#AutoExpo2018: ਕੀ ਹੈ ਗੱਡੀਆਂ ਦੇ ਸ਼ੌਕੀਨਾਂ ਲਈ ਖਾਸ?

ਤਸਵੀਰ ਸਰੋਤ, SAJJAD HUSSAIN/AFP/GETTY IMAGES
ਉਹ ਜ਼ਮਾਨਾ ਗਿਆ ਜਦੋਂ ਕਾਰਾਂ ਸਿਰਫ਼ ਧੂੰਆਂ ਛੱਡਦੀਆਂ ਸਨ, ਹੁਣ ਇਹ ਦਿਲ ਵੀ ਚੋਰੀ ਕਰਦੀਆਂ ਹਨ।
ਸੰਸਾਰ ਡੀਜ਼ਲ-ਪੈਟ੍ਰੋਲ ਤੋਂ ਅੱਗੇ ਵਧ ਗਿਆ ਹੈ ਅਤੇ ਇਲੈਕਟ੍ਰਿਕ ਵਾਹਨਾਂ ਦੇ ਵਰਗ ਵਿੱਚ ਖਰੀਦਦਾਰਾਂ ਕੋਲ ਮੌਕੇ ਵਧ ਗਏ ਹਨ।
ਇਹ ਹੌਂਡਾ ਮੋਟਰਜ਼ ਦੀ 'ਸਪੋਰਟਸ ਈਵੀ ਕੰਸੈਪਟ' ਕਾਰ ਹੈ।
ਕੰਪਨੀ ਦਾ ਦਾਅਵਾ ਹੈ ਕਿ ਇਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਸੀ ਤਕਨੀਕ ਦੀ ਵਰਤੋਂ ਕੀਤੀ ਗਈ ਹੈ।

ਤਸਵੀਰ ਸਰੋਤ, SAJJAD HUSSAIN/AFP/GETTY IMAGES
ਜ਼ਮਾਨਾ ਗੁਜ਼ਰ ਗਿਆ ਪਰ ਮਾਰੂਤੀ-ਸੁਜ਼ੂਕੀ ਦਾ ਜਲਵਾ ਅੱਜ ਵੀ ਬਰਕਰਾਰ ਹੈ। ਆਟੋ ਐਕਸਪੋ 2018 ਵਿੱਚ ਸੁਜ਼ੂਕੀ ਨੇ ਆਪਣੀ ਨਵੀਂ ਕੰਸੈਪਟ ਫਿਊਚਰ ਐੱਸ ਕਾਰ ਤੋਂ ਪਰਦਾ ਚੁੱਕਿਆ।
ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸੁਜ਼ੂਕੀ ਇਸੇ ਕੰਪੈਕਟ ਹੈਚਬੈਕ ਕਾਰ ਦੇ ਤੌਰ ਉੱਤੇ ਬਜ਼ਾਰ ਵਿੱਚ ਉਤਾਰੇਗੀ।
ਮਾਰੂਤੀ ਦੀ ਵਿਟਾਰਾ ਬ੍ਰੀਜ਼ਾ ਤੋਂ ਬਾਅਦ ਕੰਸੈਪਟ ਐੱਸ ਉਹ ਕਾਰ ਹੋਵੇਗੀ ਜਿਸ ਦਾ ਡਿਜ਼ਾਇਨ ਪੂਰੀ ਤਰ੍ਹਾਂ ਭਾਰਤ ਲਈ ਤਿਆਰ ਕੀਤਾ ਗਿਆ ਹੈ।

ਤਸਵੀਰ ਸਰੋਤ, RAMINDER PAL SINGH/EPA
ਮਰਸਡੀਜ਼ ਬੈਂਨਜ਼ ਦੀ 'ਮੇਬੈਕ ਐੱਸ 650' ਦੀ ਕੀਮਤ 2.73 ਕਰੋੜ ਰੁਪਏ ਰੱਖੀ ਗਈ ਹੈ। ਭਾਵੇ ਕਿ ਇਹ ਅਜੇ ਤੱਕ ਇਲੈਕਟ੍ਰੋਨਿਕ ਕਾਰ ਹੈ।
ਕੰਪਨੀ ਦਾ ਇਰਾਦਾ ਆਪਣੀ ਕੁੱਲ ਵਿਕਰੀ ਦਾ 20 ਤੋਂ 25 ਫੀਸਦ ਟੀਚਾ ਇਸੇ ਸੈਗਮੈਂਟ ਤੋਂ ਪੂਰਾ ਕਰਨ ਦਾ ਹੈ।ਕੰਪਨੀ ਨੇ 'ਮੇਬੈਕ ਐੱਸ 650' ਨੂੰ ਮਹਿਲ ਔਨ ਵਹੀਕਲ ਦਾ ਨਾਮ ਦਿੱਤਾ ਹੈ।
ਜਰਮਨੀ ਤੋਂ ਬਾਹਰ ਭਾਰਤ ਪਹਿਲਾ ਅਜਿਹਾ ਦੇਸ ਹੈ, ਜਿੱਥੇ 'ਮੇਬੈਕ ਐੱਸ 650' ਲਾਂਚ ਕੀਤੀ ਜਾ ਰਹੀ ਹੈ।

ਤਸਵੀਰ ਸਰੋਤ, SAJJAD HUSSAIN/AFP/GETTY IMAGES
ਦਿੱਲੀ ਐੱਨਸੀਆਰ ਦੇ ਗਰੇਟਰ ਨੋਇਡਾ ਵਿੱਚ ਆਟੋ- ਐਕਸਪੋ ਵਿੱਚ ਬੁੱਧਵਾਰ ਨੂੰ ਜਿਨ੍ਹਾਂ ਕੰਸੈਪਟ ਕਾਰਾਂ ਦੀ ਨੁੰਮਾਇਸ਼ ਕੀਤੀ ਗਈ ਉਨ੍ਹਾਂ ਵਿੱਚ ਰੇਨਾ ਮੋਟਰਜ਼ ਦੀ ਕੰਸੈਪਟ ਕਾਰ ਰੇਆਨ ਵੀ ਇੱਕ ਸੀ।
ਸੱਤ ਫਰਬਰੀ ਨੂੰ ਸ਼ੁਰੂ ਹੋਏ ਇਸ ਆਟੋ ਐਕਸਪੋ ਨੂੰ ਆਮ ਲੋਕਾਂ ਲਈ ਸ਼ੁੱਕਰਵਾਰ ਨੂੰ ਖੋਲਿਆ ਗਿਆ ਹੈ।

ਤਸਵੀਰ ਸਰੋਤ, SAJJAD HUSSAIN/AFP/GETTY IMAGES
ਦੱਖਣੀ ਕੋਰੀਆ ਦੀ ਕੀਆ ਮੋਟਰ ਭਾਰਤ ਵਿੱਚ ਨਵਾਂ ਨਾਂ ਹੈ । ਇਹ ਕੰਪਨੀ 2019 ਵਿੱਚ ਪਹਿਲੀ ਐੱਸਯੂਵੀ ਉਤਾਰ ਰਹੀ ਹੈ।
ਕੀਆ ਮੋਟਰਜ਼ ਨੇ ਸੰਸਾਰ ਦੀ ਪੰਜਵੀਂ ਸਭ ਤੋਂ ਵੱਡੀ ਕਾਰ ਮਾਰਕੀਟ ਭਾਰਤ ਵਿੱਚ 2021 ਤੱਕ ਤਿੰਨ ਲੱਖ ਕਾਰਾਂ ਵੇਚਣ ਦਾ ਟੀਚਾ ਰੱਖਿਆ ਹੈ।
ਆਟੋ ਐਕਸਪੋ ਵਿੱਚ ਕੰਪਨੀ ਆਪਣੀ ਹਾਈਬ੍ਰਿਡ ਕਾਰ 'ਕੀਆ ਨੀਰੋ' ਪੇਸ਼ ਕਰ ਰਹੀ ਹੈ।

ਤਸਵੀਰ ਸਰੋਤ, SAJJAD HUSSAIN/AFP/Getty Images
ਇਸ ਤੋਂ ਇਲਾਵਾ ਰੇਨਾ ਮੋਟਰਜ਼ ਦੀ ਰੇਆਨਸ ਅਤੇ ਟ੍ਰੇਜ਼ਰ ਦੀ ਵੀ ਨੁੰਮਾਇਸ਼ ਲੱਗੀ ਹੋਈ ਹੈ।
ਇਸ ਨੂੰ ਕੰਪਨੀ ਦੇ ਮੁੱਖ ਡਿਜ਼ਾਇਨਰ ਲਾਰੈੱਸ ਵੈਨ ਏਕਰ ਦੇ ਦਿਮਾਗ ਦੀ ਕਾਢ ਕਿਹਾ ਜਾ ਰਿਹਾ ਹੈ।
ਜਾਣਕਾਰਾਂ ਮੁਤਾਬਕ ਟ੍ਰੇਜ਼ਰ ਕਾਰ ਰੇਨਾ ਮੋਟਰਜ਼ ਦਾ ਭਵਿੱਖ ਹੈ।

ਤਸਵੀਰ ਸਰੋਤ, SAJJAD HUSSAIN/AFP/GETTY IMAGES
ਮਹਿੰਦਰਾ ਦੀ ਥਾਰ ਦੇਸੀ ਆਟੋ ਮਾਰਕੀਟ ਵਿੱਚ ਇੱਕ ਜਾਣਿਆ ਪਛਾਣਿਆ ਨਾਂ ਹੈ।
ਕੰਪਨੀ ਨੇ ਆਟੋ ਐਕਸਪੋ ਵਿੱਚ ਇਸ ਦਾ ਮੋਡੀਫਾਇਡ ਵਰਜਨ ਮਹਿੰਦਰਾ ਥਾਰ ਵੰਨਡਰਲਸ ਕੀਤਾ ਗਿਆ ਹੈ।
2.5 ਲੀਟਰ ਡੀਜ਼ਲ ਇੰਜਣ ਦੀ ਸਮਰੱਥਾ ਵਾਲਾ ਇਹ ਥਾਰ 105 ਬੀਐੱਚਪੀ ਦੀ ਤਾਕਤ ਪੈਦਾ ਕਰਦਾ ਹੈ।












