ਼ੈਸਲੇ ਅਤੇ ਸੀਏਜੀ ਦੀ ਰਿਪੋਰਟ ਨੇ ਉਨ੍ਹਾਂ ਦੇ ਇਲਜ਼ਾਮ ਨੂੰ ਹੋਰ ਕਮਜ਼ੋਰ ਕਰ ਦਿੱਤਾ।

ਮੋਦੀ ਇੰਤਜ਼ਾਰ ਕਰਦੇ ਰਹੇ। ਇਹ ਦੇਖਦੇ ਰਹੇ ਕਿ ਰਾਹੁਲ ਗਾਂਧੀ ਦੇ ਇਸ ਨਾਅਰੇ ਦਾ ਕਿੰਨਾ ਅਸਰ ਹੋ ਰਿਹਾ ਹੈ। ਜਦੋਂ ਲੱਗਿਆ ਕਿ ਮੁੱਦਾ ਭਖ ਨਹੀਂ ਰਿਹਾ ਤਾਂ ਸ਼ਨੀਵਾਰ ਨੂੰ 'ਮੈਂ ਵੀ ਚੌਕੀਦਾਰ' ਦੀ ਮੁਹਿੰਮ ਸੋਸ਼ਲ਼ ਮੀਡੀਆ 'ਤੇ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ:

ਕਾਰਟੂਨ

ਥੋੜ੍ਹੀ ਹੀ ਦੇਰ ਵਿੱਚ ਇਹ ਟਵਿੱਟਰ 'ਤੇ ਪਹਿਲੇ ਨੰਬਰ 'ਤੇ ਟਰੈਂਡ ਕਰ ਲੱਗਾ। ਉਨ੍ਹਾਂ ਨੇ ਟਵਿੱਟਰ ਹੈਂਡਲ 'ਤੇ ਆਪਣਾ ਨਾਮ ਵੀ ਬਦਲ ਕੇ 'ਚੌਕੀਦਾਰ ਨਰਿੰਦਰ ਮੋਦੀ' ਕਰ ਦਿੱਤਾ।

ਇਸ ਪੂਰੀ ਮੁਹਿੰਮ ਵਿੱਚ ਉਨ੍ਹਾਂ ਨੇ ਕਿਤੇ ਵੀ ਰਾਹੁਲ ਗਾਂਧੀ ਦੇ ਇਲਜ਼ਾਮ ਦਾ ਜ਼ਿਕਰ ਨਹੀਂ ਕੀਤਾ। ਦੇਸ ਦੇ ਲੋਕਾਂ ਨੂੰ ਕਿਹਾ ਕਿ ਆਪਣੇ ਆਲੇ-ਦੁਆਲੇ ਗੰਦਗੀ, ਅਨਿਆਂ ਅਤੇ ਦੂਜੀਆਂ ਸਮਾਜਿਕ ਬੁਰਾਈਆਂ ਨੂੰ ਰੋਕਣ ਲਈ ਚੌਕੀਦਾਰ ਬਣੋ।

ਪਿਛਲੀਆਂ ਲੋਕ ਸਭਾ ਚੋਣਾਂ ਵਿੱਚ 'ਚਾਹਵਾਲਾ' ਮੁੱਦਾ ਬਣਿਆ ਤਾਂ ਇਸ ਵਾਰ 'ਚੌਕੀਦਾਰ' ਨੂੰ ਮੁੱਦਾ ਬਣਾਉਣ ਦੀ ਮੁਹਿੰਮ ਸ਼ੁਰੂ ਹੋ ਗਈ।

ਜਨਤਕ ਜ਼ਿੰਦਗੀ ਵਿੱਚ ਕੋਈ ਵੀ ਇਲਜ਼ਾਮ ਸਿਆਸੀ ਫਾਇਦਾ ਉਦੋਂ ਦਿੰਦਾ ਹੈ, ਜਦੋਂ ਉਹ ਸਾਬਿਤ ਹੋਵੇ। ਇਲਜ਼ਾਮ ਸਾਬਿਤ ਹੋਵੇ ਇਸਦੇ ਲਈ ਜ਼ਰੂਰੀ ਹੈ ਕਿ ਆਮ ਲੋਕਾਂ ਨੂੰ ਉਸ 'ਤੇ ਵਿਸ਼ਵਾਸ ਹੋਵੇ।

ਨਾਲ ਹੀ ਇਲਜ਼ਾਮ ਲਗਾਉਣ ਵਾਲਿਆਂ ਦੀ ਭਰੋਸੇਯੋਗਤਾ ਵੀ ਬਹੁਤ ਅਹਿਮ ਹੁੰਦੀ ਹੈ। ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਕਾਂਗਰਸ ਦੀ ਭਰੋਸੇਯੋਗਤਾ ਲੋਕਾਂ ਦੀ ਨਜ਼ਰ ਵਿੱਚ ਬਹੁਤ ਘੱਟ ਹੈ, ਇਹ ਕਹਿਣਾ ਗ਼ਲਤ ਨਹੀਂ ਹੋਵੇਗ।

ਇਸ ਤੋਂ ਇਲਾਵਾ ਐਨੀ ਲੰਬੀ ਜਨਤਕ ਜ਼ਿੰਦਗੀ ਵਿੱਚ ਮੋਦੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਲਗਭਦ ਬੇਦਾਗ ਰਹੇ ਹਨ। ਉਨ੍ਹਾਂ ਦੀ ਸਰਕਾਰ ਦੀਆਂ ਤਮਾਮ ਕਮੀਆਂ 'ਤੇ ਤਾਂ ਲੋਕ ਭਰੋਸਾ ਕਰ ਸਕਦੇ ਹਨ ਪਰ ਮੋਦੀ ਭ੍ਰਿਸ਼ਟ ਹੈ, ਇਸ ਗੱਲ 'ਤੇ ਉਨ੍ਹਾਂ ਦੇ ਵਿਰੋਧ ਵਿੱਚ ਵੋਟ ਦੇਣ ਵਾਲੇ ਸ਼ਾਇਦ ਹੀ ਭਰੋਸਾ ਕਰਨ। ਸ਼ਾਇਦ ਇਹੀ ਕਾਰਨ ਹੈ ਕਿ ਦੂਜੀਆਂ ਵਿਰੋਧੀ ਪਾਰਟੀਆਂ ਇਸ ਮੁੱਦੇ 'ਤੇ ਕਾਂਗਰਸ ਦਾ ਸਾਥ ਦੇਣ ਦੀ ਰਸਮ ਅਦਾਇਗੀ ਤੋਂ ਅੱਗੇ ਨਹੀਂ ਵਧੀਆਂ।

(ਇਸ ਲੇਖ ਵਿੱਚ ਜ਼ਾਹਿਰ ਕੀਤੇ ਗਏ ਵਿਚਾਰ ਲੇਖਕ ਦੇ ਨਿੱਜੀ ਹਨ। ਇਸ ਵਿੱਚ ਸ਼ਾਮਲ ਤੱਥ ਅਤੇ ਵਿਚਾਰ ਬੀਬੀਸੀ ਦੇ ਨਹੀਂ ਹਨ ਅਤੇ ਬੀਬੀਸੀ ਦੀ ਕੋਈ ਜ਼ਿੰਮੇਦਾਰੀ ਜਾਂ ਜਵਾਬਦੇਹੀ ਨਹੀਂ ਹੈ)

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)