You’re viewing a text-only version of this website that uses less data. View the main version of the website including all images and videos.
ਸਬਰੀਮਾਲਾ ਮੰਦਿਰ 'ਚ ਪ੍ਰਵੇਸ਼ ਤੋਂ ਬਾਅਦ ਮਿਲ ਰਹੀਆਂ ਧਮਕੀਆਂ ਤੋਂ ਵੀ ਨਹੀਂ ਡਰਦੀਆਂ ਇਹ ਔਰਤਾਂ
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੀਬੀਸੀ ਲਈ
ਕੇਰਲ ਦੇ ਸਬਰੀਮਾਲਾ ਮੰਦਿਰ ਵਿੱਚ ਦੋ ਔਰਤਾਂ ਦੇ ਇਤਿਹਾਸਕ ਪ੍ਰਵੇਸ਼ ਤੋਂ ਬਾਅਦ ਸੂਬੇ ਵਿੱਚ ਦੋ ਦਿਨਾਂ ਦਾ ਬੰਦ ਅਤੇ ਹਿੰਸਾ ਦਾ ਮਾਹੌਲ ਰਿਹਾ।
ਉਨ੍ਹਾਂ ਔਰਤਾਂ ਦੇ ਘਰ ਅੱਗੇ ਪ੍ਰਦਰਸ਼ਨ ਹੋ ਰਹੇ ਹਨ ਅਤੇ ਧਮਕੀਆਂ ਮਿਲ ਰਹੀਆਂ ਪਰ ਉਨ੍ਹਾਂ ਦਾ ਕਹਿਣਾ ਹੈ ਵੀ ਉਨ੍ਹਾਂ ਨੂੰ ਡਰ ਨਹੀਂ ਲਗਦਾ।
ਦੋਵਾਂ ਔਰਤਾਂ ਨੇ ਆਪਣੇ "ਸੁਰੱਖਿਅਤ ਘਰ" ਵਿੱਚ ਬੀਬੀਸੀ ਨੂੰ ਵਿਸ਼ੇਸ਼ ਇੰਟਰਵਿਊ ਦਿੱਤਾ ਅਤੇ ਆਸਾਨੀ ਨਾਲ ਹੀ ਟੀਵੀ ਇੰਟਰਵਿਊ ਲਈ ਸਹਿਮਤ ਹੋ ਗਈਆਂ।
'ਉਹ ਕੁਝ ਨਹੀਂ ਕਰਨਗੇ'
ਬਿੰਦੂ ਅੰਮਿਨੀ ਨੇ ਬੀਬੀਸੀ ਨੂੰ ਦੱਸਿਆ, "ਕ੍ਰਿਸਮਸ ਤੋਂ ਇੱਕ ਦਿਨ ਪਹਿਲਾਂ ਜਦੋਂ ਅਸੀਂ ਮੰਦਿਰ 'ਚ ਦਾਖ਼ਲ ਹੋਣ ਦਾ ਪਹਿਲਾਂ ਯਤਨ ਕੀਤਾ ਤਾਂ ਪਰਦਰਸ਼ਨਕਾਰੀ ਸਾਡੇ ਘਰਾਂ ਦੇ ਦੁਆਲੇ ਹੋ ਗਏ। ਮੈਨੂੰ ਵਿਸ਼ਵਾਸ਼ ਸੀ ਕਿ ਜੋ ਲੋਕ ਸਾਡੇ ਨੇੜੇ ਹਨ ਉਹ ਕੁਝ ਨਹੀਂ ਕਰਨਗੇ। ਉਹ ਮੈਨੂੰ ਪਿਆਰ ਕਰਦੇ ਹਨ। ਜਿੰਨਾਂ ਲੋਕਾ ਨੇ ਸਾਡਾ ਘਰ ਘੇਰ ਲਿਆ ਸੀ ਅਤੇ ਧਮਕੀਆਂ ਦੇ ਰਹੇ ਸਨ ਉਹ ਵੀ ਕੁਝ ਵੀ ਨਹੀਂ ਕਰਨਗੇ।"
ਇਹ ਵੀ ਪੜ੍ਹੋ-
ਬਿੰਦੂ ਅਤੇ ਕਨਕਦੁਰਗਾ ਨੇ ਸਾਦੇ ਕੱਪੜਿਆਂ 'ਚ ਪੁਲਿਸ ਕਰਮੀਆਂ ਦੇ ਸੁਰੱਖਿਆ ਘੇਰੇ ਵਿੱਚ 2 ਜਨਵਰੀ ਨੂੰ ਦੂਜੀ ਕੋਸ਼ਿਸ਼ ਤਹਿਤ ਸੁਆਮੀ ਅੱਯਪਾ ਦੇ ਮੰਦਿਰ ਦੀ ਉਸ ਪਰੰਪਰਾ ਦੀ ਉਲੰਘਣਾ ਕੀਤੀ ਹੈ ਜਿਸ ਦੇ ਤਹਿਤ 10 ਤੋਂ 50 ਸਾਲ ਦੀਆਂ ਔਰਤਾਂ ਮੰਦਿਰ ਵਿੱਚ ਪ੍ਰਵੇਸ਼ ਨਹੀਂ ਕਰ ਸਕਦੀਆਂ।
28 ਸਤੰਬਰ ਨੂੰ ਆਏ ਸੁਪਰੀਮ ਕੋਰਟ ਦੇ ਇਤਿਹਾਸਕ ਫ਼ੈਸਲੇ ਤਹਿਤ ਔਰਤਾਂ ਨੂੰ ਮੰਦਿਰ ਜਾਣ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ। ਕੋਰਟ ਨੇ ਔਰਤਾਂ ਦੇ ਅਧਿਕਾਰਾਂ ਨੂੰ ਪਰੰਪਰਾ ਨਾਲੋਂ ਵਧੇਰੇ ਮਹੱਤਵਪੂਰਨ ਠਹਿਰਾਇਆ ਗਿਆ ਸੀ।
'ਭਵਿੱਖ ਬਾਰੇ ਡਰ ਨਹੀਂ'
ਪਰ ਬਾਵਜੂਦ ਇਸ ਦੇ ਇਸ ਤੋਂ ਪਹਿਲਾਂ 10 ਔਰਤਾਂ ਵੱਲੋਂ ਮੰਦਿਰ ਵਿੱਚ ਪ੍ਰਵੇਸ਼ ਦੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ ਸਨ।
ਬਿੰਦੂ ਨਾਲੋਂ ਉਮਰ ਵਿੱਚ ਛੋਟੀ 39 ਸਾਲਾ ਕਨਕਦੁਰਗਾ ਦਾ ਕਹਿਣਾ ਹੈ, "ਮੈਨੂੰ ਆਪਣੇ ਭਵਿੱਖ ਨੂੰ ਲੈ ਕੇ ਕੋਈ ਡਰ ਨਹੀਂ ਹੈ, ਮੈਨੂੰ ਰੱਬ 'ਤੇ ਭਰੋਸਾ ਹੈ"।
ਹਾਲਾਂਕਿ ਬਿੰਦੂ, ਕਨਕਦੁਰਗਾ ਜਿੰਨੀ ਧਾਰਿਮਕ ਵਿਚਾਰਾਂ ਵਾਲੀ ਨਹੀਂ ਹੈ। ਉਸ ਦਾ ਕਹਿਣਾ ਹੈ "ਉਹ ਸੁਰੱਖਿਆ ਬਾਰੇ ਪ੍ਰੇਸ਼ਾਨ ਨਹੀਂ ਹੈ।"
ਇਸ ਦਾ ਇੱਕ ਕਾਰਨ ਇਹ ਹੈ ਕਿ ਉਸ ਦਾ ਬਚਪਨ ਵਧੇਰੇ ਔਖਾ ਗੁਜਰਿਆ ਹੈ। ਜਦੋਂ ਉਮਰ ਵਿੱਚ ਛੋਟੀ ਸੀ ਤਾਂ ਉਸ ਦੇ ਮਾਪੇ ਵੱਖ ਹੋ ਗਏ ਸਨ ਅਤੇ ਇੱਕ ਦਿਨ ਉਸ ਦੀ ਮਾਂ ਨੇ ਖੁਦਕੁਸ਼ੀ ਕਰਨ ਦਾ ਫ਼ੈਸਲਾ ਕਰ ਲਿਆ।
ਉਸ ਦਾ ਕਹਿਣਾ ਹੈ ਕਿ ਉਸ ਨੇ ਸਾਰੀ ਉਮਰ ਸੰਘਰਸ਼ ਕੀਤਾ ਹੈ ਅਤੇ ਸਕੂਲ ਵਿੱਚ ਵੀ ਵਿਤਕਰੇ ਦਾ ਸਾਹਮਣਾ ਕੀਤੀ ਹੈ।
ਇਹ ਵੀ ਪੜ੍ਹੋ-
ਕਮਿਊਨਿਸਟ ਪਾਰਟੀ ਦੇ ਵਿਦਿਆਰਥੀ ਵਿੰਗ ਦੇ ਕਾਰਕੁਨ ਵਜੋਂ ਸੰਘਰਸ਼ ਨੇ ਉਸ ਨੂੰ ਕਾਨੂੰਨ ਦੀ ਪੜ੍ਹਾਈ ਲਈ ਪ੍ਰੇਰਿਆ ਅਤੇ ਉਹ ਲਾਅ ਕਾਲਜ 'ਚ ਅਧਿਆਪਕਾ ਬਣੀ।
ਬਿੰਦੂ ਅਤੇ ਕਨਕਦੁਰਗਾ ਨੇ ਇੱਕ ਸੋਸ਼ਲ ਮੀਡੀਆ ਗਰੁੱਪ ਜੁਆਇਨ ਕੀਤਾ ਜੋ ਸਬਰੀਮਲਾ ਦੇ ਮੰਦਰ ਵਿੱਚ ਔਰਤਾਂ ਦੇ ਪ੍ਰਵੇਸ਼ ਦੇ ਹੱਕ ਵਿੱਚ ਹੈ।
ਭਗਵਾਨ ਅੱਯਪਾ ਨੂੰ 'ਅਨੰਤ ਬ੍ਰਹਮਚਾਰੀ' ਮੰਨਿਆ ਜਾਂਦਾ ਹੈ, ਜਿਸ ਕਾਰਨ 10 ਤੋਂ 50 ਸਾਲ ਦੀਆਂ ਔਰਤਾਂ (ਜਿਨ੍ਹਾਂ ਮਾਹਵਾਰੀ ਆਉਂਦੀ ਹੈ) ਨੂੰ ਮੰਦਰ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ।
24 ਦਸੰਬਰ ਦੀ ਸ਼ਾਮ ਨੂੰ ਜਦੋਂ ਮੰਦਿਰ ਵਿੱਚ ਦਾਖ਼ਲ ਹੋਣ ਦੀ ਉਨ੍ਹਾਂ ਦੀ ਪਹਿਲੀ ਕੋਸ਼ਿਸ਼ ਨਾਕਾਮ ਰਹੀ ਤਾਂ ਉਹ ਕਾਫੀ ਨਿਰਾਸ਼ ਹੋ ਗਈਆਂ ਸਨ।
ਭੁੱਖ ਹੜਤਾਲ
ਉਸ ਵੇਲੇ ਉਹ ਮੰਦਿਰ ਤੋਂ 1.5 ਕਿਲੋਮੀਟਰ ਨੇੜੇ ਪਹੁੰਚ ਗਈਆਂ ਸਨ ਪਰ ਉਨ੍ਹਾਂ ਦੇ ਨਾਲ ਵਰਦੀਧਾਰੀ ਪੁਲਿਸ ਵਾਲਿਆਂ ਕਾਨੂੰਨ ਵਿਵਸਥਾ ਦੇ ਕੰਟ੍ਰੋਲ ਤੋਂ ਬਾਹਰ ਹੋਣ ਕਰਕੇ ਵਾਪਸ ਮੁੜਨਾ ਠੀਕ ਸਮਝਿਆ।
ਬਿੰਦੂ ਨੇ ਕਿਹਾ, "ਅਸੀਂ ਨਿਰਾਸ਼ ਨਹੀਂ ਸਾਂ। ਉਸ ਵੇਲੇ ਪੁਲਿਸ ਨੇ ਸਾਨੂੰ ਪਿੱਛੇ ਹਟਣ ਲਈ ਕਿਹਾ। ਬਾਅਦ ਵਿੱਚ ਕੋਟਿਅਮ ਮੈਡੀਕਲ ਕਾਲਜ ਹਸਪਤਾਲ ਵਿੱਚ ਅਸੀਂ ਉਨ੍ਹਾਂ ਨੂੰ ਕਿਹਾ ਅਸੀਂ ਸਬਰੀਮਲਾ ਮੰਦਿਰ ਜਾਣਾ ਚਾਹੁੰਦੀਆਂ ਹਾਂ। ਉਨ੍ਹਾਂ ਨੇ ਸਾਨੂੰ ਘਰ ਜਾਣ ਲਈ ਕਿਹਾ।"
"ਅਸੀਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਅਤੇ ਉਸ ਤੋਂ ਬਾਅਦ ਅਧਿਕਾਰੀ ਨੇ ਸਹਿਮਤੀ ਦਿੱਤੀ ਕਿ ਜਦੋਂ ਸੰਭਵ ਹੁੰਦਾ ਹੈ ਅਸੀਂ ਮਦਦ ਕਰਾਂਗਾ।"
ਉਹ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਵਾਂ ਆਪਣਾ ਮਨ ਪੱਕਾ ਕਰਨ ਲਈ ਕਈ ਦੋਸਤਾਂ ਦੇ ਘਰ ਰੁਕੀਆਂ ਸਨ। ਇਸ ਵਾਰ ਪੁਲਿਸ ਨੇ ਫ਼ੈਸਲਾ ਕੀਤਾ ਕਿ ਉਹ ਸਾਦੇ ਕੱਪੜਿਆਂ ਵਿੱਚ ਉਨ੍ਹਾਂ ਨੂੰ ਮਦਦ ਦੇਣਗੇ।
ਕੀ ਉਨ੍ਹਾਂ ਲਈ ਉਹ ਰਸਤਾ ਚੁਣਿਆ ਜਿਸ ਰਾਹੀਂ ਕੇਵਲ ਸਟਾਫ ਮੈਂਬਰ ਹੀ ਜਾ ਸਕਦੇ ਹਨ ਅਤੇ ਉਨ੍ਹਾਂ ਨੂੰ ਇੱਕ ਐਂਬੂਲੈਂਸ ਵਿੱਚ ਲਿਜਾਇਆ ਗਿਆ?
ਇਸ ਬਾਰੇ ਉਨ੍ਹਾਂ ਨੇ ਕਿਹਾ, "ਇਹ ਮੀਡੀਆ ਵਿੱਚ ਗ਼ਲਤ ਰਿਪੋਰਟਾਂ ਫੈਲਾਈਆਂ ਜਾ ਰਹੀਆਂ ਹਨ। ਅਸੀਂ ਉਸੇ ਰਸਤਿਓਂ ਮੰਦਿਰ ਗਏ ਜਿਥੋਂ ਬਾਕੀ ਸ਼ਰਧਾਲੂ ਜਾਂਦੇ ਹਨ।"
ਬਿੰਦੂ ਨੂੰ ਕਿਸ ਨੇ ਉਤਸ਼ਾਹਿਤ ਕੀਤਾ
ਬਿੰਦੂ ਦਾ ਕਨਕਦੁਰਗਾ ਵਾਂਗ ਭਗਵਾਨ 'ਤੇ ਵਿਸ਼ਵਾਸ਼ ਨਹੀਂ ਸੀ ਪਰ ਉਸ ਨੂੰ ਮੰਦਿਰ ਜਾਣ ਲਈ ਕਿਸ ਨੇ ਪ੍ਰਰਿਤ ਕੀਤਾ।
ਬਿੰਦੂ ਲਈ ਇਸ ਦਾ ਕਾਰਨ ਇਹ ਸੀ ਕਿ ਉਹ ਸਿਰਫ਼ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਅਮਲ ਵਿੱਚ ਲੈ ਕੇ ਆਉਣਾ ਚਾਹੁੰਦੀ ਸੀ।
ਬਿੰਦੂ ਨੇ ਕਿਹਾ, "ਮੇਰੇ ਸਬਰੀਮਲਾ ਜਾਣ ਦਾ ਵੱਡਾ ਕਾਰਨ ਸੰਵਿਧਾਨਕ ਨੈਤਿਕਤਾ ਸੀ।
ਉਨ੍ਹਾਂ ਨੇ ਮੰਦਿਰ ਜਾਣ ਤੋਂ ਪਹਿਲਾਂ ਸਾਰੀਆਂ ਰਵਾਇਤਾਂ ਜਿਵੇਂ ਵਰਤ ਆਦਿ ਦਾ ਪਾਲਣ ਕੀਤਾ, ਜੋ ਮੰਦਿਰ ਜਾਣ ਲਈ ਜ਼ਰੂਰੀ ਸੀ।
ਜਦੋਂ ਉਹ ਮੰਦਿਰ ਪਹੁੰਚੀ ਤਾਂ ਬਿੰਦੂ ਕੋਲ ਭਗਵਾਨ ਕੋਲੋਂ ਪੁੱਛਣ ਲਈ ਕੁਝ ਨਹੀਂ ਸੀ ਪਰ "ਮੈਂ ਸੁਆਮੀ ਅੱਯਪਾ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਮੇਰੇ ਨਾਲ ਗੱਲ ਕੀਤੀ ਅਤੇ ਮੈਂ ਖੁਸ਼ ਹਾਂ। ਉਨ੍ਹਾਂ ਮੈਨੂੰ ਪੁੱਛਿਆ ਕਿ ਦਰਸ਼ਨ ਕਿਵੇਂ ਰਹੇ।"
ਬਿੰਦੂ ਅਜੇ ਤੱਕ ਆਪਣਾ ਮਨ ਨਹੀਂ ਬਣਾ ਸਕੀ ਕਿ ਉਸ ਨੂੰ ਮੰਦਿਰ ਆਉਣਾ ਚਾਹੀਦਾ ਸੀ ਕਿ ਨਹੀਂ।
ਉਸ ਨੂੰ ਇਹ ਵੀ ਨਹੀਂ ਪਤਾ ਕਿ ਉਸ ਦਾ ਵਿਸ਼ਵਾਸ਼ ਭਗਵਾਨ 'ਚ ਜਾਗਿਆ ਹੈ ਜਾਂ ਨਹੀਂ।
ਉਹ ਕਹਿੰਦੀ ਹੈ, "ਸ਼ਾਇਦ, ਮੈਂ ਨਹੀਂ ਜਾਣਦੀ।"
ਪਰ ਉਹ ਬੇਹੱਦ ਖੁਸ਼ ਹੈ ਕਿ ਉਸ ਨੇ ਅਤੇ ਕਨਕਦੁਰਗਾ ਨੇ "ਦੂਜੀਆਂ ਔਰਤਾਂ ਲਈ ਰਸਤਾ ਖੋਲ੍ਹ ਦਿੱਤਾ ਹੈ।"
ਬਿੰਦੂ ਨੂੰ ਇਸ ਦੇ ਸਿੱਟੇ ਪਤਾ ਹੈ ਇਹ ਕਹਿੰਦੀ ਹੈ, "ਸ਼ਾਇਦ ਇਸ ਲਈ ਮੇਰਾ ਕਤਲ ਕਰ ਦਿੱਤਾ ਜਾਵੇ।"
ਬਿੰਦੂ ਨੇ ਦੱਸਿਆ, "ਸਰਕਾਰ ਨਾਲ ਅਜੇ ਅੱਗੇ ਭਵਿੱਖ ਵਿੱਚ ਸੁਰੱਖਿਆ ਲੈਣ ਬਾਰੇ ਕੋਈ ਗੱਲ ਨਹੀਂ ਹੋਈ ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਵਿਸ਼ਵਾਸ਼ ਦਿਵਾਇਆ ਹੈ ਕਿ ਉਹ ਦੇਣਗੇ। ਦਰਅਸਲ ਮੈਨੂੰ ਆਪਣੀ ਸੁਰੱਖਿਆ ਦੀ ਪਰਵਾਹ ਨਹੀਂ ਹੈ।"
ਕਨਕਦੁਰਗਾ ਮੁਤਾਬਕ, "ਮੈਨੂੰ ਡਰ ਨਹੀਂ ਲਗਦਾ। ਜਦੋਂ ਵੀ ਔਰਤਾਂ ਵਿਕਾਸ ਕਰਦੀਆਂ ਹਨ ਤਾਂ ਸਮਾਜ ਰੌਲਾ ਪਾਉਂਦਾ ਹੈ।"