ਸ਼ਿਲਾਂਗ ਸਿੱਖ ਮਾਮਲਾ: ਮੇਘਾਲਿਆ 'ਚ ਕਿਸੇ ਗੁਰਦੁਆਰੇ ਨੂੰ ਨੁਕਸਾਨ ਨਹੀਂ ਪਹੁੰਚਿਆ - ਕਿਰਨ ਰਿਜਿਜੂ

ਤਸਵੀਰ ਸਰੋਤ, DILIP SHARMA/BBC
- ਲੇਖਕ, ਦਿਲੀਪ ਕੁਮਾਰ ਸ਼ਰਮਾ
- ਰੋਲ, ਗੁਹਾਟੀ ਤੋਂ ਬੀਬੀਸੀ ਲਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਾਰ ਮੈਂਬਰੀ ਟੀਮ ਸ਼ਿਲਾਗ ਭੇਜ ਦਿੱਤੀ ਹੈ। ਇਸ ਟੀਮ ਵਿੱਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ, ਸਾਂਸਦ ਗੁਰਜੀਤ ਔਜਲਾ ਤੇ ਰਵਨੀਤ ਬਿੱਟੂ ਤੇ ਵਿਧਾਇਕ ਸ਼ਾਮਿਲ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਸ਼ਿਲਾਂਗ ਵਿੱਚ ਸਿੱਖਾਂ ਦੀ ਸੁਰੱਖਿਆ ਲਈ ਫਿਕਰਮੰਦ ਹਨ ਅਤੇ ਉਨ੍ਹਾਂ ਨੇ ਮੇਘਾਲਿਆ ਦੇ ਮੁੱਖ ਮੰਤਰੀ ਨੂੰ ਪੰਜਾਬ ਵੱਲੋਂ ਭੇਜੀ ਟੀਮ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿੱਚ ਮਾਮੂਲੀ ਵਿਵਾਦ ਨੂੰ ਲੈ ਕੇ ਭੜਕੀ ਹਿੰਸਾ ਕਾਰਨ ਖਾਸੀ ਤੇ ਪੰਜਾਬੀ ਭਾਈਚਾਰੇ ਵਿਚਾਲੇ ਪਿਛਲੇ ਤਿੰਨ ਦਿਨਾਂ ਤੋਂ ਹਾਲਾਤ ਤਣਾਅਪੂਰਨ ਬਣੇ ਹੋਏ ਹਨ।
ਵੀਰਵਾਰ ਨੂੰ ਸਰਕਾਰੀ ਬੱਸ ਦੇ ਇੱਕ ਨੌਜਵਾਨ ਕੰਡਕਟਰ ਅਤੇ ਇੱਕ ਪੰਜਾਬੀ ਕੁੜੀ ਵਿਚਾਲੇ ਕਥਿਤ ਵਿਵਾਦ ਤੋਂ ਬਾਅਦ ਇਸ ਪੂਰੇ ਮਾਮਲੇ ਦੀ ਸ਼ੁਰੂਆਤ ਹੋਈ ਸੀ।
ਤਕਰਾਰ ਦਾ ਨਤੀਜਾ ਸੀ ਕਿ ਕਥਿਤ ਤੌਰ 'ਤੇ ਦੋਹਾਂ ਧਿਰਾਂ ਵਿਚਾਲੇ ਕੁੱਟਮਾਰ ਹੋਈ। ਹਾਲਾਂਕਿ ਬਾਅਦ ਵਿੱਚ ਪੁਲਿਸ ਦੇ ਦਖ਼ਲ ਮਗਰੋਂ ਮਾਮਲਾ ਸ਼ਾਤ ਹੋ ਗਿਆ।
ਪੰਜਾਬੀ ਭਾਈਚਾਰੇ ਦੇ ਲੋਕ ਬੀਤੇ 100 ਸਾਲਾਂ ਤੋਂ ਸ਼ਿਲਾਂਗ ਵਿੱਚ ਰਹਿ ਰਹੇ ਹਨ।
ਸੂਬੇ ਦੀ ਮੁੱਖ ਵਿਦਿਆਰਥੀ ਜਥੇਬੰਦੀ ਖਾਸੀ ਸਟੂਡੈਂਟ ਯੂਨੀਅਨ ਨੇ ਪੰਜਾਬੀ ਕਲੋਨੀ ਦੇ ਲੋਕਾਂ ਨੂੰ ''ਗੈਰ-ਕਾਨੂੰਨੀ ਵਾਸੀ'' ਦੱਸਦਿਆਂ ਇਲਾਕੇ ਨੂੰ ਖਾਲੀ ਕਰਵਾਉਣ ਦੀ ਮੰਗ ਚੁੱਕੀ ਹੈ।
ਮਾਮਲਾ ਉਸ ਵੇਲੇ ਹੋਰ ਭਖ ਗਿਆ ਜਦੋਂ ਸੋਸ਼ਲ ਮੀਡੀਆ ਉੱਤੇ ਕਿਸੇ ਨੇ ਖਾਸੀ ਭਾਈਚਾਰੇ ਦੇ ਨੌਜਵਾਨ ਦੀ ਮੌਤ ਦੀ ਖ਼ਬਰ ਫੈਲਾ ਦਿੱਤੀ।
ਨਤੀਜੇ ਵੱਲੋਂ ਟਰਾਂਸਪੋਰਟ ਦੇ ਲੋਕ ਅਤੇ ਕਈ ਸਥਾਨਕ ਜਥੇਬੰਦੀਆਂ ਸ਼ਹਿਰ ਦੀ ਪੰਜਾਬੀ ਕਲੋਨੀ ਵਿੱਚ ਪਹੁੰਚ ਗਈਆਂ। ਹਾਲਾਤ ਵਿਗੜੇ ਤਾਂ ਦੋਹਾਂ ਧਿਰਾਂ ਵਿਚਾਲੇ ਹਿੰਸਕ ਝੜਪ ਹੋਈ।
ਹਿੰਸਕ ਝੜਪ ਦੌਰਾਨ ਪੱਥਰਬਾਜ਼ੀ ਵੀ ਹੋਈ ਅਤੇ ਪੁਲਿਸ ਦੇ ਕਈ ਮੁਲਾਜ਼ਮ ਵੀ ਜ਼ਖਮੀ ਹੋ ਗਏ।
ਇਸ ਪੂਰੇ ਮਾਮਲੇ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਨੇ ਅਫਵਾਹਾਂ ਤੇ ਨਾ ਧਿਆਨ ਦੇਣ ਨੂੰ ਕਿਹਾ ਹੈ। ਉਨ੍ਹਾਂ ਕਿਹਾ ਹੈ ਕਿ ਮੇਘਾਲਿਆ ਵਿੱਚ ਕਿਸੇ ਗੁਰਦੁਆਰੇ ਨੂੰ ਨੁਕਸਾਨ ਨਹੀਂ ਪਹੁੰਚਿਆ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਹਿੰਸਾ ਅਤੇ ਤਣਾਅ ਵਧਦਾ ਦੇਖ ਸ਼ੁੱਕਰਵਾਰ ਰਾਤ ਫੌਜ ਨੇ ਫਲੈਗ ਮਾਰਚ ਕੀਤਾ ਸੀ, ਉੱਥੇ ਹੀ ਸ਼ਨੀਵਾਰ ਰਾਤ ਨੂੰ ਪ੍ਰਸ਼ਾਸਨ ਨੇ ਸ਼ਹਿਰ ਵਿੱਚ 7 ਘੰਟਿਆਂ ਲਈ ਕਰਫਿਊ ਲਗਾ ਦਿੱਤਾ।
ਇਸ ਤੋਂ ਪਹਿਲਾਂ ਸ਼ਹਿਰ ਦੇ 14 ਇਲਾਕਿਆਂ ਵਿੱਚ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ ਸੀ।
ਇਲਾਕੇ ਵਿੱਚ ਜਾਰੀ ਹਿੰਸਾ ਨੂੰ ਦੇਖਦਿਆਂ ਇੰਟਰਨੈੱਟ ਦੀਆਂ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ, ਹੁਣ ਤੱਕ ਇਸ ਮਾਮਲੇ ਵਿੱਚ 10 ਲੋਕਾਂ ਦੀ ਗ੍ਰਿਫ਼ਤਾਰੀ ਹੋਈ ਹੈ।

ਤਸਵੀਰ ਸਰੋਤ, DILIP SHARMA/BBC
ਸ਼ਿਲਾਂਗ ਸ਼ਹਿਰ ਦੇ ਥੇਮ ਈਯੂ ਮਾਵਲੋਂਗ ਇਲਾਕੇ ਦੇ ਪੰਜਾਬੀ ਕਲੋਨੀ ਵਿੱਚ ਤਕਰੀਬਨ 500 ਪੰਜਾਬੀ ਦਲਿਤ ਪਰਿਵਾਰ ਰਹਿੰਦੇ ਹਨ।
'200 ਸਾਲਾਂ ਤੋਂ ਰਹਿੰਦੇ ਹਨ ਪੰਜਾਬੀ'
ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਦੋ ਸੌ ਸਾਲਾਂ ਤੋਂ ਇੱਥੇ ਰਹਿ ਰਹੇ ਹਾਂ ਪਰ ਇਕ ਨਿੱਕੀ ਜਿਹੀ ਗੱਲ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ ਅਤੇ ਸਾਨੂੰ ਇੱਥੋ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।

ਤਸਵੀਰ ਸਰੋਤ, DILIP SHARMA/BBC
ਪੰਜਾਬੀ ਕਲੋਨੀ ਦੇ ਵਸਨੀਕ ਸਨੀ ਸਿੰਘ ਦੇ ਦੱਸਿਆ, ''ਮਾਮਲਾ ਤਾਂ ਕੁਝ ਵੀ ਨਹੀਂ ਸੀ। ਸਰਕਾਰੀ ਬੱਸ ਦੇ ਕੰਡਕਟਰ ਨੇ ਸਾਡੇ ਭਾਈਚਾਰੇ ਦੀ ਇੱਕ ਕੁੜੀ ਨੂੰ ਛੇੜਿਆ ਅਤੇ ਕੁੱਟਮਾਰ ਹੋ ਗਈ। ਪੁਲਿਸ ਦੇ ਦਖ਼ਲ ਮਗਰੋਂ ਸਭ ਠੀਕ ਸੀ ਪਰ ਸ਼ਾਮ ਨੂੰ ਸਥਾਨਕ ਸੰਗਠਨ ਆਪਣੇ ਲੋਕਾਂ ਨਾਲ ਸਾਡੀ ਕਲੋਨੀ ਵਿੱਚ ਵੜ ਗਏ। ਅਸੀਂ ਪੁਲਿਸ ਨੂੰ ਖ਼ਬਰ ਦਿੱਤੀ ਤਾਂ ਪੱਥਰਬਾਜ਼ੀ ਸ਼ੁਰੂ ਹੋ ਗਈ।''

ਤਸਵੀਰ ਸਰੋਤ, DILIP SHARMA/BBC
'ਬੱਚੇ ਅਤੇ ਔਰਤਾਂ ਗੁਰਦੁਆਰੇ ਵਿੱਚ ਹਨ'
ਮੌਜੂਦਾ ਹਾਲਾਤ ਬਾਰੇ ਸਨੀ ਨੇ ਕਿਹਾ, ''ਹਾਲਾਤ ਕਾਫ਼ੀ ਖ਼ਰਾਬ ਹਨ। ਅਸੀਂ ਘਟਨਾ ਦੇ ਦਿਨ ਤੋਂ ਬਾਅਦ ਚੰਗੀ ਤਰ੍ਹਾਂ ਸੌਂ ਨਹੀਂ ਸਕੇ। ਆਪਣੇ ਬੱਚੇ ਅਤੇ ਔਰਤਾਂ ਨੂੰ ਗੁਰਦੁਆਰੇ ਵਿੱਚ ਰੱਖਿਆ ਹੈ ਅਤੇ ਰਾਤ ਨੂੰ ਪਹਿਰਾ ਦਿੰਦੇ ਹਾਂ।''
ਪੰਜਾਬੀ ਕਲੋਨੀ ਨੂੰ ਗੈਰ-ਕਾਨੂੰਨੀ ਦੱਸਣ ਉੱਤੇ ਸਨੀ ਕਹਿੰਦੇ ਹਨ, ''ਸਾਡੇ ਪੁਰਖੇ 100 ਸਾਲ ਪਹਿਲਾਂ ਇੱਥੇ ਵਸੇ ਸਨ। ਬਰਤਾਨਵੀ ਸ਼ਾਸ਼ਨ ਵੇਲੇ ਸਾਡੇ ਪੁਰਖਿਆਂ ਨੂੰ ਇੱਥੇ ਸਫ਼ਾਈ ਕਰਮੀ ਦੇ ਤੌਰ 'ਤੇ ਲਿਆਂਦਾ ਗਿਆ ਸੀ। ਕੁਝ ਵੀ ਹੋ ਜਾਵੇ ਅਸੀਂ ਆਪਣੀ ਥਾਂ ਨਹੀਂ ਛੱਡਾਂਗੇ।''
ਪ੍ਰਸ਼ਾਸਨ ਵੱਲੋਂ ਸੁਰੱਖਿਆਂ ਦੇ ਸਵਾਲ ਉੱਤੇ ਉਹ ਕਹਿੰਦੇ ਹਨ ਕਿ ਹਮਲਾ ਕਰਨ ਵਾਲੀ ਭੀੜ ਸੈਂਕੜਿਆਂ ਵਿੱਚ ਹੁੰਦੀ ਹੈ ਅਜਿਹੇ ਵਿੱਚ ਪੰਜ-ਸੱਤ ਪੁਲਿਸ ਵਾਲੇ ਉਨ੍ਹਾਂ ਦਾ ਸਾਹਮਣਾ ਕਿਵੇਂ ਕਰਨਗੇ।
ਪੰਜਾਬੀ ਕਲੋਨੀ ਦੇ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਗੁਰਜੀਤ ਸਿੰਘ ਕਹਿੰਦੇ ਹਨ, ''ਪਿਛਲੇ ਕਈ ਸਾਲਾਂ ਤੋਂ ਸਾਨੂੰ ਇੱਥੋਂ ਹਟਾਉਣ ਦੀ ਸਾਜਿਸ਼ ਚੱਲ ਰਹੀ ਹੈ। ਸਥਾਨਕ ਲੋਕ ਸਾਨੂੰ ਗੈਰ-ਕਾਨੂੰਨੀ ਬਾਸ਼ਿੰਦੇ ਕਹਿੰਦੇ ਹਨ। ਕੁਝ ਸਾਲਾਂ ਤੋਂ ਸਿਆਸੀ ਲੋਕ ਸਾਨੂੰ ਕਿਸੀ ਦੂਜੀ ਥਾਂ ਵਸਾਉਣ ਦੀ ਗੱਲ ਕਰਦੇ ਰਹੇ ਹਨ ਪਰ ਨਤੀਜਾ ਸਿਫ਼ਰ ਰਿਹਾ।''

ਤਸਵੀਰ ਸਰੋਤ, TWITTER@PROSHILLONG
ਇਸ ਹਿੰਸਕ ਝੜਪ ਤੋਂ ਨਾਰਾਜ਼ ਸੂਬੇ ਦੀ ਮੁੱਖ ਵਿਦਿਆਰਥੀ ਜਥੇਬੰਦੀ ਖਾਸੀ ਸਟੂਡੈਂਟ ਯੂਨੀਅਨ ਨੇ ਪੰਜਾਬੀ ਕਲੋਨੀ ਦੇ ਲੋਕਾਂ ਨੂੰ ''ਗੈਰ-ਕਾਨੂੰਨੀ ਵਾਸੀ'' ਦੱਸਦਿਆਂ ਇਲਾਕੇ ਨੂੰ ਖਾਲੀ ਕਰਵਾਉਣ ਦੀ ਮੰਗ ਚੁੱਕੀ ਹੈ।
ਯੂਨੀਅਨ ਦੇ ਜਨਰਲ ਸਕੱਤਰ ਡੌਨਲਡ ਥਬਾਹ ਨੇ ਮੀਡੀਆ ਨੂੰ ਕਿਹਾ, "ਅਸੀਂ ਮੰਗ ਕਰਦੇ ਹਾਂ ਕਿ ਉਸ ਖੇਤਰ (ਪੰਜਾਬੀ ਕਲੋਨੀ) ਵਿੱਚ ਰਹਿਣ ਵਾਲਿਆਂ ਨੂੰ ਤੁਰੰਤ ਬੇਦਖਲ ਕੀਤਾ ਜਾਵੇ। ਪੰਜਾਬੀ ਲੇਨ ਵਿੱਚ ਵਸੇ ਲੋਕ ਖਾਸੀ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਬਣਦੇ ਹਨ।''
ਖਾਸੀ ਸਟੂਡੈਂਟ ਯੂਨੀਅਨ ਸਮੇਤ ਕਈ ਸੰਗਠਨਾਂ ਨੇ ਖਾਸੀ ਮੁੰਡੇ ਉੱਤੇ ਹਮਲਾ ਕਰਨ ਵਾਲਿਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ।

ਤਸਵੀਰ ਸਰੋਤ, TWITTER@PROSHILLONG
ਗ੍ਰਿਫਤਾਰ ਖਾਸੀ ਪ੍ਰਦਰਸ਼ਨਕਾਰੀਆਂ ਦੀ ਰਿਹਾਈ ਅਤੇ ਜ਼ਖਮੀਆਂ ਨੂੰ ਮੁਆਵਜ਼ੇ ਦੀ ਮੰਗ ਵੀ ਜ਼ੋਰ ਸ਼ੋਰ ਨਾਲ ਕੀਤੀ ਜਾ ਰਹੀ ਹੈ।
ਸ਼ਨੀਵਾਰ ਨੂੰ ਸੂਬੇ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਖਾਸੀ ਭਾਈਚਾਰੇ ਅਤੇ ਪੰਜਾਬੀ ਕਲੋਨੀ ਦੇ ਵਾਸੀਆਂ ਨਾਲ ਮੁਲਾਕਾਤ ਕਰਕੇ ਸ਼ਾਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਸੀ।
ਇਸ ਸੰਬੰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੇਘਾਲਿਆ ਦੇ ਸੀਐੱਮ ਵਿਚਾਲੇ ਫੋਨ ਉੱਤੇ ਗਲਬਾਤ ਹੋਈ ਹੈ। ਕੈਪਟਨ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਪੂਰਬੀ ਖਾਸੀ ਹਿਲਸ ਜ਼ਿਲ੍ਹੇ ਦੇ ਪੁਲਿਸ ਮੁਖੀ ਡੇਵਿਸ ਮਰਾਕ ਮੁਤਾਬਕ ਮੌਜੂਦਾ ਹਾਲਾਤ ਵਿੱਚ ਸੁਧਾਰ ਹੋ ਰਿਹਾ ਹੈ, ਪਰ ਪੁਲਿਸ ਗੜਬੜੀ ਕਰਨ ਵਾਲਿਆਂ 'ਤੇ ਕਰੜੀ ਨਜ਼ਰ ਰੱਖ ਰਹੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਪਹਿਲਾਂ ਦੇ ਮੁਕਾਬਲੇ ਤਣਾਅ ਘੱਟ ਹੋਣ ਦੀ ਗੱਲ ਕਹੀ ਹੈ ਜਦਕਿ ਕਈ ਇਲਾਕਿਆਂ ਵਿੱਚ ਪੰਜਾਬੀ ਕਲੋਨੀ ਨੂੰ ਲੈ ਕੇ ਵਿਰੋਧ ਜਾਰੀ ਹੈ।












