ਕੇਰਲ ਵਿੱਚ ਆਏ ਭਿਆਨਕ ਹੜ੍ਹਾਂ ਬਾਰੇ 9 ਗੱਲਾਂ

ਕੇਰਲ ਵਿੱਚ ਹੜ੍ਹ ਕਾਰਨ ਪੈਦਾ ਹੋਏ ਹਾਲਾਤ ਇੰਨੇ ਭਿਆਨਕ ਹੋ ਗਏ ਕਿ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ ਅਤੇ ਲੱਖਾਂ ਲੋਕ ਬੇਘਰ ਹੋ ਗਏ ਹਨ। ਕੇਰਲ ਦੇ ਇਨ੍ਹਾਂ ਹੜ੍ਹਾਂ ਬਾਰੇ 9 ਗੱਲਾਂ

  • 350 ਤੋਂ ਵੱਧ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਤਕਰੀਬਨ ਪੰਜ ਲੱਖ ਲੋਕ ਬੇਘਰ ਹੋ ਗਏ ਹਨ। ਕੇਰਲ ਸਰਕਾਰ ਮੁਤਾਬਕ 2000 ਤੋਂ ਵੱਧ ਰਾਹਤ ਕੈਂਪਾਂ ਵਿੱਚ ਇੱਕ ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਪਹੁੰਚਾਇਆ ਜਾ ਚੁੱਕਾ ਹੈ।
  • ਕੇਰਲ ਦੇ 11 ਜਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਤਿਰੂਵਨੰਤਪੁਰਮ, ਕੋਲਮ ਅਤੇ ਕਸਾਰਗੋਡ ਨੂੰ ਛੱਡ ਕੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
  • ਕੇਰਲ ਵਿੱਚ 41 ਨਦੀਆਂ ਹਨ ਜੋ ਅਰਬ ਸਾਗਰ ਵਿੱਚ ਡਿੱਗਦੀਆ ਹਨ। ਵਾਧੂ ਪਾਣੀ ਕਾਰਨ ਸੂਬੇ ਦੇ 80 ਡੈਮ ਖੋਲ੍ਹ ਦਿੱਤੇ ਗਏ ਹਨ ਜਿਸ ਕਾਰਨ ਹਾਲਾਤ ਹੋਰ ਖ਼ਰਾਬ ਹੋ ਗਏ ਹਨ।
  • ਇਸ ਵਾਰ ਕਰੀਬ ਦੋ-ਢਾਈ ਮਹੀਨਿਆਂ 'ਚ 37 ਫੀਸਦ ਵੱਧ ਬਰਸਾਤ ਹੋਈ ਹੈ, ਇਸ ਤੋਂ ਪਹਿਲਾਂ ਅਜਿਹਾ ਪੂਰੇ ਮਾਨਸੂਨ ਦੇ ਚਾਰ ਮਹੀਨਿਆਂ ਵਿੱਚ ਹੁੰਦਾ ਸੀ।
  • ਕੇਰਲ ਦੇ ਹੜ੍ਹ ਤੋਂ ਕਰੀਬ ਮਹੀਨਾ ਪਹਿਲਾਂ ਸਰਕਾਰੀ ਰਿਪੋਰਟ ਨੇ ਚਿਤਾਵਨੀ ਦਿੱਤੀ ਸੀ ਕਿ ਦੱਖਣੀ ਭਾਰਤੀ ਸੂਬਿਆਂ ਵਿਚੋਂ ਕੇਰਲ ਜਲ ਸਰੋਤਾਂ ਦੇ ਪ੍ਰਬੰਧਨ ਵਿੱਚ ਸਭ ਤੋਂ ਮਾੜਾ ਹੈ।
  • ਬਚਾਅ ਕਾਰਜ ਲਈ ਭਾਰਤੀ ਫੌਜ ਦੇ ਇੰਜਨੀਅਰਾਂ ਦੀਆਂ 10 ਟੀਮਾਂ, ਜਲ ਸੈਨਾ ਦੀਆਂ 82 ਅਤੇ ਕੋਸਟ ਗਾਰਡ ਦੀਆਂ 42 ਤੇ NDRF ਦੀਆਂ 58 ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ। ਪੀੜਤਾਂ ਨੂੰ ਕੱਢਣ ਅਤੇ ਉਨ੍ਹਾਂ ਤੱਕ ਰਸਦ ਪਹੁੰਚਾਉਣ ਲਈ ਹੈਲੀਕਾਪਟਰ ਅਤੇ ਪਾਣੀ ਵਾਲੇ ਜਹਾਜ਼ਾਂ ਦੀ ਵੀ ਮਦਦ ਲਈ ਜਾ ਰਹੀ ਹੈ।
  • ਦੇਸ ਭਰ ਵਿੱਚੋਂ ਲੋਕ ਮਦਦ ਦੇ ਰੂਪ ਵਿੱਚ ਕੱਪੜੇ, ਖਾਣਾ, ਦਵਾਈਆਂ ਕੇਰਲ ਭੇਜ ਰਹੇ ਹਨ। ਪੰਜਾਬ ਦੇ ਕਾਂਗਰਸ ਅਤੇ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਤੇ ਵਿਧਾਇਕਾਂ ਨੇ ਇੱਕ ਮਹੀਨੇ ਦੀ ਤਨਖਾਹ ਕੇਰਲ ਵਿੱਚ ਪੀੜਤਾਂ ਦੀ ਮਦਦ ਲਈ ਦੇਣ ਦਾ ਐਲਾਨ ਕੀਤਾ ਹੈ।
  • ਕੇਂਦਰ ਸਰਕਾਰ ਨੇ ਕੇਰਲ ਲਈ 500 ਕਰੋੜ ਰੁਪਏ ਦੀ ਰਕਮ ਜਾਰੀ ਕਰਨ ਦਾ ਐਲਾਨ ਕੀਤਾ ਹੈ। ਕੇਰਲ ਸਰਕਾਰ ਨੇ ਕੇਂਦਰ ਨੂੰ ਦੱਸਿਆ ਹੈ ਕਿ ਹੁਣ ਤੱਕ 19,500 ਕਰੋੜ ਤੋਂ ਵੱਧ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਚੁੱਕਾ ਹੈ।
  • ਕੇਰਲ ਵਿੱਚ ਮਾਲੀ ਮਦਦ ਪਹੁੰਚਾਉਣ ਲਈ ਮੁੱਖ ਮੰਤਰੀ ਰਾਹਤ ਫੰਡ ਬਣਾਇਆ ਗਿਆ ਹੈ। ਰਿਲੀਫ਼ ਫੰਡ ਨੰਬਰ ਹੈ: 67319948232. ਬੈਂਕ ਰਾਹੀਂ ਵੀ ਪੈਸੇ ਭੇਜ ਕੇ ਮਦਦ ਕੀਤੀ ਜਾ ਸਕਦੀ ਹੈ: State Bank of India. IFSC : SBIN0070028 SWIFT CODE : SBININBBT08. ਇਸ ਤੋਂ ਇਲਾਵਾ ਕੇਰਲ ਸਰਕਾਰ ਨੇ ਮਦਦ ਲਈ ਵੈੱਬਸਾਈਟ ਦਾ ਨਾਮ ਵੀ ਸਾਂਝਾ ਕੀਤਾ ਹੈ: https://donation.cmdrf.kerala.gov.in/

ਕੇਰਲ ਦੇ ਹੜ੍ਹਾਂ ਦੀ ਕਹਾਣੀ ਇਨ੍ਹਾਂ ਵੀਡੀਓਜ਼ ਦੀ ਜ਼ੁਬਾਨੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)