ਨਿਊਜ਼ੀਲੈਂਡ ਹਮਲਾ: ਇੱਕ ਦਿਨ ਪਹਿਲਾਂ ਹੀ ਪੁੱਤਰ ਨੂੰ ਕਿਹਾ ਸੀ ਭਾਰਤ ਆਜਾ - ਹਮਲੇ 'ਚ ਮਰੇ ਭਾਰਤੀ ਇੰਜੀਨੀਅਰ ਦੇ ਪਿਤਾ

ਨਿਊਜ਼ੀਲੈਂਡ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਦੇ ਕਰਾਈਸਚਰਚ ਦੀ ਮਸਜਿਦ 'ਤੇ ਹੋਏ ਹਮਲੇ ਵਿੱਚ ਘੱਟੋ-ਘੱਟ 50 ਲੋਕਾਂ ਦੀ ਮੌਤ ਹੋਈ ਹੈ
    • ਲੇਖਕ, ਸੰਗੀਥਮ ਪ੍ਰਭਾਕਰ
    • ਰੋਲ, ਪੱਤਰਕਾਰ, ਬੀਬੀਸੀ

"ਮੈਂ ਪਿਛਲੀ ਰਾਤ ਹੀ ਆਪਣੇ ਪੁੱਤਰ ਨਾਲ ਗੱਲਬਾਤ ਕੀਤੀ ਸੀ ਅਤੇ ਉਸ ਨੂੰ ਭਾਰਤ ਆਉਣ ਲਈ ਕਿਹਾ ਸੀ ਕਿਉਂਕਿ ਉਸ ਨੂੰ ਮਿਲੇ ਹੋਏ ਕਾਫ਼ੀ ਸਮਾਂ ਹੋ ਗਿਆ ਹੈ। ਸਾਨੂੰ ਨਹੀਂ ਪਤਾ ਸੀ ਕਿ ਅਗਲੀ ਹੀ ਸਵੇਰ ਸਾਨੂੰ ਗੋਲੀਬਾਰੀ ਦੀ ਖ਼ਬਰ ਸੁਣਨ ਨੂੰ ਮਿਲੇਗੀ।"

ਇਹ ਬੋਲ ਨਿਊਜ਼ੀਲੈਂਡ ਦੇ ਕਰਾਈਸਟ ਚਰਚ ਵਿੱਚ ਮਸਜਿਦ ਅੰਦਰ ਹੋਏ ਹਮਲੇ ਦੌਰਾਨ ਮਾਰੇ ਗਏ ਫਰਾਜ਼ ਅਹਿਸਾਨ ਦੇ ਪਿਤਾ ਸਈਦੁਦੀਨ ਦੇ ਸਨ। ਫਰਾਜ਼ ਆਮ ਤੌਰ 'ਤੇ 2 ਸਾਲ 'ਚ ਇੱਕ ਵਾਰ ਭਾਰਤ ਆਉਂਦਾ ਸੀ।

ਫਰਾਜ਼ ਨਾਲ ਨਿਊਜ਼ੀਲੈਂਡ ਵਿੱਚ ਰਹਿੰਦੀ ਉਸਦੀ ਪਤਨੀ ਨੇ ਆਪਣੇ ਪਤੀ ਫਰਾਜ਼ ਅਹਿਸਾਨ ਦੀ ਮੌਤ ਦੀ ਖ਼ਬਰ ਦਿੱਤੀ।

ਬੀਬੀਸੀ ਨਿਊਜ਼ ਤੇਲਗੂ ਦੇ ਪੱਤਰਕਾਰ ਸੰਗੀਥਮ ਪ੍ਰਭਾਕਰ ਹੈਦਰਾਬਾਦ ਵਿੱਚ ਰਹਿੰਦੇ ਪੀੜਤਾਂ ਦੇ ਪਰਿਵਾਰਾਂ ਦੇ ਘਰ ਗਏ ਅਤੇ ਗੱਲਬਾਤ ਕੀਤੀ।

ਇਹ ਵੀ ਪੜ੍ਹੋ:

ਫਰਾਜ਼ ਅਹਿਸਾਨ
ਤਸਵੀਰ ਕੈਪਸ਼ਨ, ਫਰਾਜ਼ ਅਹਿਸਾਨ 10 ਸਾਲ ਪਹਿਲਾਂ ਨਿਊਜ਼ੀਲੈਂਡ ਗਿਆ ਸੀ

ਘਰ ਵਿੱਚ ਸੰਨਾਟਾ ਸੀ

ਹੈਦਰਾਬਾਦ ਵਿੱਚ ਫਰਾਜ਼ ਅਹਿਸਾਨ ਦੇ ਘਰ ਵਿੱਚ ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਆਉਣਾ-ਜਾਣਾ ਜਾਰੀ ਸੀ। ਹਾਲਾਂਕਿ ਘਰ ਵਿੱਚ ਚੁੱਪੀ ਛਾਈ ਹੋਈ ਸੀ ਅਤੇ ਜੇ ਕੋਈ ਆਵਾਜ਼ ਸੁਣਾਈ ਦਿੰਦੀ ਸੀ ਤਾਂ ਉਹ ਸਿਰਫ਼ ਪੱਖੇ ਅਤੇ ਬੱਚਿਆਂ ਦੀ ਸੀ।

ਫਰਾਜ਼ ਦੇ ਪਿਤਾ ਨੇ ਕਿਹਾ, "ਮੇਰੇ ਚਾਰ ਬੱਚੇ ਹਨ ਅਤੇ ਫਰਾਜ਼ ਸਭ ਤੋਂ ਛੋਟਾ ਹੈ। ਉਹ 10 ਸਾਲ ਪਹਿਲਾਂ ਨਿਊਜ਼ੀਲੈਂਡ ਗਿਆ ਸੀ ਅਤੇ ਉੱਥੋਂ ਦੀ ਨਾਗਰਿਕਤਾ ਵੀ ਮਿਲ ਗਈ ਸੀ। ਉਹ ਉੱਥੇ ਸਾਫਟਵੇਅਰ ਇੰਜੀਨੀਅਰ ਵਜੋਂ ਕੰਮ ਕਰ ਰਿਹਾ ਸੀ। ਉਹ ਪਹਿਲਾਂ ਆਕਲੈਂਡ ਵਿਚ ਰਹਿੰਦਾ ਸੀ ਅਤੇ ਛੇ ਸਾਲ ਪਹਿਲਾਂ ਕ੍ਰਾਈਸਟ ਚਰਚ ਚਲਾ ਗਿਆ ਸੀ। ਉਹ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਉੱਥੇ ਰਹਿੰਦਾ ਸੀ।"

ਫਰਾਜ਼ ਅਹਿਸਾਨ ਦੇ ਪਿਤਾ ਸਈਦੁਦੀਨ
ਤਸਵੀਰ ਕੈਪਸ਼ਨ, ਫਰਾਜ਼ ਅਹਿਸਾਨ ਦੇ ਪਿਤਾ ਸਈਦੁਦੀਨ ਦੀ ਪੁੱਤਰ ਦੀ ਹਮਲੇ ਤੋਂ ਇੱਕ ਦਿਨ ਪਹਿਲਾਂ ਹੀ ਗੱਲ ਹੋਈ ਸੀ

"ਚਾਰ ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਉਸ ਦੀ 3 ਸਾਲ ਦੀ ਧੀ ਤੇ ਛੇ ਮਹੀਨੇ ਦਾ ਮੁੰਡਾ ਹੈ। ਉਹ ਸ਼ੁਕਰਵਾਰ ਨੂੰ ਮਸਜਿਦ ਵਿੱਚ ਗਿਆ ਸੀ। ਜਿਵੇਂ ਹੀ ਮੈਨੂੰ ਗੋਲੀਬਾਰੀ ਦੀ ਘਟਨਾ ਬਾਰੇ ਪਤਾ ਲੱਗਾ ਮੈਂ ਉਸ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਫੋਨ ਨਹੀਂ ਚੁੱਕਿਆ। ਸਾਡੇ ਲਈ ਇਹ ਸਭ ਬਰਦਾਸ਼ਤ ਕਰਨਾ ਬਹੁਤ ਔਖਾ ਹੈ। ਮੇਰੀ ਪਤਨੀ ਵੀ ਮੰਜੇ 'ਤੇ ਹੀ ਹੈ।

ਗੁਜਰਾਤ ਦੇ ਮੂਸਾ ਵਲੀ ਦੀ ਵੀ ਮੌਤ

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਗੁਜਰਾਤ ਦੇ ਮੂਸਾ ਵਲੀ ਪਟੇਲ ਦੀ ਵੀ ਹਸਪਤਾਲ ਵਿੱਚ ਮੌਤ ਹੋ ਗਈ ਹੈ।

ਮੂਸਾ ਵਲੀ

ਤਸਵੀਰ ਸਰੋਤ, haji ali/BBC

ਤਸਵੀਰ ਕੈਪਸ਼ਨ, ਮੂਸਾ ਵਲੀ ਦੀ ਇਲਾਜ਼ ਦੌਰਾਨ ਮੌਤ ਹੋ ਗਈ। ਉਹ ਗੁਜਰਾਤ ਦੇ ਭਰੂਚ ਤੋਂ ਨਿਊਜ਼ੀਲੈਂਡ ਗਏ ਸਨ

ਮੂਸਾ ਵਲੀ ਦੇ ਭਰਾ ਹਾਜੀ ਅਲੀ ਨੇ ਦੱਸਿਆ ਕਿ ਇਲਾਜ਼ ਦੌਰਾਨ ਮੂਸਾ ਦੀ ਮੌਤ ਹੋ ਗਈ। ਗੁਜਰਾਤ ਦੇ ਭਰੂਚ ਇਲਾਕੇ ਦੇ ਰਹਿਣ ਵਾਲੇ ਹਾਜੀ ਅਲੀ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਪਰਿਵਾਰ ਨਾਲ ਸ਼ੁੱਕਰਵਾਰ ਨੂੰ ਨਮਾਜ਼ ਅਦਾ ਕਰਨ ਗਿਆ ਸੀ ਜਿੱਥੇ ਉਸ ਨੂੰ ਗੋਲੀਆਂ ਲੱਗੀਆਂ।

'ਮੇਰੀ ਮਾਂ ਸਦਮੇ 'ਚ ਹੈ'

ਨਿਊਜ਼ੀਲੈਂਡ ਵਿੱਚ ਮਸਜਿਦ ਵਿੱਚ ਹੋਈ ਗੋਲੀਬਾਰੀ ਦੌਰਾਨ ਹੈਦਰਾਬਾਦ ਦੇ ਰਹਿਣ ਵਾਲੇ ਅਹਿਮਦ ਇਕਬਾਲ ਜਹਾਂਗੀਰ ਵੀ ਜ਼ਖਮੀ ਹੋਏ ਹਨ। ਹੈਦਰਾਬਾਦ ਦੇ ਅੰਬਰਪੇਟ ਵਿਚ ਰਹਿੰਦੇ ਉਨ੍ਹਾਂ ਦੇ ਭਰਾ ਖੁਰਸ਼ੀਦ ਜਹਾਂਗੀਰ ਨਾਲ ਬੀਬੀਸੀ ਨੇ ਗੱਲਬਾਤ ਕੀਤੀ।

"ਅਸੀਂ ਕੁੱਲ 9 ਭੈਣ-ਭਰਾ ਹਾਂ। ਇਕਬਾਲ ਸਭ ਤੋਂ ਛੋਟਾ ਹੈ। ਉਹ ਨਿਉਜ਼ੀਲੈਂਡ ਵਿਚ ਵੱਸ ਗਿਆ ਅਤੇ ਪਿਛਲੇ 15 ਸਾਲਾਂ ਤੋਂ ਪਰਿਵਾਰ ਨਾਲ ਰਹਿ ਰਿਹਾ ਹੈ।

ਅਹਿਮਦ ਇਕਬਾਲ

ਤਸਵੀਰ ਸਰੋਤ, Khursheed Jahangir/BBC

ਤਸਵੀਰ ਕੈਪਸ਼ਨ, ਨਿਊਜ਼ੀਲੈਂਡ ਮਸਜਿਦ ਹਮਲੇ ਵਿੱਚ ਜ਼ਖਮੀ ਹੋਏ ਅਹਿਮਦ ਇਕਬਾਲ

"ਕਈ ਨੌਕਰੀਆਂ ਵਿੱਚ ਆਪਣੀ ਕਿਸਮਤ ਅਜ਼ਮਾਉਣ ਤੋਂ ਬਾਅਦ ਉਸ ਨੇ ਛੇ ਮਹੀਨੇ ਪਹਿਲਾਂ ਆਪਣਾ ਰੈਸਟੋਰੈਂਟ ਖੋਲ੍ਹ ਲਿਆ। ਸਾਨੂੰ ਪਤਾ ਲੱਗਿਆ ਕਿ ਗੋਲੀ ਲੱਗਣ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਹਾਲਾਂਕਿ ਜੋ ਗੋਲੀ ਉਸ ਨੂੰ ਲੱਗੀ ਸੀ ਉਹ ਸਰਜਰੀ ਰਾਹੀਂ ਕੱਢ ਦਿੱਤੀ ਗਈ ਸੀ। ਉਹ ਹੌਲੀ-ਹੌਲੀ ਠੀਕ ਹੋ ਰਿਹਾ ਹੈ।"

"ਉਸ ਨੇ ਸ਼ੁੱਕਰਵਾਰ ਸਵੇਰ ਹੀ ਮਾਂ ਨਾਲ ਗੱਲਬਾਤ ਕੀਤੀ ਸੀ। ਮੇਰੀ ਮਾਂ 80 ਸਾਲਾਂ ਦੀ ਹੈ। ਅਸੀਂ ਉਨ੍ਹਾਂ ਨੂੰ ਇਸ ਗੋਲੀਬਾਰੀ ਬਾਰੇ ਨਹੀਂ ਦੱਸਿਆ ਸੀ ਕਿਉਂਕਿ ਉਹ ਇਸ ਉਮਰ ਵਿਚ ਸ਼ਾਇਦ ਇਹ ਬਰਦਾਸ਼ਤ ਨਾ ਕਰ ਸਕੇ। ਪਰ ਬਾਅਦ ਵਿੱਚ ਉਨ੍ਹਾਂ ਨੂੰ ਇਸ ਬਾਰੇ ਪਤਾ ਚੱਲਿਆ ਅਤੇ ਉਨ੍ਹਾਂ ਨੂੰ ਸਦਮਾ ਲੱਗਿਆ।"

ਮੇਰੀ ਨੂੰਹ ਵਿਦੇਸ਼ੀ ਧਰਤੀ ਤੇ ਦੋ ਬੱਚਿਆਂ ਦੇ ਨਾਲ ਇਕੱਲਿਆਂ ਇਹ ਸਭ ਸੰਭਾਲ ਰਹੀ ਹੈ। ਅਸੀਂ ਨਿਊਜ਼ੀਲੈਂਡ ਜਾਣ ਬਾਰੇ ਸੋਚ ਰਹੇ ਹਾਂ ਅਤੇ ਜ਼ਰੂਰੀ ਕਾਗਜ਼ੀ ਇਜਾਜ਼ਤਾਂ ਦੀ ਉਡੀਕ ਕਰ ਰਹੇ ਹਾਂ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

'ਆਕਲੈਂਡ ਨਾਲੋਂ ਵਧੇਰੇ ਸ਼ਾਂਤ ਹੈ ਨਿਊਜ਼ੀਲੈਂਡ'

ਨਿਊਜ਼ੀਲੈਂਡ ਦੀ ਰਹਿਣ ਵਾਲੀ ਸ੍ਰੀਲਤਾ ਭਾਰਤ ਵਿੱਚ ਘੁੰਮਣ ਆਈ ਹੋਈ ਹੈ। ਉਸ ਨੇ ਨਿਊਜ਼ੀਲੈਂਡ ਦੇ ਹਾਲਾਤ ਬਾਰੇ ਦੱਸਿਆ।

ਸ੍ਰੀਲਤਾ ਨੇ ਕਿਹਾ, "ਅਸੀਂ 16 ਸਾਲ ਪਹਿਲਾਂ ਨਿਊਜ਼ੀਲੈਂਡ ਚਲੇ ਗਏ ਸੀ। ਅਸੀਂ ਆਕਲੈਂਡ ਵਿੱਚ ਰਹਿੰਦੇ ਹਾਂ। ਨਿਊਜ਼ੀਲੈਂਡ ਇੱਕ ਸ਼ਾਂਤੀਪੂਰਨ ਦੇਸ ਹੈ। ਉੱਥੇ ਇੱਕ ਮਾਮੂਲੀ ਹਾਦਸਾ ਵੀ ਇੱਕ ਵੱਡਾ ਮੁੱਦਾ ਮੰਨਿਆ ਜਾਂਦਾ ਹੈ ਅਤੇ ਲੋਕ ਇਸ ਬਾਰੇ ਵੱਡੇ ਪੱਧਰ 'ਤੇ ਚਰਚਾ ਕਰਦੇ ਹਨ। ਸ਼ੁੱਕਰਵਾਰ ਨੂੰ ਹੋਈ ਗੋਲੀਬਾਰੀ ਦੀ ਘਟਨਾ ਬਾਰੇ ਸੁਣ ਕੇ ਅਸੀਂ ਹੈਰਾਨ ਹਾਂ।"

2011 ਵਿੱਚ ਕਰਾਈਸਟ ਚਰਚ ਵਿੱਚ ਆਏ ਭੂਚਾਲ ਕਾਰਨ ਕਾਫ਼ੀ ਤਬਾਹੀ ਹੋਈ। ਇਸ ਤੋਂ ਬਾਅਦ ਇਸ ਖੇਤਰ ਨੂੰ ਮੁੜ ਸੁਰਜੀਤ ਕੀਤਾ ਗਿਆ ਅਤੇ ਰੁਜ਼ਗਾਰ ਦੇ ਮੌਕੇ ਵਧ ਗਏ। ਦੱਖਣੀ ਭਾਰਤ ਦੇ ਕਈ ਲੋਕ ਖਾਸਕਰ ਤੇਲੁਗੂ ਭਾਸ਼ਾ ਬੋਲਣ ਵਾਲੇ ਕਾਫ਼ੀ ਲੋਕ ਉੱਥੇ ਪਹੁੰਚੇ ਅਤੇ ਆਪਣੇ ਵਪਾਰ ਸ਼ੁਰੂ ਕੀਤੇ ਅਤੇ ਨੌਕਰੀਆਂ ਕਰਨ ਲੱਗੇ।

"ਆਕਲੈਂਡ ਦੇ ਮੁਕਾਬਲੇ ਕਰਾਈਸਟ ਚਰਚ ਵਧੇਰੇ ਸ਼ਾਂਤੀ ਵਾਲਾ ਇਲਾਕਾ ਹੈ। ਇਹ ਸਾਡੇ ਲਈ ਕਾਫ਼ੀ ਹੈਰਾਨ ਕਰਨ ਵਾਲਾ ਹੈ।"

"ਮੈਂ ਉਸੇ ਸ਼ਹਿਰ ਵਿੱਚ ਰਹਿੰਦੇ ਆਪਣੇ ਕਈ ਦੋਸਤਾਂ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਨੇ ਮੈਨੂੰ ਦੱਸਿਆ ਹੈ ਕਿ ਇਸ ਸਮੇਂ ਖ਼ੇਤਰ ਨੂੰ ਪੁਲਿਸ ਨੇ ਘੇਰਾ ਪਾਇਆ ਹੋਇਆ ਹੈ ਅਤੇ ਹੌਲੀ-ਹੌਲੀ ਆਮ ਵਾਂਗ ਹੋ ਰਿਹਾ ਹੈ।"

ਇਹ ਵੀ ਪੜ੍ਹੋ:

ਆਲ ਇੰਡੀਆ ਮਜਲਿਸ-ਏ-ਇਤੇਹਾਦੂਲ ਮੁਸਲਿਮੀਨ ਪਾਰਟੀ ਦੇ ਪ੍ਰਧਾਨ ਅਸਦੁਦੀਨ ਓਵੈਸੀ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਟਵੀਟ ਕਰਕੇ ਨਿਊਜ਼ੀਲੈਂਡ ਦੇ ਅਧਿਕਾਰੀਆਂ ਨੂੰ ਇਸ ਖੇਤਰ ਦੇ ਪੀੜਤਾਂ ਦੀ ਮਦਦ ਦਾ ਭਰੋਸਾ ਦਿੱਤਾ ਹੈ।

ਹੈਦਰਾਬਾਦ ਦੇ ਮੇਅਰ ਅਤੇ ਐਮਆਈਐਮ ਦੇ ਆਗੂ ਬੁੰਥੂ ਰਾਮਮੋਹਨ ਨੇ ਪੀੜਤਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)