ਕਰਨਾਟਕ: ਸਿਰਫ਼ 55 ਘੰਟੇ ਹੀ ਮੁੱਖ ਮੰਤਰੀ ਰਹੇ ਯੇਦੂਰੱਪਾ

KARNATKA

ਤਸਵੀਰ ਸਰੋਤ, Getty Images

ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਕਰਨਾਟਕ ਵਿਧਾਨ ਸਭਾ ਵਿੱਚ ਭਾਜਪਾ ਦੇ ਮੁੱਖ ਮੰਤਰੀ ਯੇਦੂਰੱਪਾ ਨੇ ਬਹੁਮਤ ਸਾਬਤ ਕਰਨ ਸਮੇਂ ਵੋਟਿੰਗ ਤੋਂ ਪਹਿਲਾਂ ਹੀ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ।

ਭਾਜਪਾ ਦੇ ਮੁੱਖ ਮੰਤਰੀ ਯੇਦੂਰੱਪਾ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਂਗ ਆਪਣੀ ਦਿੱਖ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਵੋਟਿੰਗ ਤੋਂ ਪਹਿਲਾਂ ਕਿਹਾ ਕਿ ਉਹ ਅਸਤੀਫ਼ਾ ਦੇਣ ਲਈ ਰਾਜਪਾਲ ਕੋਲ ਜਾ ਰਹੇ ਹਨ।

ਇਹ ਵੀ ਪੜ੍ਹੋ

ਬਹੁਮਤ ਸਾਬਤ ਕਰਨ ਤੋਂ ਪਹਿਲਾਂ ਬੀਐਸ ਯੇਦੂਰੱਪਾ ਦੇ ਅਸਤੀਫ਼ੇ ਨਾਲ 15 ਮਈ ਨੂੰ ਹੋਈਆਂ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਸ਼ੁਰੂ ਹੋਇਆ ਸਿਆਸੀ ਡਰਾਮਾ ਖਤਮ ਹੋ ਗਿਆ ਹੈ।

55 ਘੰਟੇ ਦਾ ਮੁੱਖ ਮੰਤਰੀ

ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਸੀ ਪਰ ਬਹੁਮਤ ਦੇ ਅੰਕੜੇ ਨੂੰ ਛੂਹ ਨਾ ਸਕੀ। ਪਾਰਟੀ ਨੂੰ 222 ਵਿਚੋਂ 104 ਸੀਟਾਂ ਮਿਲੀਆਂ, ਪਰ ਰਾਜਪਾਲ ਵਜੂਭਾਈ ਵਾਲਾ ਨੇ ਯੇਦੀਯੁਰੱਪਾ ਨੂੰ ਭਾਜਪਾ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਹਾਲਾਂਕਿ ਉਹ ਆਮ ਬਹੁਮਤ ਨਾਲ 8 ਸੀਟਾਂ ਤੋਂ ਘੱਟ ਸੀ।

ਰਾਜਪਾਲ ਨੇ ਯੇਦੂਰੱਪਾ ਨੂੰ 15 ਦਿਨਾਂ ਤੱਕ ਆਪਣਾ ਬਹੁਮਤ ਸਾਬਤ ਕਰਨ ਲਈ ਸਮਾਂ ਦਿੱਤਾ ਸੀ। ਪਰ ਇਸ ਦੇ ਖਿਲਾਫ, ਕਾਂਗਰਸ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਅਤੇ ਸੁਪਰੀਮ ਕੋਰਟ ਵਿੱਚ ਅੱਧੀ ਰਾਤ ਨੂੰ ਕੇਸ ਸੁਣਿਆ ਗਿਆ। ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਕਿਹਾ ਕਿ ਯੇਦੂਰੱਪਾ ਨੂੰ 19 ਮਈ ਨੂੰ ਸ਼ਾਮ 4 ਵਜੇ ਤੱਕ ਬਹੁਮਤ ਸਾਬਤ ਕਰਨਾ ਪਵੇਗਾ।

ਰਾਜਪਾਲ ਨੇ ਕਰਨਾਟਕ ਵਿਧਾਨ ਸਭਾ ਦੇ ਭਾਜਪਾ ਵਿਧਾਇਕ ਕੇ.ਜੀ. ਬੋਪਿਆ ਨੂੰ ਪ੍ਰੋ-ਟੈਂਮ ਸਪੀਕਰ ਨੂੰ ਬਣਾ ਦਿੱਤਾ, ਪਰ ਇਸ ਫੈਸਲੇ ਦੇ ਬਾਵਜੂਦ ਕਾਂਗਰਸ ਨੇ ਸੁਪਰੀਮ ਕੋਰਟ ਵਿੱਚ ਇਸ ਦਾ ਵਿਰੋਧ ਕੀਤਾ ਹਾਲਾਂਕਿ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਹੈ ਕਿ ਕੇ.ਜੀ. ਬੋਪਿਆ ਹੀ ਕਰਨਾਟਕ ਵਿਧਾਨ ਸਭਾ ਦੇ ਪ੍ਰੋ-ਟੈਂਮ ਸਪੀਕਰ ਬਣੇ ਰਹਿਣਗੇ।

ਜਦੋਂ ਸ਼ਾਮ ਦੇ ਤਿੰਨ ਵਜੇ ਖਾਣਾ ਖਾਣ ਤੋਂ ਬਾਅਦ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਯੇਦੂਰੱਪਾ ਨੇ 15 ਮਿੰਟ ਦਾ ਭਾਸ਼ਣ ਦਿੱਤਾ, ਜਿਸ ਦੇ ਅਖੀਰ ਵਿਚ ਉਨ੍ਹਾਂ ਨੇ ਵੋਟਿੰਗ ਤੋਂ ਪਹਿਲਾਂ ਹੀ ਰਾਜਪਾਲ ਨੂੰ ਅਸਤੀਫਾ ਸੌਂਪਣ ਦਾ ਐਲਾਨ ਕਰ ਦਿੱਤਾ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਅਸਤੀਫ਼ੇ ਤੋਂ ਬਾਅਦ ਕਾਂਗਰਸ ਨੇ ਕੀ ਕਿਹਾ

ਕਾਂਗਰਸ ਵੱਲੋਂ ਗੁਲਾਮ ਨਬੀ ਆਜ਼ਾਦ ਨੇ ਬੰਗਲੂਰੂ ਤੋਂ ਪਾਰਟੀ ਦਾ ਪੱਖ ਰਖਦਿਆਂ ਕਿਹਾ ਇਸ ਨੂੰ ਲੋਕਕਤੰਤਰ ਕਰਾਰ ਦਿੱਤਾ।ਉਨ੍ਹਾਂ ਕਾਂਗਰਸ ਅਤੇ ਜੇਡੀਐੱਸ ਦੇ ਵਿਧਾਇਕਾਂ ਨੂੰ ਇੱਕਜੁਟ ਹੋਕੇ ਹਾਲਾਤ ਦਾ ਟਾਕਰਾ ਕਰਨ ਲਈ ਵਧਾਈ ਦਿੱਤੀ।

ਸਾਡੇ ਵਿਧਾਇਕਾਂ ਨੇ ਸਾਰੇ ਲਾਲਚਾਂ ਨੂੰ ਠੁਕਰਾ ਦਿੱਤਾ ਅਤੇ ਇਹ ਕਾਨੂੰਨ ਅਤੇ ਲੋਕ ਤੰਤਰ ਦੀ ਜਿੱਤ ਹੈ।ਉਨ੍ਹਾਂ ਨੇ ਆਪਣੇ ਵਿਧਾਇਕਾਂ ਨੇ ਵਧਾਈ ਦਿੱਤੀ ਕਿ ਸਾਰੇ ਲਾਲਚਾਂ ਅਤੇ ਡਰ ਦੇ ਮਾਹੌਲ ਵਿੱਚ ਇੱਕ ਜੁੱਟ ਰਹੇ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਅਤੇ ਲੋਕ ਤੰਤਰ ਦੀ ਜਿੱਤ ਹੈ।

ਮਾਮਲੇ ਉੱਤੇ ਭਾਜਪਾ ਨੇ ਕੀ ਕਿਹਾ

ਯੇਦੁਰੱਪਾ ਨੇ ਅੱਜ ਆਪਣੇ ਭਾਸ਼ਣ ਨਾਲ ਲੋਕਤੰਤਰ ਦਾ ਸਨਮਾਨ ਕਰਨਾ ਸਿਖਾਇਆ। ਉਨ੍ਹਾਂ ਨੇ ਜਨਤਾ ਦਾ ਦਿਲ ਛੂਹ ਲਿਆ। ਕਾਂਗਰਸ ਨੇ ਇਸ ਦੀ ਕਦਰ ਕਰਨ ਦੀ ਥਾਂ ਸਾਡੇ ਤੇ ਵਿਧਾਇਕਾਂ ਦੀ ਖ਼ਰੀਦੋ ਫਰੋਖ਼ਤ ਦਾ ਇਲਜ਼ਾਮ ਲਾਇਆ। ਜਦ ਕਿ ਉਨ੍ਹਾਂ ਨੇ ਆਪਣੇ ਵਿਧਾਇਕਾਂ ਨੂੰ ਬੰਦੀ ਬਣਾ ਕੇ ਰੱਖਿਆ।

ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਕਾਂਗਰਸ ਨੇ ਭਾਜਪਾ ਨੂੰ ਹਰਾਇਆ ਜਦ ਕਿ ਅਸਲ ਵਿੱਚ ਭਾਜਪਾ ਨੇ ਕਾਂਗਰਸ ਨੂੰ ਹਰਾਇਆ। ਇਹ ਬਿਆਣ ਹਾਸੋ ਹੀਣਾ ਹੈ ਕਿਉਂਕਿ ਮੁੱਖ ਮੰਤਰੀ ਇੱਕ ਸੀਟ ਤੋਂ ਹਾਰੇ ਅਤੇ ਉਨ੍ਹਾਂ ਦੇ 15 ਮੰਤਰੀ ਵੀ ਹਾਰ ਗਏ।

ਮੁੱਖ ਮੰਤਰੀ ਯੇਦੂਰੱਪਾ ਦਾ ਭਾਸ਼ਣ:

  • ਕੁਮਾਰਾਸਵਾਮੀ ਜੀ ਜ਼ਿੰਦਗੀ ਭਰ ਲੋਕਾਂ ਲਈ ਲੜਾਂਗਾ ਰਹਾਂਗਾ
  • ਕਾਂਗਰਸ ਤੇ ਜੇਡੀ ਨੇ ਵਿਧਾਇਕਾਂ ਨੂੰ ਬੰਦੀ ਬਣਾ ਕੇ ਰੱਖਿਆ
  • ਲੋਕ ਫਤਵੇ ਦਾ ਸਨਮਾਨ ਹੈ ਮੈਂ ਹਰ ਹਲਕੇ ਵਿੱਚ ਮੁੜ ਜਾਵਾਂਗਾ
  • ਭਾਜਪਾ ਨੂੰ ਬਹੁਮਤ ਮਿਲਦਾ ਤਾਂ ਸੂਬੇ ਦੀ ਕਾਇਆਕਲਪ ਕਰਾਂਗਾ
  • ਕਿਸਾਨਾਂ ਦਾ ਕਰਜ਼ ਮਾਫ਼ ਕਰਨ ਤੇ ਦਲਿਤਾਂ ਦੀ ਖੁਸ਼ਹਾਲੀ ਲਈ ਕੰਮ ਕਰਨਾ ਚਾਹੁੰਦਾ ਹਾਂ
  • ਕਰਨਾਟਕ ਦੇ ਸਾਢੇ 6 ਕਰੋੜ ਲੋਕਾਂ ਲਈ ਜਿਊਣਾ ਚਾਹੁੰਦਾ ਸੀ
  • ਲੋਕਾਂ ਲਈ ਜੀਵਨ ਜਿਉਣਾ ਚਾਹੁੰਦਾ ਹਾਂ
  • ਮੇਰਾ ਜੀਵਨ ਕਿਸਾਨਾਂ ਲਈ ਸਮਰਪਿਤ
  • ਜਦੋਂ ਕਿਸਾਨ ਪ੍ਰੇਸ਼ਾਨ ਸੀ ਮੈਂ ਹੰਝੂ ਪੋਝੇ ਸਨ।
  • ਲੋਕ ਫਤਵਾ ਕਾਂਗਰਸ-ਜੇਡੀਐੱਸ ਖਿਲਾਫ਼
  • ਸਿੱਧਾਰਮੱਈਆ ਸਰਕਾਰ ਪੂਰੀ ਤਰ੍ਹਾਂ ਅਸਫ਼ਲ ਸੀ
ਕਰਨਾਟਕ

ਤਸਵੀਰ ਸਰੋਤ, Getty Images

ਕਾਂਗਰਸ ਦੇ ਵਿਧਾਇਕ ਪ੍ਰਤਾਪ ਗੌੜਾ ਵਿਧਾਨ ਸਭਾ ਪਹੁੰਚ ਗਏ ਹਨ ਅਤੇ ਉਸ ਨੇ ਆਪਣੀ ਤਸਵੀਰ ਇੱਕ ਖਬਰ ਏਜੰਸੀ ਦੇ ਟਵੀਟਰ ਉੱਤੇ ਸ਼ੇਅਰ ਕੀਤੀ ਹੈ। ਉਹ ਕਾਂਗਰਸੀ ਆਗੂਆਂ ਵਿੱਚ ਬੈਠੇ ਹੋਏ ਹਨ।

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਇਸ ਤੋਂ ਪਹਿਲਾਂ ਬੀਬੀਸੀ ਪੱਤਰਕਾਰ ਨਿਤਨ ਸ੍ਰੀਵਾਸਤਵ ਮੁਤਾਬਕ ਕਰਨਾਟਕ ਵਿਧਾਨ ਸਭਾ ਵਿੱਚ ਸਹੁੰ ਚੁੱਕ ਸਮਾਗਮ ਚੱਲ ਰਿਹਾ ਹੈ। ਗੋਲਡਫਿੰਚ ਹੋਟਲ ਅਚਾਨਕ ਸਭ ਦੀਆਂ ਨਜ਼ਰਾ ਵਿੱਚ ਆ ਗਿਆ ਹੈ। ਇਸ ਹੋਟਲ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਪਹੁੰਚੀ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਇੱਥੇ ਦੋ ਕਾਂਗਰਸੀ ਵਿਧਾਇਕ ਆਨੰਦ ਸਿੰਘ ਤੇ ਪ੍ਰਤਾਪ ਗੌੜਾ ਨੂੰ ਸੁਰੱਖਿਆ ਦੇਣ ਲਈ ਆਏ ਹਨ ।

KARNATKA
ਤਸਵੀਰ ਕੈਪਸ਼ਨ, ਗੋਲਡਫਿੰਚ ਹੋਟਲ ਵਿੱਚ ਦੋਵਾਂ ਕਾਂਗਰਸੀ ਵਿਧਾਇਕਾਂ ਜ਼ਬਰੀ ਰੱਖੇ ਜਾਣ ਦਾ ਇਲਜ਼ਾਮ ਹੈ।

ਇੱਥੋਂ ਤੱਕ ਕਿ ਡੀਜੀਪੀ ਸਣੇ ਉੱਚ ਅਧਿਕਾਰੀ ਹੋਟਲ ਪਹੁੰਚੇ ਹੋਏ ਹਨ। ਗੋਲਡਫਿੰਚ ਹੋਟਲ ਵਿੱਚ ਦੋਵਾਂ ਕਾਂਗਰਸੀ ਵਿਧਾਇਕਾਂ ਜ਼ਬਰੀ ਰੱਖੇ ਜਾਣ ਦਾ ਇਲਜ਼ਾਮ ਹੈ।

ਕਾਂਗਰਸ ਨੇ ਕਿਹਾ ਹੈ ਭਾਰਤੀ ਜਨਤਾ ਪਾਰਟੀ ਉੱਤੇ ਵਿਧਾਇਕਾਂ ਦੀ ਖਰੀਦੋ-ਫਰੋਖਤ ਕਰਨ ਦਾ ਇਲਜ਼ਾਮ ਲਾਇਆ ਹੈ। ਪਾਰਟੀ ਨੇ ਭਾਜਪਾ ਆਗੂ ਯੇਦੂਰੱਪਾ ਦੀ ਆਡੀਏ ਸੀਡੀ ਜਾਰੀ ਕੀਤੀ ਹੈ। ਇਸ ਵਿੱਚ ਇੱਕ ਕਾਂਗਰਸੀ ਵਿਧਾਇਕ ਨੂੰ ਪਾਲਾ ਬਦਲਣ ਲਈ ਲਾਲਚ ਦਿੱਤਾ ਦਾ ਰਿਹਾ ਹੈ।

Skip X post, 3
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)