ਸੁਖਬੀਰ ਬਾਦਲ - 'ਲੋੜ ਪਈ ਤਾਂ ਪਾਰਟੀ ਦੀ ਪ੍ਰਧਾਨਗੀ ਛੱਡ ਦੇਵਾਂਗਾ' , ਸੇਵਾ ਸਿੰਘ ਸੇਖਵਾਂ - 'ਪਾਰਟੀ ਹੀ ਖ਼ਤਮ ਹੋ ਗਈ ਤਾਂ ਪ੍ਰਧਾਨ ਵੀ ਕੀ ਕਰੂ'

ਸੁਖਬੀਰ ਬਾਦਲ

ਤਸਵੀਰ ਸਰੋਤ, SUKHBIR BADAL/FB

ਤਸਵੀਰ ਕੈਪਸ਼ਨ, ਅੰਮ੍ਰਿਤਸਰ ਪ੍ਰੈਸ ਕਾਨਫਰੰਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਸੰਕਟ ਦੂਰ ਕਰਨ ਲਈ ਕੀਤੀ ਅਸਤੀਫ਼ੇ ਦੀ ਪੇਸ਼ਕਸ਼

''ਪਾਰਟੀ ਜੇਕਰ ਪ੍ਰਧਾਨਗੀ ਲਈ ਕਿਸੇ ਹੋਰ ਨੂੰ ਮੌਕਾ ਦੇਵੇਗੀ ਤਾਂ ਮੈਂ ਸੇਵਾਮੁਕਤ ਹੋਣ ਲਈ ਤਿਆਰ ਹਾਂ। ਪਾਰਟੀ ਸਭ ਤੋਂ ਵੱਡੀ ਹੈ, ਕੋਈ ਸ਼ਖਸ ਪਾਰਟੀ ਤੋਂ ਵੱਡਾ ਨਹੀਂ। ਪਾਰਟੀ ਦੇ ਸੀਨੀਅਰ ਲੀਡਰ ਸਾਡੇ ਬਜ਼ੁਰਗ ਹਨ ਮੈਂ ਉਨ੍ਹਾਂ ਦੇ ਪੈਰੀਂ ਹੱਥ ਵੀ ਲਾਉਂਦਾ ਹਾਂ।''

ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੇ ਸੀਨੀਅਰ ਲੀਡਰਾਂ ਨੂੰ ਮਨਾਉਣ ਲਈ ਅਤੇ ਪਾਰਟੀ ਵਿੱਚ ਸੰਕਟ ਦੂਰ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਵੀ ਛੱਡਣ ਦੀ ਆਫਰ ਕੀਤੀ ਹੈ।

ਅੰਮ੍ਰਿਤਸਰ ਵਿੱਚ ਉਨ੍ਹਾਂ ਨੇ ਐਤਵਾਰ ਨੂੰ ਬਿਆਨ ਦਿੱਤਾ, ''ਸਤਿਕਾਰਯੋਗ ਲੀਡਰਾਂ ਨੇ ਸਾਰੀ ਜ਼ਿੰਦਗੀ ਪਾਰਟੀ ਲਈ ਲਾਈ ਹੈ। ਜਦੋਂ ਵੀ ਮੈਂ ਉਨ੍ਹਾਂ ਨੂੰ ਮਿਲਦਾ ਹਾਂ ਤਾਂ ਉਨ੍ਹਾਂ ਦੇ ਪੈਰੀਂ ਹੱਥ ਲਾਉਂਦਾ ਹਾਂ, ਉਹ ਮੇਰੇ ਬਜ਼ੁਰਗਾਂ ਵਾਂਗ ਹਨ, ਮੈਨੂੰ ਹੁਕਮ ਕਰਨ ਮੈਂ ਉਨ੍ਹਾਂ ਕੋਲ ਗੱਲ ਕਰਨ ਚਲਾ ਜਾਵਾਂਗਾ। ਪਾਰਟੀ ਚਾਹੇ ਕਿਸੇ ਹੋਰ ਨੂੰ ਪ੍ਰਧਾਨ ਬਣਾਵੇ ਮੈਂ ਅਹੁਦੇ ਤੋਂ ਸੇਵਾਮੁਕਤ ਹੋਣ ਲਈ ਤਿਆਰ ਹਾਂ।''

ਸੁਖਬੀਰ ਬਾਦਲ ਨੇ ਆਪਣੀ ਪੁਰਾਣੀ ਗੱਲ ਮੁੜ ਦੁਹਰਾਈ ਅਤੇ ਕਿਹਾ ਕਿ ਪਾਰਟੀ ਸਭ ਤੋਂ ਵੱਡੀ ਹੈ ਅਤੇ ਕੋਈ ਸ਼ਖਸ ਪਾਰਟੀ ਤੋਂ ਵੱਡਾ ਨਹੀਂ, ਅਕਾਲੀ ਦਲ ਕਿਸੇ ਦੀ ਜਾਇਦਾਦ ਨਹੀਂ ਹੈ।

ਇਹ ਵੀ ਪੜ੍ਹੋ:

'ਪਾਰਟੀ ਹੀ ਖ਼ਤਮ ਹੋ ਗਈ ਤਾਂ ਪ੍ਰਧਾਨ ਵੀ ਕੀ ਕਰੂ'

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਸੀਨੀਅਰ ਅਕਾਲੀ ਆਗੂ ਸੇਵਾ ਸਿੰਘ ਸੇਖਵਾਂ ਨੇ ਕਿਹਾ, ''ਪਾਰਟੀ ਖ਼ਤਮ ਹੋ ਗਈ, ਪਾਰਟੀ ਦਾ ਨੁਕਸਾਨ ਹੋ ਗਿਆ ਤਾਂ ਪਾਰਟੀ ਵੀ ਕੀ ਕਰੂ ਤੇ ਹੋਰ ਅਹੁਦੇਦਾਰ ਕੀ ਕਰਨਗੇ। ਮੈਂ ਸੁਆਗਤ ਕਰਦਾ ਹਾਂ ਉਨ੍ਹਾਂ ਦੇ ਬਿਆਨ ਦਾ, ਉਨ੍ਹਾਂ ਪਾਰਟੀ ਦੇ ਹਿੱਤ ਵਿੱਚ ਗੱਲ ਕਹੀ ਹੈ।''

ਸੁਖਬੀਰ ਬਾਦਲ

ਤਸਵੀਰ ਸਰੋਤ, RAVINDER SINGH ROBIN/BBC

ਸੇਵਾ ਸਿੰਘ ਸੇਖਵਾਂ ਨੇ ਅੱਗੇ ਕਿਹਾ ਕਿ ਪਾਰਟੀ ਦੀ ਭਲਾਈ ਸਭ ਤੋਂ ਉੱਤੇ ਹੈ। ਸਾਡਾ ਵਿਚਾਰਾਂ ਦਾ ਵਖਰੇਵਾਂ ਜ਼ਰੂਰ ਸੀ। ਪਾਰਟੀ ਤੀਸਰੇ ਨੰਬਰ ਤੇ ਆ ਗਈ ਹੈ, ਇਹ ਸਾਡੀ ਚਿੰਤਾ ਸੀ, ਅਸੀਂ ਪੰਥਕ ਏਜੰਡਾ ਵੀ ਛੱਡ ਦਿੱਤਾ ਸੀ ਇਸ ਕਰਕੇ ਅਕਾਲੀ ਦਲ ਦਾ ਇਹ ਹਸ਼ਰ ਹੋਇਆ।

'ਵੱਡੇ ਬਾਦਲ ਸਾਬ੍ਹ ਨਾਲ ਗੱਲ ਕਰਾਂਗੇ'

ਸੁਖਬੀਰ ਸਿੰਘ ਬਾਦਲ ਦੇ ਬਿਆਨ 'ਤੇ ਸੀਨੀਅਰ ਨੇਤਾ ਰਤਨ ਸਿੰਘ ਅਜਨਾਲਾ ਨੇ ਕਿਹਾ, ''ਅਸੀਂ ਅਕਾਲੀ ਦਲ ਦੇ ਸੇਵਾਦਾਰ ਹਾਂ, ਪਾਰਟੀ ਲਈ ਕੰਮ ਕਰਨਾ ਅਤੇ ਮਰਨਾ ਹੈ। ਸੁਖਬੀਰ ਬਾਦਲ ਦੇ ਬਿਆਨ ਬਾਰੇ ਕੁਝ ਨਹੀਂ ਕਹਿਣਾ, ਅਸੀਂ ਵੱਡੇ ਬਾਦਲ ਸਾਬ੍ਹ ਨਾਲ ਬੈਠ ਕੇ ਗੱਲ ਕਰਾਂਗੇ ਫਿਰ ਹੀ ਅੱਗੇ ਤੁਰਾਂਗੇ''

ਉਨ੍ਹਾਂ ਅੱਗ ਕਿਹਾ ਕਿ ਕੁਰਬਾਨੀਆਂ ਕਰਕੇ ਪਾਰਟੀ ਨੂੰ ਇੱਥੇ ਤੱਕ ਲੈ ਕੇ ਆਏ ਹਾਂ, ਸਾਡੀ ਇਹੀ ਕੋਸ਼ਿਸ਼ ਹੈ ਕਿ ਅਕਾਲੀ ਦਲ ਤੋਂ ਲੋਕ ਦੂਰ ਨਾ ਹੋਣ।

ਇਸ ਤੋਂ ਪਹਿਲਾਂ ਕੀ-ਕੀ ਹੋਇਆ ਸੀ ?

  • ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 27 ਅਕਤੂਬਰ ਸ਼ਨਿੱਚਰਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਅਕਾਲੀ ਵਿਧਇਕਾਂ ਨਾਲ ਮੀਟਿੰਗ ਰੱਖੀ ਸੀ ਪਰ ਇਸ ਦੌਰਾਨ ਮਾਝਾ ਦੇ ਨਾਰਾਜ਼ ਟਕਸਾਲੀ ਅਕਾਲੀ ਨੇਤਾ ਇਸ ਬੈਠਕ ਵਿੱਚ ਨਹੀਂ ਪਹੁੰਚੇ।
  • ਮਾਝੇ ਦੇ ਟਕਸਾਲੀ ਲੀਡਰਾਂ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਅਤੇ ਰਵਿੰਦਰ ਸਿੰਘ ਬ੍ਰਹਮਪੁਰਾ ਵਰਗੇ ਅਕਾਲੀ ਨੇਤਾ ਹਨ ਜੋ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ।
  • 30 ਸਤੰਬਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਤਿੰਨ ਅਕਾਲੀ ਆਗੂਆਂ, ਸਾਬਕਾ ਐੱਮਪੀ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਨੇ ਕਿਹਾ ਸੀ ਕਿ ਪਾਰਟੀ ਵਿਚਾਲੇ ਸਭ ਕੁਝ ਠੀਕ ਨਹੀਂ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨਾਲ ਭਾਜਪਾ ਦੇ ਗਠਜੋੜ ਨੂੰ ਲੈ ਕੇ ਵੀ ਅਸਹਿਮਤੀ ਜਤਾਈ।
Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

  • ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫੇ ਤੋਂ ਬਾਅਦ ਖਦਸ਼ਾ ਸੀ ਕਿ ਪਾਰਟੀ ਦੇ ਹੋਰ ਆਗੂ ਵੀ ਅਸਤੀਫ਼ਾ ਦੇ ਸਕਦੇ ਹਨ।
  • ਪਰ ਖਬਰਾਂ ਮੁਤਾਬਕ ਢੀਂਡਸਾ ਦੇ ਅਸਤੀਫੇ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹੋਰ ਆਗੂਆਂ ਨੂੰ ਪਾਰਟੀ ਦੇ ਖਿਲਾਫ ਬਗਾਵਤ ਕਰਨ ਤੋਂ ਰੋਕਿਆ।
  • ਇੱਕ ਟੀਵੀ ਚੈਨਲ ਨਾਲ ਇੰਟਰਵਿਊ ਦੌਰਾਨ ਰਤਨ ਸਿੰਘ ਅਜਨਾਲਾ ਨੇ ਪੁਸ਼ਟੀ ਕੀਤੀ ਸੀ ਕਿ ਉਹ 7 ਅਕਤੂਬਰ ਨੂੰ ਪਟਿਆਲਾ ਵਿਖੇ ਹੋ ਰਹੀ ਪਾਰਟੀ ਦੀ ਰੈਲੀ ਵਿਚ ਨਹੀਂ ਜਾ ਰਹੇ।
  • ਅਜਨਾਲਾ ਨੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਸ ਰੈਲੀ ਲਈ ਥਾਂ-ਥਾਂ ਜਾ ਕੇ ਇਕੱਠ ਕਰਨ ਬਾਰੇ ਹੱਸਦਿਆਂ ਕਿਹਾ, "ਇਨ੍ਹਾਂ ਰੈਲੀਆਂ ਲਈ ਲੋਕ ਸਾਡੇ ਵਰਗੇ ਆਮ ਵਰਕਰ ਇਕੱਠ ਕਰਦੇ ਹੁੰਦੇ ਹਨ, ਪ੍ਰਧਾਨ ਜਾਂ ਸਰਪ੍ਰਸਤ ਨਹੀਂ ਜਾਂਦੇ। ਮੈਂ ਹੈਰਾਨ ਹਾਂ ਕਿ ਇਹ ਦੋਵੇਂ ਕਿਵੇਂ ਨਿਕਲੇ ਹੋਏ ਹਨ।"
  • ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਕਲੇਸ਼ 'ਚ ਵਾਧਾ ਕਰਦਿਆਂ ਪਾਰਟੀ ਦੇ ਟਕਸਾਲੀ ਆਗੂ ਰਤਨ ਸਿੰਘ ਅਜਨਾਲਾ ਨੇ ਆਖਿਆ ਸੀ ਕਿ ਪਾਰਟੀ 'ਚ ਪਿਛਲੇ ਦਸ ਸਾਲਾਂ ਵਿੱਚ ਹੋਈਆਂ ਗ਼ਲਤੀਆਂ ਲਈ ਜ਼ਿੰਮੇਵਾਰਾਂ ਦੀ ਪਛਾਣ ਕਰਕੇ ਐਕਸ਼ਨ ਲੈਣਾ ਚਾਹੀਦਾ ਹੈ, "ਭਾਵੇਂ ਉਹ ਕੋਈ ਵੀ ਹੋਣ।"

ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)