ਭਾਰਤ ’ਚ ਵੱਟਸਐਪ ’ਤੇ ਫੇਕ ਨਿਊਜ਼ ਦਾ ਪ੍ਰਸਾਰ ਕੌਣ ਰੋਕ ਸਕਦਾ ਹੈ

ਵੱਟਸਐਪ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਵੱਟਸਐਪ ਰਾਹੀਂ ਆਏ ਮੈਸੇਜਸ ਅਤੇ ਵੀਡੀਓਜ਼ 'ਤੇ ਲੋਕ ਛੇਤੀ ਭਰੋਸਾ ਕਰ ਲੈਂਦੇ ਹਨ
    • ਲੇਖਕ, ਆਇਸ਼ਾ ਪਰੇਰਾ
    • ਰੋਲ, ਬੀਬੀਸੀ ਪੱਤਰਕਾਰ

ਹਾਲ ਹੀ ਵਿੱਚ ਮਹਾਰਾਸ਼ਟਰ ਵਿੱਚ ਹੋਈ ਹਿੰਸਕ ਘਟਨਾ ਤੋਂ ਬਾਅਦ ਭਾਰਤ ਸਰਕਾਰ ਨੇ ਮੈਸੇਜਿੰਗ ਸਰਵਿਸ ਵੱਟਸਐਪ ਨੂੰ ਕਿਹਾ ਹੈ ਕਿ ਉਹ ਆਪਣੇ ਪਲੇਟਫਾਰਮ ਤੋਂ ''ਗ਼ੈਰ-ਜ਼ਿੰਮੇਦਾਰਾਨਾ ਅਤੇ ਭੜਕਾਊ ਮੈਸੇਜਸ'' ਫੈਲਣ ਤੋਂ ਰੋਕਣ ਲਈ ਤੁਰੰਤ ਕਾਰਵਾਈ ਕਰੇ। ਪਰ ਕੀ ਇਸਦਾ ਕੋਈ ਅਸਰ ਹੋਵੇਗਾ।

ਕਿਸ ਤਰ੍ਹਾਂ ਦੇ ਮੈਸੇਜਸ ਭੇਜੇ ਜਾ ਰਹੇ ਹਨ

ਅਜਿਹਾ ਬਿਆਨ ਆਇਆ ਹੈ ਕਿ ਮੌਬ ਲੀਚਿੰਗ ਦੀਆਂ ਘਟਨਾਵਾਂ ਦੌਰਾਨ ਪਿਛਲੇ ਤਿੰਨ ਮਹੀਨਿਆਂ 'ਚ ਦੇਸ ਭਰ ਵਿੱਚ 17 ਲੋਕਾਂ ਦੀ ਮੌਤ ਹੋਈ ਹੈ। ਹਾਲਾਂਕਿ ਮੀਡੀਆ ਰਿਪੋਰਟਾਂ ਵਿੱਚ ਇਹ ਅੰਕੜਾ ਵੱਡਾ ਹੈ।

ਇਸ ਹਿੰਸਾ ਲਈ ਵੱਟਸਐਪ 'ਤੇ ਬੱਚਿਆਂ ਨੂੰ ਅਗਵਾ ਕਰਨ ਬਾਰੇ ਫੈਲੀਆਂ ਅਫਵਾਹਾਂ ਨੂੰ ਜ਼ਿਮੇਵਾਰ ਦੱਸਿਆ ਜਾ ਰਿਹਾ ਹੈ। ਜਿਸ ਵਿੱਚ ਗੁੱਸਾਈ ਭੀੜ ਨੇ ਕੁਝ ਲੋਕਾਂ 'ਤੇ ਹਮਲਾ ਕੀਤਾ ਹੈ।

ਇਹ ਵੀ ਪੜ੍ਹੋ:

ਪੁਲਿਸ ਦਾ ਕਹਿਣਾ ਹੈ ਕਿ ਲੋਕਾਂ ਨੂੰ ਵਿਸ਼ਵਾਸ ਦਵਾਉਣਾ ਔਖਾ ਹੈ ਕਿ ਇਹ ਮੈਸੇਜ ਝੂਠੇ ਹਨ।

ਹਾਲ ਹੀ ਵਿੱਚ ਤ੍ਰਿਪੁਰਾ 'ਚ ਇੱਕ ਅਜਿਹੀ ਘਟਨਾ ਵਾਪਰੀ ਜਿੱਥੇ ਬੱਚੇ ਚੁੱਕਣ ਦੇ ਸ਼ੱਕ ਹੇਠ ਤਿੰਨ ਲੋਕਾਂ ਨੂੰ ਭੀੜ ਨੇ ਮਾਰ ਦਿੱਤਾ। ਇੱਕ ਝੂਠੇ ਸੋਸ਼ਲ ਮੀਡੀਆ ਮੈਸੇਜ ਦੇ ਕਾਰਨ ਕੁੱਟ-ਕੁੱਟ ਕੇ ਬੇਰਹਿਮੀ ਨਾਲ ਉਨ੍ਹਾਂ ਨੂੰ ਮਾਰ ਦਿੱਤਾ ਗਿਆ।

ਵੱਟਸਐਪ

ਤਸਵੀਰ ਸਰੋਤ, RAVI PRAKASH

ਤਸਵੀਰ ਕੈਪਸ਼ਨ, ਝਾਰਖੰਡ ਦੇ ਰਾਮਗੜ੍ਹ ਵਿੱਚ ਭੀੜ ਨੇ ਗਊ ਤਸਕਰੀ ਦੇ ਇਲਜ਼ਾਮ ਵਿੱਚ ਅਲੀਮੁੱਦੀਨ ਦਾ ਕਤਲ ਕਰ ਦਿੱਤਾ ਸੀ

ਸਰਕਾਰ ਨੇ ਕਿਹਾ ਹੈ ਕਿ ਜਿਹੜਾ ਕੰਟੈਂਟ ਉਨ੍ਹਾਂ ਦੇ ਯੂਜ਼ਰਜ਼ ਵੱਲੋਂ ਸ਼ੇਅਰ ਕੀਤਾ ਜਾ ਰਿਹਾ ਹੈ ਉਸ 'ਤੇ ਕੰਪਨੀ ਆਪਣੀ ''ਜ਼ਿੰਮੇਵਾਰੀ ਅਤੇ ਜਵਾਬਦੇਹੀ'' ਤੋਂ ਬਚ ਨਹੀਂ ਸਕਦੀ।

ਹਾਲਾਤ ਕਾਬੂ ਵਿੱਚ ਕਿਉਂ ਨਹੀਂ ਹਨ?

ਹਮਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਘਟਣ ਦੇ ਕੋਈ ਸੰਕੇਤ ਵਿਖਾਈ ਨਹੀਂ ਦੇ ਰਿਹਾ।

ਭਾਰਤ ਦੇ ਟੈਲੀਕਾਮ ਰੈਗੂਲੇਟਰੀ ਕਮਿਸ਼ਨ ਮੁਤਾਬਕ ਭਾਰਤ ਵਿੱਚ ਇੱਕ ਬਿਲੀਅਨ ਤੋਂ ਵੀ ਵੱਧ ਮੋਬਾਈਲ ਕਨੈਕਸ਼ਨ ਐਕਟਿਵ ਹਨ ਅਤੇ ਕਰੋੜਾਂ ਭਾਰਤੀ ਬਹੁਤ ਹੀ ਘੱਟ ਸਮੇਂ ਦੇ ਫਰਕ ਨਾਲ ਆਨਲਾਈਨ ਹੋ ਜਾਂਦੇ ਹਨ।

ਉਨ੍ਹਾਂ ਵਿੱਚੋਂ ਵਧੇਰੇ ਸਭ ਤੋਂ ਪਹਿਲਾਂ ਆਪਣੇ ਮੋਬਾਈਲ ਫੋਨ ਰਾਹੀਂ ਇੰਟਰਨੈੱਟ ਚਲਾਉਂਦੇ ਹਨ।

ਇਹ ਵੀ ਪੜ੍ਹੋ:

ਇੰਡੀਅਨ ਫੈਕਟ ਚੈਕਿੰਗ ਵੈੱਬਸਾਈਟ ਆਲਟ ਨਿਊਜ਼ ਦੇ ਫਾਊਂਡਰ ਪ੍ਰਤੀਕ ਸਿਨਹਾ ਦੱਸਦੇ ਹਨ, ''ਕਈ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਜਾਣਕਾਰੀ ਇੱਕਠੀ ਤੇ ਅਚਾਨਕ ਮਿਲਦੀ ਹੈ ਤੇ ਉਹ ਸਹੀ ਅਤੇ ਗ਼ਲਤ ਵਿੱਚ ਫਰਕ ਨਹੀਂ ਕਰ ਪਾਉਂਦੇ। ਜੋ ਕੋਈ ਉਨ੍ਹਾਂ ਨੂੰ ਕੁਝ ਵੀ ਭੇਜਦਾ ਹੈ ਉਹ ਯਕੀਨ ਕਰ ਲੈਂਦੇ ਹਨ।"

ਭਾਰਤ ਵਿੱਚ ਵੱਟਸਐਪ ਦੇ 20 ਕਰੋੜ ਯੂਜ਼ਰਜ਼ ਹਨ ਮਤਲਬ ਕਿ ਭਾਰਤ ਵਿੱਚ ਇਸਦੀ ਮਾਰਕਿਟ ਬਹੁਤ ਵੱਡੀ ਹੈ।

ਇਹ ਇੱਕ ਇਕਲੌਤਾ ਅਜਿਹਾ ਵੱਡਾ ਇੰਟਰਨੈੱਟ ਨੈੱਟਵਰਕ ਹੈ ਜਿਹੜਾ ਇਸ ਦੇਸ ਦੇ ਲੋਕਾਂ ਲਈ ਉਪਲਬਧ ਹੈ।

ਇਸਦਾ ਮਤਲਬ ਹੈ ਇਸਦੀ ਜ਼ਬਰਦਸਤ ਪਹੁੰਚ ਹੈ, ਇਹ ਨਾ ਸਿਰਫ਼ ਮੈਸੇਜਸ ਨੂੰ ਤੇਜ਼ੀ ਨਾਲ ਫੈਲਾਉਂਦਾ ਹੈ ਸਗੋਂ ਭੀੜ ਨੂੰ ਵੀ ਤੇਜ਼ੀ ਨਾਲ ਇਕੱਠਾ ਕਰਦਾ ਹੈ।

ਵੱਟਸਐਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਲ ਹੀ ਵਿੱਚ ਤ੍ਰਿਪੁਰਾ 'ਚ ਵੱਟਸਐਪ 'ਤੇ ਫੈਲੀ ਅਫਵਾਹ ਕਾਰਨ ਵਾਪਰੀ ਘਟਨਾ ਦੀ ਤਸਵੀਰ

ਇਹ ਮੁੱਖ ਰੂਪ ਤੋਂ ਇੱਕ ਵਿਅਕਤੀਗਤ ਮੈਸੇਜਿੰਗ ਐਪ ਹੈ, ਇਸ ਰਾਹੀਂ ਮਿਲੀ ਜਾਣਕਾਰੀ 'ਤੇ ਲੋਕ ਛੇਤੀ ਭਰੋਸਾ ਕਰ ਲੈਂਦੇ ਹਨ ਕਿਉਂਕਿ ਜਾਣਕਾਰੀ ਪਰਿਵਾਰ ਜਾਂ ਦੋਸਤਾਂ ਰਾਹੀਂ ਆਉਂਦੀ ਹੈ। ਇਸ ਲਈ ਲੋਕ ਡਬਲ ਚੈੱਕ ਕਰਨ ਵਿੱਚ ਰੂਚੀ ਘੱਟ ਵਿਖਾਉਂਦੇ ਹਨ।

ਤਕਨੀਕੀ ਵਿਸ਼ਲੇਸ਼ਕ ਪਰਾਸੈਂਟੋ ਕੇ ਰਾਇ ਨੇ ਬੀਬੀਸੀ ਨੂੰ ਦੱਸਿਆ ਜਦੋਂ ਅਗਲੇ ਤਿੰਨ ਸਾਲਾਂ ਵਿੱਚ ਭਾਰਤ ਆਪਣੇ 300 ਮਿਲੀਅਨ ਇੰਟਰਨੈੱਟ ਯੂਜ਼ਰਜ਼ ਨੂੰ ਜੋੜ ਲਵੇਗਾ, ਉਦੋਂ ਇਹ ਹੋਰ ਵੀ ਬੁਰੀ ਦਿਸ਼ਾ ਵੱਲ ਕਦਮ ਵਧਾਏਗਾ।''

ਉਨ੍ਹਾਂ ਕਿਹਾ ਉਹ ਬਿਨਾਂ ਅੰਗਰੇਜ਼ੀ ਬੋਲਣ ਵਾਲੇ ਅਤੇ ਘੱਟ ਪੜ੍ਹੇ-ਲਿਖੇ ਲੋਕ ਹੋਣਗੇ। ਉਹ ਵਧੇਰੇ ਵੀਡੀਓਜ਼ ਅਤੇ ਮਿਊਜ਼ਿਕ ਇਕੱਠਾ ਕਰਨਗੇ।

''ਫੇਕ ਨਿਊਜ਼ ਦੇ ਲਈ ਵੀਡੀਓਜ਼ ਇੱਕ ਬਹੁਤ ਸੌਖਾ ਪਲੇਟਫਾਰਮ ਹੈ। ਗ਼ਲਤ ਵਿਖਾਉਣ ਵਿੱਚ ਇਹ ਬਹੁਤ ਸੌਖਾ ਹੈ: ਕੋਈ ਵੀ ਲੜਾਈ ਜਾਂ ਹੱਤਿਆ ਦਾ ਪੁਰਾਣਾ ਵੀਡੀਓ ਲੱਭੋ, ਉਸ ਵਿੱਚ ਕੁਝ ਬਦਲਾਅ ਕਰਕੇ ਉਸ ਨੂੰ ਮੌਜੂਦਾ ਅਤੇ ਭੜਕਾਊਣ ਹਾਲਾਤਾਂ ਦੀ ਤਰ੍ਹਾਂ ਦਰਸਾਓ ਅਤੇ ਸ਼ੇਅਰ ਕਰ ਦਿਓ। ਇਹ ਫੇਸਬੁੱਕ ਅਤੇ ਵੱਟਸਐਪ 'ਤੇ ਵਾਇਰਲ ਹੋ ਜਾਂਦਾ ਹੈ।''

ਜਿਹੜੀ ਤਕਨੀਕ ਇਸ ਲਈ ਵਰਤੀ ਜਾਂਦੀ ਹੈ, ਉਸਦੇ ਲਈ ਹਾਲਾਤ ਗੁੰਝਲਦਾਰ ਹੋ ਜਾਂਦੇ ਹਨ।

ਵਟਸਐਪ ਨੇ ਕੀ ਕਿਹਾ?

ਕੰਪਨੀ ਨੇ ਸਰਕਾਰ ਨੂੰ ਕਿਹਾ ਕਿ ਉਹ ਵੀ, "ਇਨ੍ਹਾਂ ਹਿੰਸਕ ਘਟਨਾਵਾਂ ਤੋਂ ਡਰੇ ਹੋਏ ਹਨ" ਅਤੇ ਇਸ "ਇਨ੍ਹਾਂ ਹਾਲਾਤਾਂ ਨੂੰ ਉਨ੍ਹਾਂ ਨੇ ਚੁਣੌਤੀ ਦੱਸਿਆ ਅਤੇ ਕਿਹਾ ਕਿ ਸਰਕਾਰ, ਸਮਾਜ ਅਤੇ ਤਕਨੀਕੀ ਕੰਪਨੀਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ।"

ਵੱਟਸਐਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਿਹੜੀ ਤਕਨੀਕ ਅਫਵਾਹਾਂ ਲਈ ਵਰਤੀ ਜਾਂਦੀ ਹੈ ਉਸਦੇ ਲਈ ਹਾਲਾਤ ਗੁੰਝਲਦਾਰ ਹੋ ਜਾਂਦੇ ਹਨ

ਹਾਲਾਂਕਿ ਵੱਟਸਐਪ ਨੇ ਇਨਕ੍ਰਿਪਟ ਸੰਦੇਸ਼ਾਂ 'ਚ ਬਦਲਾਅ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ "ਲੋਕ ਸੁਭਾਵਕ ਤੌਰ 'ਤੇ ਜਿਸ ਤਰ੍ਹਾਂ ਐਪ ਦੀ ਵਰਤੋਂ ਕਰਦੇ ਹਨ ਉਹ ਅਜੇ ਨਿੱਜੀ ਹੈ।" ਇਸ ਨੇ ਕਈ ਹੋਰ ਤਰੀਕੇ ਸੂਚੀਬੱਧ ਕੀਤੇ ਹਨ ਜਿਹੜੇ ਸਮੱਸਿਆ ਨੂੰ ਹੱਲ ਕਰਨ ਵਿੱਚ ਮਦਦ ਕਰਨਗੇ।

ਇਹ ਯੂਜ਼ਰਜ਼ ਲਈ ਗਰੁੱਪ ਛੱਡਣ ਅਤੇ ਲੋਕਾਂ ਨੂੰ ਬਲਾਕ ਕਰਨਾ ਸੌਖਾ ਕਰਦਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਵੱਟਸਐਪ ਵੀ ਭਾਰਤ ਵਿੱਚ ਲੰਬੇ ਸਮੇਂ ਲਈ ਪਬਲਿਕ ਸੇਫਟੀ ਮੁਹਿੰਮ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ। ਇਸ ਦੇ ਨਾਲ ਇਹ ਪਹਿਲਾਂ ਹੀ ਸਥਾਨਕ ਸੰਸਥਾਵਾਂ ਨਾਲ ਜੁੜਿਆ ਹੋਇਆ ਹੈ ਤਾ ਜੋ ਉਸ 'ਤੇ ਫੈਲਣ ਵਾਲੀਆਂ ਅਫ਼ਵਾਹਾਂ ਨੂੰ ਰੋਕਿਆ ਜਾ ਸਕੇ।

ਕੰਪਨੀ ਨੇ ਇਹ ਵੀ ਕਿਹਾ ਕਿ ਉਹ ਲਾਅ ਇਨਫੋਰਸਮੈਂਟ ਅਧਿਕਾਰੀਆਂ ਨਾਲ ਇੱਕ ਗੱਲਬਾਤ ਦਾ ਪ੍ਰੋਗਰਾਮ ਵੀ ਸ਼ੁਰੂ ਕਰ ਰਹੇ ਹਨ ਤਾਂ ਜਿਸ ਵਿੱਚ ਉਨ੍ਹਾਂ ਨੂੰ ਇਹ ਦੱਸਿਆ ਜਾ ਸਕੇ ਕਿ ਸਥਾਨਕ ਪੁਲਿਸ ਬਚਾਅ ਲਈ ਵਟੱਸਐਪ ਦੀ ਸਹੀ ਤਰੀਕੇ ਨਾਲ ਵਰਤੋਂ ਕਿਵੇਂ ਕਰ ਸਕਦੀ ਹੈ।

ਇਹ ਕਿਸੇ ਹੋਰ ਥਾਂ ਤੋਂ ਆਏ ਸੰਦੇਸ਼ਾਂ ਦੀ ਵੀ ਲੇਬਲਿੰਗ ਕਰ ਰਿਹਾ ਹੈ। ਰਾਇ ਮੁਤਾਬਕ ਇਸ ਤੋਂ ਇਹ ਪਤਾ ਨਹੀਂ ਲੱਗੇਗਾ ਕਿ ਸੰਦੇਸ਼ ਕਿਸ ਵੱਲੋਂ ਭੇਜੇ ਗਏ ਹਨ।

ਵੱਟਸਐਪ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਫੇਕ ਨਿਊਜ਼ ਦੇ ਲਈ ਵੀਡੀਓਜ਼ ਇੱਕ ਬਹੁਤ ਸੌਖਾ ਪਲੇਟਫਾਰਮ ਹੈ

ਕੀ ਵਟਸਐਪ ਨੂੰ ਹੋਰ ਕੁਝ ਵੀ ਕਰਨਾ ਚਾਹੀਦਾ ਹੈ?

ਇਹ ਨਰਭਰ ਕਰਦਾ ਹੈ ਕਿ ਤੁਸੀਂ ਕਿਸ ਨਾਲ ਗੱਲ ਕਰ ਰਹੇ ਹੋ।

ਮੀਡੀਨਾਮਾ ਵੈੱਬਸਾਈਟ ਦੇ ਸੰਸਥਾਪਕ ਅਤੇ ਸੰਪਾਦਕ ਨਿਖੀਲ ਪਾਹਵਾ ਕਹਿੰਦੇ ਹਨ ਕਿ ਵੱਟਸਐਪ ਨੂੰ ਸ਼ਮੂਲੀਅਤ ਕਰਕੇ ਸਮੱਸਿਆ ਨੂੰ ਹੱਲ ਕਰਨ ਵਿੱਚ ਮਦਦ ਕਰਨੀ ਚਾਹੀਦੀ ਹੈ।

ਉਨ੍ਹਾਂ ਬੀਬੀਸੀ ਨੂੰ ਕਿਹਾ, "ਬਿਲਕੁਲ, ਵੱਟਸਐਪ ਵਰਗੇ ਪਲੇਟਫਾਰਮ ਆਜ਼ਾਦ ਭਾਸ਼ਣ ਦੇ ਸਮਰਥਕ ਹਨ ਅਤੇ ਇਨ੍ਹਾਂ ਨੂੰ ਸੈਂਸਰ ਨਹੀਂ ਕੀਤਾ ਜਾਣਾ ਚਾਹੀਦਾ। ਪਰ ਇਸ ਦਾ ਮਤਲਬ ਇਹ ਵੀ ਨਹੀਂ ਹੈ ਕਿ ਉਸ ਦੀ ਅਜਿਹੇ ਹਾਲਾਤ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਬਣਦੀ।"

ਪਾਹਵਾ ਨੇ ਕਿਹਾ ਕਈ ਵਿਹਾਰਕ ਪੈਮਾਨੇ ਹਨ ਜਿਸ ਨਾਲ ਪਲੇਟਫਾਰਮ ਵਰਤਿਆ ਜਾ ਸਕਦਾ ਹੈ।

ਉਨ੍ਹਾਂ ਕਿਹਾ, "ਮਿਸਾਲ ਵਜੋਂ ਸਾਰੇ ਸੰਦੇਸ਼ਾਂ ਨੂੰ ਨਿੱਜੀ ਮੈਸੇਜ ਦੀ ਤਰ੍ਹਾਂ ਟਰੀਟ ਕਰਨਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਲੋਕਾਂ ਕੋਲ ਕਾਪੀ-ਪੇਸਟ ਜਾਂ ਸੰਦੇਸ਼ ਅੱਗੇ ਭੇਜਣ ਦੀ ਸਮਰੱਥਾ ਨਹੀਂ ਹੋਵੇਗੀ। ਕਿਸੇ ਵੀ ਅੱਗੇ ਭੇਜੀ ਗਈ ਚੀਜ਼ ਨੂੰ ਜਨਤਕ ਕਰਨ ਦੀ ਲੋੜ ਹੋਵੇਗੀ ਅਤੇ ਇਸ ਨਾਲ ਇੱਕ ਸੰਦੇਸ਼ ਆਈਡੀ ਬਣੇਗੀ ਜੋ ਟਰੈਕ ਕੀਤੀ ਜਾ ਸਕੇਗੀ।"

ਵੱਟਸਐਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਾਅ ਐਂਡ ਆਰਡਰ ਅਧਿਕਾਰੀ ਵੀ ਅਜਿਹੀਆਂ ਅਫਵਾਹਾਂ ਨਾਲ ਨਜਿੱਠਣ ਵਿੱਚ ਅਸਮਰਥ ਹਨ

ਉਨ੍ਹਾਂ ਦੀ ਹੋਰ ਸਲਾਹ ਜਿਸ ਦੇ ਤਹਿਤ ਗਰੁੱਪ ਛੱਡਣ ਵਾਲੇ ਯੂਜ਼ਰਜ਼ ਇਤਰਾਜ਼ਯੋਗ ਸਮੱਗਰੀ ਦਾ ਮੁੱਦਾ ਚੁੱਕ ਸਕਣਗੇ ਅਤੇ ਪਹਿਲੀ ਵਾਰ ਵਰਤ ਰਹੇ ਯੂਜ਼ਰ ਨੂੰ ਵੀਡੀਓ ਦੇਖਣਾ ਲਾਜ਼ਮੀ ਹੋਵੇਗਾ ਕਿ ਇਹ ਪਲੇਟਫਾਰਮ ਕਿਵੇਂ ਕੰਮ ਕਰਦਾ ਹੈ।

ਰਾਇ ਦਾ ਕਹਿਣਾ ਹੈ ਹਾਲਾਂਕਿ ਇਹ ਸਿਰਫ਼ "ਮੈਸੇਜਸ" ਨੂੰ ਨਿਸ਼ਾਨਾ ਬਣਾ ਰਹੇ ਹਨ, ਜਦਕਿ ਵੱਟਸਐਪ 'ਤੇ ਗ਼ਲਤ ਜਾਣਕਾਰੀ ਦੀਆਂ ਪ੍ਰਚਾਰਕ ਤਾਂ ਸਿਆਸੀ ਪਾਰਟੀਆਂ ਹਨ।

ਉਨ੍ਹਾਂ ਕਿਹਾ, "ਇਸ ਨੂੰ ਸਰੋਤਾਂ 'ਤੇ ਹੀ ਨਿਪਟਾਉਣਾ ਚਾਹੀਦਾ ਹੈ। ਸਿਆਸੀਂ ਪਾਰਟੀਆਂ ਖ਼ਾਸ ਕਰ ਸੱਤਾ ਧਿਰ ਭਾਰਤੀ ਜਨਤਾ ਪਾਰਟੀ ਨੂੰ ਵੱਟਸਐਪ ਦੀ ਵਰਤੋਂ ਬਾਰੇ ਇੱਕ ਅਨੁਸ਼ਾਸਿਤ ਸਟੈਂਡ ਲੈਣ ਦੀ ਲੋੜ ਹੈ। ਜਿਵੇਂ ਅਸੀਂ ਪਹਿਲਾ ਪਰਮਾਣੂ ਨੀਤੀ ਦੀ ਵਰਤੋਂ ਨਹੀਂ ਕਰਦੇ, ਇਸੇ ਤਰ੍ਹਾਂ ਹੀ ਸਾਰੀਆਂ ਸਿਆਸੀ ਪਾਰਟੀਆਂ ਵੀ ਇਸ ਦੀ ਗ਼ਲਤ ਜਾਣਕਾਰੀ ਫੈਲਾਉਣ ਲਈ ਵਰਤੋਂ ਨਾ ਕਰਨ ਲਈ ਵਚਨਬੱਧ ਹੋਣਗੀਆਂ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)