ਪੰਜਾਬੀ ਪੱਤਰਕਾਰ ਨੇ ਇੰਝ ਲੱਭਿਆ ਸੀ ਸੰਜੇ ਦੱਤ ਦਾ ਅੰਡਰ-ਵਰਲਡ ਕਨੈਕਸ਼ਨ

ਤਸਵੀਰ ਸਰੋਤ, AFP/Getty Images
- ਲੇਖਕ, ਪ੍ਰਦੀਪ ਕੁਮਾਰ
- ਰੋਲ, ਬੀਬੀਸੀ ਪੱਤਰਕਾਰ
ਸੰਜੇ ਦੱਤ ਹੁਣ ਅਗਲੀ ਫ਼ਿਲਮ ਕੇਜੀਐੱਫ: ਚੈਪਟਰ 2 ਵਿੱਚ ਆਪਣੇ ਕਿਰਦਾਰ ਅਧੀਰਾ ਕਰਕੇ ਸੋਸ਼ਲ ਮੀਡੀਆ 'ਤੇ ਚਰਚਾ 'ਚ ਹਨ।
ਸਾਊਥ ਸਿਨੇਮਾ ਦੀ ਇਸ ਫ਼ਿਲਮ ਵਿੱਚ ਮੁੱਖ ਖਲਨਾਇਕ ਦੀ ਭੂਮਿਕਾ ਵਿੱਚ ਸੰਜੇ ਦੱਤ ਨਜ਼ਰ ਆਉਣਗੇ।
ਸੰਜੇ ਦੱਤ ਆਪਣਾ 60ਵਾਂ ਜਨਮਦਿਨ ਮਨਾ ਰਹੇ ਹਨ ਅਤੇ ਇਸੇ ਮੌਕੇ ਇਸ ਫ਼ਿਲਮ ਵਿੱਚ ਉਨ੍ਹਾਂ ਦੇ ਕਿਰਦਾਰ ਵਾਲਾ ਪੋਸਟਰ ਲਾਂਚ ਕੀਤਾ ਗਿਆ
ਇਹ ਵੀ ਪੜ੍ਹੋਂ :

ਤਸਵੀਰ ਸਰੋਤ, AFP
ਜਿਸ ਦਾ ਸਿਰਲੇਖ ਕੁਝ ਇਸ ਤਰ੍ਹਾਂ ਹੈ, 'ਆਰਡੀਐਕਸ ਇਨ ਏ ਟਰੱਕ ਪਾਰਕਡ ਇਨ ਦੱਤ ਹਾਊਸ'?
ਪਰ ਇਹ ਉਹ ਖ਼ਬਰ ਨਹੀਂ ਸੀ, ਜਿਸ ਨਾਲ ਮੁੰਬਈ ਧਮਾਕਿਆਂ ਵਿੱਚ ਸੰਜੇ ਦੱਤ ਦੇ ਕਨੈਕਸ਼ਨ ਦਾ ਪਤਾ ਲੱਗਿਆ ਸੀ।
ਜਿਸ ਖ਼ਬਰ ਨਾਲ ਦੁਨੀਆਂ ਨੂੰ ਸੰਜੇ ਦੱਤ ਦੇ ਮੁੰਬਈ ਧਮਾਕਿਆਂ ਦੇ ਕਨੈਕਸ਼ ਦਾ ਪਹਿਲੀ ਵਾਰ ਪਤਾ ਲੱਗਿਆ ਸੀ ਉਹ ਖ਼ਬਰ 16 ਅਪ੍ਰੈਲ 1993 ਨੂੰ ਛਪੀ ਸੀ। ਇਹ ਖ਼ਬਰ ਮੁੰਬਈ ਦੇ ਇੱਕ ਟੇਬਲਾਇਡ 'ਡੇਲੀ' ਵਿੱਚ ਛਪੀ ਸੀ।
ਸੰਜੂ ਕੋਲ ਏਕੇ-56 ਸੀ
ਪਹਿਲੇ ਪੇਜ 'ਤੇ ਛਪੀ ਖ਼ਬਰ ਦਾ ਸਿਰਲੇਖ ਸੀ-'ਸੰਜੇ ਹੈਜ਼ ਏਕੇ-56 ਗੰਨ'। ਇਸ ਖ਼ਬਰ ਨੂੰ ਲਿਖਿਆ ਸੀ ਮੁੰਬਈ ਦੇ ਕ੍ਰਾਈਮ ਰਿਪੋਰਟਰ ਬਲਜੀਤ ਪਰਮਾਰ ਨੇ, ਉਸ ਵੇਲੇ ਅਖ਼ਬਾਰ ਦੇ ਸੰਪਾਦਕ ਰਜਤ ਸ਼ਰਮਾ ਹੁੰਦੇ ਸਨ।
ਬਲਜੀਤ ਪਰਮਾਰ ਨੂੰ ਇਹ ਖ਼ਬਰ ਕਿੱਥੋਂ ਮਿਲੀ, ਇਸ ਬਾਰੇ ਉਨ੍ਹਾਂ ਨੇ ਬੀਬੀਸੀ ਨਾਲ ਕੀਤੀ ਗੱਲਬਾਤ ਦੌਰਾਨ ਦੱਸਿਆ, "ਉਹ 12 ਅਪ੍ਰੈਲ ਦਾ ਦਿਨ ਸੀ, ਮੁੰਬਈ ਬੰਬ ਧਮਾਕਿਆਂ ਨੂੰ ਪੂਰਾ ਇੱਕ ਮਹੀਨਾ ਹੋਇਆ ਸੀ, ਤਾਂ ਮੈਂ ਮਾਹਿਮ ਪੁਲਿਸ ਸਟੇਸ਼ਨ ਗਿਆ ਸੀ।

ਤਸਵੀਰ ਸਰੋਤ, Getty Images
ਬੰਬ ਧਮਾਕਿਆਂ ਦੀ ਜਾਂਚ ਚੱਲ ਰਹੀ ਸੀ ਅਤੇ ਪੁਲਿਸ ਕੋਲੋਂ ਕੁਝ ਸੁਰਾਗ਼ ਮਿਲਣ ਦੀ ਆਸ ਸੀ। ਬਾਹਰ ਇੱਕ ਆਈਪੀਐੱਸ ਅਧਿਕਾਰੀ ਮਿਲ ਗਏ, ਮੈਂ ਪੁੱਛਿਆ ਕਿ ਨਵਾਂ ਕੀ ਪਤਾ ਲੱਗਿਆ ਹੈ, ਉਨ੍ਹਾਂ ਨੇ ਕਿਹਾ ਤੁਹਾਡੇ ਸੰਸਦ ਮੈਂਬਰ ਦੇ ਬੇਟੇ ਦਾ ਨਾਮ ਆ ਰਿਹਾ ਹੈ।"
ਬਲਜੀਤ ਪਰਮਾਰ ਨੇ ਸੋਚਣਾ ਸ਼ੁਰੂ ਕੀਤਾ, ਪਰ ਉਨ੍ਹਾਂ ਨੂੰ ਕਿਸੇ ਐਮਪੀ ਜਾਂ ਫੇਰ ਉਨ੍ਹਾਂ ਦੇ ਬੇਟੇ ਦਾ ਨਾਮ ਨਹੀਂ ਸੁਝਿਆ। ਹਾਲਾਂਕਿ ਜਿਸ ਇਲਾਕੇ ਵਿੱਚ ਉਹ ਰਹਿ ਰਹੇ ਸਨ, ਉੱਥੇ ਉਦੋਂ ਸੁਨੀਲ ਦੱਸ ਸੰਸਦ ਮੈਂਬਰ ਹੁੰਦੇ ਸਨ।
ਇਹ ਵੀ ਪੜ੍ਹੋਂ :
ਬਲਜੀਤ ਕਹਿੰਦੇ ਹਨ, "ਦੱਤ ਸਾਬ ਦਾ ਅਕਸ ਅਜਿਹਾ ਸੀ ਕਿ ਮੈਂ ਉਨ੍ਹਾਂ ਬਾਰੇ ਸੋਚ ਵੀ ਨਹੀਂ ਰਿਹਾ ਸੀ। ਮੈਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦਾ ਵੀ ਸੀ, ਉਨ੍ਹਾਂ ਦੇ ਪੈਦਲ ਮਾਰਚ ਵਿੱਚ ਮੈਂ ਮਹਾਰਾਸ਼ਟਰ 'ਚ ਉਨ੍ਹਾਂ ਦੇ ਨਾਲ ਘੁੰਮ ਚੁੱਕਿਆ ਸੀ, ਮੇਰੇ ਪੰਜਾਬੀ ਹੋਣ ਕਾਰਨ ਵੀ ਉਨ੍ਹਾਂ ਵੱਲ ਵਿਸ਼ੇਸ਼ ਝੁਕਾਅ ਸੀ।"
ਅਜਿਹੇ ਵਿੱਚ ਉਹ ਸੰਸਦ ਮੈਂਬਰ ਕੌਣ ਹਨ ਅਤੇ ਉਨ੍ਹਾਂ ਦਾ ਬੇਟਾ ਕੌਣ ਹੋ ਸਕਦਾ ਹੈ, ਉਸ ਨੂੰ ਜਾਨਣ ਲਈ ਉਸੇ ਰਾਤ ਉਨ੍ਹਾਂ ਨੇ ਮਾਹਿਮ ਪੁਲਿਸ ਸਟੇਸ਼ਨ ਅਤੇ ਮੁੰਬਈ ਬੰਬ ਧਮਾਕਿਆਂ ਦੀ ਜਾਂਚ ਨਾਲ ਜੁੜੇ ਦੂਜੇ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ।
ਬਲਜੀਤ ਪਰਮਾਰ ਕਹਿੰਦੇ ਹਨ ਕਿ ਉਨ੍ਹਾਂ ਨੇ ਜਾਣਕਾਰੀ ਹਾਸਿਲ ਕਰ ਲਈ ਇਸ ਪੁਲਿਸ ਅਧਿਕਾਰੀ ਦੇ ਸਾਹਮਣੇ ਇੱਕ ਤਰ੍ਹਾਂ ਗ਼ਲਤ ਬਿਆਨੀ ਕੀਤੀ ਸੀ।

ਤਸਵੀਰ ਸਰੋਤ, AFP
ਬਲਜੀਤ ਦੱਸਦੇ ਹਨ, "ਮੈਂ ਮਾਮਲੇ ਦੀ ਜਾਂਚ ਕਰ ਰਹੇ ਇੱਕ ਸੀਨੀਅਰ ਅਧਿਕਾਰੀ ਨੂੰ ਕਿਹਾ ਕਿ ਤੁਸੀਂ ਸੰਸਦ ਮੈਂਬਰ ਦੇ ਬੇਟੇ ਨੂੰ ਚੁੱਕ ਲਿਆ ਹੈ, ਪੁੱਛਗਿੱਛ ਕਰ ਰਹੇ ਹੋ ਤਾਂ ਉਸ ਪੁਲਿਸ ਅਧਿਕਾਰੀ ਨੇ ਕਿਹਾ ਅਜੇ ਨਹੀਂ, ਉਹ ਕਿਸੇ ਸ਼ੂਟਿੰਗ ਲਈ ਬਾਹਰ ਗਿਆ ਹੋਇਆ ਹੈ, ਆਉਣ 'ਤੇ ਦੇਖਦੇ ਹਾਂ।"
ਬਲਜੀਤ ਨੇ ਜਿਵੇਂ ਹੀ ਸ਼ੂਟਿੰਗ ਸੁਣਿਆ, ਉਨ੍ਹਾਂ ਨੂੰ ਸਮਝਦਿਆਂ ਦੇਰ ਨਹੀਂ ਲੱਗੀ ਕਿ ਇਹ ਮਾਮਲਾ ਸੁਨੀਲ ਦੱਤ ਨਾਲ ਜੁੜਿਆ ਹੋ ਸਕਦਾ ਹੈ ਕਿਉਂਕਿ ਇਸ ਵੇਲੇ ਉਨ੍ਹਾਂ ਦਾ ਬੇਟਾ ਸੰਜੇ ਦੱਤ ਬਾਲੀਵੁੱਡ ਦੇ ਸਿਤਾਰਿਆਂ ਵਿਚੋਂ ਇੱਕ ਸੀ।
ਸੰਜੇ ਦੇ ਦੋਸਤਾਂ ਨੇ ਖੋਲ੍ਹਿਆ ਸੀ ਭੇਤ
ਬਲਜੀਤ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਸੰਜੇ ਦੱਤ 'ਆਤਿਸ਼' ਫਿਲਮ ਦੀ ਸ਼ੂਟਿੰਗ ਲਈ ਮੌਰੀਸ਼ੀਅਸ ਵਿੱਚ ਸਨ।
ਉਸ ਤੋਂ ਬਾਅਦ ਬਲਜੀਤ ਪਰਮਾਰ ਨੇ ਪੂਰੀ ਕਹਾਣੀ ਇਕੱਠੀ ਕਰ ਲਈ। ਪੁਲਿਸ ਸੂਤਰਾਂ ਨਾਲ ਉਨ੍ਹਾਂ ਨੇ ਉਹ ਸਭ ਪਤਾ ਲਾ ਲਿਆ ਸੀ, ਜਿਸ 'ਤੇ ਉਨ੍ਹਾਂ ਨੂੰ ਵਿਸ਼ਵਾਸ਼ ਨਹੀਂ ਹੋ ਰਿਹਾ ਸੀ ਕਿ ਕਿਵੇਂ ਸੰਜੇ ਦੱਤ ਕੋਲ ਏਕੇ-56 ਵਰਗੇ ਹਥਿਆਰ ਰੱਖੇ ਗਏ ਹਨ।
ਇਹ ਸਾਰੀਆਂ ਗੱਲਾਂ ਸਮੀਰ ਹੰਗੋਰਾ ਅਤੇ ਯੂਲੁਫ਼ ਨਲਵਾਲਾ ਨੇ ਮੁੰਬਈ ਪੁਲਿਸ ਨੂੰ ਦੱਸੀਆਂ ਸਨ। ਉਹ ਦੋਵੇਂ ਉਸ ਵੇਲੇ ਸੰਜੇ ਦੱਤ ਦੀ ਫਿਲਮ 'ਸਨਮ' ਦੇ ਨਿਰਮਾਤਾ ਸਨ।
ਇਨ੍ਹਾਂ ਦੋਵਾਂ ਕੋਲੋਂ ਪੁੱਛਗਿੱਛ ਤੋਂ ਬਾਅਦ ਮੁੰਬਈ ਪੁਲਿਸ ਕਮਿਸ਼ਨਰ ਅਮਰਜੀਤ ਸਿੰਘ ਸਮਰਾ ਦੀ ਪ੍ਰੈੱਸ ਕਾਨਫਰੰਸ ਵਿੱਚ 12 ਅਪ੍ਰੈਲ ਨੂੰ ਹੀ ਇਹ ਸਵਾਲ ਵੀ ਪੁੱਛਿਆ ਗਿਆ ਸੀ ਕਿ ਕੀ ਸੰਜੇ ਦੱਤ ਦੀ ਵੀ ਕੋਈ ਭੂਮਿਕਾ ਹੋ ਸਕਦੀ ਹੈ , ਉਨ੍ਹਾਂ ਨੇ ਉਦੋਂ ਇੰਨਾ ਹੀ ਕਿਹਾ ਸੀ ਕਿ ਅਜੇ ਜਾਂਚ ਚੱਲ ਰਹੀ ਹੈ।

ਤਸਵੀਰ ਸਰੋਤ, AFP/getty images
ਸ਼ੱਕ ਅਤੇ ਕਿਆਸ ਦੇ ਦੌਰ ਵਿੱਚ ਬਲਜੀਤ ਪਰਮਾਰ ਨੂੰ ਸਟੀਕ ਜਾਣਕਾਰੀ ਮਿਲ ਰਹੀ ਸੀ।
ਜਗਰਨੌਟ ਪਬਲੀਕੇਸ਼ਨ ਨਾਲ ਇਸੇ ਸਾਲ ਪ੍ਰਕਾਸ਼ਤ ਹੋਈ ਸੰਜੇ ਦੱਤ ਦੀ ਜੀਵਨੀ 'ਦਿ ਕ੍ਰੇਜ਼ੀ ਅਨਟੋਲਡ ਸਟੋਰੀ ਆਫ ਬਾਲੀਵੁੱਡ ਬੈਡ ਬੁਆਏ' ਵਿੱਚ ਵੀ ਬਲਜੀਤ ਪਰਮਾਰ ਅਤੇ ਉਨ੍ਹਾਂ ਦੀ ਰਿਪੋਰਟ ਦਾ ਜ਼ਿਕਰ ਹੈ।
ਜੀਵਨੀ ਯਾਸਿਰ ਉਸਮਾਨ ਨੇ ਲਿਖੀ ਹੈ ਕਿ ਡੇਲੀ ਟੇਬਲਾਇਡ ਦੇ ਕ੍ਰਾਈਮ ਰਿਪੋਰਟਰ ਬਲਜੀਤ ਪਰਮਾਰ ਨੂੰ 14 ਅਪ੍ਰੈਲ ਨੂੰ ਸੰਜੇ ਦੱਤ ਨੇ ਮੌਰੀਸ਼ੀਅਸ ਤੋਂ ਫੋਨ ਕੀਤਾ ਸੀ।
ਸੰਜੇ ਦੱਤ ਦੇ ਫੋਨ ਕਰਨ ਦੇ ਕਾਰਨ ਬਾਰੇ ਬਲਜੀਤ ਦੱਸਦੇ ਹਨ, "ਮੇਰੀ ਸਟੋਰੀ ਪੂਰੀ ਤਿਆਰ ਹੋ ਗਈ ਸੀ, ਪਰ ਟ੍ਰੇਨਿੰਗ ਕੁਝ ਅਜਿਹੀ ਸੀ ਕਿ ਜਦੋਂ ਤੁਸੀਂ ਕਿਸੇ 'ਤੇ ਇਲਜ਼ਾਮ ਲਗਾਉਂਦੇ ਹੋ ਤਾਂ ਉਸ ਦਾ ਪੱਖ ਵੀ ਲੈਣਾ ਹੁੰਦਾ ਹੈ। ਮੈਂ 13 ਅਪ੍ਰੈਲ ਨੂੰ ਦੱਤ ਸਾਬ੍ਹ ਦੇ ਘਰ ਫੋਨ ਕੀਤਾ, ਪਤਾ ਲੱਗਿਆ ਕਿ ਉਹ ਘਰ 'ਚ ਨਹੀਂ ਹਨ। ਮੈਂ ਉਨ੍ਹਾਂ ਦੇ ਬੇਹੱਦ ਨਜ਼ਦੀਕੀ ਸ਼ਖ਼ਸ ਨੂੰ ਕਿਹਾ ਕਿ ਮੇਰਾ ਦੱਤ ਸਾਬ੍ਹ ਨਾਲ ਗੱਲ ਕਰਨਾ ਬੇਹੱਦ ਜ਼ਰੂਰੀ ਹੈ।"
ਸੰਜੇ ਦੱਤ ਦਾ ਉਹ ਫੋਨ
"ਮੈਨੂੰ ਪਤਾ ਲੱਗਾ ਕਿ ਦੱਤ ਸਾਬ੍ਹ ਜਰਮਨੀ ਗਏ ਹਨ, ਜਰਮਨੀ ਵਿੱਚ ਉਨ੍ਹਾਂ ਦੇ ਇੱਕ ਦੋਸਤ ਹੁੰਦੇ ਸਨ ਜੈ ਉਲਾਲ। ਉਹ ਫੋਟੋਗ੍ਰਾਫ਼ਰ ਸਨ, ਮੈਂ ਉਨ੍ਹਾਂ ਨੂੰ ਜਾਣਦਾ ਸੀ। ਮੈਂ ਉਨ੍ਹਾਂ ਕੋਲ ਫੋਨ ਕੀਤਾ ਤਾਂ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਦੱਤ ਸਾਬ੍ਹ ਲੰਡਨ ਲਈ ਰਵਾਨਾ ਹੋ ਗਏ ਹਨ।"

ਤਸਵੀਰ ਸਰੋਤ, AFP
"ਮੈਨੂੰ ਲੱਗ ਰਿਹਾ ਸੀ ਕਿ ਦੱਤ ਸਾਬ੍ਹ ਗੱਲ ਕਰਨ ਤੋਂ ਕਤਰਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸ਼ੱਕ ਸੀ ਕਿ ਕਿਤੇ ਸਟੋਰੀ ਕਿਸੇ ਹੋਰ ਨੂੰ ਨਾ ਮਿਲ ਜਾਵੇ। ਅਜਿਹੇ ਵਿੱਚ 14 ਅਪ੍ਰੈਲ ਨੂੰ ਸਵੇਰੇ ਕਰੀਬ 8 ਵਜੇ ਸੰਜੇ ਦੱਤ ਦਾ ਫੋਨ ਘਰ ਦੇ ਲੈਂਡਲਾਈਨ 'ਤੇ ਆਇਆ, ਮੋਬਾਈਲ ਦਾ ਜ਼ਮਾਨਾ ਨਹੀਂ ਸੀ।"
"ਸੰਜੇ ਨੇ ਮੈਨੂੰ ਪੁੱਛਿਆ ਕਿ ਤੁਸੀਂ ਕੁਝ ਪੁੱਛਗਿੱਛ ਕਰ ਰਹੇ ਹੋ, ਦੱਤ ਸਾਬ੍ਹ ਤਾਂ ਬਾਹਰ ਹਨ, ਕੀ ਗੱਲ ਹੈ? ਮੈਂ ਉਨ੍ਹਾਂ ਨੂੰ ਦੱਸਿਆ ਕਿ ਸਮੀਰ ਹਿੰਗੋਰਾ ਅਤੇ ਯੂਸੁਫ਼ ਨਲਵਾਲਾ ਨੇ ਪੁਲਿਸ ਨੂੰ ਸਭ ਕੁਝ ਦੱਸ ਦਿੱਤਾ ਹੈ ਕਿ ਕਿਵੇਂ ਤੁਹਾਨੂੰ ਏਕੇ-56 ਅਤੇ ਹੈਂਡ ਗ੍ਰੇਨੇਡ ਪਹੁੰਚਾਏ ਗਏ ਸਨ। ਹੁਣ ਪੁਲਿਸ ਦਾ ਸ਼ਿਕੰਜਾ ਤੁਹਾਡੇ 'ਤੇ ਕੱਸਣ ਵਾਲਾ ਹੈ। ਸੰਜੇ ਨੇ ਕਿਹਾ, ਅਜਿਹਾ ਨਹੀਂ ਹੋ ਸਕਦਾ।"
ਇਹ ਵੀ ਪੜ੍ਹੋਂ :
ਹਾਲਾਂਕਿ ਕੁਝ ਘੰਟਿਆਂ ਬਾਅਦ ਸੰਜੇ ਦੱਤ ਲੈਂਡਲਾਈਨ 'ਤੇ ਕੁਝ ਘੰਟਿਆਂ ਬਾਅਦ ਫੋਨ ਉੱਤੇ ਗੱਲ ਕਰ ਰਹੇ ਸਨ।
ਇਸ ਗੱਲਬਾਤ ਵਿੱਚ ਬਲਜੀਤ ਦੱਸਦੇ ਹਨ, "ਸੰਜੇ ਨੇ ਪਹਿਲਾਂ ਤਾਂ ਕਿਹਾ ਕਿ ਤੁਹਾਡੇ ਕੋਲ ਗ਼ਲਤ ਖ਼ਬਰ ਹੈ, ਤੁਸੀਂ ਬਲੈਕਮੇਲ ਕਰ ਰਹੇ ਹੋ ਪਰ ਮੈਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਹਥਿਆਰ ਦਿੱਤੇ ਹਨ, ਉਨ੍ਹਾਂ ਲੋਕਾਂ ਨੇ ਪੁਲਿਸ ਸਾਹਮਣੇ ਤੁਹਾਡਾ ਨਾਮ ਲਿਆ ਹੈ, ਮੈਂ ਕੀ ਬਲੈਕਮੇਲ ਕਰਾਂਗਾ ਤੁਹਾਨੂੰ।"

ਤਸਵੀਰ ਸਰੋਤ, Getty AFP
"ਫੇਰ ਉਨ੍ਹਾਂ ਨੇ ਪੁੱਛਿਆ ਕਿ ਹੁਣ ਕੀ ਹੋ ਸਕਦਾ ਹੈ, ਮੈਂ ਉਨ੍ਹਾਂ ਨੂੰ ਕਿਹਾ ਕਿ ਜੇਕਰ ਹਥਿਆਰ ਤੁਹਾਡੇ ਕੋਲ ਹਨ ਤਾਂ ਤੁਸੀਂ ਆਤਮ ਸਮਰਪਣ ਕਰ ਦਿਓ, ਹਥਿਆਰਾਂ ਦੇ ਨਾਲ, ਕਿਸੇ ਸਟਾਫ ਨਾਲ ਪੁਲਿਸ ਨੂੰ ਹਥਿਆਰ ਜਮ੍ਹਾਂ ਕਰਵਾ ਦਿਓ, ਆਤਮ ਸਮਰਪਣ ਕਰਨ ਨਾਲ ਤੁਹਾਡੇ ਨਾਲ ਨਰਮੀ ਵਰਤੀ ਜਾ ਸਕਦੀ ਹੈ ਪਰ ਜੇਕਰ ਪੁਲਿਸ ਨੇ ਤੁਹਾਡੇ ਘਰੋਂ ਹਥਿਆਰ ਫੜੇ ਤਾਂ ਫੇਰ ਟਾਡਾ 'ਚ ਲੰਬਾ ਫਸ ਜਾਓਗੇ।"
ਬਲਜੀਤ ਨੇ 15 ਅਪ੍ਰੈਲ ਨੂੰ ਮੁੰਬਈ ਕਮਿਸ਼ਨਰ ਸਮਰਾ ਨੂੰ ਸੰਜੇ ਦੱਤ ਨਾਲ ਹੋਈ ਗੱਲਬਾਤ ਦਾ ਬਿਓਰਾ ਦਿੱਤਾ, ਤਾਂ ਸਮਰਾ ਨੇ ਉਨ੍ਹਾਂ ਨੂੰ ਕਿਹਾ ਕਿ ਸੰਜੇ ਦੱਤ ਨਾਲ ਉਨ੍ਹਾਂ ਦੀ ਵੀ ਗੱਲਬਾਤ ਹੋਈ ਅਤੇ ਉਹ ਜਾਂਚ ਵਿੱਚ ਸਹਿਯੋਗ ਦੇਣ ਦੀ ਗੱਲ ਕਰ ਰਹੇ ਹਨ।
ਸੰਜੇ ਦੱਤ ਹੋਏ ਗ੍ਰਿਫ਼ਤਾਰ
ਇੰਨੀ ਮਿਹਨਤ ਤੋਂ ਬਾਅਦ 15 ਅਪ੍ਰੈਲ ਨੂੰ ਬਲਜੀਤ ਪਰਮਾਰ ਨੇ ਉਹ ਸਟੋਰੀ ਲਿਖੀ, ਜੋ ਉਨ੍ਹਾਂ ਦੀ ਅਖ਼ਬਾਰ ਦੀ ਲੀਡ ਰਿਪੋਰਟ ਵਜੋਂ ਛਪੀ ,'ਸੰਜੇ ਦੱਤ ਹੈਜ਼-56 ਗੰਨ'। ਇਸ ਵਿੱਚ ਉਨ੍ਹਾਂ ਨੇ ਸਾਰੀਆਂ ਗੱਲਾਂ ਦਾ ਬਿਓਰਾ ਲਿਖ ਦਿੱਤਾ।

ਤਸਵੀਰ ਸਰੋਤ, AFP / Getty Images
ਇਸ ਖ਼ਬਰ ਨਾਲ ਸਨਸਨੀ ਤਾਂ ਮਚਣੀ ਹੀ ਸੀ। ਪੂਰੀ ਦੁਨੀਆਂ ਨੂੰ ਪਤਾ ਲੱਗ ਗਿਆ ਸੀ ਸੰਜੇ ਦੱਤ ਦੇ ਰਿਸ਼ਤੇ ਮੁੰਬਈ ਵਿੱਚ ਧਮਾਕਾ ਕਰਨ ਵਾਲਿਆਂ ਨਾਲ ਰਹੇ ਹਨ।
ਬਲਜੀਤ ਕਹਿੰਦੇ ਹਨ, "ਦੱਤ ਸਾਬ੍ਹ ਵੱਲੋਂ ਰਾਮ ਜੇਠਮਲਾਨੀ ਨੇ ਇੱਕ ਕਰੋੜ ਦਾ ਨੋਟਿਸ ਭੇਜਿਆ ਗਿਆ ਸੀ। ਦੂਜੀਆਂ ਅਖ਼ਬਾਰਾਂ ਨੇ ਲਿਖਿਆ ਕਿ ਇਹ ਰਿਪੋਰਟ ਗ਼ਲਤ ਹੈ ਪਰ ਮੁੰਬਈ ਪੁਲਿਸ ਕਮਿਸ਼ਨਰ ਨੇ ਇਸ 'ਤੇ 'ਨੋ ਕਮੈਂਟ' ਕਿਹਾ।"
ਸੰਜੇ ਦੱਤ ਮੌਰੀਸ਼ੀਅਸ ਤੋਂ 19 ਅਪ੍ਰੈਲ ਨੂੰ ਵਾਪਸ ਆਏ। ਉਹ ਕੌਮਾਂਤਰੀ ਹਵਾਈ ਅੱਡੇ 'ਤੇ ਉਤਰੇ ਅਤੇ ਮੁੰਬਈ ਪੁਲਿਸ ਨੇ ਉਨ੍ਹਾਂ ਨੂੰ ਉੱਥੇ ਹੀ ਹਿਰਾਸਤ ਵਿੱਚ ਲੈ ਲਿਆ।
ਦਰਅਸਲ, ਸੰਜੇ ਦੱਤ ਨੇ ਬਲਜੀਤ ਦੀ ਸਲਾਹ 'ਤੇ ਅਮਲ ਨਹੀਂ ਕੀਤਾ ਸੀ, ਉਨ੍ਹਾਂ ਨੇ ਆਪਣੇ ਦੋਸਤਾਂ ਰਾਹੀਂ ਹਥਿਆਰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ।
ਸੰਜੇ ਦੱਤ ਦੀ ਜੀਵਨੀ ਵਿੱਚ ਯਾਸਿਰ ਉਸਮਾਨ ਨੇ ਸੰਜੇ ਦੱਤ ਦੇ ਹਵਾਲੇ ਨਾਲ ਲਿਖਿਆ ਹੈ,, "ਮੈਂ ਆਪਣੇ ਦੋਸਤ ਯੂਸੁਫ਼ ਨਲਵਾਲਾ ਨੂੰ 14 ਅਪ੍ਰੈਲ ਨੂੰ ਫੋਨ ਕੀਤਾ ਸੀ, ਉਸ ਨੂੰ ਆਪਣੇ ਕਮਰੇ ਵਿੱਚ ਰੱਖੇ ਹਥਿਆਰ ਨੂੰ ਨਸ਼ਟ ਕਰਨ ਲਈ ਕਿਹਾ ਸੀ।"

ਤਸਵੀਰ ਸਰੋਤ, AFP/Getty Images
ਯੂਸੁਫ਼ ਨਲਵਾਲਾ ਨੇ ਪੁਲਿਸ ਨੂੰ ਦੱਸਿਆ ਸੀ ਕਿ ਕਿਵੇਂ ਉਸ ਨੇ ਸੰਜੇ ਦੱਤ ਦੇ ਕਮਰੇ 'ਚੋਂ ਏਕੇ-56 ਲੈ ਕੇ ਉਸ ਨੂੰ ਦੋ ਟੁਕੜਿਆਂ ਵਿੱਚ ਕੱਟ ਕੇ ਆਪਣੇ ਸਟੀਲ ਕਾਰੋਬਾਰੀ ਦੋਸਤ ਕੋਲ ਉਸ ਨੂੰ ਗਲਾਉਣ ਦੀ ਕੋਸ਼ਿਸ਼ ਕੀਤੀ ਸੀ।
ਸਟੋਰੀ ਨਹੀਂ ਹੁੰਦੀ ਤਾਂ ਵੀ...
ਜ਼ਾਹਿਰ ਤੌਰ 'ਤੇ ਸੰਜੇ ਉਸ ਵੇਲੇ ਆਪਣੇ ਅਪਰਾਧ ਦੀ ਗੰਭੀਰਤਾ ਨੂੰ ਨਹੀਂ ਸਮਝ ਸਕੇ ਸਨ, ਬਲਜੀਤ ਪਰਮਾਰ ਕਹਿੰਦੇ ਹਨ, "ਦੁਨੀਆਂ ਨੂੰ ਲੱਗਦਾ ਹੈ ਕਿ ਮੇਰੀ ਖ਼ਬਰ ਕਾਰਨ ਸੰਜੇ ਦੱਤ ਗ੍ਰਿਫ਼ਤਾਰ ਹੋਏ ਜਦਕਿ ਅਜਿਹਾ ਨਹੀਂ ਹੈ। ਮੇਰੀ ਖ਼ਬਰ ਨਾ ਵੀ ਛਪਦੀ ਤਾਂ ਵੀ ਸੰਜੇ ਦੱਤ ਗ੍ਰਿਫ਼ਤਾਰ ਹੁੰਦੇ, ਕਿਉਂਕਿ ਉਨ੍ਹਾਂ ਨੂੰ ਹਥਿਆਰ ਪਹੁੰਚਾਉਣ ਵਾਲਿਆਂ ਨੇ ਹੀ ਪੁਲਿਸ ਸਾਹਮਣੇ ਸਭ ਕੁਝ ਦੱਸ ਦਿੱਤਾ ਸੀ।"
ਹਾਲਾਂਕਿ, ਬਲਜੀਤ ਪਰਮਾਰ ਦੀ ਸਟੋਰੀ ਬਰੇਕ ਹੋਣ ਤੋਂ ਬਾਅਦ ਮੁੰਬਈ ਪੁਲਿਸ ਲਈ ਇਸ ਹਾਈ ਪ੍ਰੋਫਾਈਲ ਕੇਸ ਵਿੱਚ ਕਾਰਵਾਈ ਕਰਨ ਲਈ ਦਬਾਅ ਜ਼ਰੂਰ ਵਧ ਗਿਆ ਸੀ, ਜੋ ਸੰਜੇ ਦੱਤ ਦੇ ਰਸੂਖ਼ ਤੋਂ ਕਿਤੇ ਜ਼ਿਆਦਾ ਵੱਡਾ ਸਾਬਿਤ ਹੋਇਆ।
ਬਲਜੀਤ ਪਰਮਾਰ ਕਹਿੰਦੇ ਹਨ, " 16 ਅਪ੍ਰੈਲ ਦੀ ਉਸ ਸਟੋਰੀ ਤੋਂ ਬਾਅਦ ਦੱਤ ਸਾਬ੍ਹ ਨੇ ਕਦੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਅਤੇ ਸੰਜੇ ਦੱਤ ਨੇ ਵੀ ਨਹੀਂ ਕੀਤੀ।"
ਬਲਜੀਤ ਪਰਮਾਰ 2011 ਵਿੱਚ ਪੱਤਰਕਾਰਿਤਾ ਤੋਂ ਸੇਵਾਮੁਕਤ ਹੋ ਚੁੱਕੇ ਹਨ ਅਤੇ ਮੁੰਬਈ ਵਿੱਚ ਰਹਿੰਦੇ ਹਨ।
ਇਹ ਵੀ ਪੜ੍ਹੋਂ :












