#BudgetwithBBC: ਕੇਂਦਰੀ ਬਜਟ 'ਚ ਔਰਤਾਂ ਨਾਲ ਜੁੜੇ 5 ਐਲਾਨ

ਭਾਰਤੀ ਔਰਤਾਂ

ਤਸਵੀਰ ਸਰੋਤ, Getty Images

ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਟਲੀ ਨੇ ਵਿੱਤੀ ਸਾਲ 2018-19 ਦੇ ਲਈ ਬਜਟ ਪੇਸ਼ ਕੀਤਾ ਜਿਸ ਵਿੱਚ ਔਰਤਾਂ ਲਈ ਕਈ ਵੱਡੀਆਂ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ।

ਔਰਤਾਂ ਲਈ ਹੋਏ 5 ਵੱਡੇ ਐਲਾਨ

  • ਉੱਜਵਲਾ ਯੋਜਨਾ ਤਹਿਤ ਤਿੰਨ ਕਰੋੜ ਨਵੇਂ ਮੁਫ਼ਤ ਗੈਸ ਕੁਨੈਕਸ਼ਨ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ।
  • ਸਵੱਛ ਭਾਰਤ ਮਿਸ਼ਨ ਤਹਿਤ 6 ਕਰੋੜ ਤੋਂ ਵਧਾ ਕੇ ਅੱਠ ਕਰੋੜ ਪਖਾਨੇ ਬਣਾਉਣ ਦੀ ਯੋਜਨਾ ਵੀ ਐਲਾਨੀ ਗਈ।
  • ਗ਼ਰੀਬਾਂ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 51 ਲੱਖ ਨਵੇਂ ਮਕਾਨ ਬਣਾਉਣ ਦਾ ਐਲਾਨ ਕੀਤਾ ਗਿਆ।
ਭਾਰਤੀ ਔਰਤਾਂ

ਤਸਵੀਰ ਸਰੋਤ, Getty Images

  • ਔਰਤਾਂ ਲਈ ਸ਼ੁਰੂਆਤੀ ਤਿੰਨ ਸਾਲਾਂ ਵਾਸਤੇ ਈਪੀਐੱਫ ਵਿੱਚ ਸ਼ਾਮਲ ਹੋਣ ਲਈ ਜ਼ਰੂਰੀ ਮੂਲ ਵੇਤਨ ਦਾ 12 ਫੀਸਦ ਯੋਗਦਾਨ ਘਟਾ ਕੇ 8 ਫੀਸਦ ਕੀਤਾ ਗਿਆ। ਇਸ ਨਾਲ ਹਰ ਮਹੀਨੇ ਹੱਥ ਵਿੱਚ ਆਉਣ ਵਾਲੀ ਤਨਖ਼ਾਹ ਵਧੇਗੀ।
  • ਸਿਹਤ ਸਹੂਲਤਾਂ ਨੂੰ ਬਿਹਤਰ ਕਰਦਿਆਂ 1.5 ਲੱਖ ਮੈਡੀਕਲ ਸੈਂਟਰ ਖੋਲ੍ਹਣ ਦਾ ਐਲਾਨ ਕੀਤਾ ਗਿਆ। ਇਸਦੇ ਨਾਲ ਹੀ ਸੁਕੰਨਿਆ ਸਮ੍ਰਿਧੀ ਯੋਜਨਾ ਵਿੱਚ ਚੰਗੀ ਸਫ਼ਲਤਾ ਨੂੰ ਦੇਖਦੇ ਹੋਏ ਇਸ ਨੂੰ ਹੋਰ ਵਧਾਉਣ 'ਤੇ ਜ਼ੋਰ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)