ਸੁਪਰਮੂਨ ਦਾ ਆਸਮਾਨ ’ਚ ਹੋਵੇਗਾ ਵੱਖਰਾ ਨਜ਼ਾਰਾ

ਅਸਮਾਨ ਵਿੱਚ ਹੁੰਦੀਆਂ ਤਬਦੀਲੀਆਂ ਨੂੰ ਵੇਖਣ ਵਾਲੇ ਹੁਣ ਇੱਕ ਵੱਖਰਾ ਨਜ਼ਾਰਾ ਵੇਖ ਸਕਦੇ ਹਨ। ਇਨ੍ਹਾਂ ਲੋਕਾਂ ਲਈ "ਸੁਪਰਮੂਨ" ਦੀ ਝਲਕ ਵੇਖਣ ਦਾ ਮੌਕਾ ਆ ਰਿਹਾ ਹੈ।

ਜਦੋਂ ਚੰਦਰਮਾ ਧਰਤੀ ਦੇ ਨੇੜੇ ਆਕਾਸ਼ ਵਿੱਚ ਵੱਡਾ ਅਤੇ ਚਮਕਦਾ ਦਿਖਾਈ ਦਿੰਦਾ ਹੈ ਤਾਂ ਇਹ ਸੁਪਰਮੂਨ ਕਹਾਉਂਦਾ ਹੈ। ਇਹ ਲਗਪਗ 7% ਵੱਡਾ ਅਤੇ 15% ਚਮਕਦਾਰ ਦਿਖੇਗਾ।

ਰਾਇਲ ਐਸਟ੍ਰੋਨੋਮਿਕਲ ਸੁਸਾਇਟੀ ਦੇ ਰਾਬਰਟ ਮੈਸੀ ਨੇ ਕਿਹਾ ਕਿ ਇਹ ਅੱਧੀ ਰਾਤ ਨੂੰ ਵਧੀਆ ਦਿਖਾਈ ਦੇਵੇਗਾ, ਕਿਉਂਕਿ ਇਸ ਵੇਲੇ ਇਹ ਆਪਣੇ ਵੱਡੇ ਆਕਾਰ ਵਿੱਚ ਹੋਵੇਗਾ।

ਪਿਛਲੇ ਸਾਲ 1948 ਤੋਂ ਬਾਅਦ ਚੰਦਰਮਾ ਧਰਤੀ ਦੇ ਨਜ਼ਦੀਕ ਪਹੁੰਚਿਆ ਸੀ। ਹੁਣ 25 ਨਵੰਬਰ 2034 ਤੱਕ ਇਸ ਤਰ੍ਹਾਂ ਦੁਬਾਰਾ ਨਹੀਂ ਹੋਵੇਗਾ।

ਦਸੰਬਰ ਦਾ ਪੂਰਾ ਚੰਦਰਮਾ ਰਵਾਇਤੀ ਤੌਰ ਤੇ ਠੰਢੇ ਚੰਦਰਮਾ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।

ਚੰਦਰਮਾ ਦਾ ਭਰਮ

ਮੈਸੀ ਨੇ ਕਿਹਾ ਕਿ ਐਤਵਾਰ ਨੂੰ ਚੰਦਰਮਾ ਚੜ੍ਹਨ ਅਤੇ ਸੋਮਵਾਰ ਨੂੰ ਚੰਦਰਮਾ ਡੁੱਬਣ ਦਾ ਦ੍ਰਿਸ਼ ਸਭ ਤੋਂ ਸ਼ਾਨਦਾਰ ਹੋਵੇਗਾ।

ਇਹ ਇਸ ਲਈ ਹੈ ਕਿਉਂਕਿ ਇੱਕ ਆਪਟੀਕਲ ਇਲੂਜ਼ਨ (ਦ੍ਰਿਸ਼ਟੀ ਭੁਲੇਖਾ), ਜਿਸਨੂੰ ਚੰਦਰਮਾ ਦਾ ਭੁਲੇਖਾ ਵੀ ਕਿਹਾ ਜਾਂਦਾ ਹੈ, ਇਸ ਨੂੰ ਵੇਖਣ 'ਚ ਵੱਡਾ ਬਣਾ ਦਿੰਦਾ ਹੈ।

ਮੈਸੀ ਨੇ ਕਿਹਾ, "ਇਹ ਇੱਕ ਬਹੁਤ ਵਧੀਆ ਵਰਤਾਰੇ ਵਰਗਾ ਹੈ। ਇਹ ਹਮੇਸ਼ਾ ਚੰਗਾ ਹੁੰਦਾ ਹੈ ਕਿ ਲੋਕ ਬਾਹਰ ਜਾਣ ਅਤੇ ਇਸ ਨੂੰ ਦੇਖਣ।"

"ਤੁਹਾਨੂੰ ਇਹ ਨਹੀਂ ਸੋਚਣਾ ਪਵੇਗਾ ਕਿ ਇਹ ਬਹੁਤ ਵੱਡਾ ਹੈ। ਇਹ ਆਮ ਨਾਲੋਂ ਥੋੜਾ ਵੱਡਾ ਦਿਖਾਈ ਦੇਵੇਗਾ, ਪਰ ਇਸ ਤੋਂ ਪੰਜ ਗੁਣਾ ਵੱਡਾ ਦਿਖਣ ਦੀ ਉਮੀਦ ਨਹੀਂ ਹੈ।"

ਚੰਦਰਮਾ ਇੱਕ ਚੱਕਰ ਵਿੱਚ ਧਰਤੀ ਦੇ ਦੁਆਲੇ ਨਹੀਂ ਘੁੰਮਦਾ। ਇਹ ਇੱਕ ਅੰਡਾਕਾਰ ਜਾਂ ਲੰਬੂਤਰੀ (ਓਵਲ) ਸ਼ਕਲ ਵਿੱਚ ਘੁੰਮਦਾ ਹੈ।

ਇਸ ਦਾ ਅਰਥ ਇਹ ਹੈ ਕਿ ਧਰਤੀ ਤੋਂ ਇਸਦੀ ਦੂਰੀ ਸਥਿਰ ਨਹੀਂ ਹੈ। ਪਰ ਇਹ ਦੂਰੀ ਬਦਲਦੀ ਰਹਿੰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)