ਮਮਤਾ ਬੈਨਰਜੀ ਬਨਾਮ ਸੀਬੀਆਈ : ਅਫਸਰ ਰਾਜੀਵ ਕੁਮਾਰ 'ਚ ਕੀ ਹੈ ਖਾਸ ਜਿੰਨ੍ਹਾਂ ਦੇ ਹੱਕ 'ਚ ਧਰਨੇ 'ਤੇ ਹਨ ਮਮਤਾ ਬੈਨਰਜੀ

    • ਲੇਖਕ, ਅਮਿਤਾਭ ਭੱਟਾਸਾਲੀ
    • ਰੋਲ, ਬੀਬੀਸੀ ਪੱਤਰਕਾਰ

ਐਤਵਾਰ ਨੂੰ ਪੱਛਮੀ ਬੰਗਾਲ ਵਿੱਚ ਕੋਲਕਾਤਾ ਪੁਲਿਸ ਅਤੇ ਸੀਬੀਆਈ ਵਿਚਾਲੇ ਤਕਰਾਰ ਦਾ ਬੇਹੱਦ ਨਾਟਕੀ ਅੰਦਾਜ਼ ਦੇਖਣ ਨੂੰ ਮਿਲਿਆ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਸਰਕਾਰ 'ਤੇ 'ਸਿਆਸੀ ਬਦਲੇ ਦੀ ਭਾਵਨਾ' ਨਾਲ ਕੰਮ ਕਰਨ ਦਾ ਇਲਜ਼ਾਮ ਲਗਾਇਆ ਅਤੇ ਐਤਵਾਰ ਨੂੰ ਦੇਰ ਰਾਤ ਤੋੰ ਹੀ ਧਰਨੇ 'ਤੇ ਬੈਠ ਗਈ।

ਦਰਅਸਲ, ਐਤਵਾਰ ਨੂੰ ਸੀਬੀਆਈ ਦੀ ਇੱਕ ਟੀਮ ਕੋਲਕਾਤਾ ਦੇ ਕਮਿਸ਼ਨਰ ਰਾਜੀਵ ਕੁਮਾਰ ਦੇ ਘਰ ਸ਼ਾਰਧਾ ਚਿਟਫੰਡ ਅਤੇ ਰੋਜ਼ ਵੈਲੀ ਮਾਮਲੇ 'ਚ ਪੁੱਛਗਿੱਛ ਲਈ ਪਹੁੰਚੀ।

ਪਰ ਕੋਲਕਾਤਾ ਪੁਲਿਸ ਸੀਬੀਆਈ ਅਧਿਕਾਰੀਆਂ ਨੂੰ ਸ਼ੇਕਸਪੀਅਰ ਸਾਰਣੀ ਥਾਣੇ ਆਈ। ਸੂਬਾ ਪੁਲਿਸ ਦਾ ਕਹਿਣਾ ਹੈ ਕਿ ਸੀਬੀਆਈ ਦੀ ਟੀਮ ਦੇ ਕੋਲ ਕੋਈ ਵਾਰੰਟ ਨਹੀਂ ਸੀ।

ਇਸ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਮੁੱਖ ਮੰਤਰੀ ਮਮਤਾ ਬੈਨਰਜੀ ਰਾਜੀਵ ਕੁਮਾਰ ਦੇ ਘਰ ਪਹੁੰਚੀ ਅਤੇ ਇਸ ਨੂੰ 'ਕੇਂਦਰ ਸਰਕਾਰ ਦਾ ਸੂਬੇ 'ਤੇ' ਹਮਲਾ ਦੱਸਿਆ।

ਇਹ ਵੀ ਪੜ੍ਹੋ-

ਕੌਣ ਹਨ ਰਾਜੀਵ ਕੁਮਾਰ?

ਸੁਆਲ ਇਹ ਹੈ ਕਿ ਜਿਸ ਪੁਲਿਸ ਕਮਿਸ਼ਨਰ ਨੂੰ ਲੈ ਕੇ ਪੱਛਮੀ ਬੰਗਾਲ 'ਚ ਮਾਮਲਾ ਮਮਤਾ ਬੈਨਰਜੀ ਬਨਾਮ ਸੀਬੀਆਈ ਬਣ ਚੁਕਿਆ ਹੈ, ਆਖ਼ਰ ਉਹ ਕੌਣ ਹਨ?

1989 ਬੈਚ ਦੇ ਪੱਛਮੀ ਬੰਗਾਲ ਕੈਡਰ ਦੇ ਆਈਪੀਐਸ ਅਧਿਕਾਰੀ ਰਾਜੀਵ ਕੁਮਾਰ ਇਸ ਵੇਲੇ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਹਨ।

ਰਾਜੀਵ ਕੁਮਾਰ ਦਾ ਜਨਮ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹੇ ਵਿੱਚ ਹੋਇਆ ਹੈ। ਉਨ੍ਹਾਂ ਨੇ ਆਈਆਈਟੀ ਕਾਨਪੁਰ ਤੋਂ ਕੰਪਿਊਟਰ ਸਾਇੰਸ 'ਚ ਇੰਜਨੀਅਰਿੰਗ ਦੀ ਪੜ੍ਹਾਈ ਕੀਤੀ ਹੈ।

ਆਪਣੀ ਪੁਲਿਸ ਦੀ ਨੌਕਰੀ 'ਚ ਉਨ੍ਹਾਂ ਨੇ ਆਪਣੀ ਤਕਨੀਕੀ ਜਾਣਕਾਰੀ ਦਾ ਖ਼ੂਬ ਇਸਤੇਮਾਲ ਕੀਤਾ। ਉਹ ਪੱਛਮੀ ਬੰਗਾਲ ਪੁਲਿਸ ਵਿੱਚ ਸਰਵੀਲਾਂਸ ਦਾ ਬਿਹਤਰ ਇਸਤੇਮਾਲ ਕਰਕੇ ਅਪਰਾਧੀਆਂ ਨੂੰ ਫੜਣ ਲਈ ਜਾਣੇ ਜਾਂਦੇ ਹਨ।

90 ਦੇ ਦਹਾਕੇ ਵਿੱਚ ਰਾਜੀਵ ਕੁਮਾਰ ਨੇ ਬੀਰਭੂਮ ਜ਼ਿਲ੍ਹੇ ਵਿੱਚ ਵਧੀਕ ਪੁਲਿਸ ਕਮਿਸ਼ਨਰ ਵਜੋਂ ਕੋਲਾ ਮਾਫੀਆ ਖ਼ਿਲਾਫ਼ ਮੁਹਿੰਮ ਵਿੱਢੀ ਸੀ।

ਉਨ੍ਹਾਂ ਨੇ ਕਈ ਕੋਲਾ ਮਾਫੀਆਂ ਨੂੰ ਫੜਿਆ, ਇਸ ਵੇਲੇ ਪੱਛਮੀ ਬੰਗਾਲ ਵਿੱਚ ਕੋਲਾ ਮਾਫੀਆ ਖ਼ਿਲਾਫ਼ ਕੋਈ ਪੁਲਿਸ ਅਧਿਕਾਰੀ ਕਾਰਵਾਈ ਨਹੀਂ ਕਰਦੇ ਸਨ।

ਆਪਣੀ ਸਮਝਦਾਰੀ ਦੇ ਬਲ 'ਤੇ ਰਾਜੀਵ ਕੁਮਾਰ ਨੇ ਸਰਕਾਰ ਦੇ ਨੇੜਏ ਆ ਗਏ। ਵਿਰੋਧ 'ਚ ਰਹਿੰਦਿਆਂ ਹੋਇਆ ਉਦੋਂ ਮਮਤਾ ਬੈਨਰਜੀ ਸੱਤਾ 'ਚ ਆਈ ਤਾਂ ਉਹ ਮਮਤਾ ਸਰਕਾਰ ਦੇ ਵੀ ਕਰੀਬੀ ਅਧਿਕਾਰੀਆਂ 'ਚ ਸ਼ੁਮਾਰ ਹੋ ਗਏ।

ਸਾਲ 2016 'ਚ ਉਨ੍ਹਾਂ ਨੂੰ ਕੋਲਕਾਤਾ ਦਾ ਕਮਿਸ਼ਨਰ ਥਾਪਿਆ ਗਿਆ।

ਕੁਮਾਰ ਇਸ ਤੋਂ ਪਹਿਲਾਂ ਬਿਧਾਨ ਨਗਰ ਦੇ ਕਮਿਸ਼ਨਰ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕੋਲਕਾਤਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਦੇ ਚੀਫ ਵੀ ਰਹਿ ਚੁੱਕੇ ਹਨ।

ਸਾਲ 2013 ਵਿੱਚ ਸਾਹਮਣੇ ਆਏ ਸ਼ਾਰਧਾ ਚਿਟ ਫੰਡ ਅਤੇ ਰੋਜ਼ ਵੈਲੀ ਘੁਟਾਲੇ 'ਚ ਜਦੋਂ ਜਾਂਚ ਲਈ ਸੂਬਾ ਸਰਕਾਰ ਨੇ ਵਿਸ਼ੇਸ਼ ਜਾਂਚ ਦਲ (ਐਸਆਈਟੀ) ਬਣਾਈ ਤਾਂ ਉਸ ਦੇ ਚੀਫ ਰਾਜੀਵ ਕੁਮਾਰ ਬਣਾਏ ਗਏ।

ਸਾਲ 2014 ਵਿੱਚ ਜਦੋਂ ਸੁਪਰੀਮ ਕੋਰਟ ਨੇ ਇਹ ਦੋਵੇਂ ਮਾਮਲੇ ਸੀਬੀਆਈ ਨੂੰ ਸੌਂਪ ਦਿੱਤੇ। ਸੀਬੀਆਈ ਨੇ ਇਲਜ਼ਾਮ ਲਗਾਇਆ ਕਿ ਕੋਈ ਦਸਤਾਵੇਜ਼, ਲੈਪਟਾਪ, ਪੈਨ ਡਰਾਈਵ, ਮੋਬਾਈਲ ਫੋਨ ਰਾਜੀਵ ਕੁਮਾਰ ਨੇ ਸੀਬੀਆਈ ਨੂੰ ਨਹੀਂ ਸੌਂਪੇ।

ਇਸ ਬਾਰੇ ਸੀਬੀਆਈ ਨੇ ਰਾਜੀਵ ਕੁਮਾਰ ਨੂੰ ਕਈ ਸੰਮਨ ਵੀ ਭੇਜੇ ਪਰ ਸੀਬੀਆਈ ਦਾ ਇਲਜ਼ਾਮ ਹੈ ਕਿ ਉਹ ਪੇਸ਼ ਨਹੀਂ ਹੋਏ।

ਸੀਬੀਆਈ ਦਾ ਕਹਿਣਾ ਹੈ ਕਿ ਉਹ ਐਤਵਾਰ ਨੂੰ ਚਿਟ ਫੰਡ ਮਾਮਲੇ ਵਿੱਚ ਹੀ ਰਾਜੀਵ ਕੁਮਾਰ ਕੋਲੋਂ ਪੁੱਛਗਿੱਛ ਲਈ ਉਨ੍ਹਾਂ ਦੇ ਘਰ ਗਈ ਸੀ।

ਕੀ ਹੈ ਸ਼ਾਰਧਾ ਚਿਟ ਫੰਡ ਮਾਮਲਾ?

ਸ਼ਾਰਧਾ ਕੰਪਨੀ ਦੀ ਸ਼ੁਰੂਆਤ ਜੁਲਾਈ 2008 'ਚ ਹੋਈ ਸੀ।

ਦੇਖਦਿਆਂ ਹੀ ਦੇਖਦਿਆਂ ਇਹ ਕੰਪਨੀ ਹਜ਼ਾਰਾਂ ਕਰੋੜ ਦੀ ਮਾਲਕ ਬਣ ਗਈ। ਇਸ ਕੰਪਨੀ ਨੇ ਆਮ ਲੋਕਾਂ ਕੋਲੋਂ ਵੱਡਾ ਨਿਵੇਸ਼ ਕਰਵਾਇਆ ਸੀ ਅਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਅਸਫ਼ਲ ਸਾਬਿਤ ਰਹੀ ਸੀ।

ਇਸ ਕੰਪਨੀ ਦੇ ਮਾਲਕ ਸੁਦਿਪਤੋ ਸੇਨ ਨੇ 'ਸਿਆਸੀ ਮਾਣ ਅਤੇ ਤਾਕਤ' ਹਾਸਿਲ ਕਰਨ ਲਈ ਮੀਡੀਆ 'ਚ ਖ਼ੂਬ ਪੈਸੇ ਲਗਾਏ ਅਤੇ ਪਾਰਟੀ ਦੇ ਨੇਤਾਵਾਂ ਨਾਲ ਜਾਣ-ਪਛਾਣ ਵਧਾਈ।

ਇਹ ਵੀ ਪੜ੍ਹੋ-

ਕੁਝ ਸਾਲਾਂ 'ਚ ਉਹ ਅਰਬਪਤੀ ਹੋ ਗਏ। ਸ਼ਾਰਧਾ ਗਰੁੱਪ ਖ਼ਿਲਾਫ਼ ਪਹਿਲਾ ਕੇਸ 16 ਅਪ੍ਰੈਲ, 2013 'ਚ ਦਰਜ ਕੀਤਾ ਗਿਆ।

ਇਸ ਤੋਂ ਬਾਅਦ ਸ਼ਾਰਧਾ ਦੇ ਸੁਦਿਪਤੋ ਸੇਨ ਫਰਾਰ ਹੋ ਗਏ, ਬਾਅਦ ਵਿੱਚ ਉਨ੍ਹਾਂ ਨੂੰ ਕਸ਼ਮੀਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੇ ਗ੍ਰਿਫ਼ਤਾਰ ਹੁੰਦਿਆਂ ਹੀ ਕੰਪਨੀ ਠਪ ਹੋ ਗਈ।

ਸਾਲ 2014 ਵਿੱਚ ਸੁਪਰੀਮ ਕੋਰਟ ਨੇ ਸ਼ਾਰਧਾ ਚਿਟ ਫੰਡ ਘੁਟਾਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਸੀ। ਪੱਛਮੀ ਬੰਗਾਲ ਸਰਕਾਰ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਦਾ ਵਿਰੋਧ ਕਰਦੀ ਰਹੀ ਹੈ।

ਐਤਵਾਰ ਤੋਂ ਸੋਮਾਵਰ ਤੱਕ ਕੀ-ਕੀ ਹੋਇਆ?

  • ਸੀਬੀਆਈ ਦੇ ਸੋਮਵਾਰ ਨੂੰ ਸੁਪਰੀਮ ਕੋਰਟ ਗਈ, ਅਦਾਲਤ ਨੇ ਮੰਗਲਵਾਰ 'ਤੇ ਸੁਣਵਾਈ ਟਾਲ ਦਿੱਤੀ।
  • ਐਤਵਾਰ ਸ਼ਾਮ ਸੀਬੀਆਈ ਅਧਿਕਾਰੀਆਂ ਦੀ ਇੱਕ ਟੀਮ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦੇ ਸਰਕਾਰੀ ਨਿਵਾਸ 'ਤੇ ਪਹੁੰਚੀ, ਸੀਬੀਆਈ ਅਧਿਕਾਰੀ ਸ਼ਾਰਦਾ ਚਿਟਫੰਡ ਮਾਮਲੇ ਵਿੱਚ ਪੁੱਛਗਿੱਛ ਕਰਨ ਆਏ ਸਨ।
  • ਪੁਲਿਸ ਨੇ ਸੀਬੀਆਈ ਦੀ ਟੀਮ ਨੂੰ ਰਾਜੀਵ ਕੁਮਾਰ ਦੇ ਘਰ 'ਚ ਦਾਖ਼ਲ ਨਹੀਂ ਹੋਣ ਦਿੱਤਾ ਅਤੇ ਉਨ੍ਹਾਂ ਨੂੰ ਸ਼ੇਕਸਪੀਅਰ ਸਾਰਣੀ ਥਾਣੇ ਲੈ ਆਈ।
  • ਕੋਲਕਾਤਾ ਪੁਲਿਸ ਨੇ ਦਾਅਵਾ ਕੀਤਾ ਕਿ ਸੀਬੀਆਈ ਦੀ ਟੀਮ ਬਿਨਾ ਕਿਸੇ ਵਾਰੰਟ ਦੇ ਆਈ ਸੀ।
  • ਸੀਬੀਆਈ ਟੀਮ ਪਹੁੰਚਣ ਦੀ ਜਾਣਕਾਰੀ ਮਿਲਣ 'ਤੇ ਮਮਤਾ ਬੈਨਰਜੀ ਰਾਜੀਵ ਕੁਮਾਰ ਦੇ ਘਰ ਪਹੁੰਚੀ।
  • ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਮਮਤਾ ਬੈਨਰਜੀ ਮੀਡੀਆ ਨੂੰ ਮੁਖ਼ਾਤਿਬ ਹੋਈ।
  • ਉਨ੍ਹਾਂ ਨੇ ਕਿਹਾ ਕਿ ਇਹ ਘਟਨਾ ਭਾਰਤ ਦੇ ਸੰਘੀ ਢਾਂਚੇ 'ਤੇ ਹਮਲਾ ਹੈ। ਇਹ ਸੂਬਾ ਪੁਲਿਸ 'ਤੇ ਕੇਂਦਰ ਸਰਕਾਰ ਦਾ ਹਮਲਾ ਹੈ।
  • ਮਮਤਾ ਬੈਨਰਜੀ ਨੇ ਰਾਤ ਨੂੰ ਹੀ ਕੋਲਕਾਤਾ ਦੇ ਧਰਮਤੱਲਾ ਇਲਾਕੇ ਵਿੱਚ ਧਰਨਾ ਸ਼ੁਰੂ ਕਰ ਦਿੱਤਾ। ਰਾਤ 'ਚ ਹੀ ਧਰਨੇ ਲਈ ਮੰਚ ਤਿਆਰ ਕੀਤਾ ਗਿਆ।
  • ਤ੍ਰਿਣਮੂਲ ਕਾਂਗਰਸ ਦੇ ਨੇਤਾ ਅਤੇ ਵੱਡੀ ਗਿਣਤੀ 'ਚ ਵਰਕਰ ਧਰਨੇ ਵਾਲੀ ਥਾਂ 'ਤੇ ਪਹੁੰਚ ਗਏ।
  • ਕੋਲਕਾਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਅਤੇ ਦੂਜੇ ਪੁਲਿਸ ਅਧਿਕਾਰੀ ਵੀ ਸਾਦੇ ਕੱਪੜਿਆਂ ਵਿੱਚ ਧਰਨੇ ਵਾਲੀ ਥਾਂ 'ਤੇ ਹਨ।
  • ਕੇਂਦਰੀ ਰਿਜ਼ਰਵ ਸੁਰੱਖਿਆ ਬਲ ਦੇ ਜਵਾਨ ਕੋਲਕਾਤਾ 'ਚ ਸੀਬੀਆਈ ਦੇ ਮੁੱਖ ਦਫ਼ਤਰ ਪਹੁੰਚੇ।
  • ਸੀਬੀਆਈ ਦੇ ਅੰਤਰਿਮ ਨਿਰਦੇਸ਼ਕ ਐਮ ਨਾਗੇਸ਼ਵਰ ਰਾਓ ਮੁਤਾਬਕ ਰਾਜੀਵ ਕੁਮਾਰ ਜਾਂਚ 'ਚ ਸਹਿਯੋਗ ਨਹੀਂ ਕਰ ਰਹੇ ਸਨ।

ਇਹ ਵੀ ਪੜ੍ਹੋ-

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)