You’re viewing a text-only version of this website that uses less data. View the main version of the website including all images and videos.
#MeToo ਤੋਂ ਪਹਿਲਾਂ ਬੋਲੋ #NoMeansNo
ਸੋਸ਼ਲ ਮੀਡੀਆ ਤੇ ਸ਼ੁਰੂ ਹੋਈ ਇੱਕ ਲਹਿਰ #MeToo ਨਿੱਤ ਦਿਨ ਲੋਕਾਂ ਦਾ ਧਿਆਨ ਖਿੱਚ ਰਹੀ ਹੈ।
ਇਸ ਨਾਲ ਲੋਕਾਂ ਵਿਚ ਜਾਗਰੂਕਤਾ ਆਵੇਗੀ ਜਾਂ ਨਹੀਂ, ਇਹ ਤਾਂ ਸਮਾਂ ਹੀ ਤੈਅ ਕਰੇਗਾ, ਪਰ ਲੋਕ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਰ ਪੀੜਤਾਂ ਬਾਰੇ ਗੱਲ ਜ਼ਰੂਰ ਕਰ ਰਹੇ ਹਨ। ਵਿਚਾਰਾਂ ਇਹ ਵੀ ਹੋ ਰਹੀਆਂ ਨੇ ਕਿ ਭਵਿੱਖ ਵਿਚ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ।
#MeToo ਦੇ ਟਰੈਂਡ ਹੋਣ ਤੋਂ ਬਾਅਦ ਹੁਣ #NoMeansNo ਨਾਲ ਵੀ ਇਸ ਨੂੰ ਜੋੜ ਕੇ ਲਿਖਿਆ ਜਾ ਰਿਹਾ ਹੈ। ਲੋਕਾਂ ਦਾ ਮੰਨਣਾ ਹੈ ਕਿ ਜੇਕਰ ਔਰਤਾਂ ਦੀ 'ਨਾਂਹ' ਨੂੰ ਸਮਝਿਆ ਜਾਵੇ ਤਾਂ ਉਸ ਨੂੰ ਕਦੀ ਵੀ #MeToo ਲਿਖਣ ਦੀ ਲੋੜ ਨਹੀਂ ਪਵੇਗੀ।
ਇਸੇ ਲੜੀ ਵਿਚ ਆਪਣਾ ਯੋਗਦਾਨ ਦਿੰਦਿਆਂ ਆਮ ਲੋਕ ਹੁਣ ਸਾਰਿਆਂ ਨੂੰ 'ਨਾਂਹ' ਦਾ ਮਤਲਬ ਸਮਝਾ ਰਹੇ ਹਨ।
ਇਹ ਵੀ ਪੜ੍ਹੋ:
ਟਵਿੱਟਰ ਯੂਜ਼ਰ ਅਨੁਰਿਤਾ ਲਿਖਦੀ ਹੈ ਕਿ, "ਜੇਕਰ ਆਪਣੇ ਘਰ ਵਿਚ ਸੁਰੱਖਿਅਤ ਇੱਕ ਮਹਿਲਾ, ਘਰੋਂ ਬਾਹਰ ਆਪਣੇ ਹੁਨਰ ਨੂੰ ਜੱਗ-ਜ਼ਾਹਿਰ ਕਰਨ ਲਈ ਆਉਂਦੀ ਹੈ, ਤਾਂ ਇਸ ਨੂੰ ਉਸਦੀ ਕਮਜ਼ੋਰੀ ਸਮਝ ਕੇ ਉਸਦਾ ਸ਼ੋਸ਼ਣ ਨਹੀਂ ਕਰਨਾ ਚਾਹੀਦਾ।"
ਇੱਕ ਤਸਵੀਰ ਟਵੀਟ ਕਰਦਿਆਂ ਯੂਜ਼ਰ ਅਕਾਂਚਾ ਸ੍ਰੀਵਾਸਤਵ ਆਖਦੀ ਹੈ ਕਿ, "ਜੇਕਰ ਤੁਸੀਂ ਕਿਸੇ ਮਹਿਲਾ ਨੂੰ ਨਾਂਹ ਕਹਿਣ ਤੋਂ ਡਰਾਉਂਦੇ ਹੋ, ਤਾਂ ਇਸਦਾ ਮਤਲਬ ਉਸ ਦੀ ਮਨਜ਼ੂਰੀ ਨਹੀਂ ਹੁੰਦੀ।"
ਟਵਿੱਟਰ ਹੈਂਡਲਰ ਅਨਾਹਤ ਲਿਖਦੇ ਹਨ ਕਿ, "ਹੁਣ ਬੇਟੀ ਬਚਾਓ, ਬੇਟੀ ਪੜ੍ਹਾਓ ਨਹੀਂ, ਸਗੋਂ ਬੇਟੇ ਨੂੰ ਬੇਟੀਆਂ ਦਾ ਸਨਮਾਨ ਕਰਨਾ ਸਿਖਾਉਣ ਦਾ ਸਮਾਂ ਹੈ।"
ਟਵਿੱਟਰ ਯੂਜ਼ਰ ਮੁਹੰਮਦ ਗ਼ਾਲਿਬ ਸ਼ੇਖ਼ ਲਿਖਦੇ ਹਨ ਕਿ, "ਨਾਂਹ ਦਾ ਮਤਲਬ ਨਾਂਹ ਹੁੰਦਾ ਹੈ, ਤੁਸੀਂ ਕਿਸੇ ਨਾਲ ਵੀ ਜ਼ਬਰਦਸਤੀ ਨਹੀਂ ਕਰ ਸਕਦੇ।"
ਟਵਿੱਟਰ ਹੈਂਡਲਰ ਅਨਿਲ ਛਵਨ ਇੱਕ ਤਸਵੀਰ ਪੋਸਟ ਕਰਦਿਆਂ ਔਰਤਾਂ ਦੀ ਨਾਂਹ ਬਾਰੇ ਦੱਸਦੇ ਹਨ ਅਤੇ ਆਖਦੇ ਹਨ ਕਿ, "ਇਸ ਲਹਿਰ ਨੂੰ ਮਰਨ ਨਹੀਂ ਦੇਣਾ ਚਾਹੀਦਾ, ਜੋ ਮਹਿਲਾਵਾਂ ਹਿੰਮਤ ਕਰਕੇ ਬੋਲ ਰਹੀਆਂ ਹਨ ਉਨ੍ਹਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਲੜਕੀਆਂ ਦੀ ਨਾਂਹ ਦਾ ਮਤਲਬ ਨਾਂਹ ਹੁੰਦਾ ਹੈ।"
ਆਪਣੇ ਟਵਿੱਟਰ ਹੈਂਡਰ ਤੋਂ ਯੂਜ਼ਰ ਮਹਿਕ ਅਗਰਵਾਲ ਲਿਖਦੀ ਹੈ ਕਿ, "'ਨਾਂਹ' ਆਪਣੇ ਆਪ ਵਿਚ ਹੀ ਇਕ ਸੰਪੂਰਨ ਵਾਕ ਹੈ। ਇਹ ਔਰਤਾਂ ਦੇ ਚਰਿੱਤਰ ਦੀ ਨਹੀਂ ਸਗੋਂ ਮਰਦਾਂ ਦੇ ਆਦਰਸ਼ਾਂ ਦੀ ਗੱਲ ਹੈ।"
ਵਾਰਿਅਰ ਪ੍ਰਿੰਸੈਸ ਨਾਂ ਦੀ ਟਵਿੱਟਰ ਹੈਂਡਲਰ ਆਦਮੀਆਂ ਨੂੰ ਨਸੀਹਤ ਦਿੰਦਿਆਂ ਲਿਖਦੀ ਹੈ, "ਜੇਕਰ ਕੋਈ ਲੜਕੀ ਜਾਂ ਮਹਿਲਾ ਸਿਰਫ਼ ਆਪਣਾ ਕੰਮ ਕਢਾਉਣ ਲਈ ਤੁਹਾਡੇ ਨਾਲ ਬਹੁਤ ਪਿਆਰ ਨਾਲ ਪੇਸ਼ ਆਉਂਦੀ ਹੈ ਤਾਂ ਤੁਸੀਂ ਵੀ #NoMeansNo ਕਹਿਣਾ ਸਿੱਖੋ। ਸਾਰੀਆਂ ਔਰਤਾਂ ਸਾਫ਼ ਚਰਿੱਤਰ ਵਾਲੀਆਂ ਨਹੀਂ ਹੁੰਦੀਆਂ।"
ਟਵਿੱਟਰ ਹੈਂਡਲਰ ਰਜ਼ੀਆ ਅੰਸਾਰੀ ਲਿਖਦੀ ਹੈ ਕਿ, "ਇਸ ਨੂੰ ਬੋਲਣ ਦੀ ਹਿੰਮਤ ਰੱਖੋ, #NoMeansNO ਬੋਲਣਾ ਬਹੁਤ ਜ਼ਰੂਰੀ ਹੈ, ਤਾਂ ਜੋ ਬਾਅਦ ਵਿਚ #MeToo ਨਾਂਹ ਲਿਖਣਾ ਪਏ।"