ਲੋਕ ਸਭਾ ਚੋਣਾਂ 2019: ਪ੍ਰਿਅੰਕਾ ਨੇ ਗਾਂਧੀ ਬਾਰੇ ਜੋ ਕਿਹਾ ਉਹ ਕਿੰਨਾ ਕੁ ਸੱਚ ਹੈ

ਪ੍ਰਿਅੰਕਾ ਗਾਂਧੀ ਵਾਡਰਾ

ਤਸਵੀਰ ਸਰੋਤ, @INCIndia

ਕਾਂਗਰਸ ਪਾਰਟੀ ਦੀ ਜਰਨਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਪਣੇ ਪਹਿਲੇ ਚੋਣ ਭਾਸ਼ਣ ਵਿੱਚ ਕਿਹਾ ਕਿ ਮਹਾਤਮਾ ਗਾਂਧੀ ਨੇ ਗੁਜਰਾਤ ਤੋਂ ਅਜ਼ਾਦੀ ਦੀ ਅਵਾਜ਼ ਚੁੱਕੀ ਸੀ।

ਹਾਲਾਂਕਿ ਅਜ਼ਾਦੀ ਦੀ ਲੜਾਈ ਦੀ ਰਸਮੀ ਸ਼ੁਰੂਆਤ ਗਾਂਧੀ ਨੇ ਬਿਹਾਰ ਦੇ ਚੰਪਾਰਨ ਤੋਂ ਕੀਤੀ ਸੀ।

ਪ੍ਰਿਅੰਕਾ ਗਾਂਧੀ ਨੇ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ, "ਇੱਥੋਂ ਅਜ਼ਾਦੀ ਦੀ ਲੜਾਈ ਸ਼ੁਰੂ ਹੋਈ ਸੀ, ਜਿੱਥੋਂ ਗਾਂਧੀ ਜੀ ਨੇ ਪ੍ਰੇਮ, ਸਦਭਾਵਨਾ ਅਤੇ ਅਜ਼ਾਦੀ ਦੀ ਅਵਾਜ਼ ਉਠਾਈ ਸੀ। ਮੈਂ ਸੋਚਦੀ ਹਾਂ ਕਿ ਇੱਥੋਂ ਹੀ ਅਵਾਜ਼ ਉੱਠਣੀ ਚਾਹੀਦੀ ਹੈ ਕਿ ਇਸ ਦੇਸ ਦੀ ਫਿਤਰਤ ਕੀ ਹੈ।"

ਉਹ ਗੁਜਰਾਤ ਦੇ ਗਾਂਧੀਨਗਰ ਵਿੱਚ ਬੋਲ ਰਹੇ ਸਨ।

ਉਨ੍ਹਾਂ ਕਿਹਾ, "ਪਹਿਲੀ ਵਾਰ ਮੈਂ ਗੁਜਰਾਤ ਆਈ ਹਾਂ ਅਤੇ ਪਹਿਲੀ ਵਾਰ ਸਾਬਰਮਤੀ ਦੇ ਉਸ ਆਸ਼ਰਮ ਵਿੱਚ ਗਈ ਜਿੱਥੋਂ ਮਹਾਤਮਾ ਗਾਂਧੀ ਨੇ ਇਸ ਦੇਸ ਦੀ ਅਜ਼ਾਦੀ ਦੇ ਸੰਘਰਸ਼ ਦੀ ਸ਼ੁਰੂਆਤ ਕੀਤੀ।"

ਉਨ੍ਹਾਂ ਨੇ ਕਿਹਾ, "ਇਹ ਦੇਸ, ਪ੍ਰੇਮ ਸਦਭਾਵਨਾ ਅਤੇ ਆਪਸੀ ਪਿਆਰ ਦੇ ਅਧਾਰ 'ਤੇ ਬਣਿਆ ਹੈ। ਅੱਜ ਜੋ ਕੁਝ ਦੇਸ ਵਿੱਚ ਹੋ ਰਿਹਾ ਹੈ, ਉਹ ਇਸਦੇ ਖਿਲਾਫ਼ ਹੈ।"

ਇਹ ਵੀ ਪੜ੍ਹੋ:

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਮਹਾਤਮਾ ਗਾਂਧੀ ਨੇ ਅਜ਼ਾਦੀ ਦੀ ਲੜਾਈ ਗੁਜਰਾਤ ਤੋਂ ਵਿੱਢੀ ਜਾਂ ਚੰਪਾਰਣ ਤੋਂ?

ਗੁਜਰਾਤ ਯੂਨੀਵਰਸਿਟੀ ਵਿੱਚ ਸੋਸ਼ਲ ਸਾਇੰਸ ਦੇ ਪ੍ਰੋਫੈਸਰ ਗੌਰਾਂਗ ਜਾਨੀ ਨੇ ਬੀਬੀਸੀ ਨੂੰ ਦੱਸਿਆ ਕਿ ਪ੍ਰਿਅੰਕਾ ਤੱਥਾਂ ਦੇ ਪੱਖ ਤੋਂ ਗਲਤ ਨਹੀਂ ਹਨ ਕਿਉਂਕਿ 1915 ਵਿੱਚ ਦੱਖਣੀ ਅਫਰੀਕਾ ਤੋਂ ਵਾਪਸ ਆਉਣ ਤੋਂ ਬਾਅਦ ਉਹ ਗੁਜਰਾਤ ਵਿੱਚ ਸਿਆਸੀ ਤੇ ਸਮਾਜਿਕ ਪੱਖੋਂ ਕਾਫ਼ੀ ਸਰਗਰਮ ਹੋ ਗਏ ਸਨ।

ਜਾਨੀ ਨੇ ਦੱਸਿਆ, "ਅਸੀਂ ਇਹ ਕਹਿ ਸਕਦੇ ਹਾਂ ਕਿ ਬਿਹਾਰ ਦੇ ਚੰਪਾਰਨ ਤੋਂ ਉਨ੍ਹਾਂ ਨੇ ਅਜ਼ਾਦੀ ਦੀ ਲੜਾਈ ਵੱਡੇ ਪੱਧਰ ਤੇ ਅਰੰਭ ਕੀਤੀ ਸੀ।"

"ਅਜਿਹੇ ਵਿੱਚ ਪ੍ਰਿਅੰਕਾ ਗਾਂਧੀ ਦਾ ਇਹ ਕਹਿਣਾ ਕਿ ਗਾਂਧੀ ਨੇ ਗਜਰਾਤ ਤੋਂ ਅਜ਼ਾਦੀ ਦੀ ਲੜਾਈ ਸ਼ੁਰੂ ਕੀਤੀ ਇਸ ਵਿੱਚ ਕੁਝ ਗਲਤ ਨਹੀਂ ਹੈ।"

ਗਾਂਧੀ 9 ਜਨਵਰੀ 1915 ਵਿੱਚ ਦੱਖਣੀ ਅਫਰੀਕਾ ਤੋਂ ਭਾਰਤ ਵਾਪਸ ਆਏ ਆਏ ਸਨ। 25 ਜਣਿਆਂ ਨਾਲ 25 ਮਈ 1915 ਨੂੰ ਉਨ੍ਹਾਂ ਨੇ ਅਹਿਮਦਾਬਾਦ ਕੋਲ ਕੋਚਰਾਬ ਵਿੱਚ ਸੱਤਿਆਗ੍ਰਿਹ ਆਸ਼ਰਮ ਕਾਇਮ ਕੀਤਾ ਸੀ।

ਇਸ ਆਸ਼ਰਮ ਨੂੰ ਬਾਅਦ ਵਿੱਚ ਜੁਲਾਈ 1917 ਵਿੱਚ ਸਾਬਰਮਤੀ ਨਦੀ ਕੰਢੇ ਲਿਜਾਇਆ ਗਿਆ ਅਤੇ ਇਸ ਦਾ ਨਾਮ ਸਾਬਰਮਤੀ ਆਸ਼ਰਮ ਰੱਖਿਆ ਗਿਆ।

ਹਾਂ, ਮਹਾਤਮਾਂ ਗਾਂਧੀ ਨੇ ਅਜ਼ਾਦੀ ਸੰਗਰਾਮ ਸਾਬਰਮਤੀ ਤੋਂ ਨਹੀਂ ਸਗੋ ਬਿਹਾਰ ਦੇ ਚੰਪਾਰਨ ਤੋਂ ਸ਼ੁਰੂ ਕੀਤਾ ਸੀ।

ਕੋਲਕੱਤਾ ਤੋਂ ਬਾਂਕੀਪੁਰ (ਪਟਨਾ) ਦੀ ਰੇਲ ਯਾਤਰਾ ਦੌਰਾਨ ਰਾਜਕੁਮਾਰ ਸ਼ੁਕਲ ਮਾਹਤਮਾ ਗਾਂਧੀ ਦੇ ਨਾਲ ਸਨ ਅਤੇ ਮੁਜੱਫਰਪੁਰ ਰੇਲਵੇ ਸਟੇਸ਼ਨ 'ਤੇ ਰਾਤ ਇੱਕ ਵਜੇ ਗਾਂਧੀ ਨੂੰ ਆਚਾਰੀਆ ਜੇਬੀ ਕ੍ਰਿਪਾਲਣੀ ਨਾਲ ਉਨ੍ਹਾਂ ਨੇ ਮਿਲਵਾਇਆ।

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਨੀਲ ਦੀ ਖੇਤੀ ਵਿੱਚ ਬੰਧੂਆ ਮਜ਼ਦੂਰੀ ਕਰਨ ਵਾਲੇ ਕਿਸਾਨਾਂ ਤੇ ਮਜ਼ਦੂਰਾਂ ਦੀ ਦੁਰਦਸ਼ਾ ਦਿਖਾਉਣ ਲਈ ਗਾਂਧੀ ਨੂੰ ਰਾਜਕੁਮਾਰ ਸ਼ੁਕਲ ਹੀ ਚੰਪਾਰਨ ਲੈ ਕੇ ਗਏ ਸਨ।

ਆਪਣੀ ਸਵੈ-ਜੀਵਨੀ ਵਿੱਚ ਗਾਂਧੀ ਲਿਖਦੇ ਹਨ ਕਿ ਉਸ "ਭੋਲੇਾ-ਭਾਲੇ ਕਿਸਾਨ ਨੇ ਮੇਰਾ ਦਿੱਲ ਜਿੱਤ ਲਿਆ"।

ਅਪ੍ਰੈਲ 1917 ਵਿੱਚ ਮਹਾਤਮਾ ਗਾਂਧੀ ਚੰਪਾਰਣ ਗਏ। ਇੱਥੇ ਕਿਸਾਨਾਂ ਦੀ ਦੁਰਦਸ਼ਾ ਦੇਖਣ ਤੋਂ ਬਾਅਦ ਗਾਂਧੀ ਨੇ ਉਨ੍ਹਾਂ ਦਾ ਮੁੱਦਾ ਚੁੱਕਣ ਦਾ ਫੈਸਲਾ ਕੀਤਾ।

ਇਹੀ ਵਜ੍ਹਾ ਹੈ ਕਿ 2017 ਵਿੱਚ ਚੰਪਾਰਣ ਸੱਤਿਆਗ੍ਰਿਹ ਦੀ ਸਾਲਗਿਰ੍ਹਾ ਮਨਾਈ ਗਈ ਸੀ।

ਅਹਿੰਸਾ ਦੇ ਆਪਣੇ ਹਥਿਆਰ ਦਾ ਭਾਰਤ ਵਿੱਚ ਪਹਿਲਾ ਪ੍ਰਯੋਗ ਮਹਾਤਮਾ ਗਾਂਧੀ ਨੇ ਚੰਪਾਰਣ ਵਿੱਚ ਹੀ ਕੀਤਾ ਸੀ ਅਤੇ ਇੱਥੋਂ ਹੀ ਇੱਕ ਤਰ੍ਹਾਂ ਨਾਲ ਅਜ਼ਾਦੀ ਦੀ ਗਾਂਧੀਵਾਦੀ ਲੜਾਈ ਦੀ ਸ਼ੁਰੂਆਤ ਵੀ ਹੋ ਗਈ ਸੀ।

ਪ੍ਰਿਅੰਕਾ ਗਾਂਧੀ ਨੇ ਹੋਰ ਕੀ ਕਿਹਾ

ਪ੍ਰਿਅੰਕਾ ਨੇ ਕਿਹਾ, "ਤੁਹਾਨੂੰ ਸੋਚਣਾ ਪਵੇਗਾ ਕਿ ਤੁਸੀਂ ਚੋਣਾਂ ਵਿੱਚ ਆਪਣਾ ਭਵਿੱਖ ਚੁਣਨ ਜਾ ਰਹੇ ਹੋ। ਫਿਜ਼ੂਲ ਦੇ ਮੁੱਦੇ ਨਹੀਂ ਉੱਠਣੇ ਚਾਹੀਦੇ, ਉਹ ਮੁੱਦੇ ਚੁੱਕੋ ਜਿਨ੍ਹਾਂ ਦਾ ਅਸਰ ਤੁਹਾਡੀ ਜ਼ਿੰਦਗੀ 'ਤੇ ਪੈਂਦਾ ਹੈ।"

"ਸੁਚੇਤ ਹੋਣ ਤੋਂ ਵੱਡੀ ਕੋਈ ਦੇਸ ਭਗਤੀ ਨਹੀਂ ਹੈ। ਇਹ ਇੱਕ ਹਥਿਆਰ ਹੈ ਜਿਸ ਨਾਲ ਕਿਸੇ ਨੂੰ ਦੁੱਖ ਨਹੀਂ ਦੇਣਾ, ਕਿਸੇ ਦਾ ਨੁਕਸਾਨ ਨਹੀਂ ਕਰਨਾ ਇਹ ਤੁਹਾਨੂੰ ਮਜ਼ਬੂਤ ਬਣਾਏਗਾ।"

ਉਨ੍ਹਾਂ ਕਿਹਾ, "ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਨੂੰ ਪੁੱਛੋ ਕਿ 2 ਕਰੋੜ ਨੌਕਰੀਆਂ ਦਾ ਵਾਅਦਾ ਕੀਤਾ ਸੀ, ਉਹ ਕਿੱਥੇ ਹੈ। ਉਨ੍ਹਾਂ ਤੋਂ ਪੁੱਛੋ ਕਿ 15 ਲੱਖ ਖਾਤੇ ਵਿੱਚ ਆਉਣੇ ਸਨ, ਉਹ 15 ਲੱਖ ਕਿੱਥੇ ਗਏ। ਔਰਤਾਂ ਦੀ ਰੱਖਿਆ ਦੀ ਗੱਲ ਕਰਦੇ ਸੀ ਉਸਦਾ ਕੀ ਬਣਿਆ?"

ਪ੍ਰਿਅੰਕਾ ਗਾਂਧੀ ਨੇ ਕਿਹਾ, "ਆਉਣ ਵਾਲੇ ਦੋ ਮਹੀਨਿਆਂ ਵਿੱਚ ਤੁਹਾਡੇ ਸਾਹਮਣੇ ਤਮਾਮ ਮੁੱਦੇ ਉਛਾਲੇ ਜਾਣਗੇ ਪਰ ਤੁਹਾਡੀ ਜਾਗਰੂਕਤਾ ਨਵਾਂ ਦੇਸ ਸਿਰਜੇਗੀ। ਤੁਹਾਡੀ ਦੇਸ ਭਗਤੀ ਇਸੇ 'ਚੋਂ ਝਲਕਣੀ ਚਾਹੀਦੀ ਹੈ।"

ਪ੍ਰਿਅੰਕਾ ਨੇ ਕਿਹਾ ਕਿ ਚੋਣਾਂ ਅਜ਼ਾਦੀ ਦੀ ਲੜਾਈ ਤੋਂ ਘੱਟ ਨਹੀਂ ਹਨ। ਉਨ੍ਹਾਂ ਕਿਹਾ, "ਸਾਡੀਆਂ ਸੰਸਥਾਵਾਂ ਖ਼ਤਮ ਕੀਤੀਆਂ ਜਾ ਰਹੀਆਂ ਹਨ, ਨਫ਼ਰਤ ਫੈਲਾਈ ਜਾ ਰਹੀ ਹੈ।"

"ਸਾਡੇ ਲਈ ਇਸ ਤੋਂ ਵੱਡਾ ਕੋਈ ਕੰਮ ਨਹੀਂ ਕਿ ਅਸੀਂ ਦੇਸ ਦੀ ਰਾਖੀ ਕਰੀਏ ਅਤੇ ਦੇਸ ਦੇ ਵਿਕਾਸ ਲਈ ਇਕੱਠੇ ਅੱਗੇ ਵਧੀਏ।"

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)