ਹਿਮਾਚਲ ਪ੍ਰਦੇਸ਼: ਬੀਜੇਪੀ ਜਿੱਤੀ ਧੂਮਲ ਹਾਰੇ

ਹਿਮਾਚਲ

ਹਿਮਾਚਲ ਪ੍ਰਦੇਸ਼ 'ਚ ਬੀਜੇਪੀ ਨੇ ਭਾਵੇਂ ਸਰਕਾਰ ਬਣਾਉਣ ਦੀ ਤਿਆਰੀ ਖਿੱਚ ਲਈ ਹੈ, ਪਰ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਪ੍ਰੇਮ ਕੁਮਾਰ ਧੂਮਲ ਆਪਣੀ ਹੀ ਸੀਟ ਗੁਆ ਬੈਠੇ।

ਧੂਮਲ ਸੁਜਾਨਪੁਰ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਰਾਜਿੰਦਰ ਰਾਣਾ ਤੋਂ 2933 ਵੋਟਾਂ ਦੇ ਫ਼ਰਕ ਨਾਲ ਹਾਰ ਗਏ। ਧੂਮਲ ਨੇ 18,559 ਵੋਟਾਂ ਹਾਸਿਲ ਕੀਤੀਆਂ ਜਦਕਿ ਰਾਣਾ ਨੂੰ 21, 492 ਵੋਟਾਂ ਪਈਆਂ। ਸੀਪੀਆਈ(ਐੱਮ) ਤੀਜੇ ਸਥਾਨ 'ਤੇ ਰਹੀ।

ਪ੍ਰੇਮ ਕੁਮਾਰ ਧੂਮਲ ਨੇ ਆਪਣੀ ਹਾਰ ਸਵੀਕਾਰ ਕਰਦਿਆਂ ਕਿਹਾ, ''ਅਜਿਹੇ ਨਤੀਜੇ ਦੀ ਉਮੀਦ ਨਹੀਂ ਸੀ ਅਤੇ ਪਾਰਟੀ ਇਸ ਦੀ ਸਵੈ-ਪੜਚੋਲ ਕਰੇਗੀ। ਉਨ੍ਹਾਂ ਨੇ ਜੇਤੂਆਂ ਅਤੇ ਪਾਰਟੀ ਕਾਰਕੁੰਨਾਂ ਨੂੰ ਜਿੱਤ ਲਈ ਵਧਾਈ ਦਿੱਤੀ।''

ਧੂਮਲ

ਤਸਵੀਰ ਸਰੋਤ, SHAMMI MEHRA/AFP/Getty Images

ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਦੀ ਕਮਾਨ ਕੌਣ ਸਾਂਭੇਗਾ। ਬੀਜੇਪੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਇਹ ਸੰਸਦੀ ਬੋਰਡ ਤੈਅ ਕਰੇਗਾ ਕਿ ਹਿਮਾਚਲ ਪ੍ਰਦੇਸ਼ 'ਚ ਅਗਲੇ ਮੁੱਖ ਮੰਤਰੀ ਕੌਣ ਹੋਣਗੇ।

ਹਿਮਾਚਲ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਅਰਕੀ ਸੀਟ ਤੋਂ 34,499 ਵੋਟਾਂ ਲੈ ਕੇ ਬੀਜੇਪੀ ਦੇ ਰਤਨ ਸਿੰਘ ਪਾਲ ਤੋਂ ਜਿੱਤ ਗਏ ਹਨ। ਰਤਨ ਸਿੰਘ ਪਾਲ ਨੇ 28448 ਹਾਸਿਲ ਕੀਤੀਆਂ।

ਲੋਕਾਂ ਦੇ ਫ਼ਤਵੇ ਦਾ ਸੁਆਗਤ ਕਰਦੇ ਹੋਏ ਵੀਰਭੱਦਰ ਦੇ ਟਵੀਟ ਕੀਤਾ, "ਅਸੀਂ ਹਿਮਾਚਲ ਦਾ ਭਰਪੂਰ ਵਿਕਾਸ ਕੀਤਾ। ਅਸੀਂ ਲੋਕਾਂ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਇੰਨੇ ਸਮੇਂ ਲਈ ਮੌਕਾ ਦੇਣ ਲਈ ਮੈਂ ਹਿਮਾਚਲ ਵਾਸੀਆਂ ਦਾ ਦੇਣਦਾਰ ਹਨ।"

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਹਿਮਾਚਲ ਪ੍ਰਦੇਸ਼ ਦੀਆਂ 68 ਸੀਟਾਂ ਵਿੱਚੋਂ 44 ਸੀਟਾਂ ਬੀਜੇਪੀ ਨੇ ਜਿੱਤੀਆਂ ਹਨ ਤਾਂ 21 ਕਾਂਗਰਸ ਨੇ ਜਿੱਤੀਆਂ ਹਨ।

ਇਸ ਤੋਂ ਇਲਾਵਾ ਸੀਪੀਐੱਮ ਨੇ ਇੱਕ ਅਤੇ ਆਜ਼ਾਦ ਉਮੀਦਵਾਰਾਂ ਨੇ ਦੋ ਸੀਟਾਂ ਜਿੱਤੀਆਂ ਹਨ।

ਇਸ ਦੌਰਾਨ ਬੀਜੇਪੀ ਦੇ ਵਰਿੰਦਰ ਕੰਵਰ ਜੋ ਊਨਾ ਦੇ ਕੁਟਲਹਿਰ ਤੋਂ ਜਿੱਤੇ ਹਨ ਉਨ੍ਹਾਂ ਨੇ ਧੂਮਲ ਲਈ ਆਪਣੀ ਸੀਟ ਛੱਡਣ ਦੀ ਪੇਸ਼ਕਸ਼ ਕੀਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)