ਪ੍ਰਿਅੰਕਾ ਦੇ ਪਤੀ ਰੌਬਰਟ ਵਾਡਰਾ ਤੋਂ ਅੱਜ ਫੇਰ ਪੁੱਛਗਿੱਛ

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦੇ ਪਤੀ ਰੌਬਰਟ ਵਾਡਰਾ ਉੱਤੇ ਮਨੀ ਲਾਂਡਰਿੰਗ ਮਾਮਲੇ 'ਚ ਈਡੀ ਵੱਲੋਂ ਅੱਜ ਮੁੜ ਪੁੱਛਗਿੱਛ ਹੋਵੇਗੀ।

ਈਡੀ ਨੇ ਅਦਾਲਤ ਵਿੱਚ ਇਲਜ਼ਾਮ ਹੈ ਕਿ ਵਾਡਰਾ ਨਾਲ ਜੁੜੀ ਜਾਇਦਾਦ ਲੰਡਨ ਵਿੱਚ ਹੈ। ਈਡੀ ਦਾ ਕਹਿਣਾ ਹੈ ਕਿ ਲੰਡਨ 'ਚ ਵਾਡਰਾ ਦੇ ਘਰ ਦੇ ਨਾਲ 6 ਹੋਰ ਫਲੈਟਸ ਹਨ।

ਈਡੀ ਨੇ ਇਸ ਮਾਮਲੇ ਵਿਚ ਬੁੱਧਵਾਰ ਨੂੰ ਵੀ ਰੌਬਰਟ ਵਾਡਰਾ ਤੋਂ ਪੁੱਛਗਿੱਛ ਕੀਤੀ ਸੀ ਅਤੇ ਅੱਜ ਉਨ੍ਹਾਂ ਨੂੰ ਲਗਾਤਾਰ ਦੂਜੇ ਦਿਨ ਬੁਲਾਇਆ ਗਿਆ ਹੈ।

'ਦੁਨੀਆਂ ਨੂੰ ਪਤਾ ਹੈ ਕਿ ਕੀ ਹੋ ਰਿਹਾ'

ਬੁੱਧਵਾਰ ਨੂੰ ਪ੍ਰਿਅੰਕਾ ਗਾਂਧੀ ਨੇ ਆਪਣੇ ਪਤੀ ਰੌਬਰਟ ਵਾਡਰਾ ਦਾ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਬਚਾਅ ਕੀਤਾ ਸੀ। ਆਪਣੇ ਪਤੀ ਨੂੰ ਈਡੀ ਵੱਲੋਂ ਸੰਮਨ ਜਾਰੀ ਹੋਣ 'ਤੇ ਪ੍ਰਿਅੰਕਾ ਨੇ ਕਿਹਾ, “ਪੂਰੀ ਦੁਨੀਆਂ ਨੂੰ ਪਤਾ ਹੈ ਕਿ ਕੀ ਹੋ ਰਿਹਾ ਹੈ।"

ਪੱਤਰਕਾਰਾਂ ਨੇ ਪ੍ਰਿਅੰਕਾ ਨੂੰ ਜਦੋਂ ਪਾਰਟੀ ਵਿੱਚ ਮਿਲੀ ਨਵੀਂ ਜ਼ਿੰਮੇਵਾਰੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, "ਮੈਂ ਬਹੁਤ ਖੁਸ਼ ਹਾਂ ਕਿ ਰਾਹੁਲ ਜੀ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ।"

ਪ੍ਰਿਅੰਕਾ ਗਾਂਧੀ ਆਪਣੇ ਪਤੀ ਰੌਬਟ ਵਾਡਰਾ ਨਾਲ ਇਨਫੌਰਸਮੈਂਟ ਡਾਇਰੈਕਟੋਰੇਟ ਯਾਨਿ ਈਡੀ ਦੇ ਦਫ਼ਤਰ ਪਹੁੰਚੀ ਸੀ।

ਮਨੀ ਲਾਂਡਰਿੰਗ ਦੇ ਮਾਮਲੇ 'ਚ ਵਾਡਰਾ ਨੂੰ ਈਡੀ ਕੋਲੋਂ ਪੁੱਛਗਿੱਛ ਲਈ ਸੰਮਨ ਜਾਰੀ ਹੋਇਆ ਸੀ।

ਈਡੀ ਆਰਥਿਕ ਮਾਮਲਿਆਂ ਨਾਲ ਜੁੜੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਲਈ ਜ਼ਿੰਮੇਵਾਰ ਹੁੰਦੀ ਹੈ ਅਤੇ ਆਰਥਿਕ ਮਾਮਲਿਆਂ ਨਾਲ ਜੁੜੇ ਅਪਰਾਧਾਂ ਦੀ ਵੀ ਜਾਂਚ ਕਰਦੀ ਹੈ।

ਇਹ ਵੀ ਪੜ੍ਹੋ-

ਰੌਬਰਟ ਵਾਡਰਾ ’ਤੇ ਕੀ ਹਨ ਇਲਜ਼ਾਮ?

ਰੌਬਰਟ ਵਾਡਰਾ ਮੱਧ ਦਿੱਲੀ ਸਥਿਤ ਜਾਮਨਗਰ ਹਾਊਸ 'ਚ ਈਡੀ

ਪਹੁੰਚੇ ਵਾਡਰਾ ਮਨੀ ਲਾਡ੍ਰਿੰਗ ਦੇ ਮਾਮਲੇ ਵਿੱਚ ਅਗਾਊਂ ਜ਼ਮਾਨਤ 'ਤੇ ਹਨ ਅਤੇ ਉਨ੍ਹਾਂ ਕੋਰਟ ਨੂੰ ਕਿਹਾ ਹੈ ਕਿ ਜਾਂਚ ਵਿੱਚ ਪੂਰੀ ਮਦਦ ਕਰਨਗੇ।

ਲੰਡਨ ਵਿੱਚ ਕਥਿਤ ਤੌਰ 'ਤੇ ਘਰ ਖਰੀਦਣ ਦੇ ਮਾਮਲੇ ਵਿੱਚ ਵਾਡਰਾ 'ਤੇ ਮਨੀ ਲਾਂਡ੍ਰਿੰਗ ਦਾ ਮਾਮਲਾ ਚੱਲ ਰਿਹਾ ਹੈ। ਅਤੀਤ ਵਿੱਚ ਵਾਡਰਾ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ ਕਰਦੇ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਸਾਰੇ ਮਾਮਲੇ ਭਾਜਪਾ ਸਰਕਾਰ ਦੇ ਦਬਾਅ 'ਚ ਸਿਆਸਤ ਤੋਂ ਪ੍ਰੇਰਿਤ ਹੋ ਕੇ ਚਲਾਏ ਜਾ ਰਹੇ ਹਨ।

ਈਡੀ ਨੇ ਅਦਾਲਤ ਵਿੱਚ ਕਿਹਾ ਹੈ ਕਿ ਵਾਡਰਾ ਨਾਲ ਜੁੜੀ ਜਾਇਦਾਦ ਲੰਡਨ ਵਿੱਚ ਹੈ। ਈਡੀ ਦਾ ਕਹਿਣਾ ਹੈ ਕਿ ਲੰਡਨ 'ਚ ਵਾਡਰਾ ਦੇ ਘਰ ਦੇ ਨਾਲ 6 ਹੋਰ ਫਲੈਟਜ਼ ਹਨ।

ਇਸ ਮਾਮਲੇ ਵਿੱਚ ਈਡੀ ਨੇ ਪਿਛਲੇ ਸਾਲ ਦਸੰਬਰ ਵਿੱਚ ਵਾਡਰਾ ਨਾਲ ਜੁੜੀ ਕੰਪਨੀ ਸਕਾਈਲਾਈਟਸ ਹੋਸਪਿਟੈਲਿਟੀ ਐਲੈਲਪੀ 'ਚ ਛਾਪੇਮਾਰੀ ਕੀਤੀ ਸੀ।

ਵਾਡਰਾ ਅਤੇ ਉਨ੍ਹਾਂ ਦੇ ਸਹਿਯੋਗੀ ਮਨੋਜ ਅਰੋੜਾ ਕੋਲੋਂ ਪੁੱਛਗਿੱਛ ਕੀਤੀ ਸੀ। ਵਾਡਰਾ ਨੂੰ ਰਾਜਸਥਾਨ ਹਾਈ ਕੋਰਟ ਕੋਲੋਂ ਵੀ ਈਡੀ 'ਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ-

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)