ਮਨਮਰਜ਼ੀਆਂ 'ਤੇ ਰੌਲਾ: 'ਸਿਰਫ਼ ਸਿਗਰੇਟ 'ਤੇ ਹੀ ਵਿਵਾਦ ਕਿਊਂ ਸ਼ਰਾਬ ਤੇ ਕਿਉਂ ਨਹੀਂ'

ਅਭਿਸ਼ੇਕ ਬੱਚਨ, ਮਨਮਰਜ਼ੀਆਂ

ਤਸਵੀਰ ਸਰੋਤ, youtube grab/eros now

ਨਿਰਦੇਸ਼ਕ ਅਨੁਰਾਗ ਕਸ਼ਯਪ ਦੀ ਨਵੀਂ ਫ਼ਿਲਮ 'ਮਨਮਰਜ਼ੀਆਂ' ਦੇ ਕੁਝ ਦ੍ਰਿਸ਼ਾਂ 'ਚ ਸਿੱਖ ਦਾ ਕਿਰਦਾਰ ਨਿਭਾ ਰਹੇ ਅਭਿਸ਼ੇਕ ਬੱਚਨ ਵੱਲੋਂ ਸਿਗਰਟ ਪੀਣ ਨੂੰ ਲੈ ਕੇ ਕੀਤੇ ਗਏ ਇਤਰਾਜ਼ ਤੋਂ ਬਾਅਦ, ਇਹ ਸਵਾਲ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ: ਕੀ ਕੋਈ ਵੀ ਸਿੱਖ ਸਿਗਰਟ ਨਹੀਂ ਪੀਂਦਾ? ਅਤੇ ਕੀ ਫ਼ਿਲਮ ਵਿਚ ਕਿਸੇ ਸਿੱਖ ਨੂੰ ਸਿਗਰੇਟ ਪੀਂਦੇ ਦਿਖਾਉਣ ਨਾਲ ਸਾਰੀ ਸਿੱਖ ਕੌਮ ਦੀ ਬਦਨਾਮੀ ਨਹੀਂ ਹੁੰਦੀ।

ਕੁਝ ਸਿੱਖ ਜੱਥੇਬੰਦੀਆਂ ਵੱਲੋਂ ਜੰਮੂ, ਪੁਣੇ ਅਤੇ ਕੁਝ ਹੋਰ ਸ਼ਹਿਰਾਂ 'ਚ ਕੀਤੇ ਗਏ ਮੁਜ਼ਾਹਰਿਆਂ ਤੋਂ ਬਾਅਦ ਤਿੰਨ ਦ੍ਰਿਸ਼ 14 ਸਤੰਬਰ ਨੂੰ ਰਿਲੀਜ਼ ਹੋਈ ਫ਼ਿਲਮ ਵਿਚੋਂ ਹੁਣ ਕੱਢ ਦਿੱਤੇ ਗਏ ਹਨ।

ਇਹ ਵੀ ਪੜ੍ਹੋ:

ਅਨੁਰਾਗ ਨੇ ਇਸ ਲਈ ਫ਼ਿਲਮ ਦੀ ਡਿਸਟ੍ਰੀਬਿਊਟਰ ਕੰਪਨੀ, ਈਰੋਸ ਇੰਟਰਨੈਸ਼ਨਲ, ਨਾਲ ਖਾਸੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਤਾਂ ਕੰਪਨੀ ਦੇ ਚੇਅਰਮੈਨ ਕਿਸ਼ੋਰ ਲੂਲਾ ਦਾ ਫੋਨ ਨੰਬਰ ਹੀ ਟਵਿੱਟਰ ਉੱਤੇ ਜਾਰੀ ਕਰ ਦਿੱਤਾ ਸੀ ਜੋ ਕਿ ਬਾਅਦ ਵਿਚ ਹਟਾ ਦਿੱਤਾ ਗਿਆ।

ਅਨੁਰਕਾਗ ਕਸ਼ਯਪ

ਤਸਵੀਰ ਸਰੋਤ, Getty Images

ਨਾਲ ਹੀ ਅਨੁਰਾਗ ਨੇ ਵਿਅੰਗ ਕਰਦਿਆਂ ਟਵਿੱਟਰ ਉੱਤੇ ਲਿਖਿਆ ਕਿ ਇਨ੍ਹਾਂ ਦ੍ਰਿਸ਼ਾਂ ਦੇ ਹਟਾਉਣ ਤੋਂ ਬਾਅਦ, "ਵਧਾਈ ਹੋਵੇ, ਪੰਜਾਬ ਦੇ ਸਾਰੇ ਮਸਲੇ ਹੱਲ ਹੋ ਗਏ ਅਤੇ ਸਿੱਖ ਨੌਜਵਾਨ ਬਚ ਗਏ।"

ਕੀ ਸਨ ਇਹ ਦ੍ਰਿਸ਼?

ਫ਼ਿਲਮ 'ਚ ਅਭਿਸ਼ੇਕ ਬੱਚਨ ਲੰਡਨ ਤੋਂ ਅੰਮ੍ਰਿਤਸਰ ਵਿਆਹ ਕਰਵਾਉਣ ਪਰਤੇ ਇੱਕ ਪਤਿਤ ਸਿੱਖ, ਰੌਬੀ, ਦਾ ਕਿਰਦਾਰ ਨਿਭਾ ਰਹੇ ਹਨ। ਜਦੋਂ ਰੂਮੀ ਨਾਂ ਦੀ ਸਿੱਖ ਕੁੜੀ (ਤਾਪਸੀ ਪੰਨੂ) ਇੱਕ ਦ੍ਰਿਸ਼ ਵਿੱਚ ਰੌਬੀ ਨੂੰ ਆਖਦੀ ਹੈ ਕਿ ਉਹ ਉਸ ਨਾਲ ਵਿਆਹ ਨਹੀਂ ਕਰਵਾਏਗੀ ਤਾਂ ਰੌਬੀ ਦੁਖੀ ਹੋ ਜਾਂਦਾ ਹੈ।

Skip Instagram post
Instagram ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Instagram ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Instagram ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of Instagram post

ਇੱਥੇ ਰੌਬੀ ਆਪਣੀ ਪੱਗ ਲਾਹ ਕੇ ਨੌਕਰ ਨੂੰ ਫੜਾ ਦਿੰਦਾ ਹੈ ਅਤੇ ਸਿਗਰਟ ਪੀਂਦਾ ਹੈ। ਇਹ ਦ੍ਰਿਸ਼ 29 ਸੈਕਿੰਡ ਦਾ ਸੀ। ਇੱਕ ਹੋਰ ਦ੍ਰਿਸ਼ ਵਿੱਚ ਰੂਮੀ ਵੀ ਸਿਗਰਟ ਪੀਂਦੀ ਹੈ ਜੋ ਕਿ 11 ਸੈਕਿੰਡ ਦਾ ਹੈ।

ਕਰੀਬ ਇਕ ਮਿੰਟ ਦਾ ਤੀਜਾ ਦ੍ਰਿਸ਼ ਉਸ ਵੇਲੇ ਦਾ ਹੈ, ਜਦੋਂ ਰੌਬੀ ਤੇ ਰੂਮੀ ਵਿਆਹ ਲਈ ਗੁਰਦੁਆਰੇ ਅੰਦਰ ਜਾ ਰਹੇ ਹੁੰਦੇ ਹਨ ਅਤੇ ਰੂਮੀ ਨੂੰ ਆਪਣੇ ਪ੍ਰੇਮੀ ਵਿੱਕੀ ਸੰਧੂ (ਵਿੱਕੀ ਕੌਸ਼ਲ) ਦੇ ਖਿਆਲ ਆਉਂਦੇ ਹਨ।

ਕੀ ਸੀ ਤਕਲੀਫ਼, ਕੀ ਆਇਆ ਜਵਾਬ?

ਸੁਪਰੀਮ ਸਿੱਖ ਆਰਗੇਨਾਈਜ਼ੇਸ਼ਨ ਨਾਂ ਦੀ ਇੱਕ ਸੰਸਥਾ ਨੇ ਜੰਮੂ-ਕਸ਼ਮੀਰ ਹਾਈ ਕੋਰਟ ਵਿੱਚ ਇਨ੍ਹਾਂ ਦ੍ਰਿਸ਼ਾਂ ਨੂੰ ਲੈ ਕੇ ਇੱਕ ਪਟੀਸ਼ਨ ਦਾਇਰ ਕੀਤੀ। ਕੁਝ ਲੋਕਾਂ ਨੇ ਜੰਮੂ, ਪੁਣੇ ਅਤੇ ਜਮਸ਼ੇਦਪੁਰ ਵਿੱਚ ਮੁਜ਼ਾਹਰੇ ਵੀ ਕੀਤੇ ਅਤੇ ਸੋਸ਼ਲ ਮੀਡੀਆ ਉੱਪਰ ਵੀ ਆਪਣੀ ਪ੍ਰਤੀਕਿਰਿਆ ਦਿੱਤੀ।

ਫ਼ਿਲਮ ਖ਼ਿਲਾਫ਼ ਪ੍ਰਦਰਸ਼ਨ

ਤਸਵੀਰ ਸਰੋਤ, Getty Images

ਇਸ ਤੋਂ ਬਾਅਦ ਬੁੱਧਵਾਰ ਨੂੰ ਅਨੁਰਾਗ ਕਸ਼ਯਪ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਫ਼ਿਲਮ ਜਾਂ ਕੋਈ ਦ੍ਰਿਸ਼ "ਕਿਸੇ ਭਾਈਚਾਰੇ ਜਾਂ ਧਰਮ ਦੇ ਲੋਕਾਂ ਬਾਰੇ ਨਹੀਂ ਹੈਂ", ਸਗੋਂ ਉਹ ਤਾਂ ਸਿਰਫ "ਕੁਝ ਵਿਅਕਤੀਆਂ ਅਤੇ ਉਨ੍ਹਾਂ ਦੀਆਂ ਮਰਜ਼ੀਆਂ" ਦੀ ਕਹਾਣੀ ਹੈ।

ਉਨ੍ਹਾਂ ਨੇ ਕਿਹਾ ਕਿ ਸਾਰੇ ਹੀ ਦ੍ਰਿਸ਼ "ਭਾਵਨਾਵਾਂ ਦਾ ਖਿਆਲ ਕਰਦਿਆਂ" ਫਿਲਮਾਏ ਗਏ ਸਨ ਪਰ ਫਿਰ ਵੀ "ਜੇ ਕਿਸੇ ਦਾ ਦਿਲ ਦੁਖੀ ਹੋਇਆ ਹੈ" ਤਾਂ ਉਨ੍ਹਾਂ ਨੇ ਮਾਫੀ ਮੰਗੀ। ਪਰ ਉਨ੍ਹਾਂ ਨੇ ਦ੍ਰਿਸ਼ਾਂ ਨੂੰ ਕੱਟਣ ਤੋਂ ਮਨ੍ਹਾਂ ਕਰ ਦਿੱਤਾ ਅਤੇ ਤਕਨੀਕੀ ਹਵਾਲਾ ਦਿੰਦਿਆਂ ਆਖਿਆ ਕਿ ਦ੍ਰਿਸ਼ਾਂ ਨੂੰ ਹਟਾਉਣ ਨਾਲ ਕਹਾਣੀ ਉੱਤੇ ਮਾੜਾ ਅਸਰ ਪਵੇਗਾ।

ਦ੍ਰਿਸ਼ ਹਟੇ ਤਾਂ ਨਿਰਦੇਸ਼ਕ ਨੂੰ ਆਇਆ ਗੁੱਸਾ

ਅਨੁਰਾਗ ਅਜੇ ਭਾਰਤ ਤੋਂ ਬਾਹਰ ਹੀ ਸਨ ਕਿ ਇਸ ਦੌਰਾਨ ਵਿਵਾਦ ਨੂੰ ਮੁਕਾਉਣ ਲਈ ਫ਼ਿਲਮ ਦੀ ਡਿਸਟ੍ਰੀਬਿਊਟਰ ਕੰਪਨੀ ਈਰੋਸ, ਨੇ ਸੈਂਸਰ ਬੋਰਡ ਨੂੰ ਆਖਿਆ ਕਿ ਉਹ ਇਹ ਦ੍ਰਿਸ਼ ਹਟਾਉਣਾ ਚਾਹੁੰਦੇ ਹਨ। ਸੈਂਸਰ ਬੋਰਡ ਨੇ ਬੁੱਧਵਾਰ ਨੂੰ ਹੀ ਨੋਟਿਸ ਜਾਰੀ ਕਰਕੇ ਇਸ ਦੀ ਜਾਣਕਾਰੀ ਜਨਤਕ ਕਰ ਦਿੱਤੀ।

ਗੁੱਸੇ ਵਿੱਚ ਆ ਕੇ ਵੀਰਵਾਰ ਨੂੰ ਅਨੁਰਾਗ ਕਸ਼ਯਪ ਨੇ ਟਵਿੱਟਰ ਉੱਤੇ ਸੈਂਸਰ ਬੋਰਡ ਦੇ ਇਸ ਨੋਟਿਸ ਦੀ ਫੋਟੋ ਲਗਾਈ ਅਤੇ ਨਾਲ ਅੰਗਰੇਜ਼ੀ ਵਿੱਚ ਵਿਅੰਗ ਕਰਦਿਆਂ ਲਿਖਿਆ, "ਵਧਾਈ! ਇਸੇ ਨਾਲ ਪੰਜਾਬ ਦੇ ਸਾਰੇ ਮਸਲੇ ਸੁਲਝ ਗਏ ਅਤੇ ਸਿੱਖ ਨੌਜਵਾਨਾਂ ਦਾ ਬਚਾਅ ਹੋ ਗਿਆ। 'ਲਾ-ਲਾ-ਲੈਂਡ' ਵਿੱਚ ਵਾਪਸ ਆ ਕੇ ਬਹੁਤ ਖੁਸ਼ੀ ਹੋਈ।"

ਅਨੁਰਾਗ ਕਸ਼ਯਪ

ਤਸਵੀਰ ਸਰੋਤ, Anurag kashyap twitter

ਇਸੇ ਟਵੀਟ ਵਿੱਚ ਉਨ੍ਹਾਂ ਨੇ (ਈਰੋਸ ਦੇ ਚੇਅਰਮੈਨ) ਕਿਸ਼ੋਰ ਲੂਲਾ ਦਾ ਨੰਬਰ ਜਨਤਕ ਕਰ ਦਿੱਤਾ ਅਤੇ ਲੋਕਾਂ ਨੂੰ ਸਲਾਹ ਦਿੱਤੀ ਕਿ ਅਗਲੀ ਵਾਰ ਜੇ ਉਨ੍ਹਾਂ ਨੂੰ ਕਿਸੇ ਫ਼ਿਲਮ ਨਾਲ ਤਕਲੀਫ਼ ਹੋਵੇ ਤਾਂ ਸਿੱਧਾ ਕਿਸ਼ੋਰ ਲੂਲਾ ਨਾਲ ਗੱਲ ਕਰਨ ਜਿਨ੍ਹਾਂ ਨੂੰ "ਮਸਲੇ ਨੂੰ ਮਿੰਟਾਂ ਵਿੱਚ ਹੱਲ ਕਰਨਾ" ਆਉਂਦਾ ਹੈ।

ਬਾਅਦ ਵਿੱਚ ਈਰੋਸ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਹਰੇਕ ਭਾਈਚਾਰੇ ਦੇ ਜਜ਼ਬਾਤਾਂ ਦੀ ਇੱਜ਼ਤ ਕਰਦੇ ਹਨ ਅਤੇ ਕਿਸੇ ਧਰਮ ਦੇ ਲੋਕਾਂ ਦਾ ਦਿਲ ਨਹੀਂ ਦੁਖਾਉਣਾ ਚਾਹੁੰਦੇ।

ਟਵਿੱਟਰ ਨੇ ਕੀ ਕੀਤਾ?

ਟਵਿੱਟਰ ਨੇ ਅਨੁਰਾਗ ਦਾ ਪਹਿਲਾ ਟਵੀਟ ਹਟਾ ਦਿੱਤਾ ਕਿਉਂਕਿ ਉਨ੍ਹਾਂ ਨੇ ਕਿਸੇ ਦਾ ਨੰਬਰ ਜਨਤਕ ਕਰ ਦਿੱਤਾ ਸੀ ਪਰ ਅਨੁਰਾਗ ਦਾ ਗੁੱਸਾ ਦੂਰ ਨਹੀਂ ਹੋਇਆ।

ਉਨ੍ਹਾਂ ਨੇ ਟਵਿੱਟਰ ਵੱਲੋਂ ਉਨ੍ਹਾਂ ਨੂੰ ਆਏ ਸੰਦੇਸ਼ ਨੂੰ ਜਨਤਕ ਕੀਤਾ ਜਿਸ ਵਿੱਚ ਟਵਿੱਟਰ ਅਧਿਕਾਰੀ ਉਨ੍ਹਾਂ ਨੂੰ ਪਹਿਲਾ ਟਵੀਟ ਡਿਲੀਟ ਕਰਨ ਲਈ ਕਹਿ ਰਹੇ ਸਨ। ਨਾਲ ਹੀ ਇੱਕ ਹੋਰ ਟਵੀਟ ਕਰਕੇ ਉਨ੍ਹਾਂ ਨੇ ਆਪਣੀ ਗੱਲ ਦੁਬਾਰਾ ਕਹੀ, ਹਾਲਾਂਕਿ ਇਸ ਵਾਰ ਉਨ੍ਹਾਂ ਨੇ ਕੋਈ ਫੋਨ ਨੰਬਰ ਨਹੀਂ ਪਾਇਆ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਤਾਪਸੀ ਨੇ ਵੀ ਦਿੱਤੇ ਜਵਾਬ

ਅਨੁਰਾਗ ਦੇ ਦੂਜੇ ਟਵੀਟ ਨੇ ਸਿਰਫ ਬਹਿਸ ਹੀ ਨਹੀਂ ਛੇੜੀ ਸਗੋਂ ਉਨ੍ਹਾਂ ਨੂੰ ਫਿਲਮ ਇੰਡਸਟਰੀ ਵਿਚੋਂ ਸਾਥ ਵੀ ਮਿਲਿਆ। ਅਭਿਸ਼ੇਕ ਬੱਚਨ ਚੁੱਪ ਸਨ।

ਤਾਪਸੀ ਪੰਨੂ ਨੇ ਬਹਿਸ ਵਿੱਚ ਹਿੱਸਾ ਲੈਂਦਿਆਂ ਕਈ ਲੋਕਾਂ ਨੂੰ ਜਵਾਬ ਵੀ ਦਿੱਤੇ ਅਤੇ ਕਈ ਅਜਿਹੀਆਂ ਖ਼ਬਰਾਂ ਵੀ ਸਾਂਝੀਆਂ ਕੀਤੀਆਂ ਜਿਨ੍ਹਾਂ ਵਿੱਚ ਪੰਜਾਬ 'ਚ ਫੈਲੀ ਨਸ਼ਿਆਂ ਦੀ ਸਮੱਸਿਆ ਬਾਰੇ ਦੱਸਿਆ ਗਿਆ ਹੈ।

ਉੜਤਾ ਪੰਜਾਬ

ਤਸਵੀਰ ਸਰੋਤ, Getty Images

ਇਸ ਤੋਂ ਪਹਿਲਾਂ ਅਨੁਰਾਗ ਦੇ ਪ੍ਰੋਡਕਸ਼ਨ ਹਾਊਸ ਵੱਲੋਂ ਨਸ਼ਿਆਂ ਦੀ ਸਮੱਸਿਆ ਉੱਤੇ ਬਣਾਈ ਗਈ "ਉੜਤਾ ਪੰਜਾਬ' ਫ਼ਿਲਮ ਨੂੰ ਵੀ "ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜਿਸ਼" ਕਿਹਾ ਗਿਆ ਸੀ। ਉਸ ਵੇਲੇ ਅਨੁਰਾਗ ਨੇ ਕਾਨੂੰਨੀ ਲੜਾਈ ਲੜ ਕੇ ਫ਼ਿਲਮ ਨੂੰ ਬਿਨਾਂ ਬਹੁਤੇ ਦ੍ਰਿਸ਼ ਕੱਟੇ ਰਿਲੀਜ਼ ਕਰਵਾਇਆ ਸੀ।

ਤਾਪਸੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਦੇ ਇੱਕ ਟਵੀਟ ਦਾ ਜਵਾਬ ਦਿੰਦਿਆਂ ਟਵਿੱਟਰ ਉੱਤੇ ਲਿਖਿਆ ਕਿ ਫ਼ਿਲਮ ਦੀ ਸ਼ੁਰੂਆਤ 'ਚ ਹੀ ਲਿਖਿਆ ਹੁੰਦਾ ਹੈ, "ਸਾਰੇ ਕਿਰਦਾਰ ਕਾਲਪਨਿਕ ਹਨ ਅਤੇ ਕੋਈ ਵੀ ਚੀਜ਼ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਨਹੀਂ ਕੀਤਾ ਗਿਆ।"

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਤਾਪਸੀ ਨੂੰ ਇੱਕ ਟਵਿੱਟਰ ਯੂਜ਼ਰ ਨੇ ਵਿਅੰਗ ਵਜੋਂ ਪੁੱਛਿਆ ਕਿ ਦਾਰੂ ਪੀਣ ਵਾਲੇ ਦ੍ਰਿਸ਼ਾਂ ਨੂੰ ਕਿਉਂ ਨਹੀਂ ਕੱਟਿਆ ਗਿਆ ਅਤੇ "ਕੀ ਹੁਣ ਰਾਤ ਨੂੰ ਦਾਰੂ ਪੀ ਕੇ ਸਵੇਰੇ ਕੋਈ ਗੁਰਦੁਆਰੇ ਨਹੀਂ ਜਾਏਗਾ?"

Skip X post, 3
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 3

ਅਨੁਰਾਗ ਕਸ਼ਯਪ ਦੇ ਟਵੀਟ ਦੇ ਜਵਾਬ ਵਿੱਚ ਅਬੁਲ ਫ਼ਜ਼ਲ ਨਾਂ ਦੇ ਇੱਕ ਵਿਅਕਤੀ ਨੇ ਕੁਝ ਵੱਖਰੀ ਜਿਹੀ ਸਲਾਹ ਦੇ ਦਿੱਤੀ, ਕਿਹਾ ਕਿ ਹੁਣ ਗੁੱਸੇ ਵਿੱਚ ਆ ਕੇ ਅਨੁਰਾਗ ਨੂੰ ਆਪਣੀ ਮਸ਼ਹੂਰ ਫ਼ਿਲਮ 'ਗੈਂਗਜ਼ ਆਫ ਵਾਸੇਪੁਰ' ਦਾ ਤੀਜਾ ਹਿੱਸਾ ਬਣਾ ਦੇਣਾ ਚਾਹੀਦਾ ਹੈ।

Skip X post, 4
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 4

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)