ਕਿਲਾ ਰਾਇਪੁਰ: ਤਸਵੀਰਾਂ ਵਿੱਚ ਵੇਖੋ ਖੇਡਾਂ ਦਾ ਰੋਮਾਂਚ
ਲੁਧਿਆਣਾ ਦੇ ਪਿੰਡ ਕਿਲਾ ਰਾਇਪੁਰ ਵਿੱਚ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ। ਇਹ 82ਵੀਂ ਕਿਲਾ ਰਾਇਪੁਰ ਮੇਲਾ ਸੀ ਜਿਸ ਨੂੰ 'ਮਿਨੀ ਪੇਂਡੂ ਓਲੰਪਿਕ' ਵੀ ਕਿਹਾ ਜਾਂਦਾ ਹੈ।
ਇਸ ਮੇਲੇ ਵਿੱਚ ਹਾਕੀ, ਸਾਈਕਲਿੰਗ, ਕਬੱਡੀ ਵਰਗੇ ਖੇਡਾਂ ਦੇ ਨਾਲ ਨਾਲ ਹੈਰਤਅੰਗੇਜ਼ ਕਰਤਬ ਵੀ ਵੇਖਣ ਨੂੰ ਮਿਲਦੇ ਹਨ।
ਬੀਬੀਸੀ ਦੀ ਟੀਮ ਨੇ ਮੌਕੇ ਤੋਂ ਕੁਝ ਖਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਤਸਵੀਰ ਸਰੋਤ, SHAMMI MEHRA
ਕਿਲਾ ਰਾਇਪੁਰ ਦੀਆਂ ਖੇਡਾਂ ਵਿੱਚ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੀ ਵੀ ਦੌੜ ਹੋਈ। ਬਜ਼ੁਰਗਾਂ ਦੀ ਸ਼ਮੂਲੀਅਤ ਕਿਲਾ ਰਾਇਪੁਰ ਵਿੱਚ ਵੱਡੇ ਪੱਧਰ 'ਤੇ ਵੇਖੀ ਜਾਂਦੀ ਹੈ।

ਤਸਵੀਰ ਸਰੋਤ, SHAMMI MEHRA/AFP/GETTYIMAGES
ਤਸਵੀਰ ਵਿੱਚ ਖੜ੍ਹੇ ਇਸ ਆਦਮੀ ਨੇ ਆਪਣੇ ਕੰਨਾਂ ਨਾਲ 60 ਕਿਲੋ ਦਾ ਭਾਰ ਚੁੱਕਿਆ।

ਕਿਲਾ ਰਾਇਪੁਰ ਦੇ ਇਸ ਖੇਡ ਮੇਲੇ ਨੂੰ ਵੇਖਣ ਲਈ ਦੇਸ-ਵਿਦੇਸ਼ ਤੋਂ ਲੋਕ ਆਉਂਦੇ ਹਨ।

1933 ਵਿੱਚ ਇਹ ਖੇਡਾਂ ਸ਼ੁਰੂ ਹੋਇਆਂ ਸਨ। ਖੇਡਾਂ ਸ਼ੁਰੂ ਕਰਨ ਪਿੱਛੇ ਨੇੜਲੇ ਇਲਾਕਿਆਂ ਦੇ ਕਿਸਾਨਾਂ ਨੂੰ ਆਪਣੀ ਸਰੀਰਕ ਸਹਿਣਸ਼ੀਲਤਾ ਨੂੰ ਪਰਖਣ ਦਾ ਮੌਕਾ ਦੇਣਾ ਸੀ।

ਕਿਲਾ ਰਾਇਪੁਰ ਵਿੱਚ ਇੱਕੋ ਡੋਰ ਨਾਲ ਉੱਡਦੀਆਂ ਕਈ ਪਤੰਗਾਂ ਦਾ ਸ਼ਾਨਦਾਰ ਨਜ਼ਾਰਾ

ਇਸ ਮੇਲੇ ਵਿੱਚ ਕਰਾਟੇ ਦੇ ਖਿਡਾਰੀ ਹੈਰਤ ਅੰਗੇਜ਼ ਕਰਤਬ ਵਿਖਾਉਂਦੇ ਹੋਏ।

ਆਪਣੇ ਦੰਦਾਂ ਨਾਲ ਇਹ ਨੌਜਵਾਨ ਦੋ-ਦੋ ਮੋਟਰਸਾਈਕਲਾਂ ਖਿੱਚ ਰਿਹਾ ਹੈ।

ਇਸ ਸਾਲ ਕਿਲਾ ਰਾਇਪੁਰ ਮੇਲੇ ਵਿੱਚ ਰਵਾਇਤੀ ਬੈਲ ਗੱਡੀਆਂ ਦੀਆਂ ਦੌੜਾਂ ਨਹੀਂ ਹੋਈਆਂ।

ਖੇਡਾਂ ਲਈ ਇਹ ਊਂਠ ਖਾਸ ਤੌਰ 'ਤੇ ਸਜਾਇਆ ਗਿਆ ਹੈ। ਇਸ ਵਾਰ ਘੋੜਿਆਂ ਨੇ ਵੀ ਹਿੱਸਾ ਨਹੀਂ ਲਿਆ ਤਾਂ ਜੋ ਗਲੈਂਡਰਸ ਬਿਮਾਰੀ ਦਾ ਖ਼ਤਰਾ ਨਾ ਰਹੇ।

ਇਹ ਖੇਡਾਂ ਤਿੰਨ ਦਿਨਾਂ ਤੱਕ ਚੱਲਦੀਆਂ ਹਨ ਅਤੇ ਵੱਡੀ ਗਿਣਤੀ ਵਿੱਚ ਰਵਾਇਤੀ ਤੇ ਹੋਰ ਖੇਡਾਂ ਦੇ ਖਿਡਾਰੀ ਇਨ੍ਹਾਂ ਵਿੱਚ ਹਿੱਸਾ ਲੈਂਦੇ ਹਨ।

ਇਸ ਸ਼ਖਸ ਨੇ ਆਪਣੇ ਸਰੀਰ 'ਤੇ ਕਈ ਟਾਇਰਾਂ ਦਾ ਭਾਰ ਪਾ ਰੱਖਿਆ ਹੈ।












