ਕਬੱਡੀ ਖਿਡਾਰਨ ਮਨਪ੍ਰੀਤ ਕਰਨਾ ਚਾਹੁੰਦੀ ਅਗਲੀ ਪੀੜ੍ਹੀ ਦੀ ਅਗਵਾਈ

ਤਸਵੀਰ ਸਰੋਤ, Sukhcharan Preet/bbc
- ਲੇਖਕ, ਸੁਖਚਰਨ ਪ੍ਰੀਤ
- ਰੋਲ, ਬੀਬੀਸੀ ਪੰਜਾਬੀ ਲਈ
ਏਸ਼ੀਅਨ ਖੇਡਾਂ ਵਿੱਚ ਔਰਤ ਵਰਗ 'ਚ ਚਾਂਦੀ ਦਾ ਤਗਮਾ ਜੇਤੂ ਭਾਰਤੀ ਕਬੱਡੀ ਟੀਮ ਵਿੱਚ ਮਾਨਸਾ ਜ਼ਿਲ੍ਹੇ ਦੀ ਮਨਪ੍ਰੀਤ ਕੌਰ ਵੀ ਸ਼ਾਮਲ ਸਨ।
ਮਨਪ੍ਰੀਤ ਦੇ ਨਾਲ ਮਾਨਸਾ ਦੇ ਹੀ ਰਹਿਣ ਵਾਲੇ ਏਸ਼ੀਅਨ ਗੇਮਜ਼ ਦੇ ਰੋਇੰਗ ਈਵੈਂਟ ਵਿੱਚ ਸੋਨ ਤਗਮਾ ਜੇਤੂ ਟੀਮ ਦੇ ਮੈਂਬਰ ਸਵਰਨ ਸਿੰਘ ਅਤੇ ਸੁਖਮੀਤ ਸਿੰਘ ਵੀ ਸਨ। ਮਾਨਸਾ ਸ਼ਹਿਰ ਪੁੱਜਣ ਉੱਤੇ ਮਾਨਸਾ ਵਾਸੀਆਂ ਵੱਲੋਂ ਤਿੰਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ।
ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਗਵਾਈ ਵਿੱਚ ਤਿੰਨਾਂ ਖਿਡਾਰੀਆਂ ਨੂੰ ਕਾਫ਼ਲੇ ਦੇ ਰੂਪ ਵਿੱਚ ਲਿਜਾਂਦਿਆਂ ਹੋਏ ਸ਼ਹਿਰ ਵਿੱਚ ਮਾਰਚ ਕੱਢਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿੰਨਾਂ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਵੀ ਭੇਂਟ ਕੀਤੇ ਗਏ।
ਇਹ ਵੀ ਪੜ੍ਹੋ
ਮਾਨਸਾ ਦੇ ਪਿੰਡ ਕਾਸ਼ਮਪੁਰ ਛੀਨਾ ਦੀ ਰਹਿਣ ਵਾਲੀ ਮਨਪ੍ਰੀਤ ਨੇ ਸਕੂਲ ਵਿੱਚ ਕਬੱਡੀ ਖੇਡਣਾ ਸ਼ੁਰੂ ਕਰ ਦਿੱਤਾ ਸੀ।

ਤਸਵੀਰ ਸਰੋਤ, Sukhcharan Preet/bbc
ਨਵੰਬਰ 2017 ਵਿੱਚ ਮਨਪ੍ਰੀਤ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਜਿੱਤਣ ਵਾਲੀ ਟੀਮ ਦਾ ਵੀ ਹਿੱਸਾ ਰਹੀ ਸੀ।
ਸਕੂਲ ਵਿੱਚ ਕਬੱਡੀ ਖੇਡਣਾ ਸ਼ੁਰੂ ਕਰਨ ਵਾਲੀ ਮਨਪ੍ਰੀਤ ਸਾਲ 2012 ਵਿੱਚ ਮੇਰਠ ਯੂਨੀਵਰਸਿਟੀ ਦੀ ਇੰਟਰ ਵਰਸਿਟੀ ਖੇਡਾਂ ਵਿੱਚ ਸਿਲਵਰ ਮੈਡਲ ਜੇਤੂ ਟੀਮ ਦਾ ਹਿੱਸਾ ਵੀ ਰਹੀ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਾਲ 2016 ਅਤੇ 2017 ਵਿੱਚ ਇੰਟਰਯੂਨੀਵਰਿਸਟੀ ਕਾਂਸੀ ਤਗਮਾ ਜੇਤੂ ਕਬੱਡੀ ਟੀਮ ਦੀ ਕਪਤਾਨ ਵੀ ਰਹੀ ਹੈ।
ਮਨਪ੍ਰੀਤ ਦੇ ਪਿਤਾ ਕਿੱਤੇ ਵਜੋਂ ਕਿਸਾਨ ਹਨ। ਮਨਪ੍ਰੀਤ ਨੂੰ ਉਸ ਦੇ ਕਬੱਡੀ ਵੱਲ ਆਉਣ ਬਾਰੇ ਜਦੋਂ ਪੁੱਛਿਆ ਗਿਆ ਤਾਂ ਉਸਦਾ ਕਹਿਣਾ ਸੀ, "ਮੇਰੇ ਡੈਡੀ ਸਕੂਲ ਖੇਡਾਂ ਵਿੱਚ ਜ਼ਿਲ੍ਹਾ ਪੱਧਰ ਤੱਕ ਕਬੱਡੀ ਖੇਡੇ ਹਨ। ਪਿੰਡ ਵਿੱਚ ਖੇਡਦਿਆਂ ਜਦੋਂ ਮੈਂ ਇਸ ਗੇਮ ਵਿੱਚ ਆਈ ਤਾਂ ਉਨ੍ਹਾਂ ਮੈਨੂੰ ਹਮੇਸ਼ਾ ਹੱਲਾਸ਼ੇਰੀ ਹੀ ਦਿੱਤੀ। ਇਹੀ ਵਜ੍ਹਾ ਹੈ ਕਿ ਅੱਜ ਮੈਂ ਇੱਥੇ ਪਹੁੰਚ ਸਕੀ ਹਾਂ।"

ਤਸਵੀਰ ਸਰੋਤ, Sukhcharan Preet/bbc
ਮਨਪ੍ਰੀਤ ਦੀ ਭੈਣ ਅਧਿਆਪਕਾ ਹੈ, ਇੱਕ ਭਰਾ ਲੁਧਿਆਣਾ ਵਪਾਰ ਕਰਦਾ ਹੈ ਅਤੇ ਸਭ ਤੋਂ ਛੋਟਾ ਭਰਾ ਗਰੈਜੂਏਸ਼ਨ ਕਰ ਰਿਹਾ ਹੈ।
ਉਨ੍ਹਾਂ ਨੇ ਦੱਸਿਆ, "ਚਾਰਾਂ ਭੈਣ ਭਰਾਵਾਂ ਵਿੱਚੋਂ ਸਿਰਫ਼ ਮੈਂ ਹੀ ਕਬੱਡੀ ਵਾਲੇ ਪਾਸੇ ਆਈ ਹਾਂ। ਸਾਡੇ ਡੈਡੀ ਕੋਲ ਤਾਂ ਦੋ ਕਿੱਲੇ ਜ਼ਮੀਨ ਸੀ ਇੰਨੀ ਕੁ ਆਮਦਨ ਨਾਲ ਉਹ ਸਾਨੂੰ ਪੜ੍ਹਾ ਹੀ ਸਕਦੇ ਸਨ। ਹੁਣ ਮੇਰੇ ਭੈਣ ਭਰਾਵਾਂ ਦੀ ਤਾਂ ਉਮਰ ਲੰਘ ਗਈ ਪਰ ਆਪਣੀ ਅਗਲੀ ਪੀੜ੍ਹੀ ਦੇ ਬੱਚਿਆਂ ਦੀ ਸਰਪ੍ਰਸਤੀ ਮੈਂ ਖ਼ੁਦ ਕਰਾਂਗੀ।"
ਇਹ ਵੀ ਪੜ੍ਹੋ
ਪੰਜਾਬ ਸਰਕਾਰ ਤੋਂ ਨਾਖੁਸ਼
ਮਾਨਸਾ ਵਾਸੀਆਂ ਵੱਲੋਂ ਦਿੱਤੇ ਗਏ ਮਾਨ-ਸਨਮਾਨ ਉੱਤੇ ਤਾਂ ਮਨਪ੍ਰੀਤ ਖ਼ੁਸ਼ ਹੈ ਪਰ ਪੰਜਾਬ ਸਰਕਾਰ ਦੇ ਖਿਡਾਰੀਆਂ ਪ੍ਰਤੀ ਉਦਾਸੀਨ ਰਵੱਈਏ ਪ੍ਰਤੀ ਮਨਪ੍ਰੀਤ ਦੇ ਮਨ ਵਿੱਚ ਸ਼ਿਕਵੇ ਹਨ।"
ਰਾਜਸਥਾਨ ਪੁਲਿਸ ਵਿੱਚ ਸਬ ਇੰਸਪੈਕਟਰ ਦੇ ਅਹੁਦੇ ਉੱਤੇ ਸੇਵਾਵਾਂ ਨਿਭਾ ਰਹੀ ਮਨਪ੍ਰੀਤ ਦੱਸਦੀ ਹੈ, "ਮੈਂ ਖੇਡਦੀ ਪੰਜਾਬ ਵੱਲੋਂ ਹਾਂ ਪਰ ਨੌਕਰੀ ਮੈਨੂੰ ਰਾਜਸਥਾਨ ਸਰਕਾਰ ਨੇ ਦਿੱਤੀ ਹੈ। ਹਾਲੇ ਤੱਕ ਪੰਜਾਬ ਸਰਕਾਰ ਨੇ ਸਾਡੇ ਲਈ ਕੋਈ ਐਲਾਨ ਨਹੀਂ ਕੀਤਾ।"

ਤਸਵੀਰ ਸਰੋਤ, Sukhcharan Preet/bbc
"ਉਂਜ ਵੀ ਗੁਆਂਢੀ ਸੂਬੇ ਹਰਿਆਣਾ ਦੇ ਮੁਕਾਬਲੇ ਪੰਜਾਬ ਸਰਕਾਰ ਵੱਲੋਂ ਕੌਮਾਂਤਰੀ ਤਗਮਾ ਜੇਤੂ ਖਿਡਾਰੀਆਂ ਨੂੰ ਦਿੱਤੀ ਜਾਂਦੀ ਇਨਾਮੀ ਰਾਸ਼ੀ ਬਹੁਤ ਨਿਗੂਣੀ ਹੈ। ਇਸ ਤਰ੍ਹਾਂ ਪੰਜਾਬ ਵਿੱਚ ਖਿਡਾਰੀ ਕਿਵੇਂ ਉਤਸ਼ਾਹਤ ਹੋਣਗੇ।"
ਸੰਘਰਸ਼ ਅਤੇ ਰੋਸਿਆਂ ਦੇ ਕੌੜੇ ਮਿੱਠੇ ਤਜਰਬਿਆਂ ਦੇ ਬਾਵਜੂਦ ਮਨਪ੍ਰੀਤ ਪੰਜਾਬ ਵੱਲੋਂ ਹੀ ਖੇਡਣਾ ਚਾਹੁੰਦੀ ਹੈ। ਏਸ਼ੀਅਨ ਤਗਮਾ ਜਿੱਤਣ ਤੋਂ ਬਾਅਦ ਮਨਪ੍ਰੀਤ ਭਵਿੱਖੀ ਯੋਜਨਾਵਾਂ ਨੂੰ ਲੈ ਕੇ ਉਤਸ਼ਾਹਿਤ ਹੈ।
ਮਨਪ੍ਰੀਤ ਦਾ ਕਹਿਣਾ ਹੈ ਕਿ ਹਾਲੇ ਉਸਨੇ ਕਬੱਡੀ ਵਿੱਚ ਹੋਰ ਪ੍ਰਾਪਤੀਆਂ ਕਰਨੀਆਂ ਹਨ। ਅਰਜਨ ਐਵਾਰਡ ਹਾਸਲ ਕਰਨਾ ਮਨਪ੍ਰੀਤ ਦਾ ਸੁਫ਼ਨਾ ਹੈ।
ਇਹ ਵੀ ਪੜ੍ਹੋ
ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












