ਅਮਰੀਕਾ ਵਿੱਚ ਸਿਗਰਟ ਲਈ ਰੋਲਿੰਗ ਪੇਪਰ ਨਾ ਦੇਣ 'ਤੇ ਪੰਜਾਬੀ 'ਤੇ ਹਮਲਾ, 5 ਖ਼ਬਰਾਂ

ਅਮਰੀਕਾ ਵਿੱਚ ਇੱਕ ਸਿੱਖ 'ਤੇ ਨਸਲੀ ਹਮਲਾ ਕੀਤੇ ਜਾਣ ਦੀ ਖਬਰ ਹੈ। 24 ਸਾਲ ਦੇ ਅਮਰੀਕੀ ਨਾਗਰਿਕ ਐਨਡ੍ਰਿਊ ਰਾਮਸੇ ਨੇ ਹਰਵਿੰਦਰ ਸਿੰਘ ਮਾਨੀ ਸ਼ਖਸ 'ਤੇ ਇੱਕ ਸਟੋਰ ਵਿੱਚ ਹਮਲਾ ਕੀਤਾ।
ਹਿੰਦੁਸਤਾਨ ਟਾਈਮਜ਼ ਦੀ ਖਬਰ ਮੁਤਾਬਕ ਰਾਮਸੇ ਨੂੰ ਸਿਗਰੇਟ ਲਈ ਰੋਲਿੰਗ ਪੇਪਰ ਚਾਹੀਦਾ ਸੀ ਪਰ ਉਸਦੇ ਕੋਲ੍ਹ ਆਈਡੀ ਕਾਰਡ ਨਹੀਂ ਸੀ। ਮਨ੍ਹਾਂ ਕਰਨ 'ਤੇ ਇਲਜ਼ਾਮ ਹੈ ਕਿ ਉਸਨੇ ਹਰਵਿੰਦਰ ਦੀ ਦਾੜੀ ਖਿੱਚੀ, ਮੁੱਕਾ ਮਾਰਿਆ ਅਤੇ ਜ਼ਮੀਨ 'ਤੇ ਸੁੱਟ ਕੇ ਲੱਤ ਮਾਰੀ।
ਘਟਨਾ ਅਮਰੀਕਾ ਦੇ ਓਰੇਗਨ ਦੀ ਹੈ। ਪੁਲਿਸ ਦੇ ਆਉਣ ਤੱਕ ਰਾਮਸੇ ਨੂੰ ਫੜ ਕੇ ਰੱਖਿਆ ਗਿਆ ਪਰ ਇਸ ਦੌਰਾਨ ਹਰਵਿੰਦਰ ਨੂੰ ਕਾਫੀ ਸੱਟਾਂ ਆਈਆਂ।

ਤਸਵੀਰ ਸਰੋਤ, Getty Images
ਚਿੜੀਆਘਰ 'ਚ ਸ਼ਖਸ ਬਣਿਆ ਸ਼ੇਰਾਂ ਦਾ ਸ਼ਿਕਾਰ
ਮੋਹਾਲੀ ਦੇ ਛੱਤਬੀੜ ਚਿੜੀਆਘਰ ਵਿੱਚ ਸ਼ੇਰਾਂ ਨੇ ਇੱਕ ਆਦਮੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਇਹ ਹਾਦਸਾ ਦਰਅਸਲ ਓਦੋਂ ਵਾਪਰਿਆ ਚਿੜੀਆਘਰ ਵਿੱਚ ਕੰਧ ਗੇ ਬਾਹਰਲੇ ਪਾਸਿਓਂ ਇੱਕ ਆਦਮੀ ਨੇ ਅੰਦਰਲੇ ਇਲਾਕੇ ਵਿੱਚ ਛਾਲ ਮਾਰ ਦਿੱਤੀ।
ਇੰਡੀਅਨ ਐਕਸਪ੍ਰੈਸ ਦੀ ਖਬਰ ਮੁਤਾਬਕ ਐਤਵਾਰ ਦੁਪਹਿਰ 2.22 ਮਿੰਟ 'ਤੇ ਪੈਟਰੋਲਿੰਗ ਟੀਮ ਨੇ ਇੱਕ ਆਦਮੀ ਨੂੰ ਕੰਦ 'ਤੇ ਵੇਖਿਆ, ਉਨ੍ਹਾਂ ਨੇ ਉਸਨੂੰ ਛਾਲ ਮਾਰਨ ਤੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸਨੇ ਨਹੀਂ ਸੁਣੀ।
ਅੰਦਰ ਕੁਝ ਡਿੱਗਦਾ ਵੇਖ, ਸ਼ੇਰਨੀ ਸ਼ਿਲਪਾ ਉੱਥੇ ਆ ਗਈ ਅਤੇ ਗਰਦਨ ਤੋਂ ਫੜ ਕੇ ਆਦਮੀ ਨੂੰ ਲੈ ਗਈ। ਨਾਲ ਹੀ ਸ਼ੇਰ ਯੁਵਰਾਜ ਵੀ ਆ ਗਿਆ ਅਤੇ ਦੋਹਾਂ ਨੇ ਮਿਲਕੇ ਉਸ ਦਾ ਸ਼ਿਕਾਰ ਕੀਤਾ।
ਤੁਰੰਤ ਹੀ ਬਚਾਅ ਟੀਮ ਅੰਦਰ ਪਹੁੰਚੀ ਅਤੇ ਸ਼ੇਰਾਂ ਨੂੰ ਉੱਥੋਂ ਭਜਾਉਣ ਤੋਂ ਬਾਅਦ ਆਦਮੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੂੰ ਮ੍ਰਿਤ ਐਲਾਨ ਦਿੱਤਾ ਗਿਆ ਗਿਆ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images
ਟਰੰਪ ਨੇ ਕੱਢਿਆ ਡੈਮੋਕ੍ਰੈਟਸ 'ਤੇ ਗੁੱਸਾ
ਅਮਰੀਕਾ ਵਿੱਚ ਹੁਣ ਤੱਕ ਦੇ ਸਭ ਤੋਂ ਲੰਬੇ ਸ਼ੱਟਡਾਊਨ ਨੂੰ ਰੋਕਣ ਲਈ ਟਰੰਪ ਵੱਲੋਂ ਦਿੱਤੇ ਪ੍ਰਸਤਾਵਾਂ ਨੂੰ ਵਿਰੋਧੀ ਪਾਰਟੀ ਡੈਮੋਕ੍ਰੈਟਸ ਨੇ ਖਾਰਿਜ ਕਰ ਦਿੱਤਾ ਹੈ।
ਟਰੰਪ ਨੇ ਇਸ ਦੀ ਨਿੰਦਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪ੍ਰਸਤਾਵ ਸੁਣੇ ਬਿਨਾਂ ਹੀ ਡੈਮੋਕ੍ਰੈਟਸ ਨੇ ਉਸਨੂੰ ਰੱਦ ਕਰ ਦਿੱਤਾ। ਬੀਬੀਸੀ ਨਿਊਜ਼ ਦੀ ਖਬਰ ਮੁਤਾਬਕ ਡੈਮੋਕ੍ਰੈਟਸ ਨੇ ਟਰੰਪ ਦੀਆਂ ਸ਼ਰਤਾਂ ਨੂੰ 'ਬੰਧਕ ਬਣਾਉਣ' ਵਾਲੀਆਂ ਸ਼ਰਤਾਂ ਆਖਿਆ ਹੈ।
ਟਰੰਪ ਨੇ ਪ੍ਰਸਤਾਵ ਰੱਖਿਆ ਸੀ ਕਿ ਉਹਨਾਂ 7,00,000 ਲੋਕਾਂ ਨੂੰ ਜੋ ਆਪਣੇ ਮਾਪਿਆਂ ਨਾਲ ਗੈਰ-ਕਾਨੂੰਨੀ ਤਰੀਕੇ ਅਮਰੀਕਾ ਵਿੱਚ ਆਏ ਸਨ ਉਨ੍ਹਾਂ ਨੂੰ ਤਿੰਨ ਸਾਲ ਤੱਕ ਸੁਰੱਖਿਆ ਦਿੱਤੀ ਜਾਵੇਗੀ।
ਨਾਲ ਹੀ ਜੰਗ ਦੇ ਮਾਹੌਲ ਵਾਲੇ ਦੇਸਾਂ ਤੋਂ ਆਏ 3,00,000 ਲੋਕਾਂ ਨੂੰ ਵੀ ਸੁਰੱਖਿਆ ਦਿੱਤੀ ਜਾਏਗੀ।

ਤਸਵੀਰ ਸਰੋਤ, European Press Photo Agency
ਸੂਪਰ ਬਲੱਡ ਵੁਲਫ ਮੂਨ ਦਾ ਨਜ਼ਾਰਾ
ਦੱਖਣੀ ਅਤੇ ਉੱਤਰੀ ਅਮਰੀਕਾ ਵਿੱਚ ਲੋਕ ਬੇਸਬਰੀ ਨਾਲ ਸੂਪਰ ਬਲੱਡ ਵੁਲਫ ਮੂਨ ਦੇ ਨਜ਼ਾਰੇ ਦਾ ਇੰਤਜ਼ਾਰ ਕਰ ਰਹੇ ਹਨ। ਇਹ ਨਜ਼ਾਰਾ ਪੱਛਮੀ ਯੂਰਪ ਅਤੇ ਉੱਤਰੀ ਅਫਰੀਕਾ ਤੋਂ ਵੀ ਦਿਖੇਗਾ।
ਸੋਮਵਾਰ ਰਾਤ ਨੂੰ ਢਾਈ ਵਜੇ ਦੇ ਕਰੀਬ ਸ਼ੁਰੂ ਹੋਵੇਗਾ ਅਤੇ ਸਵੇਰੇ ਪੌਣੇ ਅੱਠ ਤੱਕ ਨਜ਼ਰ ਆਵੇਗਾ।
ਬਲੱਡ ਮੂਨ ਉਦੋਂ ਹੁੰਦਾ ਹੈ ਜਦ ਧਰਤੀ ਸੂਰਜ ਅਤੇ ਚੰਨ ਦੇ ਵਿਚਾਲੇ ਆ ਜਾਂਦੀ ਹੈ ਅਤੇ ਚੰਨ ਦਾ ਰੰਗ ਲਾਲ ਹੋ ਜਾਂਦਾ ਹੈ।

ਤਸਵੀਰ ਸਰੋਤ, Getty Images
ਬਿਨਾਂ ਹਿਜਾਬ ਦਾ ਚੈਲੇਂਜ
ਸੋਸ਼ਲ ਮੀਡੀਆ 'ਤੇ ਚੱਲ ਰਹੇ #10yearchallenge ਵਿੱਚ ਤੁਰਕੀ ਦੀਆਂ ਔਰਤਾਂ ਨੇ ਆਪਣੀ ਹਿਜਾਬ ਦੇ ਨਾਲ ਅਤੇ ਉਸ ਤੋਂ ਬਿਨਾਂ ਤਸਵੀਰਾਂ ਸਾਂਝੀਆਂ ਕੀਤੀਆਂ।
ਤਸਵੀਰਾਂ ਰਾਹੀਂ ਉਨ੍ਹਾਂ ਦਰਸਾਇਆ ਕਿ ਦੱਸ ਸਾਲ ਉਹ ਹਿਜਾਬ ਵਿੱਚ ਸਨ ਪਰ ਹੁਣ ਨਹੀਂ। ਬੀਬੀਸੀ ਹਿੰਦੀ ਦੀ ਖਬਰ ਮੁਤਾਬਕ ਇੱਕ ਕੁੜੀ ਨੇ ਤਸਵੀਰ ਸਾਂਝੀ ਕਰਕੇ ਲਿਖਿਆ, ''ਜੋ ਤੁਸੀਂ ਸੋਚਦੇ ਹੋ ਉਹ ਕਰਨ ਦਾ ਅਹਿਸਾਸ ਬਹੁਤ ਖੂਬਸੁਰਤ ਹੁੰਦਾ ਹੈ।''
ਲੰਬੇ ਸਮੇਂ ਤੋਂ ਤੁਰਕੀ ਵਿੱਚ ਹਿਜਾਬ ਪਹਿਨਣ 'ਤੇ ਵਿਵਾਦ ਹੈ।
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












