ਕਰਨਾਟਕ: 7 ਨੁਕਤਿਆਂ 'ਚ ਸਮੁੱਚਾ ਸਿਆਸੀ ਘਟਨਾਕ੍ਰਮ

    • ਲੇਖਕ, ਇਮਰਾਨ ਕੂਰੈਸ਼ੀ
    • ਰੋਲ, ਬੀਬੀਸੀ ਲਈ

ਕਰਨਾਟਕ ਵਿਧਾਨ ਸਭਾ ਦੀਆਂ 224 ਵਿੱਚੋਂ 222 ਸੀਟਾਂ ਲਈ 12 ਮਈ 2018 ਨੂੰ ਚੋਣਾਂ ਹੋਈਆਂ । ਉਸ ਸਮੇਂ ਤੋਂ ਹੀ ਸੱਤਾ ਵਿੱਚ ਕਾਬਜ ਭਾਜਪਾ ਆਪਣੀ ਸਰਕਾ ਮੁੜ ਲਿਆਉਣ ਅਤੇ ਕਾਂਗਰਸ ਆਪ ਸਰਕਾਰ ਵਿੱਚ ਆਉਣ ਲਈ ਗਹਿ-ਗੱਚ ਮੁਕਾਬਲਾ ਕਰ ਰਹੀਆਂ ਹਨ। ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਦੇਵੇਗੋੜਾ ਦੀ ਪਾਰਟੀ ਜਨਤਾ ਦਲ ਸੈਕੂਲਰ ਨਤੀਜਿਆਂ ਮਗਰੋਂ ਇਕਠੀਆਂ ਹੋ ਗਈਆਂ।

ਆਓ ਨਜ਼ਰ ਪਾਈਏ ਹੁਣ ਤੱਕ ਦੇ ਸਮੁੱਚੇ ਘਟਨਾਕ੍ਰਮ ਉੱਤੇ-

  • 15 ਮਈ ਨੂੰ ਇਨ੍ਹਾਂ ਚੋਣਾਂ ਦੇ ਨਤੀਜੇ ਐਲਾਨੇ ਗਏ ਜਿਨ੍ਹਾਂ ਵਿੱਚ ਭਾਜਪਾ ਨੇ 104, ਕਾਂਗਰਸ ਨੇ 78 ਅਤੇ ਜਨਤਾ ਦਲ ਸੈਕੁਲਰ ਨੇ 37 ਸੀਟਾਂ ਜਿੱਤੀਆਂ ਹਨ। ਅਜ਼ਾਦਾ ਉਮੀਦਵਾਰਾਂ ਨੂੰ 1-1 ਸੀਟਾਂ ਮਿਲੀਆਂ ਸਨ।
  • 16 ਮਈ ਨੂੰ ਕਰਨਾਟਕ ਚੋਣ ਨਤੀਜੇ: ਕਾਂਗਰਸ-ਜੇਡੀਐੱਸ ਆਗੂ ਰਾਜਪਾਲ ਨੂੰ ਮਿਲੇ ਅਤੇ ਸਰਕਾਰ ਬਣਾਉਣ ਲਈ ਆਪਣਾ-ਆਪਣਾ ਦਾਅਵਾ ਉਨ੍ਹਾਂ ਅੱਗੇ ਪੇਸ਼ ਕੀਤਾ।
  • 17 ਮਈ ਨੂੰ ਰਾਜਪਾਲ ਵਜੂਭਾਈ ਨੇ ਬਿਨਾਂ ਕਿਸੇ ਨੂੰ ਦੱਸੇ ਭਾਜਪਾ ਨੂੰ ਯੇਦੂਰੱਪਾ ਦੀ ਅਗਵਾਈ ਵਿੱਚ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਅਤੇ 15 ਦਿਨਾਂ ਵਿੱਚ ਬਹੁਮਤ ਸਾਬਤ ਕਰਨ ਲਈ ਕਿਹਾ। ਉਸੇ ਰਾਤ ਕਾਂਗਰਸ ਸੁਪਰੀਮ ਕੋਰਟ ਪਹੁੰਚੀ ਅਰਜੀ ਦੀ ਗੰਭਾਰਤਾ ਨੂੰ ਸਮਝਦਿਆਂ ਸੁਪਰੀਮ ਕੋਰਟ ਨੇ ਰਾਤ 1.30 ਵਜੇ ਸੁਣਵਾਈ ਕੀਤੀ।
  • ਸੂਬੇ ਵਿੱਚ ਪਾਰਟੀਆਂ ਵਿੱਚ ਆਪੋ-ਆਪਣੇ ਐਮਐਲਏ ਬਚਾਉਣ ਦੀ ਹੋੜ ਲੱਗ ਗਈ ਅਤੇ ਕਾਂਗਰਸ ਨੇ ਆਪਣੇ 2 ਵਿਧਾਨ ਸਭਾ ਮੈਂਬਰਾਂ ਨੂੰ ਹੈਦਰਾਬਾਦ ਦੇ ਇੱਕ ਹੋਟਲ ਗੋਲਡਫਿੰਚ ਵਿੱਚ ਰੱਖਿਆ।
  • ਕਾਂਗਰਸ ਦੀ ਹਾਲਾਂਕਿ ਅਦਾਲਤ ਨੇ ਸਹੁੰ ਚੁੱਕ ਸਮਾਗਮ ਤੇ ਰੋਕ ਲਾਉਣੋਂ ਤਾਂ ਇਨਕਾਰ ਕਰ ਦਿੱਤਾ ਪਰ ਬਹੁਮਤ ਸਾਬਤ ਕਰਨ ਲਈ ਦਿੱਤਾ ਸਮਾਂ ਘਟਾ ਕੇ 24 ਘੰਟੇ ਕਰ ਦਿੱਤਾ।
  • ਇਸ ਬਹੁਮਤ ਦੀ ਇਸ ਪਰਖ ਵਿੱਚ ਹਿੱਸਾ ਲੈਣ ਕਾਂਗਰਸ ਦੇ ਇੱਕ ਵਿਧਾਇਕ ਪ੍ਰਤਾਪ ਗੌੜਾ ਵਿਧਾਨ ਸਭਾ ਪਹੁੰਚ ਗਏ ਹਨ ਅਤੇ ਉਸ ਨੇ ਆਪਣੀ ਤਸਵੀਰ ਇੱਕ ਖਬਰ ਏਜੰਸੀ ਦੇ ਟਵਿੱਟਰ ਉੱਤੇ ਸ਼ੇਅਰ ਕੀਤੀ ਗਈ।
  • ਸ਼ਾਮ 4 ਵਜੇ ਵਿਧਾਨ ਸਭਾ ਵਿੱਚ ਪਰੋ ਟੇਮ ਸਪੀਕਰ ਨੇ ਓਪਨ ਵੋਟਿੰਗ ਰਾਹੀਂ ਪਾਰਦਰਸ਼ੀ ਵੋਟਿੰਗ ਕਰਵਾਉਣੀ ਸੀ।ਇਸ ਬੈਠਕ ਦਾ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਟੀਵੀ ਚੈਨਲਾਂ ਨੇ ਸਿੱਧਾ ਪ੍ਰਸਾਰਣ ਕੀਤਾ। ਯੇਦੂਰੱਪਾ ਨੇ ਵੋਟਿੰਗ ਤੋਂ ਪਹਿਲਾਂ ਹੀ ਰਾਜਪਾਲ ਨੂੰ ਆਪਣਾ ਅਸਤੀਫ਼ਾ ਦੇਣ ਦਾ ਐਲਾਨ ਵਿਧਾਨ ਸਭਾ ਵਿੱਚ ਕਰ ਦਿੱਤਾ।

ਕਰਨਾਟਕ ਚੋਣਾਂ ਨਾਲ ਜੁੜੇ ਸਾਡੇ ਹੋਰ ਫੀਚਰ ਜਿਨ੍ਹਾਂ ਵਿੱਚ ਤੁਹਾਡੀ ਦਿਲਚਸਪੀ ਹੋ ਸਕਦੀ ਹੈ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)