ਕੇਰਲ ਦੇ ਹੜ੍ਹ 'ਤੇ ਬਾਲੀਵੁੱਡ ਦੇ ਦਿੱਗਜ ਤੇ ਕ੍ਰਿਕਟ ਸਿਤਾਰੇ ਵੀ ਆਏ ਸਾਹਮਣੇ

ਕੇਰਲ ਵਿੱਚ ਆਏ ਭਿਆਨਕ ਹੜ੍ਹ ਕਾਰਨ ਆਈ ਤਬਾਹੀ ਕਾਰਨ ਕੀ ਆਮ ਤੇ ਕੀ ਖ਼ਾਸ ਹਰ ਇੱਕ ਦਾ ਦਿਲ ਪਸੀਜ ਗਿਆ ਹੈ। ਹਰ ਕੋਈ ਕੇਰਲ ਦੇ ਲੋਕਾਂ ਲਈ ਦੁਆਵਾਂ ਕਰ ਰਿਹਾ ਹੈ।

ਸੋਸ਼ਲ ਮੀਡੀਆ 'ਤੇ ਵੀ ਆਮ ਤੋਂ ਲੈ ਕੇ ਖ਼ਾਸ ਲੋਕ ਆਪਣੀ ਸੰਵੇਦਨਾ ਪ੍ਰਕਟ ਕਰ ਰਹੇ ਹਨ ਅਤੇ ਮਦਦ ਦੀ ਅਪੀਲ ਕਰ ਰਹੇ ਹਨ।

ਕੇਰਲ ਦੇ ਲੋਕਾਂ ਨਾਲ ਬਾਲੀਵੁੱਡ ਨੇ ਵੀ ਹਮਦਰਦੀ ਜਤਾਈ ਹੈ।

ਬਾਲੀਵੁੱਡ ਦੇ ਸ਼ਹਿਨਸ਼ਾਹ ਕਹੇ ਜਾਂਦੇ ਅਮਿਤਾਭ ਬੱਚਨ ਲਿਖਦੇ ਹਨ, ''ਸਾਡੇ ਭੈਣ-ਭਰਾ ਡੂੰਘੀ ਚਿੰਤਾ ਵਿੱਚ ਹਨ, ਸਾਨੂੰ ਜਿੰਨਾ ਹੋ ਸਕੇ ਯੋਗਦਾਨ ਪਾਉਣਾ ਚਾਹੀਦਾ ਹੈ''

ਇਹ ਵੀ ਪੜ੍ਹੋ꞉

ਰਿਤਿਕ ਰੌਸ਼ਨ ਨੇ ਵੀ ਰਿਲੀਫ਼ ਫੰਡ ਦੀ ਤਸਵੀਰ ਸਾਂਝੀ ਕਰਦਿਆਂ ਲੋਕਾਂ ਨੂੰ ਕੇਰਲ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਦੀ ਗੁਹਾਰ ਲਗਾਈ ਹੈ।

ਸ਼ਕਤੀ ਕਪੂਰ ਦੀ ਧੀ ਤੇ ਅਦਾਕਾਰਾ ਸ਼ਰਧਾ ਕਪੂਰ ਨੇ ਵੀ ਮਦਦ ਦੀ ਅਪੀਲ ਦੇ ਨਾਲ-ਨਾਲ ਦੁਆਵਾਂ ਲਈ ਅੱਗੇ ਹੱਥ ਵਧਾਇਆ ਹੈ।

ਪੰਜਾਬੀ ਤੇ ਹਿੰਦੀ ਫ਼ਿਲਮਾਂ ਦੀ ਅਦਾਕਾਰਾ ਦਿਵਿਆ ਦੱਤਾ ਨੇ ਆਪਣੇ ਇੰਸਟਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕਰਦਿਆਂ ਚੀਫ਼ ਮਿਨੀਸਟਰ ਰਿਲੀਫ਼ ਫੰਡ ਬਾਬਤ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ।

ਅਦਾਕਾਰ ਜੌਨ ਅਬਰਾਹਮ ਨੇ ਵੀ ਸੋਸ਼ਲ ਮੀਡੀਆ ਉੱਤੇ ਕੇਰਲ ਹੜ੍ਹ ਪੀੜਤਾਂ ਲਈ ਦੁਖ ਜ਼ਾਹਿਰ ਕੀਤਾ ਉਨ੍ਹਾਂ ਕੇਰਲ ਨਾਲ ਜੁੜੀਆਂ ਯਾਦਾਂ ਬਾਰੇ ਵੀ ਜ਼ਿਕਰ ਕੀਤਾ।

ਬਾਲੀਵੁੱਡ ਵਿੱਚ ਆਪਣਾ ਨਾਂ ਸਥਾਪਿਤ ਕਰ ਚੁੱਕੀ ਸ਼੍ਰੀਲੰਕਾ ਦੀ ਅਦਾਕਾਰਾ ਜੈਕਲਿਨ ਫਰਨਾਂਡਿਸ ਨੇ ਵੀ ਕੇਰਲ ਦੇ ਹੜ੍ਹਾਂ ਪ੍ਰਤੀ ਆਪਣੀ ਚਿੰਤਾ ਜ਼ਾਹਿਰ ਕੀਤੀ ਹੈ।

ਕ੍ਰਿਕਟ ਜਗਤ ਤੋਂ ਵੀ ਫਿਕਰਾਂ

ਕ੍ਰਿਕਟਰ ਸੁਰੇਸ਼ ਰੈਨਾ ਵੀ ਆਪਣੇ ਇੰਸਟਾਗ੍ਰਾਮ ਪੋਸਟ ਰਾਹੀਂ ਮਦਦ ਦੀ ਅਪੀਲ ਕਰ ਰਹੇ ਹਨ।

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਕੇਰਲ ਦੇ ਹਾਲਾਤਾਂ ਉੱਤੇ ਚਿੰਤਾ ਪ੍ਰਗਟਾਈ ਹੈ।

ਕੇਰਲ ਵਿੱਚ 350 ਤੋਂ ਵੱਧ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਤਕਰੀਬਨ ਪੰਜ ਲੱਖ ਲੋਕ ਬੇਘਰ ਹੋ ਗਏ ਹਨ।

ਕੇਰਲ ਸਰਕਾਰ ਮੁਤਾਬਕ 2000 ਤੋਂ ਵੱਧ ਰਾਹਤ ਕੈਂਪਾਂ ਵਿੱਚ ਇੱਕ ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਪਹੁੰਚਾਇਆ ਜਾ ਚੁੱਕਾ ਹੈ।

ਦੇਸ ਭਰ ਵਿੱਚੋਂ ਲੋਕ ਮਦਦ ਦੇ ਰੂਪ ਵਿੱਚ ਕੱਪੜੇ, ਖਾਣਾ, ਦਵਾਈਆਂ ਕੇਰਲ ਭੇਜ ਰਹੇ ਹਨ।

ਪੰਜਾਬ ਦੇ ਕਾਂਗਰਸ ਅਤੇ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਤੇ ਵਿਧਾਇਕਾਂ ਨੇ ਇੱਕ ਮਹੀਨੇ ਦੀ ਤਨਖਾਹ ਕੇਰਲ ਵਿੱਚ ਪੀੜਤਾਂ ਦੀ ਮਦਦ ਲਈ ਦੇਣ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ꞉

ਕੇਰਲ ਦੇ ਹੜ੍ਹਾਂ ਦੀ ਕਹਾਣੀ ਇਨ੍ਹਾਂ ਵੀਡੀਓਜ਼ ਦੀ ਜ਼ੁਬਾਨੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)