ਕਰੁਣਾਨਿਧੀ: ਹਿੰਦੂ ਹੋਣ ਦੇ ਬਾਵਜੂਦ ਦ੍ਰਾਵਿੜ ਦਫ਼ਨਾਉਂਦੇ ਕਿਉਂ ਹਨ

ਦੱਖਣੀ ਭਾਰਤ ਵਿੱਚ ਹਿੰਦੂ ਹੋਣ ਦੇ ਬਾਵਜੂਦ ਦ੍ਰਾਵਿੜਾਂ ਦੀਆਂ ਅੰਤਿਮ ਰਸਮਾਂ ਹਿੰਦੂਆਂ ਵਾਂਗ ਨਹੀਂ ਸਗੋਂ ਵੱਖਰੀ ਤਰ੍ਹਾਂ ਨਿਭਾਈਆਂ ਜਾਂਦੀਆਂ ਹਨ। ਦ੍ਰਾਵਿੜਾਂ ਦੀ ਦੇਹ ਨੂੰ ਅਗਨ ਭੇਟ ਨਹੀਂ ਸਗੋਂ ਉਸਨੂੰ ਦਫਨਾਇਆ ਜਾਂਦਾ ਹੈ।
ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਦੇਹ ਨੂੰ ਜਦੋਂ ਕਬਰ ਵਿੱਚ ਉਤਾਰਿਆ ਜਾ ਰਿਹਾ ਸੀ, ਉਸ ਵੇਲੇ ਵੀ ਲੋਕਾਂ ਦੇ ਮਨ ਵਿੱਚ ਇਹ ਸਵਾਲ ਉੱਠੇ ਸਨ।
ਹਿੰਦੂ ਰਸਮ ਤੇ ਪਰੰਪਰਾ ਅਨੁਸਾਰ ਉਨ੍ਹਾਂ ਦਾ ਦਾਹ ਸਸਕਾਰ ਕੀਤਾ ਜਾਂਦਾ ਹੈ। ਜੈਲਲਿਤਾ ਦੇ ਮਾਮਲੇ ਵਿੱਚ ਅਜਿਹਾ ਕਿਉਂ ਨਹੀਂ ਹੋਇਆ?
ਇਹ ਵੀ ਪੜ੍ਹੋ:
ਮਦਰਾਸ ਯੂਨੀਵਰਸਿਟੀ ਵਿੱਚ ਤਮਿਲ ਭਾਸ਼ਾ ਅਤੇ ਸਾਹਿਤ ਦੇ ਸਾਬਕਾ ਪ੍ਰੋਫੈਸਰ ਡਾ. ਵੀ ਅਰਾਸੂ ਮੁਤਾਬਕ ਇਸ ਦਾ ਕਾਰਨ ਜੈਲਲਿਤਾ ਦਾ ਦ੍ਰਾਵਿੜ ਮੂਵਮੈਂਟ ਦੇ ਨਾਲ ਜੁੜਿਆ ਹੋਣਾ ਸੀ।
ਦ੍ਰਾਵਿੜ ਅੰਦੋਲਨ, ਜੋ ਹਿੰਦੂ ਧਰਮ ਦੀ ਕਿਸੇ ਵੀ ਬ੍ਰਾਹਮਣਵਾਦੀ ਪਰੰਪਰਾ ਅਤੇ ਰਸਮ ਵਿੱਚ ਯਕੀਨ ਨਹੀਂ ਰੱਖਦਾ।
ਜੈਲਲਿਤਾ ਇੱਕ ਪ੍ਰਸਿੱਧ ਫਿਲਮ ਅਦਾਕਾਰਾ ਸੀ। ਉਹ ਏਆਈਏਡੀਐਮਕੇ ਪਾਰਟੀ ਦੀ ਪ੍ਰਮੁੱਖ ਬਣੀ ਜਿਸ ਦੀ ਨੀਂਹ ਬ੍ਰਾਹਮਣਵਾਦ ਦੇ ਵਿਰੋਧ ਵਿੱਚ ਰੱਖੀ ਗਈ।

ਤਸਵੀਰ ਸਰੋਤ, ARUN SANKAR/Getty Images
ਡਾ. ਅਰਾਸੂ ਮੁਤਾਬਕ ਹਿੰਦੂ ਪਰੰਪਰਾ ਦੇ ਖ਼ਿਲਾਫ਼ ਦ੍ਰਾਵਿੜ ਮੂਵਮੈਂਟ ਨਾਲ ਜੁੜੇ ਨੇਤਾ ਆਪਣੇ ਨਾਂ ਨਾਲ ਜਾਤੀ ਸੂਚਕ ਟਾਈਟਲ ਦਾ ਵੀ ਇਸਤੇਮਾਲ ਨਹੀਂ ਕਰਦੇ।
ਜੈਲਲਿਤਾ ਆਪਣੇ ਸਿਆਸੀ ਗੁਰੂ ਐਮਜੀਆਰ ਦੀ ਮੌਤ ਤੋਂ ਬਾਅਦ ਪਾਰਟੀ ਕਮਾਨ ਆਪਣੇ ਹੱਥ ਵਿੱਚ ਲੈਣ 'ਚ ਸਫਲ ਰਹੀ।
ਉਨ੍ਹਾਂ ਦੀ ਕਬਰ ਦੇ ਨੇੜੇ ਹੀ ਦ੍ਰਾਵਿੜ ਅੰਦੋਲਨ ਦੇ ਕੱਦਾਵਰ ਨੇਤਾ ਅਤੇ ਡੀਐੱਮਕੇ ਦੇ ਸੰਸਥਾਪਕ ਅੰਨਾਦੁਰਾਇ ਦੀ ਕਬਰ ਬਣੀ ਹੋਈ ਹੈ।
ਅੰਨਾਦੁਰਾਇ ਤਮਿਲ ਨਾਡੂ ਦੇ ਪਹਿਲੇ ਦ੍ਰਾਵਿੜ ਮੁੱਖ ਮੰਤਰੀ ਸਨ।
ਇਹ ਵੀ ਪੜ੍ਹੋ:
ਐਮ.ਜੀ.ਆਰ ਪਹਿਲਾਂ ਡੀਐੱਮਕੇ ਵਿੱਚ ਹੀ ਸਨ ਪਰ ਅੰਨਾਦੁਰਾਏ ਦੀ ਮੌਤ ਤੋਂ ਬਾਅਦ ਜਦੋਂ ਪਾਰਟੀ ਦੀ ਕਮਾਨ ਕਰੁਣਾਨਿਧੀ ਦੇ ਹੱਥਾਂ ਵਿੱਚ ਗਈ ਤਾਂ ਕੁਝ ਸਾਲਾਂ ਬਾਅਦ ਹੀ ਪੁਰਾਣੇ ਰਾਜਨੀਤਕ ਦਲ ਤੋਂ ਵੱਖ ਹੋ ਗਏ ਤੇ ਏਆਈਏਡੀਐੱਮਕੇ ਦੀ ਨੀਂਹ ਰੱਖੀ।

ਤਸਵੀਰ ਸਰੋਤ, ARUN SANKAR/GettyImages
ਜੈਲਲਿਤਾ ਦੇ ਅੰਤਿਮ ਸਸਕਾਰ ਸਮੇਂ ਪੰਡਿਤ ਜਿਹੜੀ ਥੋੜੀ ਬਹੁਤ ਰਸਮ ਕਰਦੇ ਨਜ਼ਰ ਆਏ, ਉਸ ਵਿੱਚ ਉਸ ਦੀ ਨਜ਼ਦੀਕੀ ਸਾਥਣ ਸ਼ਸ਼ੀਕਲਾ ਸ਼ਾਮਲ ਸੀ।
ਵੈਸ਼ਣਵ ਪਰੰਪਰਾ ਕੀ ਹੈ?
ਅਕਾਦਮੀ ਆਫ ਸੰਸਕ੍ਰਿਤ ਰਿਸਰਚ ਦੇ ਪ੍ਰੋਫੈਸਰ ਐਮ.ਏ. ਲਕਸ਼ਮੀਤਾਤਾਚਰ ਨੇ ਇੱਕ ਸੀਨੀਅਰ ਪੱਤਰਕਾਰ ਇਮਰਾਨ ਕੁਰੈਸ਼ੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੈਲਲਿਤਾ ਦਾ ਵੈਸ਼ਣਵ ਪਰੰਪਰਾ ਨਾਲ ਜੁੜੇ ਹੋਣਾ ਦੱਸਣਾ ਗਲਤ ਹੈ।
ਉਨ੍ਹਾਂ ਮੁਤਾਬਕ, ''ਪਰੰਪਰਾ ਵਿੱਚ ਮ੍ਰਿਤ ਦੇਹ ਉੱਪਰ ਪਹਿਲਾਂ ਪਾਣੀ ਛਿੜਕਿਆ ਜਾਂਦਾ ਹੈ ਤੇ ਮੰਤਰ ਪੜ੍ਹੇ ਜਾਂਦੇ ਹਨ ਤਾਂ ਜੋ ਆਤਮਾ ਸੁਰਗ ਵਿੱਚ ਪਹੁੰਚੇ।''
ਪ੍ਰੋ. ਤਾਤਾਚਰ ਅਨੁਸਾਰ ਇਸ ਦੇ ਨਾਲ ਹੀ ਮੱਥੇ ਉੱਪਰ ਤਿਲਕ ਲਗਾਇਆ ਜਾਂਦਾ ਹੈ ਤੇ ਦੇਹ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ।












