ਅਮਰੀਕੀ ਹਸਤੀਆਂ ਨੂੰ ਮਿਲੀ ਧਮਾਕਾਖੇਜ਼ ਸਮੱਗਰੀ ਦਾ 'ਫਲੋਰੀਡਾ ਕੁਨੈਕਸ਼ਨ'

ਅਮਰੀਕੀ ਹਸਤੀਆਂ ਨੂੰ ਧਮਾਕਾਖੇਜ ਸਮੱਗਰੀ ਵਾਲੇ ਸ਼ੱਕੀ ਪੈਕੇਟ ਭੇਜੇ ਜਾਣ ਦੇ ਮਾਮਲੇ ਵਿੱਚ ਐਫਬੀਆਈ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਪੈਕੇਟ ਫਲੋਰਿਡਾ ਦੇ ਸ਼ਹਿਰ ਮਿਆਮੀ ਤੋਂ ਭੇਜੇ ਗਏ ਸਨ।

ਹਾਲਾਂਕਿ ਜਾਂਚ ਅਧਿਕਾਰੀ ਪਤਾ ਲਗਾ ਰਹੇ ਹਨ ਅਜਿਹੇ ਪੈਕੇਟ ਭੇਜਣ ਪਿੱਛੇ ਕਿਸ ਦਾ ਹੱਥ ਹੈ।

ਆਪਣਾ ਨਾ ਛਾਪੇ ਜਾਣ ਦੀ ਸ਼ਰਤ 'ਤੇ ਇੱਕ ਅਧਿਕਾਰੀ ਨੇ ਅਮਰੀਕੀ ਮੀਡੀਆ ਨੂੰ ਦੱਸਿਆ ਕਿ ਜਾਂਚ ਅਧਿਕਾਰੀ ਮੰਨਦੇ ਹਨ ਕਿ ਘੱਟੋ-ਘੱਟ ਇੱਕ ਪੈਕੇਟ ਤਾਂ ਫਲੋਰੀਡਾ ਤੋਂ ਭੇਜਿਆ ਗਿਆ ਹੈ।

ਹਾਲਾਂਕਿ ਐਫਬੀਆਈ ਨੇ ਜਾਂਚ ਸੰਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।

ਡਾਕ ਘਰ ਓਪਾ-ਲਾਕਾ ਵਿੱਚ ਮਿਲਿਆ ਹੈ ਅਤੇ ਅਧਿਕਾਰੀ ਇਸ ਦੀ ਫੁਟੇਜ਼ ਦੀ ਜਾਂਚ ਕਰ ਰਹੇ ਹਨ। ਮਿਆਮੀ ਡੇਡ ਕਾਊਂਟੀ ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਉੱਥੇ ਬੰਬ ਸੁਕਾਐਡ ਅਤੇ ਫੈਡਰਲ ਅਧਿਕਾਰੀਆਂ ਦੇ ਕੁੱਤੇ ਵੀ ਮੌਜੂਦ ਹਨ।

ਇਹ ਵੀ ਪੜ੍ਹੋ:

ਕੀ ਹੈ ਮਾਮਲਾ?

ਇਹ ਧਮਾਕਾਖੇਜ਼ ਸਮੱਗਰੀ ਵਾਲੇ ਸ਼ੱਕੀ ਪੈਕੇਟ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਰੌਬਰਟ ਡੀ ਨੀਰੋ ਸਣੇ 8 ਉੱਘੀਆਂ ਹਸਤੀਆਂ ਵਾਲੇ ਲੋਕਾਂ ਨੂੰ ਭੇਜੇ ਗਏ ਸਨ।

ਵੀਰਵਾਰ ਸ਼ਾਮ ਨੂੰ ਨਿਊ-ਯਾਰਕ ਟਾਈਮ ਵਾਰਨਰ ਸੈਂਟਰ ਨੂੰ ਸ਼ੱਕੀ ਪੈਕੇਟ ਮਿਲਣ 'ਤੇ ਖਾਲੀ ਕਰਵਾਇਆ ਗਿਆ ਸੀ ਪਰ ਬਾਅਦ ਵਿੱਚ ਇਸ ਨੂੰ ਅਫ਼ਵਾ ਦੱਸਿਆ ਗਿਆ। ਇਸ ਇਮਾਰਤ ਵਿੱਚ ਨਿਊਜ਼ ਨੈਟਵਰਕ ਸੀਐਨਐਨ ਦਾ ਦਫ਼ਤਰ ਹੈ।

ਐਨਬੀਸੀ ਨੇ ਪੁਲਿਸ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਟਰੀਬੇਕਾ ਗ੍ਰਿਲ ਵਿਚ ਇਹ ਸ਼ੱਕੀ ਪੈਕਟ ਬੁੱਧਵਾਰ ਨੂੰ ਸਵੇਰੇ ਪਹੁੰਚੇ। ਜੇਕਰ ਹੁਣ ਤੱਕ ਭੇਜੇ ਗਏ ਅੱਠ ਪੈਕੇਟ ਦਾ ਲਿੰਕ ਜੋੜਿਆ ਜਾਵੇ ਤਾਂ ਇਹ ਇਹ ਅੱਠ ਪੈਕੇਟ ਟਰੰਪ ਪ੍ਰਸਾਸ਼ਨ ਦੇ ਆਲੋਚਕਾਂ ਨੂੰ ਹੀ ਭੇਜੇ ਗਏ ਹਨ।

ਡੀ ਨੀਰੋ ਟਰੰਪ ਦੇ ਕੱਟੜ ਆਲੋਚਕ ਹਨ ਉਨ੍ਹਾਂ ਇੱਕ ਵਾਰ ਟਰੰਪ ਨੂੰ ਕੌਮੀ ਆਫ਼ਤ ਕਿਹਾ ਸੀ। ਨਿਊਯਾਰਕ ਪੁਲਿਸ ਨੇ ਕਿਹਾ ਕਿ ਜਿਸ ਸਮੇਂ ਇਹ ਧਮਾਕਾਖੇਜ਼ ਸਮੱਗਰੀ ਵਾਲਾ ਪੈਕੇਟ ਆਇਆ ਉਸ ਸਮੇਂ ਰੈਸਟੋਰੈਂਟ ਦੀ ਬਿਲਡਿੰਗ ਖਾਲੀ ਸੀ।

ਇਹ ਵੀ ਪੜ੍ਹੋ:

ਕਿਸ ਕਿਸ ਨੂੰ ਭੇਜੇ ਗਏ ਸ਼ੱਕੀ ਪਾਰਸਲ

ਐਫਬੀਆਈ ਮੁਤਾਬਕ ਹੁਣ ਤੱਕ ਅੱਠ ਜਣਿਆਂ ਨੂੰ ਧਮਾਕੇਖੇਜ਼ ਚਿੱਠੀ ਬੰਬ ਭੇਜੇ ਗਏ ਸਨ

  • ਫਿਲਮ ਅਦਾਕਾਰ ਰੌਬਰਟ ਡੀ ਨੀਰੋ
  • ਸਾਬਕਾ ਵਿਦੇਸ਼ ਮੰਤਰੀ ਹੈਲਰੀ ਕਲਿੰਕਟਨ
  • ਸਾਬਕਾ ਰਾਸਟਰਪਤੀ ਬਰਾਕ ਉਬਾਮਾ
  • ਸਾਬਕਾ ਸੀਆਈਏ ਡਾਇਰੈਕਟਰ ਜੌਹਨ ਬਰੇਨਨ
  • ਸਾਬਕਾ ਅਟਾਰਨੀ ਜਰਨਲ ਐਰਿਕ ਹੋਲਡਰ
  • ਕੈਲੇਫੋਰਨੀਆਂ ਡੈਮੋਕ੍ਰੇਟਸ ਕਾਂਗਰਸਵੂਮੈੱਨ ਮੈਕਸਾਇਨ ਵਾਟਰਜ਼
  • ਲਿਬਰਲ ਸਮਾਜਸੇਵੀ ਤੇ ਕਾਰੋਬਾਰੀ ਜੌਰਜ ਸੋਰੋਸ

ਪੁਲਿਸ ਵੱਲੋਂ ਜਾਰੀ ਹੈ ਜਾਂਚ

ਸੀਕਰੇਟ ਸਰਵਿਸ ਮੁਤਾਬਕ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਗ੍ਰਹਿ ਮੰਤਰੀ ਹੈਲਰੀ ਕਲਿੰਟਨ ਨੂੰ ਸ਼ੱਕੀ ਧਮਾਕਾਖੇਜ਼ ਯੰਤਰ ਭੇਜੇ ਗਏ ਸਨ।

ਇਹ ਸ਼ੱਕੀ ਪਾਰਸਲ ਲਿਬਰਲ ਸਮਾਜ ਸੇਵੀ ਤੇ ਕਾਰੋਬਾਰੀ ਜੌਰਜ ਸੋਰੋਸ ਦੇ ਨਿਊਯਾਰਕ ਵਿਚਲੇ ਘਰ ਵਿਚ ਬੰਬ ਭੇਜੇ ਜਾਣ ਤੋਂ ਦੋ ਦਿਨ ਬਾਅਦ ਆਈਆ ਸੀ।

ਇਹ ਯੰਤਰ ਅਮਰੀਕੀ ਅਧਿਕਾਰੀਆਂ ਦੀ ਡਾਕ ਨੂੰ ਸਕੈਨ ਕਰਨ ਵਾਲੇ ਤਕਨੀਕੀ ਮਾਹਰਾਂ ਨੇ ਯੰਤਰ ਫੜੇ ਸਨ। ਅਜੇ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਇਹ ਸ਼ੱਕੀ ਪੈਕੇਟ ਕਿੱਥੇ ਫੜੇ ਗਏ ਹਨ।

ਇਹ ਵੀ ਪੜ੍ਹੋ :

ਅਮਰੀਕੀ ਦਾ ਸੀਕਰੇਟ ਸਰਵਿਸ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਹੈ ਕਿ ਸਭ ਤੋਂ ਪਹਿਲਾਂ 23 ਅਕਤੂਬਰ ਨੂੰ ਜੋ ਪੈਕੇਟ ਫੜਿਆ ਗਿਆ ਉਹ ਹੈਲਰੀ ਕਲਿੰਟਨ ਨੂੰ ਭੇਜਿਆ ਗਿਆ ਸੀ ।

ਬਿਆਨ ਵਿਚ ਕਿਹਾ ਗਿਆ, " ਅਕਤੂਬਰ 24, 2018 ਨੂੰ ਦੂਜਾ ਸ਼ੱਕੀ ਪੈਕੇਟ ਵਾਸ਼ਿੰਗਟਨ, ਡੀ ਸੀ ਵਿਚ ਫੜਿਆ ਗਿਆ ਹੈ, ਇਹ ਸਾਬਕਾ ਰਾਸਟਰਪਤੀ ਬਰਾਕ ਓਬਾਮਾ ਨੂੰ ਭੇਜਿਆ ਗਿਆ ਸੀ।

ਇਸੇ ਦੌਰਾਨ ਐਫਬੀਆਈ ਨੇ ਕਿਹਾ ਹੈ ਇਸ ਮਾਮਲੇ ਦੀ ਪਹਿਲਾਂ ਹੀ ਦੂਜੀਆਂ ਸਹਿਯੋਗੀ ਏਜੰਸੀਆਂ ਨਾਲ ਮਿਲਕੇ ਜਾਂਚ ਚੱਲ ਰਹੀ ਹੈ, ਇਸ ਲਈ ਇਸ ਉੱਤੇ ਤਾਜ਼ਾ ਕੋਈ ਟਿੱਪਣੀ ਨਹੀਂ ਕੀਤੀ

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)