'84 ਸਿੱਖ ਕਤਲੇਆਮ ਦੇ ਮਾਮਲੇ 'ਚ ਕਾਂਗਰਸੀ ਸੱਜਣ ਕੁਮਾਰ ਦੀ ਅਦਾਲਤ ' ਚ ਸਨਾਖ਼ਤ

ਸੱਜਣ ਕੁਮਾਰ

ਤਸਵੀਰ ਸਰੋਤ, Getty Images

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦਾਅਵਾ ਕੀਤਾ ਕਿ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਮੁਲਜ਼ਮ ਦੇ ਤੌਰ ਉੱਤੇ ਅਦਾਲਤ ਵਿਚ ਗਵਾਹ ਨੇ ਸ਼ਨਾਖ਼ਤ ਕੀਤੀ ਹੈ।

ਪੱਤਰਕਾਰਾਂ ਨਾਲ ਜਿਸ ਵੇਲੇ ਗੱਲਬਾਤ ਕਰ ਰਹੇ ਸਨ ਤਾਂ ਸੱਜਣ ਕੁਮਾਰ ਦੀ ਪਛਾਣ ਕਰਨ ਵਾਲੀ ਗਵਾਹ ਚਾਮ ਕੌਰ ਤੇ ਦਿੱਲੀ ਦੇ ਕਈ ਸਿੱਖ ਆਗੂ ਵੀ ਹਾਜ਼ਰ ਸਨ।

ਮਨਜੀਤ ਸਿੰਘ ਜੀਕੇ ਨੇ ਦੱਸਿਆ, 'ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿਚ ਸੁਣਵਾਈ ਦੌਰਾਨ ਮਾਮਲੇ ਦੀ ਗਵਾਹ ਚਾਮ ਕੌਰ ਵੀ ਅਦਾਲਤ ਵਿਚ ਮੌਜੂਦ ਸੱਜਣ ਕੁਮਾਰ ਦੀ ਪਛਾਣ ਕੀਤੀ'।

ਇਹ ਵੀ ਪੜ੍ਹੋ:

ਜੀਕੇ ਨੇ ਦੱਸਿਆ, 'ਸੁਲਤਾਨਪੁਰੀ ਮਾਮਲੇ ਵਿਚ ਸੱਜਣ ਕੁਮਾਰ ਬਤੌਰ ਮੁਲਜ਼ਮ ਅਦਾਲਤ ਵਿਚ ਪੇਸ਼ ਹੋਏ। ਅਦਾਲਤ ਵਿਚ ਜੱਜ ਨੇ ਬੀਬੀ ਚਾਮ ਕੌਰ ਤੋਂ ਜਦੋਂ ਪੁੱਛਿਆ ਕਿ ਅਦਾਲਤ ਵਿਚ ਹਾਜ਼ਰ ਸੱਜਣ ਕੁਮਾਰ ਨੂੰ ਤੁਸੀਂ ਪਛਾਣ ਸਕਦੇ ਹੋ, ਤਾਂ ਬੀਬੀ ਚਾਮ ਕੌਰ ਨੇ ਸੱਜਣ ਕੁਮਾਰ ਨੂੰ ਪਛਾਣ ਲਿਆ'।

ਜੀਕੇ ਮੁਤਾਬਕ ਗਵਾਹ ਹੋਣ ਕਾਰਨ ਬੀਬੀ ਚਾਮ ਕੌਰ ਮੀਡੀਆ ਸਾਹਮਣੇ ਖ਼ੁਦ ਪੱਖ ਨਹੀਂ ਰੱਖ ਸਕਦੀ।

ਜੀ ਕੇ ਦੱਸਿਆ ਕਿ ਜਦੋਂ ਜੱਜ ਨੇ ਪੁੱਛਿਆ ਕਿ ਇਹ ਉਦੋਂ ਕੀ ਕਰ ਰਿਹਾ ਸੀ ਤਾਂ ਬੀਬੀ ਚਾਮ ਕੌਰ ਨੇ ਅਦਾਲਤ ਨੂੰ ਦੱਸਿਆ , 'ਮੈਂ ਸੱਜਣ ਕੁਮਾਰ ਨੂੰ ਆਪਣੇ ਘਰ ਦੇ ਨੇੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਦੇਖਿਆ। ਉਹ ਲੋਕਾਂ ਨੂੰ ਕਹਿ ਰਿਹਾ ਸੀ, ਸਿੱਖਾਂ ਨੇ ਸਾਡੀ ਮਾਂ ਦਾ ਕਤਲ ਕੀਤਾ ਹੈ ਹਮ ਸਿੱਖੋਂ ਕੋ ਮਾਰੇਂਗੇ।'

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)