ਮਰਦਾਂ ਮੁਕਾਬਲੇ ਕੀ ਔਰਤਾਂ ਦਾ ਦਿਮਾਗ ਜ਼ਿਆਦਾ ਜਵਾਨ ਹੁੰਦਾ ਹੈ

ਦਿਮਾਗ ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
    • ਲੇਖਕ, ਗੁਰਪ੍ਰੀਤ ਸੈਣੀ
    • ਰੋਲ, ਪੱਤਰਕਾਰ, ਬੀਬੀਸੀ

ਔਰਤਾਂ ਦਾ ਦਿਮਾਗ ਮਰਦਾਂ ਦੇ ਦਿਮਾਗ ਨਾਲੋਂ ਵਧੇਰੇ ਜਵਾਨ ਹੁੰਦਾ ਹੈ। ਇਹ ਲਾਈਨ ਪੜ੍ਹਦਿਆਂ ਹੀ ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਦਾ ਕੀ ਮਤਲਬ ਹੈ ਅਤੇ ਇਹ ਕਿਵੇਂ ਹੋ ਸਕਦਾ ਹੈ?

ਮੰਨ ਲਓ ਇੱਕ ਔਰਤ ਅਤੇ ਇੱਕ ਆਦਮੀ ਦੋਵਾਂ ਦੀ ਉਮਰ 40 ਸਾਲ ਹੈ ਪਰ ਔਰਤ ਦਾ ਦਿਮਾਗ ਉਸ ਹਮਉਮਰ ਆਦਮੀ ਦੇ ਦਿਮਾਗ ਨਾਲੋਂ ਜਵਾਨ ਹੈ।

ਇਹ ਦਾਅਵਾ ਇੱਕ ਨਵੇਂ ਅਧਿਐਨ ਵਿੱਚ ਕੀਤਾ ਗਿਆ ਹੈ।

ਅਮਰੀਕਾ ਦੀ ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਸਕੂਲ ਆਫ਼ ਮੈਡੀਸੀਨ ਦੇ ਖੋਜਕਰਤਾਵਾਂ ਦੀ ਇੱਕ ਟੀਮ ਨੇ ਇਸ ਦਾ ਅਧਿਐਨ ਕੀਤਾ ਹੈ।

ਰਿਸਰਚ ਵਿੱਚ ਸ਼ਾਮਿਲ ਰੇਡੀਓਲੋਜਿਸਟ ਮਨੂ ਸ੍ਰੀ ਗੋਇਲ ਦਾ ਕਹਿਣਾ ਹੈ, "ਅਸੀਂ 20 ਤੋਂ 82 ਸਾਲ ਦੀ ਉਮਰ ਦੇ 205 ਲੋਕਾਂ 'ਤੇ ਅਧਿਐਨ ਕੀਤਾ ਹੈ। ਇਹ ਸਾਰੇ ਲੋਕ ਪੂਰੀ ਤਰ੍ਹਾਂ ਸਿਹਤਮੰਦ ਸਨ ਅਤੇ ਕਿਸੇ ਨੂੰ ਯਾਦਦਾਸ਼ਤ ਸਬੰਧੀ ਕੋਈ ਸਮੱਸਿਆ ਨਹੀਂ ਸੀ।"

ਉਨ੍ਹਾਂ ਨੇ ਕਿਹਾ, "ਅਸੀਂ ਦੇਖਣਾ ਚਾਹੁੰਦੇ ਸੀ ਕਿ ਉਮਰ ਦੇ ਨਾਲ ਮਨੁੱਖ ਦਾ ਮੈਟਾਬੋਲਿਜ਼ਮ ਕਿਵੇਂ ਬਦਲਦਾ ਹੈ।"

ਹੁਣ ਇਹ ਮੈਟਾਬੋਲਿਜ਼ਮ ਕੀ ਹੁੰਦਾ ਹੈ?

ਮੈਟਾਬੋਲਿਜ਼ਮ ਤੋਂ ਭਾਵ ਹੈ ਕਿ ਤੁਹਾਡਾ ਦਿਮਾਗ ਕਿੰਨੀ ਆਕਸੀਜਨ ਅਤੇ ਗਲੂਕੋਜ਼ ਦੀ ਵਰਤੋਂ ਕਰਦਾ ਹੈ।

ਗਲੂਕੋਜ਼ ਖਾਣ-ਪੀਣ ਵਾਲੀਆਂ ਚੀਜ਼ਾਂ ਤੋਂ ਬਣਦਾ ਹੈ। ਫਿਰ ਇਹ ਆਕਸੀਜਨ ਦੇ ਨਾਲ ਘੁਲ ਕੇ ਖੂਨ ਰਾਹੀਂ ਸਰੀਰ ਦੇ ਬਾਕੀ ਹਿੱਸਿਆਂ ਵਿੱਚ ਜਾਂਦਾ ਹੈ।

ਇਹ ਵੀ ਪੜ੍ਹੋ:

ਡਾ. ਮਨੂ ਦੱਸਦੇ ਹਨ ਕਿ ਗਲੂਕੋਜ਼ ਦਾ 25% ਹਿੱਸਾ ਦਿਮਾਗ ਵਿੱਚ ਜਾਂਦਾ ਹੈ। ਇਸ ਆਕਸੀਜ਼ਨ ਅਤੇ ਗਲੂਕੋਜ਼ ਦੀ ਮਦਦ ਨਾਲ ਸਾਡਾ ਦਿਮਾਗ ਕੰਮ ਕਰਦਾ ਹੈ। ਇਸ ਤਰ੍ਹਾਂ ਦਿਮਾਗ ਐਕਟਿਵ ਹੁੰਦਾ ਹੈ ਅਤੇ ਤੰਦਰੁਸਤ ਰਹਿੰਦਾ ਹੈ।

ਪਰ ਉਮਰ ਵਧਣ ਦੇ ਨਾਲ ਸਾਡਾ ਦਿਮਾਗ ਆਕਸੀਜਨ ਅਤੇ ਗਲੂਕੋਜ਼ ਦੀ ਵਰਤੋਂ ਨੂੰ ਘਟਾ ਦਿੰਦਾ ਹੈ। ਇਸ ਤਰ੍ਹਾਂ ਸਾਡੀ ਯਾਦਦਾਸ਼ਤ ਵੀ ਕਮਜ਼ੋਰ ਹੋ ਜਾਂਦੀ ਹੈ।

ਔਰਤ, ਮਰਦ, ਦਿਮਾਗ

ਤਸਵੀਰ ਸਰੋਤ, Getty Images

ਡਾਕਟਰ ਮਨੂ ਅਤੇ ਉਨ੍ਹਾਂ ਦੀ ਟੀਮ ਨੇ ਇਹ ਦੇਖਣ ਲਈ ਅਧਿਐਨ ਕੀਤਾ ਸੀ ਕਿ ਉਮਰ ਦੇ ਨਾਲ ਮੈਟਾਬੋਲਿਜ਼ਮ ਦੀ ਪ੍ਰਕਿਰਿਆ ਕਿਵੇਂ ਬਦਲਦੀ ਹੈ।

ਇਸ ਅਧਿਐਨ ਵਿੱਚ ਉਹਨਾਂ ਨੇ ਦੇਖਿਆ ਕਿ ਉਮਰ ਵਧਣ ਦੇ ਨਾਲ-ਨਾਲ ਦਿਮਾਗ ਦਾ ਮੈਟਾਬੋਲਿਜ਼ਮ ਕੁਝ ਮਹੱਤਵਪੂਰਨ ਬਦਲਾਅ ਹੁੰਦੇ ਹਨ।

ਦੂਜੀ ਪ੍ਰਾਪਤੀ ਇਹ ਸੀ ਕਿ ਇੱਕੋ ਉਮਰ ਦੀਆਂ ਔਰਤਾਂ ਅਤੇ ਮਰਦਾਂ ਦੇ ਦਿਮਾਗ ਦਾ ਮੈਟਾਬੋਲਿਜ਼ਮ ਕੁਝ ਵੱਖਰਾ ਸੀ ਅਤੇ ਔਰਤਾਂ ਦਾ ਮੈਟੇਬੋਲਿਜ਼ਮ ਮਰਦਾਂ ਨਾਲੋਂ ਬਹੁਤ ਬਿਹਤਰ ਸੀ।

ਜਾਂ ਇਹ ਕਿਹਾ ਜਾਵੇ ਕਿ ਔਰਤਾਂ ਦਾ ਦਿਮਾਗ ਮਰਦਾਂ ਦੇ ਦਿਮਾਗ ਨਾਲੋਂ ਜ਼ਿਆਦਾ ਜਵਾਨ ਸੀ।

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਿੱਚ ਬਰੇਨ ਏਜ ਦਾ ਫਰਕ ਔਸਤਨ ਤਿੰਨ ਸਾਲ ਸੀ। ਕਈ ਲੋਕਾਂ ਵਿੱਚ ਇੱਕ ਸਾਲ ਅਤੇ ਕਈ ਲੋਕਾਂ ਵਿੱਚ ਤਿੰਨ ਸਾਲਾਂ ਤੋਂ ਵੀ ਵੱਧ ਸੀ।

ਉਨ੍ਹਾਂ ਅਨੁਸਾਰ ਇਹ ਅਜਿਹਾ ਪਹਿਲਾ ਅਧਿਐਨ ਹੈ ਜਿਸ ਵਿੱਚ ਦਿਮਾਗ ਦੀ ਉਮਰ ਵਿੱਚ ਫਰਕ ਨੂੰ ਨਾਪਿਆ ਗਿਆ ਸੀ, ਉਹ ਵੀ ਮੈਟਾਬੋਲਿਜ਼ਮ ਦੇ ਆਧਾਰ 'ਤੇ।

ਤਾਂ ਫਿਰ ਇਹ ਕਿਵੇਂ ਪਤਾ ਚੱਲਿਆ?

ਡਾ. ਮਨੂ ਦਾ ਕਹਿਣਾ ਹੈ ਕਿ 205 ਲੋਕਾਂ ਤੇ ਇਹ ਅਧਿਐਨ ਕੀਤਾ ਗਿਆ। ਉਨ੍ਹਾਂ ਨੂੰ ਇੱਕ-ਇੱਕ ਕਰਕੇ ਐਮਆਰਆਈ ਦੀ ਤਰ੍ਹਾਂ ਨਜ਼ਰ ਆਉਣ ਵਾਲੀ ਪੇਟ (ਪੋਜ਼ੀਟਰੋਨ ਐਮਿਸ਼ਨ ਟੋਮੋਗਰਾਫ਼ੀ) ਸਕੈਨਰ ਮਸ਼ੀਨ ਵਿੱਚ ਲਿਟਾਇਆ ਗਿਆ।

ਪਾਜ਼ਿਟ੍ਰੋਨ ਐਮੀਸ਼ਨ ਟੋਮੋਗਰਾਫੀ ਦਿਮਾਗ ਦਾ ਮੈਟਾਬੋਲਿਜ਼ਮ ਨਾਪਣ ਲਈ ਹੀ ਇਸਤੇਮਾਲ ਕੀਤਾ ਜਾਂਦਾ ਹੈ। ਹਰੇਕ ਵਿਅਕਤੀ ਨੂੰ ਤਿੰਨ ਘੰਟਿਆਂ ਲਈ ਇਸ ਸਕੈਨਰ ਵਿੱਚ ਸੁਆਇਆ ਗਿਆ ਸੀ। ਇਸ ਦੌਰਾਨ ਉਨ੍ਹਾਂ ਨੂੰ ਹਿਲਣਾ ਨਹੀਂ ਸੀ। ਉਨ੍ਹਾਂ ਨੂੰ ਸੁਵਾਉਣ ਲਈ ਦਵਾਈ ਦੇ ਦਿੱਤੀ ਗਈ ਸੀ।

ਮਰਦ, ਦਿਮਾਗ

ਤਸਵੀਰ ਸਰੋਤ, Getty Images

'ਪੇਟ ਸਕੈਨਰ' ਨੇ ਉਨ੍ਹਾਂ ਦੇ ਦਿਮਾਗ ਨੂੰ ਸਕੈਨ ਕੀਤਾ। ਫਿਰ ਉਸ ਸਕੈਨਰ ਤੋਂ ਮਿਲੇ ਡੇਟਾ ਦਾ ਇੱਕ ਕੰਪਿਊਟਰ ਰਾਹੀਂ ਅਧਿਐਨ ਕੀਤਾ ਗਿਆ।

ਰੇਡੀਓਲੋਜਿਸਟ ਡਾਕਟਰ ਮਨੂ ਦੱਸਦੇ ਹਨ, "ਇਸ ਕੰਪਿਊਟਰ ਨੂੰ ਖਾਸ ਤੌਰ 'ਤੇ ਤਿਆਰ ਕੀਤਾ ਗਿਆ ਹੈ। ਜਿਵੇਂ ਕਿ ਉਸ ਨੂੰ ਪਤਾ ਹੈ ਕਿ 20 ਸਾਲ ਦਾ ਦਿਮਾਗ ਕਿਵੇਂ ਨਜ਼ਰ ਆਉਂਦਾ ਹੈ ਅਤੇ 70 ਸਾਲ ਦਾ ਕਿਵੇਂ।"

ਇਹ ਹੀ ਪੜ੍ਹੋ:

ਡਾਕਟਰ ਮਨੂ ਦੇ ਅਨੁਸਾਰ ਇਸ ਅਧਿਐਨ ਤੋਂ ਮਿਲੇ ਡਾਟਾ ਮੁਤਾਬਕ ਕੰਪਿਊਟਰ ਵਿੱਚ ਪਾਇਆ ਗਿਆ ਤਾਂ ਇੱਕੋ ਉਮਰ ਦੀ ਔਰਤ ਅਤੇ ਮਰਦ ਦੇ ਦਿਮਾਗ ਵਿਚ ਕੁਝ ਫਰਕ ਦੇਖਣ ਨੂੰ ਮਿਲਿਆ। ਦੋਹਾਂ ਦੀ ਉਮਰ ਇੱਕੋ ਸੀ ਪਰ ਉਹਨਾਂ ਦੇ ਦਿਮਾਗ ਦਿਖਣ ਵਿਚ ਵੱਖਰੇ ਸਨ।

ਡਾ. ਮਨੂ ਨੇ ਕਿਹਾ, "ਅਸੀਂ 40 ਸਾਲ ਦੇ ਮਰਦ ਅਤੇ 40 ਸਾਲ ਦੀ ਔਰਤ ਦਾ ਦਿਮਾਗ ਕੰਪਿਊਟਰ ਨੂੰ ਦਿਖਾਇਆ ਅਤੇ ਉਨ੍ਹਾਂ ਦੇ ਵਿਚਕਾਰ ਦੀ ਉਮਰ ਵਿੱਚ ਫਰਕ ਪੁੱਛਿਆ।"

ਦਿਮਗ, ਜਵਾਨ, ਮਰਦ, ਔਰਤ

ਤਸਵੀਰ ਸਰੋਤ, Getty Images

ਕੰਪਿਊਟਰ ਨੇ ਕਿਹਾ ਕਿ ਔਰਤ ਦਾ ਦਿਮਾਗ ਉਸ ਆਦਮੀ ਦੇ ਦਿਮਾਗ ਨਾਲੋਂ ਕੁਝ ਨੌਜਵਾਨ ਦਿਖ ਰਿਹਾ ਹੈ।"

"ਸਾਨੂੰ ਲਗਦਾ ਹੈ ਕਿ ਇਸਦਾ ਕਾਰਨ ਇਹ ਹੈ ਕਿ ਔਰਤ ਦੇ ਦਿਮਾਗ ਵਿਚ ਖ਼ੂਨ ਦਾ ਪ੍ਰਵਾਹ ਅਤੇ ਗਲੂਕੋਜ਼ ਦੀ ਵਰਤੋਂ ਵੱਧ ਹੋ ਰਹੀ ਹੈ।"

ਦਿਮਾਗ ਦੇ ਜਵਾਨ ਹੋਣ ਦਾ ਮਤਲਬ ਕੀ ਹੈ?

ਡਾਕਟਰ ਮਨੂ ਦਾ ਕਹਿਣਾ ਹੈ ਕਿ ਔਰਤਾਂ ਦੇ ਦਿਮਾਗ ਦਾ ਮੈਟਾਬੋਲਿਜ਼ਮ ਮਰਦਾਂ ਦੇ ਦਿਮਾਗ ਨਾਲੋਂ ਬਿਹਤਰ ਸੀ। ਇਸ ਲਈ ਮਹਿਲਾ ਦਿਮਾਗ 'ਦਿੱਖਣ' ਵਿਚ ਜ਼ਿਆਦਾ ਜਵਾਨ ਸੀ।

ਇਸ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ 'ਦਿਖਣ' ਸ਼ਬਦ 'ਤੇ ਵਧੇਰੇ ਜ਼ੋਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਦਿਮਾਗ ਜਵਾਨ ਦਿਖ ਰਿਹਾ ਸੀ ਪਰ ਜਵਾਨ ਹੋਣ ਦਾ ਕੀ ਮਤਲਬ ਹੈ ਇਹ ਅਧਿਐਨ ਵਿੱਚ ਸਾਹਮਣੇ ਨਹੀਂ ਆਇਆ।

ਦਿਮਗ, ਜਵਾਨ, ਮਰਦ, ਔਰਤ

ਤਸਵੀਰ ਸਰੋਤ, Getty Images

"ਇਹ ਪਤਾ ਲਾਉਣ ਲਈ ਹੋਰ ਅਧਿਐਨ ਕਰਨ ਦੀ ਲੋੜ ਹੈ।"

ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਔਰਤਾਂ ਦੀ ਯਾਦਾਸ਼ਤ ਚੰਗੀ ਹੁੰਦੀ ਹੈ, ਸੋਚ ਸ਼ਕਤੀ ਬਿਹਤਰ ਹੁੰਦੀ ਹੈ।

ਇਸ ਦਾ ਕਾਰਨ ਕੀ ਹੈ?

ਹੁਣ ਸਵਾਲ ਇਹ ਵੀ ਉੱਠਦਾ ਹੈ ਕਿ ਕਿਸੇ ਦੇ ਦਿਮਾਗ ਕਿਸੇ ਹਮਉਮਰ ਦੇ ਦਿਮਾਗ ਨਾਲੋਂ ਜਵਾਨ ਕਿਵੇਂ ਹੋ ਸਕਦਾ ਹੈ?

ਡਾਕਟਰ ਮਨੂ ਦਾ ਕਹਿਣਾ ਹੈ ਕਿ ਅਧਿਐਨ ਦੇ ਨਤੀਜਿਆਂ ਵਿਚ ਇਹ ਗੱਲ ਨਹੀਂ ਹੈ।

"ਪਰ ਜਿਹੜੇ ਲੋਕ ਘੱਟ ਸੌਂਦੇ ਹਨ, ਜੋ ਖਾਣਾ ਸਹੀ ਤਰ੍ਹਾਂ ਨਹੀਂ ਖਾਂਦੇ ਹਨ, ਕਸਰਤ ਨਹੀਂ ਕਰਦੇ, ਜ਼ਿਆਦਾ ਸਿਗਰਟ ਨਹੀਂ ਪੀਂਦੇ ਜਾਂ ਸ਼ਰਾਬ ਜ਼ਿਆਦਾ ਪੀਂਦੇ ਹਨ ਜਾਂ ਡਰੱਗਜ਼ ਲੈਂਦੇ ਹਨ, ਉਨ੍ਹਾਂ ਦੇ ਦਿਮਾਗ ਨੂੰ ਨੁਕਸਾਨ ਹੋ ਜਾਂਦਾ ਹੈ ਅਤੇ ਉਹ ਵੱਡੀ ਉਮਰ ਦੇ ਨਜ਼ਰ ਆਉਣ ਲਗਦੇ ਹਨ।"

ਔਰਤ, ਮਰਦ, ਦਿਮਾਗ

ਤਸਵੀਰ ਸਰੋਤ, Getty Images

ਉਹ ਕਹਿੰਦੇ ਹਨ ਕਿ ਇਸ ਦਾ ਕਾਰਨ ਜੈਨੇਟਿਕ ਹੋ ਸਕਦਾ ਹੈ।

ਡਾ. ਮਨੂ ਦਾ ਕਹਿਣਾ ਹੈ ਕਿ ਜੀਵਨਸ਼ੈਲੀ ਵਿੱਚ ਸੁਧਾਰ ਨਾਲ ਦਿਮਾਗ ਨੂੰ ਸਿਹਤਮੰਦ ਅਤੇ ਜਵਾਨ ਰੱਖਿਆ ਜਾ ਸਕਦਾ ਹੈ।

ਪਰ ਇਹ ਨਹੀਂ ਕਿ ਹਰ ਔਰਤ ਇਹ ਸੋਚ ਲਏ ਕਿ ਉਸਦਾ ਦਿਮਾਗ ਸਿਹਤਮੰਦ ਹੈ ਅਤੇ ਉਸ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ।

ਡਾਕਟਰ ਮਨੂ ਦੇ ਅਨੁਸਾਰ ਇਹ ਇੱਕ ਤ੍ਰਾਸਦੀ ਹੈ ਕਿ ਔਰਤਾਂ ਨੂੰ ਐਲਜ਼ਾਈਮਰ (ਭੁੱਲਣ ਦੀ ਬਿਮਾਰੀ) ਮਰਦਾਂ ਨਾਲੋਂ ਜ਼ਿਆਦਾ ਹੁੰਦੀ ਹੈ।

ਇਹ ਵੀ ਪੜ੍ਹੋ:-

ਜਿਵੇਂ ਕਈ ਅਧਿਐਨ ਕਹਿੰਦੇ ਹਨ ਕਿ ਔਰਤਾਂ ਮਰਦਾਂ ਨਾਲੋਂ ਜ਼ਿਆਦਾ ਜ਼ਿੰਦਗੀ ਜਿਉਂਦੀਆਂ ਹਨ ਪਰ ਉਨ੍ਹਾਂ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਜ਼ਿਆਦਾ ਹੁੰਦੀਆਂ ਹਨ। ਇਸਨੂੰ ਹੈਲਥ ਸਰਵਾਈਵਲ ਪੈਰਾਡਾਕਸ ਕਿਹਾ ਜਾਂਦਾ ਹੈ।

ਅਖ਼ੀਰ ਵਿਚ ਡਾਕਟਰ ਮਨੂ ਕਹਿੰਦੇ ਹਨ ਕਿ ਇਹ ਇਕ ਮੁੱਢਲਾ ਅਧਿਐਨ ਹੈ, ਇਸ ਵਿਸ਼ੇ ਉੱਤੇ ਹੋਰ ਕੰਮ ਕਰਨ ਦੀ ਲੋੜ ਹੈ।

"ਹੋ ਸਕਦਾ ਹੈ ਕਿ ਅਮਰੀਕਾ ਦੇ ਲੋਕਾਂ ਲਈ ਇਹ ਅਧਿਐਨ ਕੁਝ ਹੋਰ ਕਹਿੰਦਾ ਅਤੇ ਭਾਰਤ ਦੇ ਲੋਕਾਂ ਲਈ ਕੁਝ ਹੋਰ ਕਹਿੰਦਾ ਹੋਵੇ।"

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)