ਨਿਊਜ਼ੀਲੈਂਡ ਹਮਲਾ: ਸੋਸ਼ਲ ਮੀਡੀਆ 'ਤੇ ਇੰਝ ਵਾਇਰਲ ਹੋਇਆ ਹਮਲੇ ਦਾ ਵੀਡੀਓ

ਤਸਵੀਰ ਸਰੋਤ, EPA/GettyImages/Reuters
ਨਿਊਜ਼ੀਲੈਂਡ ਦੇ ਕਰਾਈਸਟਚਰਚ ਵਿੱਚ ਹਮਲਾਵਰ ਨੇ ਮਸਜਿਦ ਅੰਦਰ ਗੋਲੀਆਂ ਚਲਾ ਕੇ 50 ਲੋਕਾਂ ਦੀ ਜਾਨ ਲੈ ਲਈ ਅਤੇ ਇਸ ਦੌਰਾਨ ਫੇਸਬੁੱਕ 'ਤੇ ਇਹ ਸਾਰੀ ਘਟਨਾ ਲਾਈਵ ਸਟ੍ਰੀਮ ਵੀ ਕੀਤੀ।
ਇਸ ਤੋਂ ਬਾਅਦ ਸੋਸ਼ਲ ਮੀਡੀਆ ਕੰਪਨੀਆਂ ਇਸ ਵੀਡੀਓ ਨੂੰ ਹਟਾਉਣ ਦੀ ਦੌੜ ਵਿੱਚ ਲੱਗ ਗਈਆਂ, ਕਿਉਂਕਿ ਇਹ ਤੇਜ਼ੀ ਨਾਲ ਸ਼ੇਅਰ ਹੋਣ ਲੱਗਿਆ।
ਸੋਸ਼ਲ ਮੀਡੀਆ ਰਾਹੀਂ ਇਹ ਕੁਝ ਨਿਊਜ਼ ਵੈੱਬਸਾਈਟਸ ਦੇ ਮੁੱਖ ਪੇਜਾਂ ਤੱਕ ਪਹੁੰਚ ਗਿਆ।
ਇਸ ਤੋਂ ਬਾਅਦ ਇਹ ਇੱਕ ਵਾਰ ਫਿਰ ਸਾਬਤ ਹੋਇਆ ਹੈ ਕਿ ਸੋਸ਼ਲ ਮੀਡੀਆ ਪਲੈਟਫਾਰਮ ਜਿਵੇਂ ਕਿ ਫੇਸਬੁੱਕ, ਟਵਿੱਟਰ, ਰੈੱਡਿਟ ਤੇ ਯੂ-ਟਿਊਬ ਸੱਜੇ-ਪੱਖੀ ਅੱਤਵਾਦ ਨੂੰ ਰੋਕਣ ਵਿੱਚ ਨਾਕਾਮਯਾਬ ਹੋਏ ਹਨ।
ਹਾਲਾਂਕਿ ਦੂਜੇ ਪਾਸੇ ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਗੁਜ਼ਾਰਿਸ਼ ਕੀਤੀ ਕਿ ਇਸ ਵੀਡੀਓ ਨੂੰ ਹੋਰ ਨਾ ਸਾਂਝਾ ਕੀਤਾ ਜਾਏ।
ਇੱਕ ਯੂਜ਼ਰ ਨੇ ਲਿਖਿਆ, ''ਅੱਤਵਾਦੀ ਇਹੀ ਤਾਂ ਚਾਹੁੰਦਾ ਸੀ''।
ਇਹ ਵੀ ਪੜ੍ਹੋ:
ਕਿਵੇਂ ਸਾਂਝਾ ਕੀਤਾ ਗਿਆ ਵੀਡੀਓ?
- ਹਮਲੇ ਤੋਂ ਠੀਕ 10 ਤੋਂ 20 ਮਿੰਟ ਪਹਿਲਾਂ ਇੱਕ ਵੈੱਬਸਾਈਟ '8 ਚੈਨ' ਨੇ ਇੱਕ ਪੋਸਟ ਸ਼ੇਅਰ ਕੀਤੀ। ਇਸ ਵਿੱਚ ਹਮਲੇ ਦੇ ਸ਼ੱਕੀ ਦੇ ਫੇਸਬੁੱਕ ਪੇਜ ਦਾ ਲਿੰਕ ਦਿੱਤਾ ਗਿਆ ਸੀ।
- ਇਸ ਪੇਜ 'ਤੇ ਹੀ ਸ਼ੱਕੀ ਨੇ ਹਮਲੇ ਨੂੰ ਲਾਈਵ ਸਟ੍ਰੀਮ ਕੀਤਾ ਸੀ ਅਤੇ ਕੁਝ ਦਸਤਾਵੇਜ਼ ਵੀ ਸਾਂਝੇ ਕੀਤੇ ਸਨ ਜੋ ਨਫਰਤ ਭਰੇ ਸਨ।
- ਜਦੋਂ ਤੱਕ ਫੇਸਬੁੱਕ ਇਸ ਨੂੰ ਹਟਾਉਂਦਾ ਓਦੋਂ ਤੱਕ ਉਸ ਨੂੰ ਡਾਊਨਲੋਡ ਕਰਕੇ 'ਤੇ ਵਾਇਰਲ ਕੀਤਾ ਜਾ ਚੁੱਕਿਆ ਸੀ।
- ਵੀਡੀਓ ਨੂੰ ਹਟਾਏ ਜਾਣ ਤੋਂ ਬਾਅਦ ਵੀ ਇਸ ਨੂੰ ਸੋਸ਼ਲ ਮੀਡੀਆ 'ਤੇ ਵੇਖਿਆ ਜਾ ਸਕਦਾ ਸੀ। ਜਿਸ ਰਫਤਾਰ ਨਾਲ ਇਸ ਨੂੰ ਫੇਸਬੁੱਕ, ਯੂ-ਟਿਊਬ ਤੋਂ ਹਟਾਇਆ ਗਿਆ ਓਨੀ ਹੀ ਤੇਜ਼ੀ ਨਾਲ ਇਸ ਨੂੰ ਦੋਬਾਰਾ ਕਈ ਯੂ-ਟਿਊਬ ਚੈਨਲਜ਼ 'ਤੇ ਅਪਲੋਡ ਵੀ ਕੀਤਾ ਗਿਆ।
- ਆਸਟਰੇਲੀਆ ਦੇ ਕਈ ਮੀਡੀਆ ਬਰੌਡਕਾਸਟਰਸ ਨੇ ਵੀ ਇਸ ਵੀਡੀਓ ਨੂੰ ਚਲਾਇਆ ਅਤੇ ਕਈ ਅਖਬਾਰਾਂ ਨੇ ਵੀ।
- ਬੱਜ਼ਫੀਡ ਦੇ ਪੱਤਰਕਾਰ ਰੇਆਨ ਮੈਕ ਨੇ ਇਸ ਵੀਡੀਓ ਨੂੰ ਸਾਂਝਾ ਕਰਨ ਵਾਲਿਆਂ ਦੀ ਟਾਈਮਲਾਈਨ ਬਣਾਈ ਜਿਸ ਵਿੱਚ ਸਾਹਮਣੇ ਆਇਆ ਕਿ ਕਈ ਵੈਰੀਫਾਈਡ ਟਵਿੱਟਰ ਅਕਾਊਂਟਸ ਜਿਨ੍ਹਾਂ ਦੀ ਫੌਲੋਇੰਗ ਲੱਖਾਂ ਵਿੱਚ ਹੈ, ਉਨ੍ਹਾਂ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ।

ਤਸਵੀਰ ਸਰੋਤ, EPA
ਸੋਸ਼ਲ ਮੀਡੀਆ ਕੰਪਨੀਆਂ ਨੇ ਕੀ ਕਿਹਾ?
ਸਾਰੀ ਸੋਸ਼ਲ ਮੀਡੀਆ ਕੰਪਨੀਆਂ ਨੇ ਪੀੜਤਾਂ ਲਈ ਦੁੱਖ ਜਤਾਇਆ। ਉਨ੍ਹਾਂ ਨੇ ਇਸ ਲਾਈਵ ਵੀਡੀਓ ਨੂੰ ਹਟਾਉਣ ਵਿੱਚ ਤੇਜ਼ੀ ਵਿਖਾਈ।
ਫੇਸਬੁੱਕ ਨੇ ਟਵੀਟ ਕਰਕੇ ਦੱਸਿਆ ਕਿ ਉਸ ਨੇ ਹਮਲਾਵਰ ਦੇ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ ਤੋਂ ਇਸ ਨੂੰ ਹਟਾ ਦਿੱਤਾ ਹੈ। ਨਾਲ ਹੀ ਉਹ ਇਸ ਹਮਲੇ ਅਤੇ ਹਮਲਾਵਰ ਦੀ ਸਿਫਤ ਕਰਨ ਵਾਲੇ ਵੀਡੀਓਜ਼ ਨੂੰ ਵੀ ਹਟਾ ਰਹੇ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਦੂਜੇ ਪਾਸੇ ਯੂ-ਟਿਊਬ ਨੇ ਕਿਹਾ ਕਿ ਇਸ ਹਮਲੇ ਨਾਲ ਜੁੜੇ ਸਾਰੇ ਹਿੰਸਾ ਵਾਲੇ ਵੀਡੀਓਜ਼ ਨੂੰ ਹਟਾਉਣ ਦਾ ਕੰਮ ਜਾਰੀ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਹਾਲ ਹੀ ਵਿੱਚ ਸੋਸ਼ਲ ਮੀਡੀਆ ਕੰਪਨੀਆਂ ਨੇ ਸੱਜੇ-ਪੱਖੀ ਅੱਤਵਾਦ ਨੂੰ ਆਪਣੇ ਪਲੈਟਫਾਰਮਜ਼ 'ਤੇ ਰੋਕਣ ਲਈ ਕੀ-ਕੀ ਕੀਤਾ ਹੈ?
2017 ਵਿੱਚ ਟਵਿੱਟਰ ਨੇ ਕਈ ਸੱਜੇ-ਪੱਖੀ ਅਤੇ ਨਫਰਤ ਫੈਲਾਉਣ ਵਾਲੇ ਕਈ ਅਕਾਊਂਟਸ ਨੂੰ ਬਲਾਕ ਕਰ ਦਿੱਤਾ ਸੀ।
ਟਵਿੱਟਰ ਨੇ ਰਿਚਰਡ ਸਪੈਂਸਰ ਦਾ ਅਕਾਊਂਟ ਵੀ ਬਲਾਕ ਕਰ ਦਿੱਤਾ ਸੀ। ਉਹ ਇੱਕ 'ਅਮਰੀਕੀ ਸ਼ਵੇਤ ਰਾਸ਼ਟਰਵਾਦੀ' ਹਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸ਼ਬਦ 'ਆਲਟਰਨੇਟਿਵ ਰਾਈਟ' ਦਾ ਇਸਤੇਮਾਲ ਕੀਤਾ ਸੀ।
ਫੇਸਬੁੱਕ ਨੇ 2018 ਵਿੱਚ ਉਨ੍ਹਾਂ ਦਾ ਅਕਾਊਂਟ ਬਲਾਕ ਕਰ ਦਿੱਤਾ ਸੀ। ਫੇਸਬੁੱਕ ਨੇ ਇਸ ਦੇ ਪਿੱਛੇ ਇਹ ਤਰਕ ਦਿੱਤਾ ਕਿ ਉਨ੍ਹਾਂ ਲਈ ਸਪੈਂਸਰ ਦੇ ਨਫਰਤ ਫੈਲਾਉਣ ਵਾਲੇ ਭਾਸ਼ਣ ਤੇ ਸਿਆਸੀ ਭਾਸ਼ਣਾਂ ਵਿੱਚ ਫਰਕ ਕਰਨਾ ਔਖਾ ਹੋ ਰਿਹਾ ਸੀ।
ਇਹ ਵੀ ਪੜ੍ਹੋ:

ਤਸਵੀਰ ਸਰੋਤ, YUI MOK
ਕੀ ਕਰ ਸਕਦੇ ਹਨ ਸੋਸ਼ਲ ਮੀਡੀਆ ਪਲੈਟਫਾਰਮ?
ਸਰੀ ਯੁਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਡਾ. ਸਿਆਰਨ ਜਿਲੈਸਪਾਈ ਮੁਤਾਬਕ ਸਮੱਸਿਆ ਕਿਤੇ ਅੱਗੇ ਵੱਧ ਚੁੱਕੀ ਹੈ।
ਉਨ੍ਹਾਂ ਕਿਹਾ, ''ਇਸ ਤਰ੍ਹਾਂ ਦੇ ਵੀਡੀਓਜ਼ ਨੂੰ ਰੋਕਣ ਵਿੱਚ ਸੋਸ਼ਲ ਮੀਡੀਆ ਕੰਪਨੀਆਂ ਤੇਜ਼ੀ ਵਿਖਾ ਰਹੀਆਂ ਹਨ, ਪਰ ਪਲੈਟਫਾਰਮ ਦਾ ਸੁਭਾਅ ਹੀ ਇਸ ਤਰ੍ਹਾਂ ਦਾ ਹੈ ਕਿ ਜੇ ਇੱਕ ਵਾਰ ਵੀਡੀਓ ਸ਼ੇਅਰ ਹੋਣਾ ਸ਼ੁਰੂ ਹੋ ਜਾਵੇ ਤਾਂ ਇਸ ਨੂੰ ਰੋਕਣਾ ਮੁਮਕਿਨ ਨਹੀਂ ਹੁੰਦਾ। ਪਰ ਇਸ ਤਰ੍ਹਾਂ ਦੇ ਕੰਟੈਂਟ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਸਾਵਧਾਨੀ ਵਰਤਦੇ ਹੋਏ ਰੋਕਿਆ ਜਾ ਸਕਦਾ ਹੈ।''
ਉਨ੍ਹਾਂ ਕਿਹਾ ਕਿ ਰਿਸਰਚਰ ਵਜੋਂ ਉਹ ਯੂ-ਟਿਊਬ ਦਾ ਇਸਤੇਮਾਲ ਕਰਦੇ ਹਨ ਅਤੇ ਕਈ ਵਾਰ ਉਨ੍ਹਾਂ ਨੂੰ ਸੱਜੇ-ਪੱਖੀ ਵਿਚਾਰਧਾਰਾ ਨਾਲ ਜੁੜਿਆ ਕੰਟੈਟ ਮਿਲਦਾ ਰਹਿੰਦਾ ਹੈ।
ਉਨ੍ਹਾਂ ਮੁਤਾਬਕ ਇਸ ਬਾਰੇ ਯੂ-ਟਿਊਬ ਨੂੰ ਕਾਫੀ ਕੰਮ ਕਰਨ ਦੀ ਲੋੜ ਹੈ, ਕਿਉਂਕਿ ਉਸ ਚੈਨਲ 'ਤੇ ਸੱਜੇ-ਪੱਖੀ ਵਿਚਾਰਧਾਰਾ ਅਤੇ ਨਸਲਵਾਦੀ ਕੰਟੈਂਟ ਦਾ ਭੰਡਾਰ ਹੈ।
ਇਹ ਵੀ ਪੜ੍ਹੋ:
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












