ਵੇਖੋ ਇਸ ਖਾਸ ਚੰਦਰਮਾ ਗ੍ਰਹਿਣ ਦੀਆਂ ਤਸਵੀਰਾਂ

152 ਸਾਲਾਂ ਬਾਅਦ ਚੰਦ ਗ੍ਰਹਿਣ ਮੌਕੇ ਦਿਖਣ ਵਾਲੇ ਸੂਪਰ ਮੂਨ ਦਾ ਨਜ਼ਾਰਾ ਤਸਵੀਰਾਂ ਵਿੱਚ ਕੈਦ ਕੀਤਾ ਗਿਆ।

ਬੀਬੀਸੀ ਪੱਤਰਕਾਰ ਸਰਬਜੀਤ ਧਾਲੀਵਾਲ ਅਤੇ ਰਾਹੁਲ ਰਨਸੁਭੇ ਦੀਆਂ ਕੁਝ ਤਸਵੀਰਾਂ।

ਚੰਦ ਗ੍ਰਹਿਣ ਮੌਕੇ ਬੇਹੱਦ ਸ਼ਾਨਦਾਰ ਤੇ ਚਮਕੀਲਾ ਨਜ਼ਾਰਾ।

ਇਸ ਦੌਰਾਨ ਚੰਦ ਧਰਤੀ ਦੇ ਬਹੁਤ ਜ਼ਿਆਦਾ ਨੇੜੇ ਸੀ।

ਜਦੋਂ ਚੰਦ ਤੇ ਧਰਤੀ ਦਾ ਪ੍ਰਛਾਵਾਂ ਪਿਆ ਤਾਂ ਇਸ ਉੱਪਰ ਲਾਲ ਰੰਗਤ ਚੜ੍ਹ ਗਈ ਜਿਸ ਕਰਕੇ ਇਸ ਨੂੰ ਖੂਨੀ ਚੰਦ ਵੀ ਕਹਿੰਦੇ ਹਨ।

ਚੰਦ ਗ੍ਰਹਿਣ ਵੇਲੇ ਚੰਨ ਧਰਤੀ ਦੇ ਸਭ ਤੋਂ ਕਰੀਬ ਸੀ।

ਇਸ ਨੂੰ 'ਸੂਪਰ ਬਲੂ ਬਲੱਡ ਮੂਨ' ਕਿਹਾ ਗਿਆ, ਦੁਨੀਆਂ ਭਰ ਵਿੱਚ ਲੋਕ ਇਸ ਖੂਬਸੁਰਤ ਨਜ਼ਾਰੇ ਨੂੰ ਵੇਖਣ ਲਈ ਇਕੱਠਾ ਹੋਏ।

ਸ਼ਾਮ ਨੂੰ ਇਹ ਨਜ਼ਾਰਾ ਪੂਰਬੀ ਏਸੀਆ ਅਤੇ ਆਸਟ੍ਰੇਲੀਆ 'ਚ ਜ਼ਿਆਦਾ ਨਜ਼ਰ ਆਇਆ।

ਇਸ ਮੌਕੇ ਚੰਦ ਨਾਲ ਜੁੜੀਆਂ ਤਿੰਨ ਘਟਨਾਵਾਂ ਵਾਰਪਰਨਗੀਆਂ- ਚੰਦ ਗ੍ਰਹਿਣ, ਸੂਪਰ ਮੂਨ ਤੇ ਲਾਲ ਚੰਦ।

ਇਹ ਨਜ਼ਾਰਾ 152 ਸਾਲ ਪਹਿਲਾਂ 1866 ਵਿੱਚ ਦੇਖਿਆ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)