ਕਾਂਗਰਸ ਰਾਜ 'ਤੇ ਗ਼ਲਤ ਹੈ ਨਰਿੰਦਰ ਮੋਦੀ ਅਤੇ ਭਾਜਪਾ ਦਾ ਗਣਿਤ? : ਫੈਕਟ ਚੈੱਕ

ਤਸਵੀਰ ਸਰੋਤ, Twitter/@narendramodi
- ਲੇਖਕ, ਫੈਕਟ ਚੈੱਕ ਟੀਮ
- ਰੋਲ, ਬੀਬੀਸੀ ਨਿਊਜ਼
2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 16ਵੀਂ ਲੋਕ ਸਭਾ ਵਿੱਚ ਆਪਣਾ ਆਖ਼ਰੀ ਭਾਸ਼ਣ ਦਿੱਤਾ।
ਆਪਣੇ ਭਾਸ਼ਣ ਵਿੱਚ ਮੋਦੀ ਨੇ ਕਾਂਗਰਸ 'ਤੇ ਹਮਲਾ ਕਰਨ ਲਈ 55 ਮਹੀਨਿਆਂ ਦੀ ''ਕੌਮੀ ਸੇਵਾ" ਦੀ ਤੁਲਨਾ "ਕਾਂਗਰਸ ਦੇ 55 ਸਾਲਾਂ ਦੇ ਸੱਤਾ ਸੁੱਖ" ਨਾਲ ਕੀਤੀ।
2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੀਆਂ ਰੈਲੀਆਂ ਵਿੱਚ ਉਹ ਕਾਂਗਰਸ 'ਤੇ ਹਮਲਾ ਕਰਦੇ ਹੋਏ ਕਹਿੰਦੇ ਸਨ, "ਤੁਸੀਂ ਕਾਂਗਰਸ ਨੂੰ 60 ਸਾਲ ਦਿੱਤੇ ਤੇ ਉਨ੍ਹਾਂ ਨੇ ਤੁਹਾਨੂੰ ਕੁਸ਼ਾਸਨ ਦਿੱਤਾ। ਇਹ ਸਭ ਠੀਕ ਕਰਨ ਲਈ ਮੈਨੂੰ 60 ਮਹੀਨੇ ਦਿਓ।"
ਸਾਲ 2016 ਦੌਰਾਨ ਲੋਕ ਸਭਾ ਵਿੱਚ ਦਿੱਤੇ ਆਪਣੇ ਇੱਕ ਹੋਰ ਭਾਸ਼ਣ ਵਿੱਚ ਉਨ੍ਹਾਂ ਕਿਹਾ ਸੀ, "ਜੇ ਕਾਂਗਰਸ ਨੇ 60 ਸਾਲਾਂ ਵਿੱਚ ਗ਼ਰੀਬਾਂ ਦੀ ਮਦਦ ਕੀਤੀ ਹੁੰਦੀ, ਤਾਂ ਗ਼ਰੀਬਾਂ ਨੂੰ ਹਾਲੇ ਤੱਕ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪੈਂਦਾ। ਅਸੀਂ ਸੱਠਾਂ ਸਾਲਾਂ ਦੇ ਕੁਸ਼ਾਸਨ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ।"
ਇਹ ਵੀ ਪੜ੍ਹੋ:

ਤਸਵੀਰ ਸਰੋਤ, Twitter/@narendramodi
ਇੰਝ ਲਗਦਾ ਹੈ ਜਿਵੇਂ ਪ੍ਰਧਾਨ ਮੰਤਰੀ ਲਈ ਕਾਂਗਰਸ ਦੀਆਂ ਸਰਕਾਰਾਂ ਦਾ ਸਮਾਂ ਬਦਲਦਾ ਰਹਿੰਦਾ ਹੈ। ਭਾਜਪਾ ਦੇ ਹੋਰ ਆਗੂ ਵੀ ਇਸ ਬਾਰੇ ਉਲਝੇ ਹੋਏ ਲਗਦੇ ਹਨ।
ਸਾਲ 2014 ਵਿੱਚ ਮੋਦੀ ਨੇ ਇੱਕ ਟਵੀਟ ਕਰਕੇ ਕਿਹਾ ਸੀ ਕਿ ਕਾਂਗਰਸ ਨੇ 60 ਸਾਲ ਦੇਸ 'ਤੇ ਰਾਜ ਕੀਤਾ।
ਮੋਦੀ ਹੀ ਨਹੀਂ ਭਾਜਪਾ ਦੇ ਵੱਡੇ ਲੀਡਰਾਂ ਸਮੇਤ ਅਮਿਤ ਸ਼ਾਹ ਵੀ ਕਹਿ ਚੁੱਕੇ ਹਨ ਕਾਂਗਰਸ ਨੇ ਦੇਸ ਉੱਤੇ 70 ਸਾਲ ਤੱਕ ਰਾਜ ਕੀਤਾ ਹੈ।
ਸਾਡੀ ਖੋਜ ਵਿੱਚ ਸਾਹਮਣੇ ਆਇਆ ਕਿ ਕਾਂਗਰਸ ਕੁੱਲ 54 ਸਾਲ 4 ਮਹੀਨੇ ਸਰਕਾਰ ਵਿੱਚ ਰਹੀ।
ਜੇ ਕਾਂਗਰਸ ਦੇ 2 ਸਾਲ 10 ਮਹਿਨਿਆਂ ਦੇ ਸਿੱਧੇ ਰਾਜ ਨੂੰ ਜੋੜਿਆ ਜਾਵੇ ਤਾਂ ਇਹ ਸਮਾਂ 56 ਸਾਲ 2 ਮਹੀਨੇ ਬਣਦਾ ਹੈ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Twitter/@AmitShah
- ਇੰਡੀਅਨ ਨੈਸ਼ਨਲ ਕਾਂਗਰਸ ਦੀ 15 ਅਗਸਤ, 1947 ਤੋਂ 24 ਮਾਰਚ, 1977 ਤੱਕ ਸਰਕਾਰ ਰਹੀ। ਇਨ੍ਹਾਂ 29 ਸਾਲਾਂ ਦੌਰਾਨ ਇਸ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ, ਲਾਲ ਬਹਾਦਰ ਸ਼ਾਸਤਰੀ, ਗੁਲਜ਼ਾਰੀ ਲਾਲ ਨੰਦਾ ਅਤੇ ਇੰਦਰਾ ਗਾਂਧੀ ਸਨ। ਇਹ ਕੁੱਲ ਸਮਾਂ 29 ਸਾਲ, 7 ਮਹੀਨੇ ਤੇ 9 ਦਿਨ ਬਣਦਾ ਹੈ।
- ਦੂਜੀ ਵਾਰ ਕਾਂਗਰਸ ਦੀ ਸਿੱਧੀ ਸਰਕਾਰ 14 ਜਨਵਰੀ 1980 ਵਿੱਚ ਬਣੀ ਜੋ ਕਿ 2 ਦਸੰਬਰ, 1989 ਤੱਕ ਚੱਲੀ ਜਿਸ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਰਾਜੀਵ ਗਾਂਧੀ ਸਨ। ਇਹ ਕੁੱਲ ਸਮਾਂ 9 ਸਾਲ, 10 ਮਹੀਨੇ ਤੇ 19 ਦਿਨ ਬਣਦਾ ਹੈ।
- ਰਾਜੀਵ ਗਾਂਧੀ ਦੇ ਕਤਲ ਤੋਂ ਬਾਅਦ 1989 ਵਿੱਚ ਸਰਕਾਰ ਬਦਲ ਗਈ ਤੇ ਇਸ ਤੋਂ ਬਾਅਦ 1991 ਵਿੱਚ ਪੀ.ਵੀ ਨਰਸਿੰਮ੍ਹਾ ਰਾਓ ਦੀ ਅਗਵਾਈ ਵਿੱਚ ਕਾਂਗਰਸ ਦੀ ਸਰਕਾਰ ਬਣੀ। ਇਹ ਸਰਕਾਰ 4 ਸਾਲ ਰਹੀ। ਇਹ ਕੁੱਲ ਸਮਾਂ 4 ਸਾਲ, 10 ਮਹੀਨੇ ਤੇ 26 ਦਿਨ ਬਣਦਾ ਹੈ।
- ਅੱਠ ਸਾਲਾਂ ਦੇ ਵਕਫ਼ੇ ਤੋਂ ਬਾਅਦ ਕਾਂਗਰਸ ਦੀ ਸਰਕਾਰ 10 ਸਾਲਾਂ ਤੱਕ ਰਹੀ, ਸਾਲ 2004 ਤੋਂ 2014 ਤੱਕ ਡਾ਼ ਮਨਮੋਹਨ ਸਿੰਘ ਦੀ ਅਗਵਾਈ ਵਿੱਚ ਰਹੀ। ਇਹ ਕੁੱਲ ਸਮਾਂ 10 ਸਾਲ, 4 ਦਿਨ ਬਣਦਾ ਹੈ।

ਕਾਂਗਰਸ ਦਾ ਸਿੱਧਾ ਤੇ ਅਸਿੱਧਾ ਰਾਜ
ਚੌਧਰੀ ਚਰਨ ਸਿੰਘ, 1979 ਵਿੱਚ 170 ਦਿਨਾਂ ਦੇ ਛੋਟੇ ਜਿਹੇ ਸਮੇਂ ਲਈ ਪ੍ਰਧਾਨ ਮੰਤਰੀ ਰਹੇ। ਉਨ੍ਹਾਂ ਤੋਂ ਬਾਅਦ 1980 ਵਿੱਚ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਆ ਗਈ।
ਕਾਂਗਰਸੀ ਹਮਾਇਤ ਸਰਕਾਰ ਰਹੀ, ਜੋ ਨਵੰਬਰ 1990 ਵਿੱਚ ਬਣੀ ਤੇ 7 ਮਹੀਨੇ ਚੱਲੀ। ਇਹ ਸਮਾਜਵਾਦੀ ਜਨਤਾ ਪਾਰਟੀ ਦੀ ਸਰਕਾਰ ਸੀ ਜਿਸ ਦੇ ਪ੍ਰਧਾਨ ਮੰਤਰੀ ਚੰਦਰ ਸ਼ੇਖ਼ਰ ਸਨ।
ਇਹ ਵੀ ਪੜ੍ਹੋ:

ਇਸ ਤੋਂ ਬਾਅਦ 13 ਪਾਰਟੀਆਂ ਦੇ ਗੱਠਜੋੜ ਸੰਯੁਕਤ ਮੋਰਚੇ ਵਾਲੀ ਸਰਕਾਰ 1996 ਵਿੱਚ ਇੱਕ ਅਲਪ-ਮਤ ਵਾਲੀ ਸਰਕਾਰ ਕਾਂਗਰਸੀ ਹਮਾਇਤ ਨਾਲ ਬਣੀ। ਹਾਲਾਂਕਿ ਨਵੰਬਰ 1997 ਵਿੱਚ ਕਾਂਗਰਸ ਨੇ ਹਮਾਇਤ ਵਾਪਸ ਲੈ ਲਈ ਜਿਸ ਕਾਰਨ ਫਰਵਰੀ 1998 ਵਿੱਚ ਆਮ ਚੋਣਾਂ ਹੋਣੀਆਂ ਸਨ।
ਮੱਧ ਵਰਤੀ ਚੋਣਾਂ ਟਾਲਣ ਲਈ ਕਾਂਗਰਸ ਨੇ ਇੰਦਰ ਕੁਮਾਰ ਗੁਜਰਾਲ ਦੀ ਅਗਵਾਈ ਵਾਲੀ ਸੰਯੁਕਤ ਮੋਰਚੇ ਦੀ ਸਰਕਾਰ ਨੂੰ ਹਮਾਇਤ ਦੇ ਦਿੱਤੀ ਜੋ ਕਿ 10 ਮਹੀਨੇ ਤੱਕ ਚੱਲੀ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












