You’re viewing a text-only version of this website that uses less data. View the main version of the website including all images and videos.
ਬ੍ਰਿਟੇਨ: ਪਿਤਾ ਨੂੰ ਬੰਬ ਨਾਲ ਉਡਾਉਣ ਦੀ ਕੋਸ਼ਿਸ਼ ਲਈ ਪੰਜਾਬੀ ਨੂੰ ਜੇਲ੍ਹ
ਬਰਤਾਨੀਆ ਦੇ ਵੁਲਵਰਹੈਂਪਟਨ ਦੇ ਵਸਨੀਕ ਪੰਜਾਬੀ ਮੂਲ ਦੇ ਨੌਜਵਾਨ ਨੂੰ ਆਪਣੇ ਪਿਤਾ ਨੂੰ ਮਾਰਨ ਲਈ ਵਿਸਫੋਟਕ ਸਮੱਗਰੀ ਖ਼ਰੀਦਣ ਦੀ ਕੋਸ਼ਿਸ਼ ਕਰਨ ਦੇ ਜੁਰਮ ਹੇਠ ਜੇਲ੍ਹ ਹੋਈ ਹੈ।
ਉਸ 'ਤੇ ਇਲਜ਼ਾਮ ਲੱਗਾ ਸੀ ਕਿ ਉਸ ਨੇ ਇੱਕ ਵੈੱਬਸਾਈਟ ਤੋਂ ਵਿਸਫੋਟਕ ਸਮੱਗਰੀ ਖਰੀਦਣ ਦੀ ਕੋਸ਼ਿਸ਼ ਕੀਤੀ।
ਗੁਰਤੇਜ ਸਿੰਘ ਰੰਧਾਵਾ ਨੂੰ ਇੱਕ ਰਿਮੋਟ-ਕੰਟਰੋਲ ਵਿਸਫੋਟਕ ਪਾਰਸਲ ਨੂੰ ਪ੍ਰਾਪਤ ਕਰਨ ਤੋਂ ਬਾਅਦ 2017 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਬਰਮਿੰਘਮ ਦੀ ਅਦਾਲਤ ਨੇ ਇਸ ਮੁਕੱਦਮੇ ਵਿੱਚ ਦੇਖਿਆ ਕਿ 19 ਸਾਲਾ ਰੰਧਾਵਾ ਨੇ ਇਸ ਯੰਤਰ ਦਾ ਆਰਡਰ ਦਿੱਤਾ ਸੀ।
ਗੁਰਤੇਜ ਦੀ ਮਾਂ ਨੂੰ ਜਦੋਂ ਪਤਾ ਲੱਗਿਆ ਕਿ ਉਸ ਦਾ ਸੰਬੰਧ ਇੱਕ ਕੁੜੀ ਨਾਲ ਹੈ ਜਿਸ ਨੂੰ ਮਿਲਣ ਤੋਂ ਉਨ੍ਹਾਂ ਨੇ ਰੋਕਿਆ ਸੀ।
ਰੰਧਾਵਾ ਨੂੰ ਅੱਠ ਸਾਲ ਦੀ ਕੈਦ ਦੀ ਸਜ਼ਾ ਸੁਣਾਉਂਦੇ ਸਮੇਂ ਜੱਜ ਨੇ ਕਿਹਾ ਕਿ ਉਸ ਨੇ ਬਹੁਤ ਵੱਡੀ ਗੁਸਤਾਖ਼ੀ ਕੀਤੀ ਹੈ।
ਨਵੰਬਰ ਮਹੀਨੇ 'ਚ ਇਸ ਮੁਕੱਦਮੇ 'ਤੇ ਇਸ ਗੱਲ 'ਤੇ ਬਹਿਸ ਹੋਈ ਕਿ ਪੁਲਿਸ ਨੇ ਪਾਰਸਲ ਦੀ ਅਦਾਇਗੀ (ਡਿਲਿਵਰੀ ) ਇੱਕ ਨਕਲੀ ਪੈਕਟ ਨਾਲ ਕਿਸ ਤਰ੍ਹਾਂ ਬਦਲੀ।
ਰੰਧਾਵਾ ਨੂੰ ਗ਼ਲਤ ਤਰੀਕੇ ਨਾਲ ਵਿਸਫੋਟਕ ਸਮੱਗਰੀ ਰੱਖਣ ਅਤੇ ਕਿਸੇ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾਉਣ ਲਈ ਦੋਸ਼ੀ ਪਾਇਆ ਗਿਆ।
ਰੰਧਾਵਾ ਨੇ ਖੁਦ ਵੀ ਮੰਨਿਆ ਹੈ ਕਿ ਉਸ ਨੇ ਇਹ ਵਿਸਫੋਟਕ ਸਮੱਗਰੀ ਮੰਗਵਾਉਣ ਦੀ ਕੋਸ਼ਿਸ਼ ਕੀਤੀ ਸੀ।
ਇਸ ਨਾਲ ਕੀ ਜੋਖ਼ਮ ਸੀ?
ਸਜ਼ਾ ਸੁਣਾਉਣ ਵੇਲੇ ਜੱਜ ਚੀਮਾ-ਗਰੁਬ ਨੇ ਰੰਧਾਵਾ ਨੂੰ ਕਿਹਾ: "ਤੁਸੀਂ ਬਹੁਤ ਹੁਸ਼ਿਆਰ ਅਤੇ ਚੀਜ਼ਾਂ ਨੂੰ ਬਦਲਣ ਦੇ ਕਾਬਿਲ ਹੋ।"
"ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਤੁਸੀਂ ਇਹ ਜੁਰਮ ਆਪਣੀ ਮਿੱਤਰ-ਕੁੜੀ ਨਾਲ ਰਹਿਣ ਦੀ ਇੱਛਾ ਤਹਿਤ ਕੀਤਾ। ਬੰਬ ਧਮਾਕੇ ਦੀ ਕੋਸ਼ਿਸ਼ ਰਾਹੀਂ ਆਪਣੇ ਪਿਤਾ ਦੀ ਜ਼ਿੰਦਗੀ ਖ਼ਤਰੇ 'ਚ ਪਾਈ।"
"ਇਹ ਤੁਹਾਡੀ ਜ਼ਿੰਦਗੀ ਵਿੱਚ ਕਿੰਨੀ ਵੱਡੀ ਤਬਦੀਲ ਹੈ ਕਿ ਤੁਸੀਂ ਆਪਣੀ ਇੱਛਾ ਦੀ ਪੂਰਤੀ ਲਈ ਆਪਣੇ ਪਿਤਾ ਦੀ ਜ਼ਿੰਦਗੀ ਖ਼ਤਰੇ ਵਿੱਚ ਪਾਉਣ ਲਈ ਵੀ ਤਿਆਰ ਸੀ। ਇਹ ਇੱਕ ਬਹੁਤ ਵੱਡਾ ਜੁਰਮ ਹੈ।"