ਦਿੱਲੀ ਦੀ ਪ੍ਰਦੂਸ਼ਿਤ ਹਵਾ 'ਚ ਰਿਕਸ਼ਾ ਚਲਾਉਣ ਵਾਲਿਆਂ ਦੀ ਕਹਾਣੀ

Ankit Pandey

ਤਸਵੀਰ ਸਰੋਤ, Ankit Pandey

ਤਸਵੀਰ ਕੈਪਸ਼ਨ, ਦਿੱਲੀ ਵਿੱਚ ਹਜ਼ਾਰਾਂ ਰਿਕਸ਼ਾ ਚਾਲਕ ਹਨ, ਜੋ ਲੋਕਾਂ ਲਈ ਛੋਟੀਆਂ ਦੂਰੀਆਂ ਤੈਅ ਕਰਨ ਵਿੱਚ ਮਦਦਗਾਰ ਸਾਬਤ ਹੁੰਦੇ ਹਨ।
    • ਲੇਖਕ, ਵਿਕਾਸ ਪਾਂਡੇ
    • ਰੋਲ, ਬੀਬੀਸੀ ਪੱਤਰਕਾਰ

"ਮੇਰੀਆਂ ਅੱਖਾਂ ਦੁਖਦੀਆਂ ਹਨ ਅਤੇ ਰਿਕਸ਼ਾ ਚਲਾਉਂਦਿਆਂ ਸਾਹ ਲੈਣ 'ਚ ਤਕਲੀਫ ਹੁੰਦੀ ਹੈ। ਮੇਰਾ ਸਰੀਰ ਮੈਨੂੰ ਰੋਕਦਾ ਹੈ ਕਿ ਦਿੱਲੀ ਦੀ ਜ਼ਹਿਰੀਲੀ ਹਵਾ ਤੋਂ ਦੂਰ ਭੱਜ ਜਾਵਾਂ, ਪਰ ਮੈਨੂੰ ਆਪਣੇ ਪਰਿਵਾਰ ਲਈ ਕਮਾਉਣਾ ਪੈਂਦਾ ਹੈ। ਮੈਂ ਹੋਰ ਕਿੱਥੇ ਜਾਵਾਂ? ਇਹ ਸੜਕਾਂ ਹੀ ਮੇਰਾ ਘਰ ਹਨ।"

ਸੰਜੇ ਕੁਮਾਰ ਪੰਜ ਸਾਲ ਪਹਿਲਾਂ ਬਿਹਾਰ ਤੋਂ ਨੌਕਰੀ ਦੀ ਖੋਜ 'ਚ ਦਿੱਲੀ ਆਏ ਸਨ ਪਰ ਸਫ਼ਲਤਾ ਨਹੀਂ ਮਿਲੀ।

ਉਨ੍ਹਾਂ ਨੇ ਖ਼ੁਦ ਦਾ ਪੇਟ ਪਾਲਣ ਲਈ ਅਤੇ ਆਪਣੇ ਪਰਿਵਾਰ ਨੂੰ ਕੁਝ ਪੈਸੇ ਭੇਜਣ ਲਈ ਰਿਕਸ਼ਾ ਚਲਾਉਣਾ ਸ਼ੁਰੂ ਕੀਤਾ।

ਇਸ ਤੋਂ ਬਾਅਦ ਘਰ ਕਿਰਾਏ 'ਤੇ ਲੈਣ ਲਈ ਤਾਂ ਪੈਸਾ ਬਚਦਾ ਨਹੀਂ ਸੀ ਤਾਂ ਉਨ੍ਹਾਂ ਨੇ ਸੜਕਾਂ 'ਤੇ ਹੀ ਸੌਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ-

Ankit Pandey

ਤਸਵੀਰ ਸਰੋਤ, Ankit Pandey

ਤਸਵੀਰ ਕੈਪਸ਼ਨ, ਰਿਕਸ਼ਾ ਚਾਲਕ ਪ੍ਰਦੂਸ਼ਣ ਤਾਂ ਨਹੀਂ ਫੈਲਾਉਂਦੇ ਪਰ ਸਭ ਤੋਂ ਪ੍ਰਭਾਵਿਤ ਜ਼ਰੂਰ ਹੁੰਦੇ ਹਨ

ਉਹ ਕਹਿੰਦੇ ਹਨ, "ਮੈਂ ਬਸ ਇੱਕ ਬਿਸਤਰਾ ਚਾਹੁੰਦਾ ਹਾਂ, ਪਰ ਮੈਨੂੰ ਪਤਾ ਹੈ ਕਿ ਇਹ ਸਭ ਇੱਕ ਦੂਰ ਦਾ ਸੁਪਨਾ ਹੈ। ਮੈਂ ਦੋ ਡੰਗ ਦੀ ਰੋਟੀ ਵੀ ਚੰਗੀ ਤਰ੍ਹਾਂ ਖਾਣਾ ਚਾਹੁੰਦਾ ਹਾਂ, ਪਰ ਉਹ ਵੀ ਮਿਲਣੀ ਮੁਨਾਸਿਬ ਨਹੀਂ ਹੈ।

ਮੈਂ ਘੱਟੋ-ਘੱਟ ਸਾਫ਼ ਹਵਾ ਵਿੱਚ ਸਾਹ ਲੈਣ ਦੀ ਆਸ ਕਰਦਾ ਹਾਂ, ਪਰ ਸਰਦੀਆਂ ਵਿੱਚ ਤਾਂ ਇਹ ਅਸੰਭਵ ਹੋ ਗਿਆ ਹੈ। ਤੁਸੀਂ ਤਾਂ ਆਪਣੇ ਘਰ ਜਾ ਸਕਦੇ ਹੋ ਪਰ ਮੈਨੂੰ ਤਾਂ ਹਰ ਵੇਲੇ ਸੜਕ 'ਤੇ ਹੀ ਰਹਿਣਾ ਪੈਂਦਾ ਹੈ।"

ਹਰ ਰੋਜ਼ ਵਿਗੜਦੀ ਹੈ ਦਿੱਲੀ ਦੀ ਹਵਾ

ਹਰ ਸਾਲ ਨਵੰਬਰ ਅਤੇ ਦਸੰਬਰ 'ਚ ਸ਼ਹਿਰ 'ਚ ਹਵਾ ਦੀ ਗੁਣਵੱਤਾ ਖ਼ਰਾਬ ਹੁੰਦੀ ਜਾ ਰਹੀ ਹੈ ਕਿਉਂਕਿ ਗੁਆਂਢੀ ਸੂਬਿਆਂ ਦੇ ਕਿਸਾਨ ਆਪਣੇ ਖੇਤਾਂ ਨੂੰ ਸਾਫ਼ ਕਰਨ ਲਈ ਪਰਾਲੀ ਸਾੜਦੇ ਹਨ।

ਫਿਰ ਲੋਕ ਦਿਵਾਲੀ ਦੇ ਤਿਉਹਾਰ ਦਾ ਜਸ਼ਨ ਮਨਾਉਣ ਲਈ ਪਟਾਕੇ ਚਲਾਉਂਦੇ ਹਨ ਅਤੇ ਇਹ ਜ਼ਹਿਰੀਲੀਆਂ ਗੈਸਾਂ ਨੂੰ ਵਧਾਉਂਦਾ ਹੈ।

ਦਿੱਲੀ ਵਿੱਚ ਹਜ਼ਾਰਾਂ ਰਿਕਸ਼ਾ ਚਾਲਕ ਹਨ, ਜੋ ਲੋਕਾਂ ਲਈ ਛੋਟੀਆਂ ਦੂਰੀਆਂ ਤੈਅ ਕਰਨ ਵਿੱਚ ਮਦਦਗਾਰ ਸਾਬਤ ਹੁੰਦੇ ਹਨ।

Ankit Pandey

ਤਸਵੀਰ ਸਰੋਤ, Ankit Pandey

ਤਸਵੀਰ ਕੈਪਸ਼ਨ, ਰਿਕਸ਼ਾ ਖਿੱਚਣਾ ਫੇਫੜਿਆਂ 'ਤੇ ਵਧੇਰੇ ਦਬਾਅ ਪੈਂਦਾ ਹੈ ਅਤੇ ਉਸ 'ਤੇ ਪ੍ਰਦੂਸ਼ਣ ਦੇ ਗੰਭੀਰ ਹਾਲਾਤ ਹੋਰ ਵੀ ਖ਼ਰਾਬ ਪ੍ਰਭਾਵ ਪਾਉਂਦੇ ਹਨ।

ਜਿਵੇਂ ਸਰਦੀਆਂ ਵਿੱਚ ਕੁਝ ਖੇਤਰਾਂ ਵਿੱਚ ਪ੍ਰਦੂਸ਼ਣ ਦਾ ਪੱਧਰ 30 ਗੁਣਾ ਵੱਧ ਹੋ ਜਾਂਦਾ ਹੈ ਤਾਂ ਰਿਕਸ਼ਾ ਚਲਾਉਣ ਵਾਲੇ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ।

ਰਿਕਸ਼ਾ ਖਿੱਚਣਾ ਫੇਫੜਿਆਂ 'ਤੇ ਵਧੇਰੇ ਦਬਾਅ ਪੈਂਦਾ ਹੈ ਅਤੇ ਉਸ 'ਤੇ ਪ੍ਰਦੂਸ਼ਣ ਦੇ ਗੰਭੀਰ ਹਾਲਾਤ ਹੋਰ ਵੀ ਖ਼ਰਾਬ ਪ੍ਰਭਾਵ ਪਾਉਂਦੇ ਹਨ। ਛੋਟੇ ਜ਼ਹਿਰੀਲੇ ਪੀਐਮ 2.5 ਪਾਰਟੀਕਲਸ ਫੇਫੜਿਆਂ 'ਚ ਪਹੁੰਚ ਜਾਂਦੇ ਹਨ।

ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਇਸ ਹਾਲਾਤ ਦਾ ਨੋਟਿਸ ਵੀ ਲਿਆ ਹੈ। ਪ੍ਰਦੂਸ਼ਣ ਨਾਲ ਸੰਬੰਧਤ ਪਟੀਸ਼ਨ ਦੀ ਸੁਣਵਾਈ ਦੌਰਾਨ ਅਦਾਲਤ ਨੇ ਸਰਕਾਰ ਨੂੰ ਕਿਹਾ ਕਿ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ ਦੇਣਾ ਹੱਲ ਨਹੀਂ ਹੈ।

ਅਦਾਲਤ ਨੇ ਕਿਹਾ, "ਉਹ ਸਖ਼ਤ ਮਿਹਨਤ ਕਰ ਰਹੇ ਹਨ। ਤੁਸੀਂ ਉਨ੍ਹਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਆਪਣੇ ਕੰਮ ਰੋਕੋ ਕਿਉਂਕਿ ਸਵੇਰੇ ਕੰਮ ਕਰਨਾ ਤੁਹਾਡੇ ਲਈ ਅਸੁਰੱਖਿਅਤ ਹੈ। ਇਹ ਬਹੁਤ ਹੀ ਗੰਭੀਰ ਹਾਲਾਤ ਹਨ।"

Ankit Pandey

ਤਸਵੀਰ ਸਰੋਤ, Ankit Pandey

ਤਸਵੀਰ ਕੈਪਸ਼ਨ, ਛੋਟੇ ਜ਼ਹਿਰੀਲੇ ਪੀਐਮ 2.5 ਪਾਰਟੀਕਲਸ ਫੇਫੜਿਆਂ ਅਤੇ ਖ਼ੂਨ ਪ੍ਰਵਾਹ 'ਚ ਡੂੰਘਾਈ ਤੱਕ ਪਹੁੰਚ ਜਾਂਦੇ ਹਨ।

ਮੈਂ ਜਿਸ ਵੀ ਰਿਕਸ਼ਾ ਚਾਲਕ ਨੂੰ ਮਿਲਿਆ ਜਾਂ ਤਾਂ ਉਹ ਖੰਘ ਰਿਹਾ ਸੀ, ਜਾਂ ਉਸ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ। ਉਨ੍ਹਾਂ ਵਿਚੋਂ ਕੁਝ ਤਾਂ ਆਪਣੀ ਗੱਲ ਵੀ ਖ਼ਤਮ ਨਹੀਂ ਕਰ ਪਾ ਰਹੇ ਸਨ।

ਪਰ ਰਿਕਸ਼ਾ ਚਾਲਕਾਂ ਨੂੰ ਅਜੇ ਵੀ ਸੜਕ 'ਤੇ ਦੇਖਿਆ ਜਾ ਸਕਦਾ ਹੈ ਜੋ ਧੂੰਏਂ 'ਚ ਰਿਕਸ਼ਾ ਖਿੱਚਣ 'ਚ ਸਖ਼ਤ ਮਿਹਨਤ ਕਰ ਰਹੇ ਹਨ।

, ਜੋ ਸਨ, ਕਹਿੰਦੇ ਹਨ ਕਿ ਬਰੇਕ ਲੈਣ ਦਾ ਬਦਲ ਨਹੀਂ ਹੈ।

ਭੁੱਖ ਇੱਕ ਹੋਰ ਵੱਡੀ ਚੁਣੌਤੀ

ਪੱਛਮੀ ਬੰਗਾਲ ਤੋਂ 7 ਸਾਲ ਪਹਿਲਾਂ ਦਿੱਲੀ ਆਏ ਜੈ ਚੰਦ ਜਾਧਵ ਨੇ ਦੱਸਿਆ, "ਮੈਂ ਇੱਕ ਦਿਨ ਵਿੱਚ ਕਰੀਬ 300 ਰੁਪਏ ਕਮਾਉਂਦਾ ਹਾਂ ਅਤੇ ਉਸ ਵਿਚੋਂ ਖਾਣ ਤੋਂ ਇਲਾਵਾ ਬਾਕੀ ਆਪਣੀ ਪਤਨੀ ਅਤੇ ਬੱਚਿਆਂ ਲਈ ਬਚਾਉਂਦਾ ਹਾਂ। ਮੇਰਾ ਪਰਿਵਾਰ ਮੇਰੇ 'ਤੇ ਨਿਰਭਰ ਹੈ, ਇਸ ਲਈ ਮੈਨੂੰ ਕੰਮ ਕਰਨਾ ਪੈਂਦਾ ਹੈ, ਭਾਵੇਂ ਸਾਹ ਲੈਣ ਵਿੱਚ ਤਕਲੀਫ਼ ਹੀ ਕਿਉਂ ਨਾ ਹੋ ਰਹੀ ਹੋਵੇ।"

Ankit Pandey

ਤਸਵੀਰ ਸਰੋਤ, Ankit Pandey

ਤਸਵੀਰ ਕੈਪਸ਼ਨ, ਰਿਕਸ਼ਾ ਚਾਲਕਾਂ ਨੂੰ ਅਜੇ ਵੀ ਸੜਕ 'ਤੇ ਦੇਖਿਆ ਜਾ ਸਕਦਾ ਹੈ ਜੋ ਧੂੰਏਂ 'ਚ ਰਿਕਸ਼ਾ ਖਿੱਚਣ 'ਚ ਸਖ਼ਤ ਮਿਹਨਤ ਕਰ ਰਹੇ ਹਨ

ਜਾਧਵ ਆਪਣਾ ਦਿਨ ਸਵੇਰੇ 6 ਸ਼ੁਰੂ ਕਰਦੇ ਹਨ ਅਤੇ ਸਵੇਰ ਦੀਆਂ ਸਵਾਰੀਆਂ ਲਈ ਨੇੜਲੇ ਮੈਟਰੋ ਸਟੇਸ਼ਨ ਜਾਂਦੇ ਹਨ। ਉਹ ਸਵੇਰੇ 11 ਵਜੇ ਤੱਕ ਕੰਮ ਕਰਦੇ ਹਨ ਅਤੇ ਫਿਰ ਮੰਦਿਰਾਂ ਅਤੇ ਚੈਰਿਟੀ ਹੋਮਜ਼ 'ਚ ਮੁਫ਼ਤ ਖਾਣੇ ਦੀ ਭਾਲ ਕਰਦੇ ਹਨ।

ਉਹ ਖਾਣਾ ਖਰੀਦਣ 'ਤੇ ਪੈਸਾ ਉਦੋਂ ਹੀ ਖਰਚ ਕਰਦੇ ਹਨ ਜਦੋਂ ਉਨ੍ਹਾਂ ਨੂੰ ਮੁਫ਼ਤ ਖਾਣਾ ਨਹੀਂ ਮਿਲਦਾ। ਜਾਧਵ ਅੱਧੀ ਰਾਤ ਤੱਕ ਕੰਮ ਜਾਰੀ ਰੱਖਦੇ ਹਨ ਅਤੇ ਉਦੋਂ ਹੀ ਆਰਾਮ ਕਰਦੇ ਹਨ, ਜਦੋਂ ਕੋਈ ਸਵਾਰੀ ਨਹੀਂ ਹੁੰਦੀ।

ਉਹ ਆਪਣਾ ਰਾਤ ਦਾ ਖਾਣਾ ਕਿਸੇ ਰੈਸਟੋਰੈਂਟ ਤੋਂ ਲੈਂਦੇ, ਜੋ ਬਚਿਆ ਹੋਇਆ ਖਾਣਾ ਬੇਘਰਾਂ ਨੂੰ ਵੰਡਦੇ ਹਨ।

ਪਰ ਮੁਫ਼ਤ ਭੋਜਨ ਲੱਭਣਾ ਸੌਖਾ ਨਹੀਂ ਹੁੰਦਾ। ਦਿੱਲੀ ਵਿੱਚ ਰਿਕਸ਼ਾ ਚਲਾਉਣ ਵਾਲਿਆਂ ਲਈ ਭੁੱਖੇ ਪੇਟ ਰਹਿਣਾ ਆਮ ਹੋ ਗਿਆ ਹੈ।

ਇਹ ਵੀ ਪੜ੍ਹੋ-

Ankit Pandey

ਤਸਵੀਰ ਸਰੋਤ, Ankit Pandey

ਤਸਵੀਰ ਕੈਪਸ਼ਨ, ਜਾਧਵ ਕਹਿੰਦੇ ਹਨ ਕਿ ਇਸ ਨਾਲ ਮੈਨੂੰ ਲਗਦਾ ਹੈ ਕਿ ਮੈਂ ਆਪਣੀ ਛਾਤੀ 'ਤੇ 50 ਕਿਲੋ ਦਾ ਭਾਰ ਲੱਦ ਕੇ ਰਿਕਸ਼ਾ ਚਲਾ ਰਿਹਾ ਹਾਂ।"

ਜਾਧਵ ਕਹਿੰਦੇ ਹਨ, "ਮੈਂ ਕਦੇ-ਕਦੇ ਬਿਨਾਂ ਖਾਧੇ ਵੀ ਰਿਕਸ਼ਾ ਚਲਾਉਂਦਾ ਹਾਂ ਅਤੇ ਧੂੰਆਂ ਸਭ ਤੋਂ ਵੱਧ ਖ਼ਰਾਬ ਕਰਦਾ ਹੈ। ਇਸ ਨਾਲ ਮੈਨੂੰ ਲਗਦਾ ਹੈ ਕਿ ਮੈਂ ਆਪਣੀ ਛਾਤੀ 'ਤੇ 50 ਕਿਲੋ ਦਾ ਭਾਰ ਲੱਦ ਕੇ ਰਿਕਸ਼ਾ ਚਲਾ ਰਿਹਾ ਹਾਂ।"

ਪਿਛਲੇ ਕੁਝ ਦਿਨਾਂ ਤੋਂ ਉਹ ਬਿਮਾਰ ਚਲ ਰਹੇ ਹਨ ਅਤੇ ਪਿਛਲੇ ਹਫ਼ਤੇ ਦੀਵਾਲੀ ਤੋਂ ਬਾਅਦ ਉਨ੍ਹਾਂ ਦੀ ਖੰਘ ਹੋਰ ਵਿਗੜ ਗਈ ਹੈ।

ਜ਼ਹਿਰੀਲਾ ਧੂੰਆਂ ਅਤੇ ਮਿਹਨਤ ਦੀ ਮਜ਼ਬੂਰੀ

ਉਨ੍ਹਾਂ ਨੇ ਕਿਹਾ, "ਮੈਨੂੰ ਸਮਝ ਨਹੀਂ ਆ ਰਿਹਾ ਹੈ ਕਿ ਜਦੋਂ ਹਵਾ ਇੰਨੀ ਖ਼ਰਾਬ ਹੁੰਦੀ ਹੈ ਤਾਂ ਲੋਕ ਪਟਾਕੇ ਕਿਉਂ ਚਲਾਉਂਦੇ ਹਨ। ਉਹ ਤਾਂ ਅਜਿਹਾ ਕਰਕੇ ਆਪਣੇ ਘਰ ਚਲੇ ਜਾਂਦੇ ਹਨ ਪਰ ਮੇਰੇ ਵਰਗੇ ਲੋਕਾਂ ਨੂੰ ਉਨ੍ਹਾਂ ਦਾ ਨਤੀਜਾ ਭੁਗਤਣਾ ਪੈਂਦਾ ਹੈ। ਲੋਕ ਇਸ ਸ਼ਹਿਰ ਵਿੱਚ ਬੇਹੱਦ ਅਸੰਵੇਦਨਸ਼ੀਲ ਹਨ।"

Ankit Pandey

ਤਸਵੀਰ ਸਰੋਤ, Ankit Pandey

ਤਸਵੀਰ ਕੈਪਸ਼ਨ, ਰਿਕਸ਼ਾ ਚਾਲਕ ਆਨੰਦ ਮੰਡਲ ਜੋ 18 ਘੰਟੇ ਕੰਮ ਕਰਨ ਤੋਂ ਬਾਅਦ ਅੱਧੀ ਰਾਤ ਨੂੰ ਕੰਮ ਬੰਦ ਕਰਕੇ ਆਏ ਸਨ।

ਉਹ ਆਪਣੀ ਗੱਲ ਕਰ ਰਹੇ ਸਨ ਕਿ ਕਈ ਰਿਕਸ਼ਾ ਖਿੱਚਣ ਵਾਲੇ ਉਨ੍ਹਾਂ ਦੇ ਚਾਰੇ ਪਾਸੇ ਇਕੱਠੇ ਹੋ ਜਾਂਦੇ ਹਨ ਅਤੇ ਸਭ ਧੂੰਏਂ ਬਾਰੇ ਸ਼ਿਕਾਇਤ ਕਰਦੇ ਹਨ।

ਉਨ੍ਹਾਂ ਵਿਚੋਂ ਇੱਕ ਸਨ, ਰਿਕਸ਼ਾ ਚਾਲਕ ਆਨੰਦ ਮੰਡਲ ਜੋ 18 ਘੰਟੇ ਕੰਮ ਕਰਨ ਤੋਂ ਬਾਅਦ ਅੱਧੀ ਰਾਤ ਨੂੰ ਕੰਮ ਬੰਦ ਕਰਕੇ ਆਏ ਸਨ।

ਉਹ ਕਹਿੰਦੇ ਹਨ, "ਇੰਨੇ ਲੰਬੇ ਕੰਮਕਾਜ਼ੀ ਘੰਟੇ ਬਹੁਤ ਮੁਸ਼ਕਲ ਹਨ, ਮੇਰੀ ਛਾਤੀ ਸੜ ਰਹੀ ਹੈ ਅਤੇ ਮੈਥੋਂ ਠੀਕ ਤਰ੍ਹਾਂ ਸਾਹ ਵੀ ਨਹੀਂ ਲਿਆ ਜਾ ਰਿਹਾ, ਖ਼ਾਸ ਕਰਕੇ ਰਿਕਸ਼ਾ ਚਲਾਉਂਦਿਆਂ । ਪਿਛਲੇ ਸਾਲ, ਮੇਰੇ ਇੱਕ ਦੋਸਤ ਦੇ ਵੀ ਇਹੀ ਲੱਛਣ ਸਨ ਅਤੇ ਉਸ ਨੂੰ ਹਸਪਤਾਲ ਜਾਣਾ ਪਿਆ। ਉਹ ਕਈ ਮਹੀਨਿਆਂ ਤੱਕ ਕੰਮ ਨਹੀਂ ਕਰ ਸਕਿਆ। ਮੈਂ ਡਰਦਾ ਹਾਂ ਅਤੇ ਪ੍ਰਾਰਥਨਾ ਕਰਦਾ ਹਾਂ ਮੇਰੇ ਨਾਲ ਅਜਿਹਾ ਨਾ ਹੋਵੇ।"

ਸ਼ਹਿਰ ਵਿੱਚ ਵਧੇਰੇ ਰਿਕਸ਼ਾ ਚਲਾਉਣ ਵਾਲਿਆਂ ਦੀ ਇਹੀ ਕਹਾਣੀ ਹੈ।

ਦੋ ਦਹਾਕੇ ਪਹਿਲਾਂ ਪੁਰਾਣੀ ਦਿੱਲੀ ਵਿੱਚ ਕੰਮ ਸ਼ੁਰੂ ਕਰਨ ਵਾਲੇ ਹਿਮਾਸੁੱਦੀਨ ਨੇ ਕਿਹਾ ਕਿ ਪਹਿਲਾਂ ਹਵਾ ਦਿੱਲੀ 'ਚ ਇੰਨੀ ਖ਼ਰਾਬ ਨਹੀਂ ਸੀ।

"ਇੱਕ ਰਿਕਸ਼ਾ ਖਿੱਚਣ ਵਾਲੇ ਵਜੋਂ ਮੈਂ ਪ੍ਰਦੂਸ਼ਣ ਵਿੱਚ ਸ਼ਾਇਦ ਹੀ ਯੋਗਦਾਨ ਦਿੰਦਾ ਹਾਂ। ਸਾਡਾ ਆਵਾਜਾਈ ਦਾ ਇੱਕ ਸਾਫ਼ ਤਰੀਕਾ ਹੈ ਪਰ ਬਦਕਿਸਮਤੀ ਇਹ ਹੈ ਕਿ ਅਸੀਂ ਹੀ ਜ਼ਹਿਰੀਲੇ ਧੂੰਏਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਾਂ।"

ਉਹ ਚਾਹੁੰਦੇ ਹਨ ਕਿ ਸਰਕਾਰ ਰਿਕਸ਼ਾ ਖਿੱਚਣ ਵਾਲਿਆਂ ਦੀ ਮਦਦ ਕਰਨ।

ਇਹ ਵੀ ਪੜ੍ਹੋ-

Ankit Pandey

ਤਸਵੀਰ ਸਰੋਤ, Ankit Pandey

ਤਸਵੀਰ ਕੈਪਸ਼ਨ, ਅਜਿਹੇ ਹਾਲਾਤ ਵਿੱਚ ਸੂਬੇ ਅਤੇ ਕੇਂਦਰ ਸਰਕਾਰਾਂ ਲਗਾਤਾਰ ਇੱਕੋ ਹੀ ਸਲਾਹ ਦਿੰਦੀਆਂ ਹਨ ਕਿ ਸਮੌਗ ਦੇ ਮੌਸਮ ਵਿੱਚ ਘਰ ਦੇ ਅੰਦਰ ਰਹੋ।

ਉਨ੍ਹਾਂ ਨੇ ਕਿਹਾ, "ਘੱਟੋ-ਘੱਟ ਉਹ ਸਾਨੂੰ ਅਸਥਾਈ ਰਹਿਣ ਦੀ ਥਾਂ ਤਾਂ ਦੇ ਸਕਦੀ ਹੈ। ਅਸੀਂ ਹੌਲੀ-ਹੌਲੀ ਮਰ ਰਹੇ ਹਾਂ ਅਤੇ ਸਾਡੀ ਕੋਈ ਗ਼ਲਤੀ ਵੀ ਨਹੀਂ ਹੈ। ਕੋਈ ਵੀ ਸਾਡਾ ਫਿਕਰ ਨਹੀਂ ਕਰਦਾ, ਜਿਵੇਂ ਸਾਡੀ ਕੋਈ ਹੋਂਦ ਹੀ ਨਹੀਂ ਹੈ।"

ਉਨ੍ਹਾਂ ਦੀ ਨਿਰਾਸ਼ਾ ਸਮਝ ਆਉਂਦੀ ਹੈ। ਸੂਬੇ ਅਤੇ ਕੇਂਦਰ ਸਰਕਾਰਾਂ ਲਗਾਤਾਰ ਇੱਕੋ ਹੀ ਸਲਾਹ ਦਿੰਦੀਆਂ ਹਨ ਕਿ ਸਮੌਗ ਦੇ ਮੌਸਮ ਵਿੱਚ ਘਰ ਦੇ ਅੰਦਰ ਰਹੋ।

ਪਰ ਬਦਕਿਸਮਤੀ ਨਾਲ ਇਹ ਦਿੱਲੀ ਦੇ ਰਿਕਸ਼ਾ ਚਲਾਉਣ ਵਾਲਿਆਂ ਲਈ ਕੋਈ ਬਦਲ ਨਹੀਂ ਹੈ।

"ਮੈਨੂੰ ਲਗਦਾ ਹੈ ਕਿ ਭੁੱਖ ਸਾਡੇ ਲਈ ਪ੍ਰਦੂਸ਼ਣ ਦੀ ਤੁਲਨਾ ਵਿੱਚ ਵੱਡੀ ਸਮੱਸਿਆ ਹੈ ਅਤੇ ਇਹੀ ਕਾਰਨ ਹੈ ਕਿ ਕੋਈ ਵੀ ਫਿਕਰ ਨਹੀਂ ਕਰਦਾ ਪਰ ਸਾਨੂੰ ਹਰ ਹਾਲ ਵਿੱਚ ਕੰਮ ਤਾਂ ਕਰਨਾ ਹੀ ਪਵੇਗਾ।"

ਇਹ ਕਹਿਣਾ ਤੋਂ ਬਾਅਦ ਹਿਮਾਸੁੱਦੀਨ ਉਸ ਸੰਘਣੇ ਧੂੰਏਂ ਵਿੱਚ ਗਾਇਬ ਹੋ ਜਾਂਦੇ ਹਨ।

ਇਹ ਵੀਡੀਓ ਵੀ ਜ਼ਰੂਰ ਦੇਖੋ-

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)