#MeToo : ਮਰਦਾਂ ਨੂੰ ਹੁਣ ਚੌਕਸ ਰਹਿਣਾ ਪਵੇਗਾ - ਊਮਾ ਭਾਰਤੀ

ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ #MeToo ਮਾਮਲੇ ਵਿਦੇਸ਼ ਰਾਜ ਮੰਤਰੀ ਐਮਜੇ ਅਕਬਰ ਦਾ ਨਾਮ ਲਏ ਬਿਨਾਂ ਕਿਹਾ ਕਿ ਜਿਹੜੇ ਸੱਜਣ ਦਾ ਨਾਮ ਲਿਆ ਜਾ ਰਿਹਾ ਹੈ, ਉਨ੍ਹਾਂ ਨੂੰ ਬਿਆਨ ਜਾਰੀ ਕਰਨਾ ਚਾਹੀਦਾ ਹੈ।

ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਕਿਹਾ, "ਮੈਂ ਇੰਨਾਂ ਹੀ ਕਹਿ ਸਕਦੀ ਹਾਂ ਕਿ ਇਸ ਮਾਮਲੇ ਵਿੱਚ ਜਿਨ੍ਹਾਂ 'ਤੇ ਇਲਜ਼ਾਮ ਲੱਗੇ ਹਨ ਇਸ ਦਾ ਉੱਤਰ ਉਹੀ ਦੇ ਸਕਦੇ ਹਨ।"

ਮਸ਼ਹੂਰ ਸੰਪਾਦਕ ਅਤੇ ਮੌਜੂਦਾ ਸਰਕਾਰ ਵਿੱਚ ਵਿਦੇਸ਼ ਰਾਜ ਮੰਤਰੀ ਐਮਜੇ ਅਕਬਰ 'ਤੇ 'ਪ੍ਰੀਡੇਟਰੀ ਬਿਹੇਵੀਅਰ' ਦੇ ਇਲਜ਼ਾਮ ਲੱਗੇ ਹਨ, ਜਿਸ ਵਿੱਚ ਔਰਤਾਂ ਨੂੰ ਮੀਟਿੰਗ ਦੇ ਬਹਾਨੇ ਹੋਟਲ ਦੇ ਕਮਰੇ ਵਿੱਚ ਬੁਲਾਉਣਾ ਸ਼ਾਮਿਲ ਹੈ।

ਇਹ ਵੀ ਪੜ੍ਹੋ:

ਔਰਤਾਂ ਦੀ ਆਪਣੇ ਖਿਲਾਫ਼ ਆਵਾਜ਼ ਬੁਲੰਦ ਕਰਨ ਵਾਲੀ #MeToo ਮੁਹਿੰਮ ਇਸ ਵੇਲੇ ਭਾਰਤ ਵਿੱਚ ਜ਼ੋਰ ਫੜ ਰਹੀ ਹੈ। ਔਰਤਾਂ ਆਪਣੇ ਨਾਲ ਹੋਏ ਸਰੀਰਕ ਸ਼ੋਸ਼ਣ ਦੀਆਂ ਕਹਾਣੀਆਂ ਸਾਂਝਾ ਕਰ ਰਹੀਆਂ ਹਨ।

#MeToo ਮੁਹਿੰਮ ਬਾਰੇ ਉਨ੍ਹਾਂ ਨੇ ਕਿਹਾ, "ਮੈਂ ਵਾਰੀ-ਵਾਰੀ ਕਿਹਾ ਹੈ ਕਿ ਜੋ ਔਰਤਾਂ ਆਪਣੀਆਂ ਗੱਲਾਂ ਲੈ ਕੇ ਸਾਹਮਣੇ ਆ ਰਹੀਆਂ ਹਨ, ਉਨ੍ਹਾਂ ਨੂੰ ਇਸ ਕਾਰਨ ਸ਼ਰਮ ਕਰਨ ਦੀ ਲੋੜ ਨਹੀਂ ਹੈ।"

ਸੁਸ਼ਮਾ ਸਵਰਾਜ ਨੇ ਨਹੀਂ ਦਿੱਤਾ ਜਵਾਬ

ਇਸ ਤੋਂ ਪਹਿਲਾਂ ਮੀਡੀਆ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਵੀ ਐਮਜੇ ਅਕਬਰ ਉੱਤੇ ਲੱਗੇ ਇਲਜ਼ਾਮਾਂ ਬਾਰੇ ਸਵਾਲ ਕੀਤੇ ਸਨ ਪਰ ਉਹ ਇਨ੍ਹਾਂ ਸਵਾਲਾਂ ਦਾ ਜਵਾਬ ਦਿੱਤੇ ਬਿਨਾਂ ਹੀ ਚਲੀ ਗਈ।

ਨਿਰਮਲਾ ਸੀਤਾਰਮਨ ਵੱਲੋਂ ਕੋਈ ਟਿੱਪਣੀ ਨਹੀਂ

ਇੱਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ #MeToo ਅਭਿਆਨ ਦਾ ਸਮਰਥਨ ਕੀਤਾ।

ਹਾਲਾਂਕਿ ਨਿਰਮਲਾ ਸੀਤਾਰਮਨ ਨੇ ਐਮਜੇ ਅਕਬਰ ਉੱਤੇ ਕੋਈ ਟਿੱਪਣੀ ਨਹੀਂ ਕੀਤੀ।

ਇਸ ਸਭ ਵਿਚਾਲੇ ਸਭ ਤੋਂ ਮੁੱਖ ਰਿਹਾ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਦਾ। ਉਨ੍ਹਾਂ ਨੇ ਕਿਹਾ ਕਿ ਸਿਆਸਤਦਾਨਾਂ 'ਤੇ ਲੱਗੇ ਇਲਜ਼ਾਮਾਂ ਦੀ ਜਾਂਚ ਹੋਣੀ ਚਾਹੀਦੀ ਹੈ।

ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ #MeToo ਨੂੰ ਲੈ ਕੇ ਇੱਕ ਟਵੀਟ ਕੀਤਾ।

ਉਨ੍ਹਾਂ ਲਿਖਿਆ ਜਿਸ ਤਰ੍ਹਾਂ ਇਸ ਅਭਿਆਨ ਦੇ ਤਹਿਤ ਔਰਤਾਂ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆ ਰਹੀਆਂ ਹਨ, ਉਹ ਦੇਖ ਕੇ ਉਨ੍ਹਾਂ ਨੂੰ ਬੁਰਾ ਮਹਿਸੂਸ ਹੋ ਰਿਹਾ ਹੈ।

''ਮੈਂ ਹਰ ਉਸ ਮਹਿਲਾ ਦੇ ਨਾਲ ਖੜੀ ਹਾਂ ਜੋ ਮੁਸ਼ਕਲਾਂ ਨੂੰ ਪਾਰ ਕਰਕੇ ਸਮਾਜ ਦੀਆਂ ਬੁਰਾਈਆਂ ਖ਼ਿਲਾਫ਼ ਖੜੀ ਹੋਈ ਹੈ।''

'ਮਰਦਾਂ ਨੂੰ ਹੁਣ ਸਤਰਕ ਰਹਿਣਾ ਹੋਵੇਗਾ'

ਜਲ ਵਸੀਲਿਆਂ ਬਾਰੇ ਮੰਤਰੀ ਊਮਾ ਭਾਰਤੀ ਨੇ ਕਿਸੇ ਦਾ ਨਾਂ ਤਾਂ ਨਹੀਂ ਲਿਆ ਪਰ ਇਹ ਪ੍ਰਤੀਕਿਰਿਆ ਜ਼ਰੂਰ ਦਿੱਤੀ।

ਉਨ੍ਹਾਂ ਇੰਡੀਅਨ ਐਕਸਪ੍ਰੈਸ ਨੂੰ ਕਿਹਾ, ''#MeToo ਇੱਕ ਚੰਗਾ ਅਭਿਆਨ ਹੈ। ਇਸ ਨਾਲ ਕੰਮਕਾਜ ਵਾਲੀਆਂ ਤਾਵਾਂ ਉੱਤੇ ਬਦਲਾਅ ਜ਼ਰੂਰ ਆਵੇਗਾ। ਮਰਦ ਔਰਤਾਂ ਨਾਲ ਗਲਤ ਵਿਵਹਾਰ ਕਰਨ ਦੀ ਹਿੰਮਤ ਨਹੀਂ ਕਰਨਗੇ। ਮਰਦਾਂ ਨੂੰ ਹੁਣ ਸਤਰਕ ਰਹਿਣਾ ਹੋਵੇਗਾ।''

ਐਮਜੇ ਅਕਬਰ ਉੱਤੇ ਇਲਜ਼ਾਮ

ਦੇਸ ਦੇ ਸਭ ਤੋਂ ਪ੍ਰਭਾਵਸ਼ਾਲੀ ਸੰਪਾਦਕਾਂ ਵਿੱਚੋਂ ਇੱਕ ਰਹੇ ਐਮਜੇ ਅਕਬਰ, ਦਿ ਟੈਲੀਗ੍ਰਾਫ਼, ਦਿ ਏਸ਼ੀਅਨ ਏਜ ਦੇ ਸੰਪਾਦਕ ਅਤੇ ਇੰਡੀਆ ਟੁਡੇ ਦੇ ਐਡੀਟੋਰੀਅਲ ਡਾਇਰੈਕਟਰ ਰਹੇ ਹਨ।

ਸਭ ਤੋਂ ਪਹਿਲਾਂ ਉਨ੍ਹਾਂ ਦਾ ਨਾਮ ਸੋਮਵਾਰ ਨੂੰ ਸੀਨੀਅਰ ਪੱਤਰਕਾਰ ਪ੍ਰਿਆ ਰਮਾਨੀ ਨੇ ਲਿਆ ਸੀ। ਉਨ੍ਹਾਂ ਨੇ ਇੱਕ ਸਾਲ ਪਹਿਲਾਂ ਵੋਗ ਇੰਡੀਆ ਦੇ ਲਈ 'ਟੂ ਦਾ ਹਾਰਵੇ ਵਾਈਂਸਟੀਂਸ ਆਫ ਦਾ ਵਰਲਡ' ਨਾਮ ਤੋਂ ਲਿਖੇ ਆਪਣੇ ਲੇਖ ਨੂੰ ਰੀਟਵੀਟ ਕਰਦੇ ਹੋਏ ਦਫ਼ਤਰ ਵਿੱਚ ਹੋਏ ਸਰੀਰਕ ਸ਼ੋਸ਼ਣ ਦੇ ਪੁਰਾਣੇ ਅਨੁਭਵ ਨੂੰ ਸਾਂਝਾ ਕੀਤਾ।

ਸੰਘ ਵੀ #MeToo ਦੇ ਸਮਰਥਨ ਵਿੱਚ

ਰਾਸ਼ਟਰੀ ਸਵੈ ਸੇਵਕ ਸੰਘ ਦੇ ਸੰਯੁਕਤ ਜਨਰਲ ਸਕੱਤਰ ਦੱਤਾਤਰੇਅ ਹੋਸਬੋਲੇ ਨੇ ਵੀਰਵਾਰ ਨੂੰ #MeToo ਅਭਿਆਨ ਦਾ ਸਮਰਥਨ ਕੀਤਾ।

ਦੱਤਾਤਰੇਅ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਫ਼ੇਸਬੁੱਕ ਦੀ ਪਬਲਿਕ ਪੌਲਿਸੀ ਡਾਇਰੈਕਟਰ ਅੰਖੀ ਦਾਸ ਦੀ ਪੋਸਟ ਸ਼ੇਅਰ ਕਰਦੇ ਹੋਏ ਆਪਣਾ ਸਮਰਥਨ ਜ਼ਾਹਿਰ ਕੀਤਾ।

ਦਾਸ ਨੇ ਆਪਣੀ ਪੋਸਟ ਵਿੱਟ ਕਿਹਾ ਸੀ, "ਤੁਹਾਨੂੰ ਕਿਸੇ ਮਹਿਲਾ ਪੱਤਰਕਾਰ ਦਾ ਸਮਰਥਨ ਕਰਨ ਲੀ ਮੀ ਟੂ ਅਭਿਆਨ ਦੀ ਲੋੜ ਨਹੀਂ ਹੈ ਅਤੇ ਨਾ ਹੀ ਔਰਤ ਹੋਣ ਦੀ ਲੋੜ ਹੈ। ਸਿਰਫ਼ ਸਹੀ ਤੇ ਗਲਤ ਨੂੰ ਸਮਝਣ ਦੀ ਲੋੜ ਹੈ।"

ਇਹ ਵੀ ਪੜ੍ਹੋ:

ਰਮਾਨੀ ਨੇ ਆਪਣੇ ਮੂਲ ਲੇਖ ਵਿੱਚ ਐਮਜੇ ਅਕਬਰ ਦਾ ਕਿਤੇ ਨਾਮ ਨਹੀਂ ਲਿਆ ਸੀ ਪਰ ਸੋਮਵਾਰ ਨੂੰ ਉਨ੍ਹਾਂ ਨੇ ਟਵੀਟ ਕੀਤਾ ਕਿ ਉਹ ਲੇਖ ਐਮਜੇ ਅਕਬਰ ਬਾਰੇ ਸੀ।

ਇਸ ਤੋਂ ਬਾਅਦ ਪੰਜ ਹੋਰ ਔਰਤਾਂ ਨੇ ਐਮਜੇ ਅਕਬਰ ਨਾਲ ਜੁੜੇ ਆਪਣੇ ਅਨੁਭਵ ਸਾਂਝਾ ਕੀਤੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)