ਸੋਨਾਲੀ ਬੇਂਦਰੇ ਨੇ ਕਿਹਾ ਕਿ ਕੈਂਸਰ ਨਾਲ ਲੜਾਈ ਅਜੇ ਬਾਕੀ ਹੈ, ਪਰ ਉਹ ਖੁਸ਼ ਹੈ

ਤਸਵੀਰ ਸਰੋਤ, SONALI BENDRE'S INSTAGRAM
- ਲੇਖਕ, ਨਿਧੀ ਭਾਰਤੀ
- ਰੋਲ, ਬੀਬੀਸੀ ਪੰਜਾਬੀ ਲਈ
ਕੈਂਸਰ ਵਰਗੀ ਬਿਮਾਰੀ ਇੱਕ ਇਨਸਾਨ ਦਾ ਹਰ ਪੱਖੋਂ ਇਮਤਿਹਾਨ ਲੈਂਦੀ ਹੈ। ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਬਹਿਲ ਆਪਣੀ ਜ਼ਿੰਦਗੀ ਦਾ ਇਹੀ ਅਹਿਮ ਇਮਤਿਹਾਨ ਦੇ ਕੇ ਹੁਣ ਭਾਰਤ ਵਾਪਿਸ ਪਰਤ ਆਈ ਹੈ।
ਕੈਂਸਰ ਨਾਲ ਆਪਣੀ ਲੜਾਈ ਬਾਰੇ ਸੋਨਾਲੀ ਬੇਂਦਰੇ ਬਹਿਲ ਲਗਾਤਾਰ ਆਪਣੇ ਚਾਹੁਣ ਵਾਲਿਆਂ ਨੂੰ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੰਦੀ ਆਈ ਹੈ। ਉਨ੍ਹਾਂ ਨੇ ਆਪਣੀ ਕੈਂਸਰ ਦੀ ਬਿਮਾਰੀ ਪਹਿਲੀ ਵਾਰ ਜੁਲਾਈ ਮਹੀਨੇ ਸਾਂਝੀ ਕੀਤੀ ਸੀ।
ਹੁਣ ਸੋਨਾਲੀ ਬੇਂਦਰੇ ਬਹਿਲ ਨਿਊਯਾਰਕ ਵਿੱਚ ਹਾਈਗ੍ਰੇਡ ਮੇਟਾਸਟੇਟਸ ਕੈਂਸਰ ਦਾ ਇਲਾਜ ਕਰਵਾਉਣ ਤੋਂ ਬਾਅਦ ਭਾਰਤ ਵਾਪਿਸ ਪਰਤੀ ਹੈ। ਆਪਣੇ ਮੁਲਕ ਵਾਪਿਸ ਆਉਣ ਦੇ ਸਫ਼ਰ ਦੌਰਾਨ ਉਨ੍ਹਾਂ ਨੇ ਭਾਵਨਾਵਾਂ ਨਾਲ ਭਰਪੂਰ ਪੋਸਟ ਸੋਸ਼ਲ ਮੀਡੀਆ ਅਕਾਉਂਟ 'ਤੇ ਸ਼ੇਅਰ ਕੀਤੀ।
ਇਹ ਵੀ ਪੜ੍ਹੋ:
ਸੋਨਾਲੀ ਲਿਖਦੀ ਹੈ, " ਕਹਿੰਦੇ ਹਨ ਕਿ ਦੂਰ ਰਹਿਣ ਨਾਲ ਪਿਆਰ ਹੋਰ ਵੱਧਦਾ ਹੈ। ਪਿਆਰ ਵੱਧਦਾ ਜ਼ਰੂਰ ਹੈ, ਪਰ ਦੂਰੀਆਂ ਸਾਨੂੰ ਜੋ ਕੁਝ ਸਿਖਾ ਦਿੰਦੀਆਂ ਹਨ ਉਸ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ।"
ਉਨ੍ਹਾਂ ਲਿਖਿਆ, "ਘਰ ਤੋਂ ਦੂਰ ਨਿਊਯਾਰਕ ਸ਼ਹਿਰ ਵਿੱਚ ਰਹਿੰਦਿਆਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਇੱਕੋ ਸਾਰ ਕਿੰਨੀਆਂ ਕਹਾਣੀਆਂ ਜੀ ਰਹੀ ਹਾਂ। ਹਰ ਕਹਾਣੀ ਆਪਣੇ ਆਪ ਨੂੰ ਵੱਖੋ-ਵੱਖ ਢੰਗ ਨਾਲ ਲਿਖਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਹਰ ਕਹਾਣੀ ਬਿਨ੍ਹਾਂ ਭਵਿੱਖ ਦੀ ਕੋਈ ਯੋਜਨਾ ਬਣਾਏ, ਸਮੇਂ ਦੀ ਰਫ਼ਤਾਰ ਨਾਲ ਤੁਰ ਰਹੀ ਹੈ।"
ਸੋਨਾਲੀ ਨੇ ਭਾਰਤ ਵਾਪਿਸ ਆਉਣ 'ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਲਿਖਿਆ, "ਮੈਂ ਉਸ ਥਾਂ ਵਾਪਿਸ ਆ ਰਹੀਂ ਹਾਂ, ਜਿੱਥੇ ਮੇਰਾ ਦਿਲ ਵਸਿਆ ਹੋਇਆ ਹੈ। ਮੈਂ ਆਪਣੀਆਂ ਭਾਵਨਾਵਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ। ਮੈਨੂੰ ਖੁਸ਼ੀ ਹੈ ਕਿ ਮੈਂ ਆਪਣੇ ਪਰਿਵਾਰ ਅਤੇ ਦੋਸਤਾਂ, ਸਹੇਲੀਆਂ ਨੂੰ ਮਿਲ ਸਕਾਂਗੀ।"
"ਕੈਂਸਰ ਨਾਲ ਲੜਾਈ ਅਜੇ ਬਾਕੀ ਹੈ, ਪਰ ਮੈਂ ਖੁਸ਼ ਹਾਂ ਅਤੇ ਜ਼ਿੰਦਗੀ ਦੇ ਇਸ ਮੋੜ ਨੂੰ ਉਮੀਦਾਂ ਨਾਲ ਦੇਖ ਰਹੀ ਹਾਂ।"
ਸੋਨਾਲੀ ਦੇ ਮੁੰਬਈ ਪਹੁੰਚਣ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਹੋ ਰਹੀਆਂ ਹਨ, ਜਿੱਥੇ ਸੋਨਾਲੀ ਆਪਣੇ ਪਤੀ ਗੋਲਡੀ ਬਹਿਲ ਨਾਲ ਦਿਖਾਈ ਦੇ ਰਹੀ ਹੈ।
ਇਸ ਲੇਖ ਵਿੱਚ Instagram ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Instagram ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of Instagram post
ਕੈਂਸਰ ਦੀ ਇਸ ਲੜਾਈ ਨੂੰ ਬਹਾਦਰੀ ਨਾਲ ਲੜਨ ਅਤੇ ਲੋਕਾਂ ਦਾ ਪ੍ਰੇਰਣਾ ਸਰੋਤ ਬਣਨ ਲਈ ਲੋਕ ਵੀ ਉਨ੍ਹਾਂ ਦੀ ਤਾਰੀਫ਼ ਕਰ ਰਹੇ ਹਨ ਅਤੇ ਸੋਨਾਲੀ ਦਾ ਮਨੋਬਲ ਹੋਰ ਉੱਚਾ ਕਰ ਰਹੇ ਹਨ।
ਇਹ ਵੀ ਪੜ੍ਹੋ:
ਸੋਨਾਲੀ ਦੇ ਇੱਕ ਫ਼ੈਨ ਪਵਿੱਤਸਕਾ ਫੇਸਬੁੱਕ ਰਾਹੀਂ ਉਨ੍ਹਾਂ ਨੂੰ ਜੀਵਨ-ਸ਼ੈਲੀ ਬਾਰੇ ਕੁਝ ਸੁਝਾਅ ਦਿੰਦੇ ਹਨ ਅਤੇ ਉਨ੍ਹਾਂ ਨੂੰ ਇੱਕ 'ਵੌਰੀਅਰ' ਆਖਦੇ ਹਨ।
ਉਹ ਲਿਖਦੇ ਹਨ, "ਆਪਣੀ ਕਹਾਣੀਆਂ ਬਾਰੇ ਲੋਕਾਂ ਨੂੰ ਦੱਸਦੇ ਰਹੋ। ਕੀ ਪਤਾ ਤੁਸੀਂ ਆਪਣੀ ਜ਼ਿੰਦਗੀ ਦੀਆਂ ਇਨ੍ਹਾਂ ਕਹਾਣੀਆਂ ਨਾਲ ਕਿੰਨੀ ਜ਼ਿੰਦਗੀਆਂ ਬਚਾ ਰਹੇ ਹੋ।"
ਅਦਾਕਾਰਾ ਅਤੇ ਫ਼ਿਲਮ ਨਿਰਦੇਸ਼ਕ ਸੋਨੀ ਰਾਜ਼ਦਾਨ ਨੇ ਵੀ ਸੋਨਾਲੀ ਦੀ ਤਾਰੀਫ਼ ਕਰਦਿਆਂ ਉਨ੍ਹਾਂ ਦਾ ਸੁਆਗਤ ਕੀਤਾ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਸੋਨਾਲੀ ਦੀ ਇੱਕ ਫ਼ੈਨ ਰੁਖ਼ਸਾਨਾ ਖ਼ਾਨ ਫੇਸਬੁੱਕ 'ਤੇ ਲਿਖਦੀ ਹੈ, "ਤੁਸੀਂ ਬੇਹੱਦ ਸੋਹਣੇ ਹੋ ਅਤੇ ਬਹੁਤ ਸਾਰੀਆਂ ਕੁੜੀਆਂ ਲਈ ਪ੍ਰੇਰਣਾ ਦਾ ਸਰੋਤ ਹੋ। ਮੈਂ ਤੁਹਾਡੇ ਛੇਤੀ ਠੀਕ ਹੋਣ ਦੀ ਕਾਮਨਾ ਕਰਦੀ ਹਾਂ।"
ਟਵਿੱਟਰ ਯੂਜ਼ਰ ਨੈਨਾ ਸੋਮਸੁੰਦਰ ਵੀ ਸੋਨਾਲੀ ਨੂੰ ਪ੍ਰੇਰਣਾਦਾਇਕ ਆਖਦੀ ਹੈ ਅਤੇ ਕਹਿੰਦੀ ਹੈ ਕਿ ਉਨ੍ਹਾਂ ਦੀ ਸ਼ਕਤੀ ਹੋਰ ਵੀ ਬਹੁਤ ਲੋਕਾਂ ਨੂੰ ਤਾਕਤ ਦੇ ਰਹੀ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੀਆਂ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












