ਫੇਸਬੁੱਕ ਉੱਤੇ ਪਾਈ ਫੋਟੋ ਨੇ ਲਈ ਮੋਗੇ ਦੇ ਮੁੰਡੇ ਦੀ ਜਾਨ

ਅਮਨਦੀਪ ਦੀ ਮਾਂ ਅਨੁਸਾਰ ਉਹ ਆਪਣੇ ਦੋਸਤਾਂ ਦੇ ਮਹਿਣਿਆਂ ਤੋਂ ਪ੍ਰੇਸ਼ਾਨ ਸੀ

ਤਸਵੀਰ ਸਰੋਤ, Surender mann/bbc

ਤਸਵੀਰ ਕੈਪਸ਼ਨ, ਅਮਨਦੀਪ ਦੀ ਮਾਂ ਅਨੁਸਾਰ ਉਹ ਆਪਣੇ ਦੋਸਤਾਂ ਦੇ ਮਹਿਣਿਆਂ ਤੋਂ ਪ੍ਰੇਸ਼ਾਨ ਸੀ
    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ

ਮੋਗਾ ਵਿੱਚ ਇੱਕ ਨੌਜਵਾਨ ਦੀ ਖੁਦਕੁਸ਼ੀ ਪਿੱਛੇ ਫੇਸਬੁੱਕ 'ਤੇ ਫੋਟੋ ਪਾਏ ਜਾਣ ਨੂੰ ਵਜ੍ਹਾ ਦੱਸਿਆ ਜਾ ਰਿਹਾ ਹੈ।

ਮੋਗਾ ਦੇ ਪਿੰਡ ਕੋਕਰੀ ਕਲਾਂ ਦੇ ਨਿਵਾਸੀ, 19 ਸਾਲਾ ਅਮਨਦੀਪ ਪੁਰੀ ਦੀ ਮਾਂ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਇਹ ਕਿਹਾ ਹੈ।

ਪੁਲਿਸ ਰਿਪੋਰਟ ਅਨੁਸਾਰ ਮਾਂ ਨੇ ਦੱਸਿਆ, ''ਅਮਨਦੀਪ ਇੱਕ ਧਾਰਮਿਕ ਸਮਾਗਮ ਵਿੱਚ ਗਿਆ ਸੀ। ਪਿੰਡ ਦੇ ਹੀ ਇੱਕ ਵਿਅਕਤੀ ਨੇ ਅਮਨਦੀਪ ਦੀ ਸਮਾਗਮ ਵਿੱਚ 'ਗਲਤ ਅਕਸ ਵਾਲੇ' ਵਿਅਕਤੀ ਨਾਲ ਖਿੱਚੀ ਫੋਟੋ ਕੁਝ ਇਤਰਾਜ਼ਯੋਗ ਗੱਲਾਂ ਲਿਖ ਕੇ ਫੇਸਬੁੱਕ 'ਤੇ ਪਾ ਦਿੱਤੀ ਸੀ।''

"ਫੋਟੋ ਪਾਉਣ ਮਗਰੋਂ ਅਮਨਦੀਪ ਬਾਰੇ ਲੋਕਾਂ ਨੇ ਗ਼ਲਤ ਕਮੈਂਟ ਵੀ ਕੀਤੇ।''

ਇਹ ਵੀ ਪੜ੍ਹੋ:

ਅਮਨਦੀਪ ਦੀ ਮਾਂ ਅਨੁਸਾਰ ਪੇਸ਼ੇ ਵਜੋਂ ਦਰਜੀ ਅਮਨਦੀਪ ਪੁਰੀ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਉਸ ਨੇ ਖੁਦਕੁਸ਼ੀ ਕਰ ਲਈ।

ਅਮਨਦੀਪ ਦੀ ਮਾਂ ਨੇ ਫੇਸਬੁੱਕ ’ਤੇ ਪਾਈ ਫੋਟੋ ਨੂੰ ਉਸ ਦੀ ਮੌਤ ਦਾ ਕਾਰਨ ਦੱਸਿਆ ਹੈ

ਤਸਵੀਰ ਸਰੋਤ, Surinder mann/bbc

ਤਸਵੀਰ ਕੈਪਸ਼ਨ, ਅਮਨਦੀਪ ਦੀ ਮਾਂ ਨੇ ਫੇਸਬੁੱਕ 'ਤੇ ਪਾਈ ਫੋਟੋ ਨੂੰ ਉਸ ਦੀ ਮੌਤ ਦਾ ਕਾਰਨ ਦੱਸਿਆ ਹੈ

ਥਾਣਾ ਅਜੀਤਵਾਲਾ ਦੇ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਬਾਅਦ ਪਿੰਡ ਕੋਕਰੀ ਕਲਾਂ ਦੇ ਵਸਨੀਕ ਸੰਦੀਪ ਕੁਮਾਰ ਖਿਲਾਫ਼ ਪਰਚਾ ਦਰਜ ਕਰ ਲਿਆ ਹੈ।

ਸੰਦੀਪ ਕੁਮਾਰ 'ਤੇ ਇਲਜ਼ਾਮ ਹਨ ਕਿ ਉਸ ਨੇ ਅਮਨਦੀਪ ਦੀ ਫੋਟੋ ਫੇਸਬੁੱਕ 'ਤੇ ਪਾਈ ਸੀ।

ਜਾਂਚ ਅਧਿਕਾਰੀ ਸੁਲੱਖਣ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਪੁਲਿਸ ਨੇ ਅਮਨਦੀਪ ਪੁਰੀ ਅਤੇ ਸੰਦੀਪ ਕੁਮਾਰ ਦੇ ਫੇਸਬੁੱਕ ਖ਼ਾਤਿਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੇ ਫ਼ੇਸਬੁੱਕ ਅਕਾਊਂਟ ਨਹੀਂ ਮਿਲੇ।

ਸੁਲੱਖਣ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਫੇਸਬੁੱਕ 'ਤੇ ਪਾਈ ਗਈ ਪੋਸਟ ਅਤੇ ਟਿੱਪਣੀਆਂ ਨੂੰ ਇਕੱਠਾ ਕਰਨਾ ਅਜੇ ਬਾਕੀ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2