ਕੈਨੇਡਾ: ਪ੍ਰਧਾਨ ਮੰਤਰੀ ਜਸਟਿਸ ਟਰੂਡੋ ਆਪਣੀ ਔਰਤ ਪੱਖੀ ਟਿੱਪਣੀ ਕਾਰਨ ਘਿਰੇ

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਮਾਗਮ ਦੌਰਾਨ ਇੱਕ ਕੁੜੀ ਦੀ ਗਲਤੀ ਸੁਧਾਰ ਦਿੱਤੀ, ਜਿਸ ਕਰਕੇ ਉਹ ਆਲੋਚਕਾਂ ਦੇ ਨਿਸ਼ਾਨੇ ਉੱਤੇ ਆ ਗਏ।

ਪਿਛਲੇ ਹਫ਼ਤੇ ਐਡਮਿੰਟਨ ਵਿੱਚ ਇੱਕ ਟਾਊਨ ਹਾਲ ਸਮਾਗਮ ਮੌਕੇ ਦਰਸ਼ਕਾਂ ਵਿੱਚੋਂ ਇੱਕ ਲੜਕੀ ਨੇ ਆਪਣਾ ਸਵਾਲ "ਮੈਨਕਾਈਂਡ" ਸ਼ਬਦ ਨਾਲ ਮੁਕਾਇਆ।

ਟਰੂਡੋ ਨੇ ਹੱਥ ਹਿਲਾ ਕੇ ਉਸ ਨੂੰ ਕਿਹਾ ਕਿ ਸਾਨੂੰ "ਮੈਨਕਾਈਂਡ" ਦੀ ਥਾਂ "ਪੀਪਲਕਾਈਂਡ" ਸ਼ਬਦ ਵਰਤਣਾ ਚਾਹੀਦਾ ਹੈ। ਇਸ ਸ਼ਬਦ ਦਾ ਘੇਰਾ ਜ਼ਿਆਦੀ ਮੋਕਲਾ ਹੈ।

ਇਸ ਦਰੁਸਤੀ ਲਈ ਟਰੂਡੋ ਵਿਵਾਦ ਵਿੱਚ ਘਿਰ ਗਏ ਹਨ।

ਆਲੋਚਕ ਉਹਨਾਂ ਨੂੰ ਸ਼ਬਦ ਘੜਨ ਲਈ ਘੇਰ ਰਹੇ ਹਨ। ਉਹ ਕਹਿੰਦੇ ਹਨ ਕਿ "ਪੀਪਲਕਾਈਂਡ" ਵਰਗਾ ਕੋਈ ਸ਼ਬਦ ਅੰਗਰੇਜ਼ੀ ਭਾਸ਼ਾ ਵਿੱਚ ਨਹੀਂ ਹੈ।

ਟਰੂਡੋ ਦੇ ਬੁਲਾਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਾਰੀਵਾਦੀ ਹਨ। ਜਿਨ੍ਹਾਂ ਦੀਆਂ ਨੀਤੀਆ ਉਹਨਾਂ ਦੀ ਬਰਾਬਰੀਪ੍ਰਸਤ ਪਹੁੰਚ ਬਾਰੇ ਦ੍ਰਿੜਤਾ ਨੂੰ ਦਰਸਾਉਂਦੀਆਂ ਹਨ।

ਜਦੋਂ ਟਰੂਡੋ ਨੇ ਉਸ ਕੁੜੀ ਦੀ ਗਲਤੀ ਠੀਕ ਕੀਤੀ ਤਾਂ ਹਾਜ਼ਰ ਲੋਕਾਂ ਨੇ ਤਾੜੀਆ ਮਾਰੀਆ ਤੇ ਪ੍ਰਸ਼ੰਸ਼ਾ ਕੀਤੀ।

ਇਸ 'ਤੇ ਟਰੂਡੋ ਨੇ ਕਿਹਾ ਕਿ ਅਸੀਂ ਸਾਰੇ ਇਸੇ ਤਰ੍ਹਾਂ ਇੱਕ ਦੂਸਰੇ ਤੋਂ ਸਿੱਖਦੇ ਹਾਂ।

ਇਹ ਪਹਿਲੀ ਵਾਰ ਨਹੀਂ ਹੈ ਕਿ ਪ੍ਰਧਾਨ ਮੰਤਰੀ ਦਾ ਨਾਰੀਪੱਖੀ ਰੂਪ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਪਹਿਲਕਦਮੀ ਨਾਲ ਕੈਨੇਡਾ ਦੇ ਰਾਸ਼ਟਰੀ ਗੀਤ ਨੂੰ ਲਿੰਗਕ ਬਰਾਬਰੀ ਵਾਲਾ ਬਣਾਇਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)