ਕਰਤਾਰਪੁਰ ਲਾਂਘੇ ਲਈ ਦੋਹਾਂ ਦੇਸਾਂ ਦੀਆਂ ਸੜਕਾਂ ਦਾ ਮੇਲ ਨਹੀਂ - 5 ਅਹਿਮ ਖ਼ਬਰਾਂ

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਨੇ ਡੇਰਾ ਬਾਬਾ ਨਾਨਕ ਵਿਖੇ ਜ਼ੀਰੋ ਲਾਈਨ 'ਤੇ ਮੀਟਿੰਗ ਕੀਤੀ। ਇਹ ਬੈਠਕ ਕਰਤਾਰਪੁਰ ਲਾਂਘੇ ਸਬੰਧੀ ਸੜਕਾਂ ਦੀ ਉਸਾਰੀ ਲਈ ਕੀਤੀ ਗਈ ਸੀ।
ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਰੰਧਾਵਾ ਨੇ ਕਿਹਾ, "ਭਾਰਤ ਅਤੇ ਪਾਕਿਸਤਾਨ ਦੋਹਾਂ ਹੀ ਦੇਸਾਂ ਵੱਲੋਂ ਪੇਸ਼ ਕੀਤੇ ਸੜਕਾਂ ਦੇ ਪ੍ਰਪੋਜ਼ਲ ਮੁਤਾਬਕ ਸੜਕਾਂ ਸਿੱਧੀਆਂ ਆਪਸ ਵਿੱਚ ਕਿਤੇ ਵੀ ਨਹੀਂ ਮਿਲਦੀਆਂ। ਬੀਐਸਐਫ਼ ਦੀ ਫਲੈਗ ਮੀਟਿੰਗ ਸੀ। ਦੋਹਾਂ ਦੇਸਾਂ ਦੀਆਂ ਸੜਕਾਂ ਨੂੰ ਇੱਕ ਛੋਟੀ ਜਿਹੀ ਦੂਰੀ 'ਤੇ ਵੱਖ ਕੀਤਾ ਜਾ ਸਕਦਾ ਹੈ।"
ਸੂਤਰਾਂ ਮੁਤਾਬਕ ਪਾਕਿਸਤਾਨ ਤੋਂ ਕਰਤਾਰਪੁਰ ਲਾਂਘੇ ਲਈ ਸੜਕ ਗੁਰਦੁਆਰੇ ਤੋਂ ਸੱਜੇ ਵੱਲ ਜਾਂਦੀ ਹੈ ਜਦੋਂਕਿ ਭਾਰਤ ਦੀ ਸੜਕ ਥੋੜ੍ਹਾ ਖੱਬੇ ਤੱਕ ਖਤਮ ਹੋ ਜਾਂਦੀ ਹੈ।
ਅਰਮੇਨੀਆ ਵਿੱਚ ਫਸੇ ਪੰਜਾਬੀਆਂ ਦੀ ਭਗਵੰਤ ਮਾਨ ਨੂੰ ਅਪੀਲ
ਹਿੰਦੁਸਤਾਨ ਟਾਈਮਜ਼ ਮੁਤਾਬਕ ਅਰਮੇਨੀਆ ਵਿੱਚ ਫਸੇ ਚਾਰ ਪੰਜਾਬੀਆਂ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਅਪਲੋਡ ਕਰਕੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਬਚਾਉਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ:
ਕਪੂਰਥਲਾ ਪੁਲਿਸ ਨੇ ਧੋਖੇ ਨਾਲ ਦਸੰਬਰ ਵਿੱਚ ਅਰਮੇਨੀਆ ਭੇਜਣ ਦੇ ਮਾਮਲੇ ਵਿੱਚ ਛੇ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ। ਇਸ ਵਿੱਚ ਅਰਮੇਨੀਆ ਆਧਾਰਿਤ ਟਰੈਵਲ ਏਜੰਟ ਖਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਨੇ ਵਰਕ ਵੀਜ਼ਾ ਦਾ ਵਾਅਦਾ ਕੀਤਾ ਸੀ ਪਰ ਟੂਰਿਸਟ ਵੀਜ਼ਾ ਉੱਤੇ ਵਿਦੇਸ਼ ਭੇਜ ਦਿੱਤਾ।
ਅੰਮ੍ਰਿਤਸਰ ਦੇ ਜਤਿੰਦਰ ਸਿੰਘ, ਭੁਲੱਥ ਦੇ ਸ਼ਮਸ਼ੇਰ ਸਿੰਘ, ਉਸ ਦੀ ਪਤਨੀ ਪਿੰਕੀ ਅਤੇ ਇੱਕ ਹੋਰ ਨੌਜਵਾਨ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਅਪਲੋਡ ਕੀਤਾ ਅਤੇ ਇਲਜ਼ਾਮ ਲਾਇਆ ਕਿ ਢਿਲਵਾਂ ਅਤੇ ਪੱਟੀ ਦੇ ਸੱਤ ਟਰੈਵਲ ਏਜੰਟਾਂ ਨੇ ਹਰੇਕ ਵਿਅਕਤੀ ਤੋਂ 4 ਲੱਖ ਰੁਪਏ ਲੈ ਕੇ ਠੱਗੀ ਕੀਤੀ ਹੈ।
ਕੇਂਦਰ ਵੱਲੋਂ ਫੰਡ ਜਾਰੀ ਪਰ ਅਧਿਆਪਕਾਂ ਨੂੰ ਹਾਲੇ ਵੀ ਤਨਖਾਹ ਦੀ ਉਡੀਕ
ਦਿ ਟ੍ਰਿਬਿਊਨ ਮੁਤਾਬਕ ਇੱਕ ਆਰਟੀਆਈ ਰਾਹੀਂ ਖੁਲਾਸਾ ਹੋਇਆ ਹੈ ਕਿ ਸਾਲ 2018-19 ਦੇ ਲਈ ਸਮੱਗਰ ਸ਼ਿਕਸ਼ਾ ਦੇ ਤਹਿਤ ਜ਼ਿਆਦਾਤਰ ਫੰਡ ਕੇਂਦਰ ਨੇ ਸੂਬਾ ਸਰਕਾਰ ਨੂੰ ਜਾਰੀ ਕਰ ਦਿੱਤੇ ਹਨ।

ਤਸਵੀਰ ਸਰੋਤ, Getty Images
ਐਚਆਰਡੀ ਮੰਤਰਾਲੇ ਦਾ ਕਹਿਣਾ ਹੈ ਕਿ 31 ਜਨਵਰੀ ਤੱਕ 442 ਕਰੋੜ ਰੁਪਏ ਸਮੱਗਰ ਸ਼ਿਕਸ਼ਾ ਸਕੀਮ ਦੇ ਤਹਿਤ ਪੰਜਾਬ ਸਰਕਾਰ ਨੂੰ ਜਾਰੀ ਕਰ ਦਿੱਤੇ ਗਏ ਹਨ। ਐਐਸਏ ਦੇ ਤਹਿਤ ਕੇਂਦਰ ਅਤੇ ਸੂਬਾ ਸਰਕਾਰਾਂ ਬਜਟ ਦਾ 60:40 ਫੰਡ ਵੰਡਦੀਆਂ ਹਨ।
ਐਸਐਸਏ/ਐਰਐਮਐਸਏ ਅਧਿਆਪਕਾਂ ਨੂੰ ਪਿਛਲੇ ਅੱਠ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ ਹਨ। ਪੰਜਾਬ ਸਰਕਾਰ ਦਾਅਵਾ ਕਰ ਰਹੀ ਹੈ ਕਿ ਕੇਂਦਰ ਵੱਲੋਂ ਫੰਡ ਜਾਰੀ ਨਾ ਹੋਣ ਕਾਰਨ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ।
'ਚਾਰ ਮਹੀਨਿਆਂ ਤੱਕ ਰਾਮ ਮੰਦਿਰ ਲਈ ਕੋਈ ਪ੍ਰਦਰਸ਼ਨ ਨਹੀਂ'
ਵਿਸ਼ਵ ਹਿੰਦੂ ਪਰਿਸ਼ਦ ਨੇ ਐਲਾਨ ਕੀਤਾ ਹੈ ਕਿ ਉਹ ਰਾਮ ਜਨਮਭੂਮੀ ਮੁੱਦੇ ਉੱਤੇ ਅਗਲਾ ਚਾਰ ਮਹੀਨਿਆਂ ਤੱਕ ਜਦੋਂ ਤੱਕ ਲੋਕ ਸਭਾ ਚੋਣਾਂ ਨਹੀਂ ਹੋ ਜਾਂਦੀਆਂ ਉਹ ਕੋਈ ਮੁਜ਼ਾਹਰਾ ਨਹੀਂ ਕਰਨਗੇ।
ਪਿਛਲੇ ਹਫ਼ਤੇ ਹੀ ਵੀਐਚਪੀ ਨੇ ਕੁੰਭ ਮੇਲੇ ਵਿੱਚ ਇਸ ਮੁੱਦੇ ਉੱਤੇ ਧਰਮ ਸੰਸਦ ਕੀਤੀ ਸੀ ਅਤੇ ਅਯੋਧਿਆ ਵਿੱਚ ਰਾਮਮੰਦਿਰ ਬਣਵਾਉਣ ਦੇ ਲਈ ਆਰਡੀਨੈਂਸ ਦੀ ਮੰਗ ਕੀਤੀ ਸੀ।

ਤਸਵੀਰ ਸਰੋਤ, Samiratmaj Mishra/BBC
ਇੰਡੀਅਨ ਐਕਸਪ੍ਰੈਸ ਨਾਲ ਗੱਲਬਾਤ ਕਰਦਿਆਂ ਵੀਐਚਪੀ ਦੇ ਕੌਮਾਂਤਰੀ ਮੁਖੀ ਅਲੋਕ ਵਰਮਾ ਨੇ ਕਿਹਾ, "ਅਗਲੇ ਚਾਰ ਮਹੀਨਿਆਂ ਤੱਕ ਅਸੀਂ ਸੰਘਰਸ਼ ਦਾ ਕੋਈ ਰਾਹ ਅਖਤਿਆਰ ਨਹੀਂ ਕਰਾਂਗੇ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਹਰ ਕਿਸੇ ਨੂੰ ਇਹ ਲੱਗਦਾ ਹੈ ਕਿ ਚੋਣਾਂ ਦੌਰਾਨ ਅਜਿਹਾ ਮੁੱਦਾ ਮਹਿਜ਼ ਸਿਆਸਤ ਲਈ ਚੁੱਕਿਆ ਜਾਂਦਾ ਹੈ। ਇਸ ਲਈ ਇਸ ਨੂੰ ਅਗਲੇ ਚਾਰ ਮਹੀਨਿਆਂ ਤੱਕ ਸਿਆਸਤ ਤੋਂ ਬਚਾਉਣਾ ਹੈ।"
ਪੋਪ ਫਰਾਂਸਿਸ ਨੇ ਮੰਨਿਆ ਪਾਦਰੀਆਂ ਨੇ ਬਣਾਇਆ ਨਨਜ਼ ਨੂੰ ਸੈਕਸ ਗੁਲਾਮ
ਮੱਧ ਪੂਰਬ ਦਾ ਦੌਰਾ ਕਰ ਰਹੇ ਪੋਪ ਫਰਾਂਸਿਸ ਨੇ ਪਾਦਰੀਆਂ ਵੱਲੋਂ ਨਨਜ਼ ਦਾ ਸਰੀਰਕ ਸ਼ੋਸ਼ਣ ਕੀਤੇ ਜਾਣ ਦੀ ਗੱਲ ਕਬੂਲੀ ਹੈ। ਉਨ੍ਹਾਂ ਮੁਤਾਬਕ ਇਨ੍ਹਾਂ ਵਿੱਚੋਂ ਇੱਕ ਮਾਮਲਾ ਅਜਿਹਾ ਵੀ ਸੀ ਜਿੱਥੇ ਨਨਜ਼ ਨੂੰ ਸੈਕਸ ਗੁਲਾਮ ਬਣਾ ਕੇ ਰੱਖਿਆ ਗਿਆ।

ਤਸਵੀਰ ਸਰੋਤ, EPA
ਪੋਪ ਫਰਾਂਸਿਸ ਨੇ ਇਹ ਵੀ ਮੰਨਿਆ ਹੈ ਕਿ ਸਾਬਕਾ ਪੋਪ ਬੈਨਡਿਕਟ ਨੂੰ ਅਜਿਹੀਆਂ ਨਨਜ਼ ਦੀ ਪੂਰੀ ਧਰਮ ਸਭਾ ਨੂੰ ਹੀ ਬੰਦ ਕਰਨਾ ਪਿਆ ਸੀ ਜਿਨ੍ਹਾਂ ਦਾ ਪਾਦਰੀ ਸ਼ੋਸ਼ਣ ਕਰ ਰਹੇ ਸਨ।
ਮੰਨਿਆ ਜਾ ਰਿਹਾ ਹੈ ਕਿ ਇਹ ਪਹਿਲਾ ਮੌਕਾ ਹੈ ਜਦੋਂ ਪੋਪ ਫਰਾਂਸਿਸ ਨੇ ਪਾਦਰੀਆਂ ਵੱਲੋਂ ਨਨਜ਼ ਦੇ ਸਰੀਰਕ ਸ਼ੋਸ਼ਣ ਦੀ ਗੱਲ ਮੰਨੀ ਹੋਵੇ।
ਪੋਪ ਫਰਾਂਸਿਸ ਨੇ ਕਿਹਾ ਹੈ ਕਿ ਚਰਚ ਇਸ ਸਮੱਸਿਆ ਦੇ ਹੱਲ ਦੀ ਕੋਸ਼ਿਸ਼ ਵਿੱਚ ਜੁਟੀ ਹੋਈ ਹੈ ਪਰ ਇਹ ਦਿੱਕਤ 'ਹਾਲੇ ਵੀ ਬਰਕਾਰ ਹੈ।'
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












