ਪ੍ਰਿਅੰਕਾ ਚੋਪੜਾ ਨੇ ਨਿਕ ਜੋਨਸ ਨਾਲ ਤਸਵੀਰ ਸਾਂਝੀ ਕਰਕੇ ਲਿਖਿਆ 'ਮੈਂ ਦਿਲੋਂ ਉਸ ਦੀ ਹੋ ਚੁੱਕੀ ਹਾਂ'

'ਟੇਕਨ..ਵਿਦ ਆਲ ਮਾਈ ਹਾਰਟ ਐਂਡ ਸੋਲ' । ਮਤਲਬ ਮੈਂ ਪੂਰੇ ਦਿਲ ਅਤੇ ਆਤਮਾ ਤੋਂ ਉਸਦੀ ਹੋ ਚੁੱਕੀ ਹਾਂ।

ਇਹ ਹੈ ਅਦਾਕਾਰ ਪ੍ਰਿਅੰਕਾ ਚੋਪੜਾ ਦੀ ਤਾਜ਼ਾ ਇੰਸਟਾਗ੍ਰਾਮ ਪੋਸਟ ਦਾ ਕੈਪਸ਼ਨ ਅਤੇ ਨਾਲ ਹੈ ਇੱਕ ਤਸਵੀਰ।

ਸੋਸ਼ਲ ਮੀਡੀਆ 'ਤੇ ਬਾਲੀਵੁੱਡ ਅਦਾਕਾਰ ਪ੍ਰਿਅੰਕਾ ਚੋਪੜਾ ਅਤੇ ਅਮਰੀਕੀ ਗਾਇਕ ਨਿਕ ਜੋਨਸ ਦੀ ਤਸਵੀਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਪ੍ਰਿਅੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਨਿਕ ਨਾਲ ਤਸਵੀਰ ਸਾਂਝੀ ਕੀਤੀ ਤਾਂ ਉਸ ਤਸਵੀਰ ਵਿੱਚ ਪ੍ਰਿਅੰਕਾ ਦੀ ਉਂਗਲੀ ਵਿੱਚ ਲਿਸ਼ਕਦੀ ਅੰਗੂਠੀ ਵੀ ਸਾਫ਼ ਨਜ਼ਰ ਆ ਰਹੀ ਹੈ।

ਇਸ ਤਸਵੀਰ 'ਤੇ ਹੁਣ ਤੱਕ ਹਜ਼ਾਰਾਂ ਕੁਮੈਂਟ ਆ ਚੁੱਕੇ ਹਨ। ਟਵਿੱਟਰ 'ਤੇ #PriyankaNickEngagement ਟਰੈਂਡ ਕਰ ਰਿਹਾ ਹੈ ਅਤੇ ਇੰਟਰਨੈੱਟ ਉੱਤੇ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਦੀਆਂ ਤਸਵੀਰਾਂ ਵਾਇਰਲ ਹਨ।

ਕਈ ਬਾਲੀਵੁੱਡ ਅਦਾਕਾਰਾਂ ਨੇ ਵੀ ਇਨ੍ਹਾਂ ਨੂੰ ਮੁਬਾਰਾਕਾਂ ਭੇਜੀਆਂ ਹਨ। ਪ੍ਰਿਅੰਕਾ ਦੀ ਇੰਸਟ੍ਰਾਗ੍ਰਾਮ 'ਤੇ ਸਾਂਝੀ ਕੀਤੀ ਇਸ ਤਸਵੀਰ ਹੇਠਾਂ ਰਿਤਿਕ ਰੌਸ਼ਨ, ਆਲੀਆ ਭੱਟ, ਸੋਨਮ ਕਪੂਰ, ਵਰੁਨ ਧਵਨ, ਸ਼ਰਧਾ ਕਪੂਰ ਆਦਿ ਨੇ ਮੁਬਾਰਕਾਂ ਕਿਹਾ ਹੈ।

ਇਹੀ ਨਹੀਂ ਖ਼ੁਦ ਨਿਕ ਜੋਨਸ ਨੇ ਇਸ ਤਸਵੀਰ 'ਤੇ ਕੁਮੈਂਟ ਕਰਦਿਆਂ ਲਿਖਿਆ, 'ਵਾਹ ਮੁਬਾਰਕਾਂ..ਇਹ ਦੁਨੀਆਂ ਦਾ ਸਭ ਤੋਂ ਕਿਸਮਤ ਵਾਲਾ ਮੁੰਡਾ ਹੈ।'

ਇਹ ਵੀ ਪੜ੍ਹੋ:

ਫ਼ਿਲਮਫੇਅਰ ਦੇ ਅਧਿਕਾਰਿਤ ਟਵਿੱਟਰ ਅਕਾਊਂਟ ਤੋਂ ਸਾਂਝੀ ਕੀਤੀ ਗਈ ਤਸਵੀਰ ਵਿੱਚ ਪ੍ਰਿਅੰਕਾ ਪੀਲੇ ਰੰਗ ਦੇ ਸੂਟ ਵਿੱਚ ਨਜ਼ਰ ਆ ਰਹੇ ਹਨ ਜਦਕਿ ਨਿਕ ਨੇ ਸ਼ੇਰਵਾਨੀ ਪਾਈ ਹੋਈ ਹੈ।

ਬਾਲੀਵੁੱਡ ਅਦਾਕਾਰਾ ਪ੍ਰੀਟੀ ਜ਼ਿੰਟਾ ਨੇ ਆਪਣੇ ਟਵੀਟ ਰਾਹੀਂ ਦੋਵਾਂ ਨੂੰ ਨਵੇਂ ਸਫ਼ਰ ਲਈ ਵਧਾਈ ਦਿੱਤੀ ਹੈ।

ਗਾਇਕਾ ਤੇ ਅਦਾਕਾਰਾ ਸੋਫ਼ੀ ਚੌਧਰੀ ਨੇ ਵੀ ਆਪਣੇ ਟਵੀਟ ਰਾਹੀਂ ਦੋਵਾਂ ਨੂੰ ਵਧਾਈਆਂ ਭੇਜੀਆਂ ਹਨ।

ਮਸ਼ਹੂਰ ਫ਼ੋਟੋ ਪੱਤਰਕਾਰ ਵਿਰਾਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਦੋਵਾਂ ਦੀ ਤਸਵੀਰ ਸਾਂਝੀ ਕੀਤੀ ਹੈ।

ਰੇਡੀਓ ਜਾਕੀ ਅਲੋਕ ਨੇ ਵੀ ਦੋਵਾਂ ਦੀਆਂ ਤਸਵੀਰਾਂ ਆਪਣੇ ਟਵਿੱਟਰ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)