ਸਰੀਰਕ ਸ਼ੋਸ਼ਣ ਖਿਲਾਫ਼ ਇਹ ਨੁਕਤੇ ਤੁਹਾਡੇ ਕੰਮ ਆ ਸਕਦੇ ਹਨ

ਇੱਕ ਰਿਪੋਰਟ ਮੁਤਾਬਕ ਔਰਤਾਂ ਅਤੇ ਕੁੜੀਆਂ ਨਾਲ ਸੜਕ 'ਤੇ ਸ਼ੋਸ਼ਣ ਇੰਨਾ ਵੱਧ ਗਿਆ ਹੈ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਆਮ ਹਿੱਸਾ ਬਣ ਗਿਆ ਹੈ।

ਇਸ ਲਈ ਹਮੇਸ਼ਾਂ ਮੁਲਜ਼ਮ ਹੀ ਜ਼ਿੰਮੇਵਾਰ ਹੁੰਦਾ ਹੈ ਪਰ ਇਸ ਦਾ ਬੋਝ ਔਰਤਾਂ 'ਤੇ ਨਹੀਂ ਪਾਉਣਾ ਚਾਹੀਦਾ ਕਿ ਉਹ ਹੀ ਆਪਣਾ ਰਵੱਈਆ ਬਦਲਣ।

ਜੇ ਅਜਿਹਾ ਕੁਝ ਤੁਹਾਡੇ ਨਾਲ ਹੁੰਦਾ ਹੈ ਤਾਂ ਤੁਸੀਂ ਕੀ ਕਰੋਗੇ?

ਸ਼ੋਸ਼ਣ ਖਿਲਾਫ਼ ਕੌਮਾਂਤਰੀ ਮੁਹਿੰਮ ਹੋਲਾਬੈਕ ਲੰਡਨ ਚਲਾ ਰਹੀ ਮੋਲੀ ਐਕਰਸਟ ਦਾ ਕਹਿਣਾ ਹੈ ਕਿ ਇਸ ਲਈ ਕੁਝ ਵੀ ਸਹੀ ਜਾਂ ਗਲਤ ਤਰੀਕਾ ਨਹੀਂ ਹੈ।

ਨਿਰਪੱਖ ਪਰ ਜ਼ੋਰਦਾਰ ਆਵਾਜ਼ ਵਿੱਚ ਬੋਲੋ

ਹੋਲਾਬੈਕ ਗਰੁੱਪ ਦਾ ਆਮ ਤੌਰ 'ਤੇ ਸੁਝਾਅ ਹੁੰਦਾ ਹੈ ਕਿ ਸ਼ੋਸ਼ਣ ਕਰਨ ਵਾਲਿਆਂ ਨਾਲ ਜ਼ਿਆਦਾ ਬਹਿਸ ਨਾ ਕੀਤੀ ਜਾਵੇ ਕਿਉਂਕਿ ਇਸ ਨਾਲ ਹਾਲਾਤ ਵਿਗੜ ਸਕਦੇ ਹਨ।

ਇਹ ਵੀ ਪੜ੍ਹੋ:

ਪਰ ਸਪਸ਼ਟ ਅਤੇ ਮਜ਼ਬੂਤ ਸ਼ਬਦਾਂ ਵਿੱਚ ਇਹ ਕਹਿ ਦਿੱਤਾ ਜਾਵੇ ਕਿ ਉਸ ਦਾ (ਛੇੜਛਾੜ ਕਰਨ ਵਾਲੇ ਦਾ) ਰਵੱਈਆ ਸਹੀ ਨਹੀਂ ਹੈ।

ਤੁਸੀਂ ਕਹਿ ਸਕਦੇ ਹੋ, "ਇਹ ਸਹੀ ਨਹੀਂ ਹੈ ਜਾਂ ਮੇਰੇ ਨਾਲ ਇਸ ਤਰ੍ਹਾਂ ਗੱਲ ਨਾ ਕਰੋ।"

ਬ੍ਰਿਸਲ ਜ਼ੀਰੋ ਟੌਲਰੈਂਸ ਗਰੁੱਪ ਨੇ ਸੜਕ 'ਤੇ ਹੋਣ ਵਾਲੇ ਸ਼ੋਸ਼ਣ ਖਿਲਾਫ਼ ਦਿਸ਼ਾ-ਨਿਰਦੇਸ਼ ਛਾਪੇ ਹਨ। ਉਨ੍ਹਾਂ ਮੁਤਾਬਕ ਤੁਸੀਂ ਆਰਾਮ ਨਾਲ ਬਿਨਾਂ ਬੇਇੱਜ਼ਤੀ ਕੀਤੇ ਵਿਰੋਧ ਜਤਾ ਸਕਦੇ ਹੋ।

ਤੁਸੀਂ ਕਹਿ ਸਕਦੇ ਹੋ, "ਸੀਟੀ ਨਾ ਮਾਰੋ, ਇਹ ਸ਼ੋਸ਼ਣ ਹੈ ਜਾਂ ਮੈਨੂੰ ਛੂਹੋ ਨਾ, ਇਹ ਸਰੀਰਕ ਸ਼ੋਸ਼ਣ ਹੈ। ਇਹ ਸਪਸ਼ਟ ਕਹੋ ਕਿ ਇਹ ਗਲਤ ਹੈ।"

ਇਸ ਗਰੁੱਪ ਨੇ ਹੋਰ ਵੀ ਸੁਝਾਅ ਦਿੱਤੇ:

  • ਉਸ ਨੂੰ ਦੁਬਾਰਾ ਕਹਿਣ ਲਈ ਕਹੋ ਜੋ ਉਸ ਨੇ ਕਿਹਾ ਹੈ ਜਾਂ ਉਸ ਨੂੰ ਕਹੋ- 'ਕੀ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਮੇਰੀ ਲੱਤ ਉੱਤੇ ਹੱਥ ਕਿਉਂ ਰੱਖਿਆ?'
  • ਕੋਲੋਂ ਲੰਘ ਰਹੇ ਸ਼ਖਸ ਨੂੰ ਵੀ ਉੱਚੀ ਆਵਾਜ਼ ਵਿੱਚ ਸੁਣਾਓ ਜੋ ਸ਼ੋਸ਼ਣ ਜਾਂ ਛੇੜਛਾੜ ਕਰਨ ਵਾਲੇ ਨੇ ਕਿਹਾ ਹੈ।
  • ਉਨ੍ਹਾਂ ਨੂੰ ਪੁੱਛੋ ਕਿ ਕੀ ਉਹ ਆਪਣੇ ਕਿਸੇ ਰਿਸ਼ਤੇਦਾਰ ਨਾਲ ਅਜਿਹਾ ਕਰਨਾ ਪਸੰਦ ਕਰਨਗੇ।

ਉਸ ਸਥਿਤੀ ਵਿੱਚੋਂ ਨਿਕਲੋ

ਸ਼ੋਸ਼ਣ ਇੱਕ ਕਮੈਂਟ ਪਾਸ ਕਰਨ ਤੋਂ ਲੈ ਕੇ ਗਲਤ ਤਰੀਕੇ ਨਾਲ ਛੂਹਣ ਤੱਕ ਹੋ ਸਕਦਾ ਹੈ।

ਇਸ ਲਈ ਸਭ ਤੋਂ ਜ਼ਰੂਰੀ ਹੈ ਕਿ ਉੱਥੋਂ ਨਿਕਲ ਜਾਓ।

'ਵਿਕਟਿਮ ਸਪੋਰਟ' ਸੰਸਥਾ ਦੀ ਮੈਂਬਰ ਰਸ਼ੈਲ ਨਿਕੋਲਸ ਦਾ ਕਹਿਣਾ ਹੈ, "ਜੇ ਤੁਹਾਨੂੰ ਖਤਰਾ ਮਹਿਸੂਸ ਹੋਵੇ ਤਾਂ ਸਭ ਤੋਂ ਪਹਿਲਾਂ ਆਪਣੀ ਸੁਰੱਖਿਆ ਯਕੀਨੀ ਕਰੋ।"

ਜੇ ਤੁਸੀਂ ਕਿਸੇ ਪਬਲਿਕ ਟਰਾਂਸਪੋਰਟ ਵਿੱਚ ਹੋ ਤਾਂ ਅਗਲੇ ਸਟੇਸ਼ਨ ਜਾਂ ਸਟਾਪ ਉੱਤੇ ਹੀ ਉਤਰ ਜਾਓ।

ਜੇ ਤੁਸੀਂ ਘਰ ਦੇ ਨੇੜੇ ਹੋ ਤਾਂ ਆਪਣੇ ਕਿਸੇ ਗੁਆਂਢੀ ਦੇ ਘਰ ਚਲੇ ਜਾਓ ਤਾਂ ਕਿ ਤੁਹਾਡੇ ਘਰ ਦਾ ਪਤਾ ਨਾ ਮਿਲ ਸਕੇ।

ਨੇੜਿਓਂ ਲੰਘਣ ਵਾਲੇ ਲੋਕ ਕੀ ਕਰ ਸਕਦੇ ਹਨ?

'ਬ੍ਰਿਸਲ ਜ਼ੀਰੋ ਟੌਲਰੈਂਸ' ਗਰੁੱਪ ਦੀ ਛਾਰਲੇਟ ਦਾ ਕਹਿਣਾ ਹੈ ਕਿ ਅਜਿਹੇ ਮੌਕੇ ਉੱਤੇ ਕੋਲੋਂ ਲੰਘਣ ਵਾਲਿਆਂ ਦਾ ਦਖਲ ਦੇਣਾ ਚੰਗਾ ਹੁੰਦਾ ਹੈ।

ਜਿਸ ਔਰਤ ਜਾਂ ਕੁੜੀ ਨੂੰ ਛੇੜਿਆ ਜਾ ਰਿਹਾ ਹੈ ਉਸ ਨੂੰ ਪੁੱਛੋ ਕਿ ਕੀ ਸਭ ਕੁਝ ਠੀਕ ਹੈ?

"ਇੱਥੇ ਏਕਤਾ ਹੈ, ਮੈਂ ਤੁਹਾਨੂੰ ਦੇਖ ਰਿਹਾ ਹਾਂ, ਤੁਸੀਂ ਇਕੱਲੇ ਨਹੀਂ ਹੋ।"

ਜੇ ਦਖਲ ਦੇਣ ਵਾਲਾ ਮਰਦ ਹੈ ਤਾਂ ਹੋਰ ਵੀ ਚੰਗਾ ਪ੍ਰਭਾਵ ਪੈਂਦਾ ਹੈ।

ਮੋਲੀ ਦਾ ਕਹਿਣਾ ਹੈ ਕਿ ਮੁਲਜ਼ਮ ਨਾਲੋਂ ਚੰਗਾ ਹੈ ਕਿ ਪੀੜਤਾ ਨਾਲ ਗੱਲ ਕਰੋ।

ਤੁਸੀਂ ਇਸ ਤਰ੍ਹਾਂ ਗੱਲ ਕਰ ਸਕਦੇ ਹੋ ਜਿਵੇਂ ਉਸ ਨੂੰ ਜਾਣਦੇ ਹੋ।

ਸ਼ੋਸ਼ਣ ਦੀ ਸ਼ਿਕਾਇਤ ਕਿਸ ਨੂੰ ਕੀਤੀ ਜਾਵੇ?

ਨਿਕੋਲਸ ਦਾ ਕਹਿਣਾ ਹੈ, "ਕੋਈ ਵੀ ਸ਼ੋਸ਼ਣ ਜਿਸ ਕਾਰਨ ਤੁਹਾਨੂੰ ਉਸ ਵੇਲੇ ਜਾਂ ਬਾਅਦ ਵਿੱਚ ਡਰ ਮਹਿਸੂਸ ਹੋਇਆ ਹੋਵੇ ਤੁਹਾਨੂੰ ਉਸ ਦੀ ਸ਼ਿਕਾਇਤ ਕਰਨੀ ਚਾਹੀਦੀ ਹੈ।"

"ਜੇ ਤੁਹਾਡੇ ਨਾਲ ਸ਼ੋਸ਼ਣ ਹੋਇਆ ਹੈ ਤਾਂ ਇਹ ਤੁਹਾਡਾ ਅਧਿਕਾਰ ਹੈ ਕਿ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਜਾਵੇ।"

ਇਹ ਵੀ ਪੜ੍ਹੋ:

"ਇਸ ਗੱਲ ਦਾ ਡਰ ਹਮੇਸ਼ਾਂ ਰਹਿੰਦਾ ਹੈ ਕਿ ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਵੇਗਾ ਪਰ ਸ਼ਿਕਾਇਤ ਕਰਨ ਵਿੱਚ ਇਹ ਰੁਕਾਵਟ ਨਹੀਂ ਬਣਨਾ ਚਾਹੀਦਾ।"

ਜੇ ਤੁਸੀਂ ਖਤਰੇ ਵਿੱਚ ਹੋ ਤਾਂ ਮਹਿਲਾ ਹੈਲਪਲਾਈਨ ਨੰਬਰ ਉੱਤੇ ਤੁਰੰਤ ਫੋਨ ਕਰੋ।

ਜੇ ਐਮਰਜੈਂਸੀ ਨਹੀਂ ਹੈ ਤਾਂ ਤੁਸੀਂ ਬਾਅਦ ਵਿੱਚ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਸਕਦੇ ਹੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)