ਸੂਪਰ ਬਲੱਡ ਮੂਨ ਕੀ ਹੁੰਦਾ ਹੈ

ਕਈ ਵਾਰੀ ਇੱਕ ਅਨੋਖਾ ਚੰਦਰਮਾ ਗ੍ਰਹਿਣ ਲੱਗਦਾ ਹੈ ਜਿਸ ਦੌਰਾਨ ਚੰਦ ਕੁਝ ਸਮੇਂ ਲਈ ਲਾਲ ਸੁਰਖ ਹੋ ਜਾਂਦਾ ਹੈ।

ਇਸ ਦੌਰਾਨ ਧਰਤੀ ਪੂਰੀ ਤਰ੍ਹਾਂ ਚੰਦ ਅਤੇ ਸੂਰਜ ਦੇ ਵਿਚਕਾਰ ਹੁੰਦੀ ਹੈ ਅਤੇ ਸੂਰਜ ਦੀ ਰੌਸ਼ਨੀ ਚੰਦ ਤੱਕ ਨਹੀਂ ਪਹੁੰਚ ਸਕਦੀ ਜਿਸ ਕਾਰਨ ਚੰਦ ਲਾਲ ਸੂਹਾ ਦਿਖਾਈ ਦਿੰਦਾ ਹੈ।

ਕਦੋਂ ਲੱਗਦਾ ਚੰਦਰਮਾ ਗ੍ਰਹਿਣ?

ਸੂਰਜ ਦੀ ਪਰੀਕਰਮਾ ਦੌਰਾਨ ਧਰਤੀ, ਚੰਨ ਅਤੇ ਸੂਰਜ ਵਿਚਕਾਰ ਇਸ ਤਰ੍ਹਾਂ ਆ ਜਾਂਦੀ ਹੈ ਕਿ ਚੰਨ ਧਰਤੀ ਦੇ ਪਰਛਾਵੇਂ ਨਾਲ ਲੁੱਕ ਜਾਂਦਾ ਹੈ। ਇਹ ਉਦੋਂ ਸੰਭਵ ਹੁੰਦਾ ਹੈ ਜਦੋਂ ਸੂਰਜ, ਧਰਤੀ ਅਤੇ ਚੰਦਰਮਾ ਆਪਣੀ-ਆਪਣੀ ਥਾਂ 'ਤੇ ਇੱਕ-ਦੂਜੇ ਦੀ ਬਿਲਕੁੱਲ ਸੇਧ 'ਚ ਆ ਜਾਂਦੇ ਹਨ।

ਪੂਰਨਮਾਸ਼ੀ ਵਾਲੇ ਦਿਨ ਜਦੋਂ ਸੂਰਜ ਅਤੇ ਚੰਦਰਮਾ ਵਿਚਕਾਰ ਧਰਤੀ ਆ ਜਾਂਦੀ ਹੈ ਤਾਂ ਉਸ ਦਾ ਪਰਛਾਵਾਂ ਚੰਦਰਮਾ 'ਤੇ ਪੈਂਦਾ ਹੈ। ਇਸ ਨਾਲ ਚੰਦਰਮਾ 'ਤੇ ਪਰਛਾਵੇਂ ਵਾਲੇ ਹਿੱਸੇ 'ਤੇ ਹਨੇਰਾ ਰਹਿੰਦਾ ਹੈ ਅਤੇ ਇਸ ਸਥਿਤੀ ਵਿੱਚ ਜਦੋਂ ਅਸੀਂ ਧਰਤੀ ਤੋਂ ਚੰਨ ਦੇਖਦੇ ਹਾਂ ਤਾਂ ਉਹ ਹਿੱਸਾ ਸਾਨੂੰ ਕਾਲਾ ਨਜ਼ਰ ਆਉਂਦਾ ਹੈ। ਇਸੇ ਕਾਰਨ ਹੀ ਚੰਦਰਮਾ ਗ੍ਰਹਿਣ ਕਿਹਾ ਜਾਂਦਾ ਹੈ।

15-16 ਮਈ ਦੀ ਰਾਤ ਨੂੰ ਇਸ ਸਾਲ ਦਾ ਪਹਿਲਾਂ ਚੰਦਰ ਗ੍ਰਹਿਣ ਦੇਖਣ ਨੂੰ ਮਿਲਿਆ।

ਇਹ ਪੂਰਨ ਚੰਦਰ ਗ੍ਰਹਿਣ ਭਾਰਤ ਵਿੱਚ ਦੇਖਣ ਨੂੰ ਨਹੀਂ ਮਿਲਿਆ।

ਯੂਰਪ ਅਫ਼ਰੀਕਾ ਅੰਟਾਰਕਟਿਕਾ ਪੂਰਬੀ ਪੈਸੇਫਿਕ ਉੱਤਰੀ ਅਤੇ ਦੱਖਣੀ ਅਮਰੀਕਾ ਦੇ ਕਈ ਹਿੱਸਿਆਂ ਵਿੱਚ ਹੀ ਨਜ਼ਰ ਆਇਆ ਹੈ।

ਇਹ ਵੀ ਪੜ੍ਹੋ:

ਇਸ ਨੂੰ ਬਲੱਡ ਮੂਨ ਕਿਉਂ ਜਾਂਦਾ ਹੈ?

ਚੰਦਰਮਾ ਗ੍ਰਹਿਣ ਦੌਰਾਨ ਧਰਤੀ ਦੇ ਪਰਛਾਵੇਂ ਕਾਰਨ ਚੰਨ ਕਾਲਾ ਦਿਖਾਈ ਦਿੰਦਾ ਹੈ। ਪਰ ਕੁਝ ਸੈਕੰਡ ਲਈ ਚੰਨ ਪੂਰੀ ਤਰ੍ਹਾਂ ਨਾਲ ਲਾਲ ਵੀ ਦਿਖਾਈ ਦਿੰਦਾ ਹੈ। ਇਸੇ ਕਾਰਨ ਇਸ ਨੂੰ ਬਲੱਡ ਮੂਨ ਵੀ ਕਹਿੰਦੇ ਹਨ।

ਇਸ ਸਦੀ ਦਾ ਸਭ ਤੋਂ ਵੱਡਾ ਚੰਦ ਗ੍ਰਹਿਣ 27 ਜੁਲਾਈ 2018 ਨੂੰ ਦੇਖਿਆ ਗਿਆ ਸੀ। ਨਾਸਾ ਮੁਤਾਬਕ ਇਹ 21ਵੀਂ ਸਦੀ ਦਾ ਸਭ ਤੋਂ ਲੰਬਾ ਚੰਦਰਮਾ ਗ੍ਰਹਿਣ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)