ਅਧਿਆਪਕਾਂ ਦੀ ਵਾਪਸੀ ਲਈ ਧਰਨੇ 'ਤੇ ਬੈਠੇ ਵਿਦਿਆਰਥੀ

    • ਲੇਖਕ, ਆਰ.ਜੇ. ਸਿੰਘ
    • ਰੋਲ, ਬੀਬੀਸੀ ਪੰਜਾਬੀ ਲਈ

ਪਟਿਆਲਾ ਦੇ ਪਿੰਡ ਟੌਹੜਾ ਦੇ ਸਰਕਾਰੀ ਸਕੂਲ ਵਿੱਚ ਕਥਿਤ ਤੌਰ 'ਤੇ ਇੱਕ ਦਲਿਤ ਵਿਦਿਆਰਥਣ ਲਈ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਮਗਰੋਂ ਸਾਰੇ ਸਕੂਲ ਸਟਾਫ ਦੀ ਬਦਲੀ ਦਾ ਹੋਰ ਵਿਦਿਆਰਥੀ ਵਿਰੋਧ ਕਰ ਰਹੇ ਹਨ।

ਸਕੂਲ ਦੇ ਮੁੱਖ ਗੇਟ 'ਤੇ ਧਰਨਾ ਦੇ ਕੇ ਵਿਦਿਆਰਥੀਆਂ ਨੇ ਮੰਗ ਕੀਤੀ ਕਿ ਬਦਲੀ ਕੀਤੇ ਗਏ ਸਟਾਫ ਨੂੰ ਵਾਪਸ ਲਿਆਂਦਾ ਜਾਵੇ।

ਰੋਸ ਪ੍ਰਦਰਸ਼ਨ ਦੌਰਾਨ ਬੱਚਿਆਂ ਨਾਲ ਉਨ੍ਹਾਂ ਦੇ ਮਾਪੇ ਵੀ ਸਨ।

ਪਿੰਡ ਦੇ ਹੋਰ ਦਲਿਤ ਭਾਈਚਾਰੇ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚੇ ਵੀ ਉਸੇ ਸਕੂਲ 'ਚ ਪੜ੍ਹਦੇ ਹਨ ਪਰ ਉਨ੍ਹਾਂ ਨਾਲ ਕਦੇ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ।

ਬੱਚਿਆਂ ਨੇ ਸ਼ਿਕਾਇਤ ਕਰਨ ਵਾਲੀ 11ਵੀਂ ਜਮਾਤ ਦੀ ਵਿਦਿਆਰਥਣ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ।

ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਦੋਂ ਤਕ ਬਦਲਿਆ ਗਿਆ ਸਟਾਫ ਵਾਪਸ ਨਹੀਂ ਆ ਜਾਂਦਾ ਉਦੋਂ ਤਕ ਉਹ ਧਰਨੇ 'ਤੇ ਹੀ ਬੈਠੇ ਰਹਿਣਗੇ।

ਮੁੱਦਾ ਸਾਹਮਣੇ ਆਉਣ ਤੋਂ ਬਾਅਦ ਅਕਾਲ ਤਖ਼ਤ ਨੇ ਵੀ ਜਾਂਚ ਲਈ ਕਮੇਟੀ ਬਣਾਈ ਸੀ। ਕਮੇਟੀ ਪਿੰਡ ਸ਼ਾਹੀਵਾਲ ਪਹੁੰਚੀ ਅਤੇ ਵੀਰਪਾਲ ਦੇ ਪਿਤਾ ਹਰੀ ਸਿੰਘ ਦਾ ਬਿਆਨ ਰਿਕਾਰਡ ਕੀਤਾ।

ਇਹ ਵੀ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)