ਪਾਕਿਸਤਾਨ 'ਚ ਹਿੰਦੂਆਂ ਦੀ ਹੋਲੀ, ਭਾਰਤ 'ਚ ਮੁਸਲਮਾਨਾਂ ਦੀ ਛਬੀਲ

ਏਕਤਾ, ਭਾਈਵਾਲਤਾ, ਸਾਂਝ, ਪਿਆਰ, ਕੁਰਬਾਨੀ ਕਈ ਸਰੋਕਾਰਾਂ ਦਾ ਪ੍ਰਗਟਾਵਾ ਹੋਲੀ ਦੇ ਤਿਉਹਾਰ ਵਿੱਚ ਦੇਖਣ ਨੂੰ ਮਿਲਦਾ ਹੈ। ਦੇਸ ਭਰ ਵਿੱਚ ਰੰਗਾਂ ਨਾਲ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।

ਪਾਕਿਸਤਾਨ ਵਿੱਚ ਕਿਹੋ ਜਿਹੇ ਹਨ ਹੋਲੀ ਦੇ ਰੰਗ ਇਨ੍ਹਾਂ ਤਸਵੀਰਾਂ ਵਿੱਚ ਦੇਖੋ।

ਕਰਾਚੀ ਵਿੱਚ ਇੰਨੀ ਹੋਲੀ ਖੇਡੀ ਗਈ ਕਿ ਕਿਸੇ ਦੀ ਪਛਾਣ ਕਰਨਾ ਵੀ ਔਖਾ ਹੋ ਰਿਹਾ ਹੈ।

ਕਰਾਾਚੀ ਵਿੱਚ ਹਿੰਦੂ ਭਾਈਚਾਰੋ ਵੱਲੋਂ ਹੋਲੀ ਖੇਡੀ ਗਈ।

ਕਰਾਚੀ ਵਿੱਚ ਮੁਟਿਆਰਾਂ ਨੇ ਵੀ ਬਹੁਤ ਹੋਲੀ ਖੇਡੀ।

ਹੋਲੀ ਮੌਕੇ ਕਰਾਚੀ ਵਿੱਚ ਨੱਚ ਗਾ ਰਹੀਆਂ ਅਤੇ ਇੱਕ ਦੂਜੇ ਨੂੰ ਰੰਗ ਲਾ ਰਹੀਆਂ ਪਾਕਿਸਤਾਨੀ ਹਿੰਦੂ ਔਰਤਾਂ।

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਮੁਸਲਮਾਨ ਭਾਈਚਾਰੇ ਵੱਲੋਂ ਛਬੀਲ ਦਾ ਲੰਗਰ ਲਾਇਆ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)